ਖੁਸ਼ੀਆ ਨਾਲ ਜੀਵਨ ਕਰੋ ਲਬਾਲਬ ਸਾਉਣ ਕੀ ਰਿਮਝਿਮ
‘ਮੀਂਹ’ ਸ਼ਬਦ ਸੁਣਦੇ ਹੀ ਤਨ-ਮਨ ’ਚ ਇੱਕ ਮਿੱਠੀ ਜਿਹੀ ਤਰੰਗ ਦੌੜ ਜਾਂਦੀ ਹੈ ਦਿਲ ਅਠਖੇਲੀਆਂ ਕਰਨ ਲੱਗਦਾ ਹੈ ਪਿੰਡ ਦੀਆਂ ਗਲੀਆਂ ’ਚ ਗੋਡਿਆਂ ਤੱਕ ਆਉਂਦਾ ਪਾਣੀ ਆਪਣੇ ਆਪ ਹੀ ਬਚਪਨ ਦੇ ਦਿਨਾਂ ਨੂੰ ਤਾਜ਼ਾ ਕਰ ਜਾਂਦਾ ਹੈ ਛੋਟੇ ਬੱਚਿਆਂ ਲਈ ਇਹ ਮੀਂਹ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਮੀਂਹ ਦਾ ਇਹ ਮੌਸਮ ਕੁਦਰਤ ਦੀ ਆਬੋ-ਹਵਾ ਨੂੰ ਮਦ-ਮਸਤ ਬਣਾ ਦਿੰਦਾ ਹੈ ਇਹੀ ਕਾਰਨ ਹੈ ਕਿ ਹਰ ਕੋਈ ਇਸ ਮੌਸਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ
ਦੇਸ਼ ’ਚ ਪੂਰਾ ਸਾਲ ਹੋਣ ਵਾਲੀ 80 ਫੀਸਦੀ ਵਰਖਾ ਸਾਉਣ-ਮਾਨਸੂਨ ਹੀ ਕਰਦਾ ਹੈ ਅਤੇ ਜਦੋਂ ਇਹ ਘੱਟ ਹੁੰਦੀ ਹੈ, ਤਾਂ ਸੋਕੇ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਕਿਉਂਕਿ ਦੇਸ਼ ਦੀ ਖੇਤੀ 50 ਪ੍ਰਤੀਸ਼ਤ ਮਾਨਸੂਨ ’ਤੇ ਨਿਰਭਰ ਹੈ, ਜੋ ਕਿ ਦੇਸ਼ ਦੀ ਅਰਥ ਵਿਵਸਥਾ ਦਾ ਬਹੁਤ ਵੱਡਾ ਹਿੱਸਾ ਹੈ ਦੇਸ਼ ਦੇ ਸਕਲ ਘਰੇਲੂ ਉਤਪਾਦ ਦਰ ’ਚ ਮਾਨਸੂਨ ਦਾ 20 ਪ੍ਰਤੀਸ਼ਤ ਯੋਗਦਾਨ ਹੈ ਦੇਸ਼ ’ਚ ਹਰਿਆਲੀ ਨੂੰ ਲਿਆਉਣ ਵਾਲਾ ਹੈ ਮਾਨਸੂਨ ਇਹ ਜਨ-ਜਨ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ ਇਹ ਉੱਮੜਦੇ-ਘੰੁਮੜਦੇ ਬੱਦਲਾਂ ਦਾ ਇਕੱਠ ਬਹੁਤ ਪਿਆਰਾ ਲੱਗਦਾ ਹੈ ਫਿਜ਼ਾ ’ਚ ਛਾਈਆਂ ਕਾਲੀਆਂ ਘਟਾਵਾਂ ਮੋਰਾਂ ਮਨ ਨੂੰ ਨੱਚਣ ’ਤੇ ਮਜ਼ਬੂਰ ਕਰ ਦਿੰਦੀਆਂ ਹਨ
