ਸਤਿਗੁਰੂ ਨੇ ਪ੍ਰੇਮੀ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਜਗ ਪਰਵੇਸ਼ ਉਰਫ ਜਗ ਪ੍ਰਕਾਸ਼ ਪੁੱਤਰ ਦਇਆ ਰਾਮ ਪਿੰਡ ਬਰਿਜਪੁਰ ਜ਼ਿਲ੍ਹਾ ਮੇਨਪੁਰੀ-ਉੱਤਰ ਪ੍ਰਦੇਸ਼, ਹਾਲ ਆਬਾਦ ਵਾਰਡ ਨੰ: 2 ਨੇੜੇ ਸ੍ਰੀ ਗੁਰਦੁਆਰਾ ਸਾਹਿਬ, ਗੁਰੂ ਰਾਮਦਾਸ ਨਗਰ-ਮੋਗਾ, ਜ਼ਿਲ੍ਹਾ ਮੋਗਾ (ਪੰਜਾਬ) ਤੋਂ ਆਪਣੇ ਸਤਿਗੁਰੂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਅਗਸਤ 2018 ਵਿੱਚ ਮੈਂ ਮੋਗਾ ਤੋਂ ਆਪਣੇ ਪਿੰਡ ਬਰਿਜਪੁਰ ਗਿਆ ਹੋਇਆ ਸੀ ਮੇਰੇ ਪਿੰਡ ਵਿੱਚ ਇੱਕ ਪ੍ਰੇਮੀ ਸੇਵਾਦਾਰ ਜੋ ਮੇਰੇ ਪਰਿਵਾਰ ’ਚੋਂ ਚਾਚਾ ਲਗਦਾ ਸੀ, ਉਸਨੂੰ ਅਧਰੰਗ ਹੋ ਗਿਆ ਸੀ
ਮੈਂ ਆਪਣੇ ਪਿੰਡ ਬਰਿਜਪੁਰ ਤੋਂ ਮੋਟਰਸਾਈਕਲ ’ਤੇ ਪਿੰਡ ਹੁੱਬਾਪੁਰ ਜ਼ਿਲ੍ਹਾ ਫਰੂਖਾਬਾਦ ਤੋਂ ਆਪਣੇ ਚਾਚੇ ਲਈ ਦਵਾਈ ਲੈ ਕੇ ਆਪਣੇ ਪਿੰਡ ਬਰਿਜਪੁਰ ਵੱਲ ਮੁੜ ਰਿਹਾ ਸੀ ਉਹ ਸਿੰਗਲ ਰੋਡ ਸੀ ਮੈਨੂੰ ਇੱਕ ਅਵਾਜ਼ ਸੁਣਾਈ ਦਿੱਤੀ, ਮੋਟਰਸਾਈਕਲ ਵਾਪਸ ਲੈ ਜਾਓ, ਅੱਗੇ ਪਾਗਲ ਮੱਝਾਂ ਦਾ ਝੁੰਡ ਆ ਰਿਹਾ ਹੈ ਮੈਂ ਅਵਾਜ਼ ਵੱਲ ਧਿਆਨ ਨਹੀਂ ਦਿੱਤਾ ਆਪਣੀ ਹੀ ਧੁਨ ਵਿੱਚ ਮੋਟਰਸਾਈਕਲ ਭਜਾਈ ਜਾ ਰਿਹਾ ਸੀ ਉਹ ਹੀ ਮਿੱਠੀ ਪਿਆਰੀ ਅਵਾਜ਼ ਫਿਰ ਸੁਣਾਈ ਦਿੱਤੀ ਐਨੇ ਵਿੱਚ ਮੈਨੂੰ ਮੱਝਾਂ ਦਾ ਝੁੰਡ ਦਿਖਾਈ ਦਿੱਤਾ ਉਨ੍ਹਾਂ ਦੀ ਉਚਾਈ ਕਾਫੀ ਸੀ ਉਨ੍ਹਾਂ ਦਾ ਸਿਰ ਸਫੈਦ ਦਿਸਿਆ ਮੈਂ ਸੋਚਿਆ ਕਿ ਬਾਈਕ ਸਾਈਡ ਤੋਂ ਨਿਕਲ ਜਾਵੇਗੀ
ਪਰ ਉਹਨਾਂ ਨੇ ਪੂਰਾ ਰਸਤਾ ਰੋਕ ਲਿਆ ਸੀ ਮੋਟਰਸਾਈਕਲ ਦੀ ਰਫਤਾਰ ਤੇਜ਼ ਸੀ ਉਹ ਮੱਝਾਂ ਦੇ ਨਾਲ ਜਾ ਟਕਰਾਇਆ ਮੇਰੇ ਸਿਰ ਵਿੱਚ ਜ਼ੋਰ ਦਾ ਝਟਕਾ ਲੱਗਾ ਅਤੇ ਮੈਂ ਬਾਈਕ ਸਮੇਤ ਹੇਠਾਂ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਬੇਹੋਸ਼ੀ ਵਿੱਚ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੈਂ ਸੋਨੇ ਦੀ ਚਮਕ ਵਾਲੇ ਡਬਲ ਬੈੱਡ ’ਤੇ ਲੇਟਿਆ ਹੋਇਆ ਹਾਂ ਮੇਰੇ ਸਾਹਮਣੇ ਇੱਕ ਕਾਲੇ ਰੰਗ ਦਾ ਹੱਟਾ-ਕੱਟਾ ਛੋਟੇ ਕੱਪੜੇ ਪਾਏ ਭਿਆਨਕ ਡਰਾਵਨੀ ਸ਼ਕਲ ਦਾ ਯਮਦੂਤ ਖੜ੍ਹਾ ਹੈ ਜਿਵੇਂ ਹੀ ਮੇਰੀ ਨਜ਼ਰ ਸਿਰ੍ਹਾਣੇ ਵੱਲ ਗਈ ਤਾਂ ਮੈਨੂੰ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਦਰਸ਼ਨ ਹੋਏ, ਉਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਫਿਰ ਮੈਨੂੰ ਸਤਿਗੁਰੂ ਦੇ ਪੂਜਨੀਕ ਤਿੰਨਾਂ ਸਵਰੂਪਾਂ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਤੇ ਪੂਜਨੀਕ ਹਜ਼ੂਰ ਮਹਾਰਾਜ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਦਰਸ਼ਨ ਹੋਏ ਤਿੰਨਾਂ ਸਵਰੂਪਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਸੀ
ਅਤੇ ਮੈਨੂੰ ਅਸ਼ੀਰਵਾਦ ਦੇ ਰਹੇ ਸਨ ਦਰਸ਼ਨਾਂ ਨਾਲ ਮੈਨੂੰ ਅਤਿਅੰਤ ਖੁਸ਼ੀ ਤੇ ਸਕੂਨ ਮਿਲਿਆ ਇਸ ਨਾਲ ਮੇਰੇ ਵਿੱਚ ਅਥਾਹ ਸ਼ਕਤੀ ਤੇ ਸਾਹਸ ਦਾ ਸੰਚਾਰ ਹੋਇਆ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਤਾਕਤ ਬਖ਼ਸ਼ ਕੇ ਡਬਲ ਬੈੱਡ ’ਤੇ ਖੜ੍ਹਾ ਕਰ ਦਿੱਤਾ ਫਿਰ ਮੈਂ ਯਮਦੂਤ ਨਾਲ ਕਾਫੀ ਦੇਰ ਤੱਕ ਤਕਰਾਰ (ਵਾਕ ਯੁੱਧ) ਕੀਤਾ ਮੈਂ ਉਸ ਨੂੰ ਕਿਹਾ ਕਿ ਮੈਂ ਪੂਰਨ ਗੁਰੂ ਦਾ ਸ਼ਿਸ਼ ਹਾਂ, ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ ਪਰ ਮੇਰੀਆਂ ਗੱਲਾਂ ਦਾ ਉਸ ’ਤੇ ਕੋਈ ਅਸਰ ਨਾ ਹੋਇਆ ਫਿਰ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਪਵਿੱਤਰ ਸਰੀਰ ਦੇ ਕੱਪੜਿਆਂ ਵਿੱਚੋਂ ਚੌਦਾਂ ਫੁੱਟ ਦੇ ਕਰੀਬ ਲੰਮਾ ਭਾਲਾ ਕੱਢਿਆ, ਜਿਸ ਦੀ ਚਮਕ ਚਾਂਦੀ ਵਰਗੀ ਸੀ ਉਸ ਦਾ ਅਗਲਾ ਹਿੱਸਾ ਦੋ ਫੁੱਟ ਦੇ ਕਰੀਬ ਸੀ, ਜੋ ਨੁਕੀਲਾ ਸੀ ਹਜ਼ੂਰ ਪਿਤਾ ਜੀ ਨੇ ਭਾਲੇ ਦਾ ਸਿਰਾ ਯਮਦੂਤ ਦੀ ਨਾਭੀ ਵਿੱਚ ਗੱਡ ਦਿੱਤਾ ਜੋ ਉਸ ਦੇ ਆਰ-ਪਾਰ ਹੋ ਗਿਆ ਫਿਰ ਭਾਲੇ ਸਮੇਤ ਉਸ ਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ ਉਹ ਜ਼ੋਰ-ਜ਼ੋਰ ਨਾਲ ਚੀਖ ਰਿਹਾ ਸੀ
ਸਤਿਗੁਰੂ ਜੀ ਨੇ ਮੈਨੂੰ ਆਪਣੀ ਗੋਦ ਵਿੱਚ ਲੈ ਲਿਆ ਜਿਵੇਂ ਇੱਕ ਮਮਤਾਮਈ ਮਾਂ ਆਪਣੇ ਘਬਰਾਏ ਹੋਏ ਬੱਚੇ ਨੂੰ ਚੁੱਕ ਲੈਂਦੀ ਹੈ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਹੁਤ ਹੀ ਚਮਕਦਾਰ ਲਿਬਾਸ ਧਾਰਨ ਕੀਤਾ ਹੋਇਆ ਸੀ ਉਹਨਾਂ ਨੇ ਇੱਕ ਸੋਨੇ ਦੀ ਆਭਾ ਵਾਲੇ ਗਿਲਾਸ ਤੋਂ ਪਾਣੀ ਵਰਗਾ ਕੋਈ ਪਦਾਰਥ ਇੱਕ ਕਟੋਰੇ ਵਿੱਚ ਪਾਇਆ ਅਤੇ ਦੋ ਪੀਲੇ ਰੰਗ ਦੀਆਂ ਗੋਲੀਆਂ ਉਸ ਵਿੱਚ ਪਾ ਕੇ ਚਮਚੇ ਨਾਲ ਘੋਲ ਕੇ ਮੈਨੂੰ ਪਿਲਾ ਦਿੱਤੀਆਂ ਅਤੇ ਮੈਨੂੰ ਸੁਨਹਿਰੇ ਡਬਲ ਬੈੱਡ ’ਤੇ ਲਿਟਾ ਦਿੱਤਾ ਹਜ਼ੂਰ ਪਿਤਾ ਜੀ ਮੇਰੇ ਸਿਰ੍ਹਾਣੇ ਬੈਠੇ ਮੈਨੂੰ ਅਸ਼ੀਰਵਾਦ ਦਿੰਦੇ ਰਹੇ
ਮੈਂ ਪੰਜ ਦਿਨ ਬੇਹੋਸ਼ ਰਿਹਾ ਇਸੇ ਸਮੇਂ ਦੌਰਾਨ ਕਿਸੇ ਨੇ ਮੈਨੂੰ ਫਰੂੂਖਾਬਾਦ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਬੇਹੋਸ਼ੀ ਦੇ ਸਮੇਂ ’ਚ ਹੀ ਮੇਰੇ ਪਰਿਵਾਰ ਵਾਲੇ ਉੱਥੇ ਪਹੁੰਚ ਗਏ ਸਨ ਮੇਰੇ ਪਰਿਵਾਰ ਵਾਲਿਆਂ ਨੇ ਵੇਖਿਆ ਕਿ ਮੈਨੂੰ ਹਸਪਤਾਲ ਵਿੱਚ ਲਾਵਾਰਿਸਾਂ ਵਾਂਗ ਰੱਖਿਆ ਹੋਇਆ ਸੀ ਅਤੇ ਮੇਰੇ ਹੱਥ ਪੈਰ ਬੰਨ੍ਹੇ ਹੋਏ ਸਨ ਹੋਸ਼ ਆਉਣ ਤੱਕ ਮੈਨੂੰ ਤਿੰਨਾਂ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਰਹੇ ਮੈਨੂੰ ਕੋਈ ਦਰਦ ਵੀ ਮਹਿਸੂਸ ਨਹੀਂ ਹੋਇਆ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਭਰਾ ਤੋਂ ਪੁੱਛਿਆ ਕਿ ਮੇਰਾ ਬੈੱਡ ਡਬਲਬੈੱਡ ਹੈ ਜਾਂ ਸਿੰਗਲ ਬੈੱਡ ਹੈ ਮੇਰੇ ਭਰਾ ਨੇ ਕਿਹਾ ਕਿ ਸਿੰਗਲ ਬੈੱਡ ਹੈ ਤਾਂ ਮੈਂ ਕਿਹਾ ਕਿ ਮੈਂ ਤਾਂ ਡਬਲ ਬੈੱਡ ’ਤੇ ਹੀ ਸੀ ਉਸ ਹਸਪਤਾਲ ਵਿੱਚ ਚਾਰ-ਪੰਜ ਦਿਨ ਤੱਕ ਮੇਰਾ ਇਲਾਜ ਚੱਲਿਆ ਉਸ ਤੋਂ ਬਾਅਦ ਮੈਨੂੂੰ ਉਹਨਾਂ ਡਾਕਟਰਾਂ ਨੇ ਆਗਰਾ ਲਈ ਰੈਫਰ ਕਰ ਦਿੱਤਾ ਆਗਰਾ ਵਿੱਚ ਮੇਰਾ 25-26 ਦਿਨ ਇਲਾਜ ਚੱਲਿਆ
ਸਤਿਗੁਰੂ ਜੀ ਦੀ ਕ੍ਰਿਪਾ ਨਾਲ ਹੀ ਮੈਨੂੰ ਇੱਕ ਨਵਾਂ ਜੀਵਨ ਮਿਲਿਆ ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਮੈਂ ਕਿਸੇ ਕੀਮਤ ’ਤੇ ਬਚ ਨਹੀਂ ਸਕਦਾ ਇੱਥੇ ਇਹ ਅਖਾਣ ਸੱਚ ਹੁੰਦੀ ਪ੍ਰਤੀਤ ਹੁੰਦੀ ਹੈ, ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਏ’ ਇਸ ਇੱਕ ਮਹੀਨੇ ਵਿੱਚ ਜਦੋਂ ਤੱਕ ਮੇਰਾ ਇਲਾਜ ਚੱਲਿਆ, ਸਤਿਗੁਰੂ ਹਮੇਸ਼ਾ ਮੈਨੂੰ ਮੁਸਕਰਾਉਂਦੇ ਹੋਏ ਤਿੰਨਾਂ ਸਵਰੂਪਾਂ ਵਿੱਚ ਅਸ਼ੀਰਵਾਦ ਦਿੰਦੇ ਰਹੇ ਉਹ ਪਲ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਮੈਂ ਸੁਣਿਆ ਕਰਦਾ ਸੀ ਕਿ ਸੇਵਾ ਅਤੇ ਸਿਮਰਨ ਨਾਲ ਮੌਤ ਵਰਗੇ ਭਿਆਨਕ ਕਰਮ ਵੀ ਕੱਟੇ ਜਾਂਦੇ ਹਨ ਸਤਿਗੁਰੂ ਚਾਹੇ ਤਾਂ ਮੁਰਦਿਆਂ ਨੂੰ ਵੀ ਜੀਵਨ ਬਖਸ਼ ਸਕਦਾ ਹੈ ਜਿੱਥੇ ਕੋਈ ਭਾਈ-ਭੈਣ, ਮਾਂ-ਬਾਪ, ਰੁਪਇਆ-ਪੈਸਾ ਕੰਮ ਨਹੀਂ ਆਉਂਦਾ, ਉੱਥੇ ਖੁਦ-ਖੁਦਾ ਸਤਿਗੁਰੂ ਜੀਵ ਦੀ ਸੰਭਾਲ ਕਰਦਾ ਹੈ ਪੂਜਨੀਕ ਹਜ਼ੂਰ ਪਿਤਾ ਜੀ ਨੇ ਜੋ ਮੇਰੀ ਸੰਭਾਲ ਕੀਤੀ ਹੈ, ਮੈਂ ਉਸ ਅਹਿਸਾਸ ਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਮੇਰੇ ਕੋਲ ਉਹ ਸ਼ਬਦ ਨਹੀਂ ਹਨ, ਜਿਸ ਨਾਲ ਮੈਂ ਅਤੇ ਮੇਰਾ ਪਰਿਵਾਰ ਸਤਿਗੁਰੂ ਜੀ ਦਾ ਧੰਨਵਾਦ ਕਰ ਸਕੀਏ