ਬਾਲ ਕਥਾ : ਗੁਆਂਢੀਆਂ ਨਾਲ ਪ੍ਰੇਮ ਕਰੋ
ਰਾਮਬਾਗ ਨਾਂਅ ਦਾ ਇੱਕ ਜੰਗਲ ਸੀ ਉਸ ’ਚ ਹਰੇ-ਭਰੇ ਦਰੱਖਤ ਸਨ ਉਨ੍ਹਾਂ ਦਰੱਖਤਾਂ ’ਤੇ ਕਈ ਤਰ੍ਹਾਂ ਦੇ ਪੰਛੀ ਰਹਿੰਦੇ ਸਨ ਉਸੇ ਜੰਗਲ ’ਚ ਇੱਕ ਪਿੱਪਲ ਦਾ ਦਰੱਖਤ ਸੀ ਉਸ ਦੀ ਇੱਕ ਡਾਲੀ ’ਤੇ ਬਗਲਿਆਂ ਦਾ ਬਸੇਰਾ ਸੀ ਦੂਜੀ ਡਾਲੀ ’ਤੇ ਕਾਂ ਰਹਿੰਦੇ ਸਨ ਕੋਲ ਹੀ ਇੱਕ ਕਾਲਾ ਸੱਪ ਰਹਿੰਦਾ ਸੀ ਸੱਪ ਨੇ ਇੱਕ ਵਾਰ ਦੋ ਪੰਛੀਆਂ ਦੇ ਬੱਚੇ ਖਾ ਲਏ ਸਾਰੇ ਪੰਛੀ ਦੁਖੀ ਸਨ
ਦਰੱਖਤ ਦੇ ਖੋਲ ’ਚ ਇੱਕ ਨਿਓਲਾ ਰਹਿੰਦਾ ਸੀ ਉਹ ਦਿਆਲੂ ਅਤੇ ਇਮਾਨਦਾਰ ਸੀ ਕਦੇ-ਕਦੇ ਜਦੋਂ ਉਹ ਠੀਕ ਨਾ ਹੁੰਦਾ ਤਾਂ ਦਰਖੱਤ ’ਤੇ ਰਹਿਣ ਵਾਲੇ ਪੰਛੀ ਉਸ ਨੂੰ ਕੁਝ ਦਾਣੇ ਦਿਆ ਕਰਦੇ ਨਿਓਲਾ ਪੰਛੀਆਂ ਤੋਂ ਬਹੁਤ ਖੁਸ਼ ਸੀ ਪੰਛੀਆਂ ਦੀ ਚਿੰਤਾ ਦੇਖ ਕੇ ਨਿਓਲੇ ਨੇ ਕਿਹਾ ਕਿ ਭਰਾਵੋ ਤੁਸੀਂ ਦੁਖੀ ਨਾ ਹੋਵੋ ਮੈਂ ਜਿਸ ਪਾਸੇ ਰਹਿੰਦਾ ਹਾਂ ਸੱਪ ਉਸ ਦੇ ਦੂਜੇ ਪਾਸੇ ਤੋਂ ਚੜ੍ਹਦਾ ਹੈ ਮੈਂ ਦੇਖ ਨਹੀਂ ਪਾਉਂਦਾ ਜੇਕਰ ਸੱਪ ਦਰੱਖਤ ’ਤੇ ਚੜ੍ਹੇ ਤਾਂ ਦਰਖੱਤ ਦਾ ਕੋਈ ਪੰਛੀ ਚੀਖ ਦੇਵੇਗਾ-‘ਨਿਓਲਾ ਦਾਦਾ, ਕਾਲਾ ਆਇਆ’, ਮੈਂ ਦਰੱਖਤ ’ਤੇ ਚੜ੍ਹ ਜਾਵਾਂਗਾ ਅਤੇ ਜਾਂ ਤਾਂ ਸੱਪ ਨੂੰ ਮਾਰ ਦੇਵਾਂਗਾ ਜਾਂ ਭਜਾ ਦੇਵਾਂਗਾ’
ਉਸ ਦਿਨ ਤੋਂ ਜਦੋਂ ਸਾਰੇ ਪੰਛੀ ਦਾਣਾ ਚੁਗਣ ਜਾਂਦੇ ਤਾਂ ਕੋਈ ਇੱਕ ਪੰਛੀ ਬਗਲਾ ਜਾਂ ਕਾਂ ਰਖਵਾਲੀ ਲਈ ਰਹਿ ਜਾਂਦਾ ਇੱਕ ਦਿਨ ਇੱਕ ਬਗਲਾ ਰਹਿ ਗਿਆ ਸੀ ਸੱਪ ਕਾਂ ਦੀ ਡਾਲੀ ’ਤੇ ਚੜਿ੍ਹਆ ਬਗਲੇ ਨੇ ਆਵਾਜ ਲਾਈ ਨਿਓਲਾ ਉੱਪਰ ਚੜਿ੍ਹਆ ਅਤੇ ਸੱਪ ਭੱਜ ਗਿਆ ਇੱਕ ਦਿਨ ਕਾਂ ਨੂੰ ਸੱਪ ਨੇ ਕਿਹਾ ਕਿ ਭਰਾ, ਤੇਰਾ ਅਤੇ ਮੇਰਾ ਰੰਗ ਇੱਕੋ ਵਰਗਾ ਹੈ ਬਗਲੇ ਗੋਰੇ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਜਾਤ ਦਾ ਘਮੰਡ ਹੈ ਮੈਂ ਉਨ੍ਹਾਂ ਦੀ ਸਫਾਈ ਕਰਨਾ ਚਾਹੁੰਦਾ ਹਾਂ ਤੂੰ ਚੁੱਪ ਰਹਿਣਾ
ਮੂਰਖ ਕਾਂ ਨੂੰ ਸੱਪ ਦੀ ਗੱਲ ਜਚ ਗਈ ਦੂਜੇ ਦਿਨ ਸੱਪ ਬਗਲੇ ਵਾਲੀ ਡਾਲੀ ’ਤੇ ਚੜ੍ਹ ਗਿਆ ਕਾਂ ਚੁੱਪ ਰਿਹਾ ਸੱਪ ਨੇ ਬਗਲਿਆਂ ਦੇੇ ਦੋ ਤਿੰਨ ਬੱਚੇ ਖਾ ਲਏ ਬਗਲਿਆਂ ਦੇ ਬਹੁਤ ਬੱਚੇ ਨਹੀਂ ਸਨ, ਇਸ ਲਈ ਸੱਪ ਦਾ ਪੇਟ ਨਹੀਂ ਭਰਿਆ ਉਹ ਕਾਂ ਵਾਲੀ ਡਾਲੀ ’ਤੇ ਗਿਆ ਇੱਕ ਬੱਚੇ ਨੂੰ ਖਾਣ ਲੱਗਾ ਇਹ ਦੇਖ ਕੇ ਕਾਂ ਨੇ ਕਿਹਾ ਕਿ ਤੁਸੀਂ ਤਾਂ ਸਾਡੇ ਮਿੱਤਰ ਹੋ ਅਜਿਹਾ ਕਿਉਂ ਕਰਦੇ ਹੋ?
ਸੱਪ ਨੇ ਕਿਹਾ ਕਿ ਮੈਂ ਆਪਣਾ ਪੇਟ ਪਾਲਣਾ ਚਾਹੁੰਦਾ ਹਾਂ ਜਦੋਂ ਤੂੰ ਆਪਣੇ ਨਾਲ ਰਹਿਣ ਵਾਲੇ ਦੇ ਮਿੱਤਰ ਨਹੀਂ ਹੋ ਸਕਦੇ ਤਾਂ ਮੇਰੇ ਕੀ ਹੋਵੋਗੇ? ਸੱਪ ਨੇ ਕਾਂ ਦੇ ਦੂਜੇ ਬੱਚੇ ਨੂੰ ਵੀ ਸਾਫ ਕੀਤਾ ਕਿਸੇ ਤਰ੍ਹਾਂ ਕਾਂ ਨੇ ਰੌਲਾ ਪਾਇਆ ਜਦੋਂ ਤੱਕ ਨਿਓਲਾ ਉੱਪਰ ਆਇਆ ਸੱਪ ਚਲਿਆ ਗਿਆ ਸੀ ਬਾਅਦ ’ਚ ਕਾਂ ਨੂੰ ਆਪਣੀ ਭੁੱਲ ਦਾ ਪਤਾ ਲੱਗਿਆ ਅਤੇ ਸਾਰੇ ਬਗਲਿਆਂ ਅਤੇ ਕਾਵਾਂ ਨੇ ਉਸ ਦਾ ਬਾਈਕਾਟ ਕੀਤਾ
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤੁਹਾਨੂੰ ਗੁਆਂਢੀਆਂ ਨਾਲ ਕਦੇ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੀਦਾ ਹੈ ਮਿਲ ਕੇ ਰਹਿਣ ਵਾਲੇ ਗੁਆਂਢੀ ਹੀ ਸੁਖੀ ਹੁੰਦੇ ਹਨ
ਬਾਲ ਕਵੀ ਹੰਸ