ਬੱਚੇ, ਬੁੱਢੇ, ਨੌਜਵਾਨ ਸਭ ਬੌਛਾਰਾਂ-ਫੁਹਾਰਾਂ ’ਚ ਭਿੱਜ-ਭਿੱਜ ਕੇ ਮਸਤੀ ਮਨਾਉਂਦੇ ਹਨ ਵਰਖਾ ਰੁੱਤ ਭਾਵ ਬਰਸਾਤ ਇਹ ਰੁੱਤ ਬਹੁਤ ਹੀ ਮਨਭਾਵੁਕ ਹੁੰਦੀ ਹੈ ਆਕਾਸ਼ ’ਚ ਜਦੋਂ ਘਣਘੋਰ ਘਟਾਵਾਂ ਛਾ ਜਾਂਦੀਆਂ ਹਨ ਤਾਂ ਉਸ ਸਮੇਂ ਵਾਤਾਵਰਨ ਕਿੰਨਾ ਮੋਹਕ ਅਤੇ ਸੁਹਾਵਣਾ ਹੋ ਜਾਂਦਾ ਹੈ ਮੀਂਹ ਦਾ ਮੌਸਮ ਹਰ ਵਰਗ ਨੂੰ ਸੁਕੂਨ ਦੇਣ ਵਾਲਾ ਹੁੰਦਾ ਹੈ ਮਨੁੱਖ, ਪਸ਼ੂ-ਪੰਛੀ, ਖੇਤ-ਖਲਿਹਾਨ, ਬਾਗ-ਬਗੀਚੇ ਭਾਵ ਧਰਤੀ ’ਤੇ ਮੀਂਹ ਦੀਆਂ ਬੂੰਦਾਂ ਜਦੋਂ ਡਿੱਗਦੀਆਂ ਹਨ, ਤਾਂ ਹਰ ਪਾਸੇ ਖੁਸ਼ਨੁੰਮਾ ਮਾਹੌਲ ਬਣ ਜਾਂਦਾ ਹੈ ਅਜਿਹੇ ਮੌਸਮ ’ਚ ਖੁਸ਼ਹਾਲੀ ਦੇ ਨਾਲ-ਨਾਲ ਬਹੁਤ ਸਾਰੀਆਂ ਥਾਵਾਂ ’ਤੇ ਬਰਸਾਤ ਦਾ ਪਾਣੀ ਪ੍ਰੇਸ਼ਾਨੀ ਵੀ ਬਣ ਜਾਂਦਾ ਹੈ, ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਬਣ ਜਾਂਦਾ ਹੈ ਇਸ ਲਈ ਇਸ ਮੌਸਮ ’ਚ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ
Also Read :-
Table of Contents
ਤਾਂ ਆਓ ਜਾਣਦੇ ਹਾਂ ਆਯੂਰਵੈਦ ਅਨੁਸਾਰ ਇਸ ਮੌਸਮ ’ਚ ਕੀ-ਕੀ ਸਾਵਧਾਨੀ ਵਰਤਣੀ ਚਾਹੀਦੀ ਹੈ-
ਮੀਂਹ ਦੇ ਮੌਸਮ ’ਚ ਪਾਚਣ ਦੀ ਅਗਨੀ ਸ਼ਕਤੀ ਕਮਜ਼ੋਰ ਹੁੰਦੀ ਹੈ ਪੂਰੀਆਂ ਗਰਮੀਆਂ ’ਚ ਵਾਤ ਦੋਸ਼ ਸਰੀਰ ’ਚ ਇਕੱਠਾ ਹੋ ਜਾਂਦਾ ਹੈ ਅਤੇ ਅਗਨੀ ਨੂੰ ਵਿਗਾੜਦਾ ਹੈ ਜਿਸ ਨਾਲ ਪਾਚਣ ਦੀ ਸ਼ਕਤੀ ’ਤੇ ਵੀ ਅਸਰ ਪੈਂਦਾ ਹੈ ਜਦੋਂ ਦੋਸ਼ ਅਸੰਤੁਲਿਤ ਹੋ ਜਾਂਦੇ ਹਨ ਤਾਂ ਇਹ ਕਈ ਤਰ੍ਹਾਂ ਦੀਆਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦੇ ਹਨ ਜਿਵੇਂ ਦਸਤ ਅਤੇ ਪੇਚਿਸ਼ ਮੀਂਹ ਦੇ ਮੌਸਮ ’ਚ ਵਾਤਾਵਰਨ ’ਚ ਆਏ ਬਦਲਾਅ ਦੇ ਬੁਰੇ ਅਸਰ ਤੋਂ ਬਚਣ ਲਈ ਆਯੂਰਵੈਦ ਵਰਖਾ ਰੁੱਤ ‘ਚ ਕੁਝ ਨਿਯਮ ਅਪਣਾਉਣ ਦੀ ਸਲਾਹ ਦਿੰਦਾ ਹੈ-
ਦਿਨ ’ਚ ਨਾ ਸੌਂਵੋ, ਕਿਉਂਕਿ ਇਸ ਨਾਲ ਪਾਚਣ ਹੌਲੀ ਹੁੰਦੀ ਹੈ ਅਤੇ ਪਾਚਣ-ਤੰਤਰ ਕਮਜ਼ੋਰ ਹੋ ਜਾਂਦਾ ਹੈ, ਜੋ ਕਿ ਇਸ ਮੌਸਮ ’ਚ ਵਿਗੜੀ ਹੋਈ ਹਵਾ ਦੀ ਵਜ੍ਹਾ ਨਾਲ ਪਹਿਲਾਂ ਤੋਂ ਹੀ ਕਮਜ਼ੋਰ ਰਹਿੰਦਾ ਹੈ
- ਗਿੱਲੀ ਸਤ੍ਹਾ ’ਤੇ ਨਾ ਚੱਲੋ ਅਤੇ ਆਪਣੇ ਪੈਰਾਂ ਨੂੰ ਸੁੱਕਾ ਰੱਖੋ
- ਘਰ ’ਚ ਇੱਕ ਮੁੱਠੀ ਨਿੰਮ ਦੇ ਸੁੱਕੇ ਪੱਤਿਆਂ ਨੂੰ ਸਾੜ ਕੇ ਉਸ ਦਾ ਧੂੰਆਂ ਕਰੋ ਇਸ ਨਾਲ ਤੁਹਾਡੇ ਘਰ ’ਚ ਛੁਪੇ ਹਾਨੀਕਾਰਕ ਕੀੜੇ-ਮਕੌੜਿਆਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ
- ਗਰਮ ਪਾਣੀ ਪੀਓ, ਖਾਸ ਕਰਕੇ ਉੱਬਲਦੇ ਹੋਏ ਪਾਣੀ ’ਚ ਇੱਕ ਚੁਟਕੀ ਅਦਰਕ ਪਾਊਡਰ ਨੂੰ ਮਿਲਾ ਕੇ
- ਜੇਕਰ ਭਿੱਜ ਗਏ ਹੋ ਤਾਂ ਇੱਕ ਕੱਪ ਅਦਰਕ-ਪੁਦੀਨਾ ਜਾਂ ਤੁਲਸੀ-ਅਦਰਕ ਦੀ ਚਾਹ ਪੀਓ ਇਸ ਨਾਲ ਤੁਹਾਨੂੰ ਗਰਮੀ ਮਿਲੇਗੀ ਅਤੇ ਅਸਥਮਾ, ਖੰਘ ਅਤੇ ਸਰਦੀ ਤੋਂ ਬਚੇ ਰਹੋਗੇ
- ਇਸ ਮੌਸਮ ’ਚ ਸਲਾਦ, ਕੱਚੀ, ਬਿਨਾਂ ਪੱਕੀਆਂ ਹੋਈਆਂ ਪੱਤੇਦਾਰ ਸਬਜ਼ੀਆਂ ਤੋਂ ਬਚੋ
- ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਇੱਕ ਛੋਟਾ ਟੁਕੜਾ ਸੇਂਧਾ ਲੂਣ ਨਾਲ ਖਾਓ
- ਪਾਣੀ ਨੂੰ ਉੱਬਾਲ ਕੇ ਫਿਰ ਉਸ ਨੂੰ ਠੰਢਾ ਕਰਕੇ ਪੀਓ
- ਦੇਰ ਨਾਲ ਪਚਣ ਵਾਲੇ ਆਹਾਰ ਤੋਂ ਬਚੋ
ਮਾਨਸੂਨ ’ਚ ਬੱਚਿਆਂ ਦੀ ਮਸਤੀ:
ਮੀਂਹ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ, ਪਰ ਇਹ ਇੱਕ ਅਜਿਹਾ ਮੌਸਮ ਹੈ, ਜਿਸ ’ਚ ਤੁੁਹਾਨੂੰ ਆਪਣਾ ਸਭ ਤੋਂ ਜਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਭਾਵੇਂ ਸਕੂਲ ਹੋਵੇ ਜਾਂ ਘਰ, ਮੀਂਹ ਦੇ ਮੌਸਮ ’ਚ ਜਿੰਨੀ ਜ਼ਿਆਦਾ ਸਫਾਈ ਅਤੇ ਖਾਣ ਦਾ ਖਿਆਲ ਰੱਖੋਂਗੇ, ਓਨਾ ਜਿਆਦਾ ਮਸਤੀ ਕਰ ਸਕੋਂਗੇ
ਤਾਂ ਆਓ ਜਾਣੋ ਕੁਝ ਟਿਪਸ, ਜਿਸ ਨਾਲ ਮਾਨਸੂਨ ਦੀ ਮਸਤੀ ਨੂੰ ਘੱਟ ਕੀਤੇ ਬਿਨਾਂ ਤੁਸੀਂ ਕਿਸ ਤਰ੍ਹਾਂ ਆਪਣਾ ਧਿਆਨ ਰੱਖ ਸਕਦੇ ਹੋ:-
ਭਰੇ ਹੋਏ ਪਾਣੀ ਤੋਂ ਬਚੋ:
ਮੀਂਹ ’ਚ ਹਰ ਥਾਂ ਪਾਣੀ ਭਰ ਜਾਂਦਾ ਹੈ ਘਰਾਂ ਦੇ ਬਾਹਰ, ਸੜਕਾਂ ਦੇ ਖੱਡਿਆਂ ’ਚ ਹਰ ਥਾਂ ਛੋਟੀ ਜਿਹੀ ਝੀਲ ਬਣ ਜਾਂਦੀ ਹੈ ਅਤੇ ਤੁਹਾਨੂੰ ਉਸ ਭਰੇ ਹੋਏ ਪਾਣੀ ’ਚ ਕਿਸ਼ਤੀ ਚਲਾਉਣਾ ਜਾਂ ਪਾਣੀ ’ਚ ਛੱਪ-ਛੱਪ ਕਰਨ ’ਚ ਬੜਾ ਮਜ਼ਾ ਆਉਂਦਾ ਹੈ ਪਰ ਧਿਆਨ ਰਹੇ ਕਿ ਇਹ ਭਰਿਆ ਹੋਇਆ ਪਾਣੀ ਬੇਹੱਦ ਖ਼ਤਰਨਾਕ ਹੁੰਦਾ ਹੈ ਮੀਂਹ ਦੇ ਇਸ ਪਾਣੀ ’ਚ ਮੱਛਰ ਪੈਦਾ ਹੁੰਦੇ ਹਨ ਅਤੇ ਜਿਨ੍ਹਾਂ ਦੇ ਕੱਟਣ ਨਾਲ ਮਲੇਰੀਆ, ਡੇਂਗੂ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਜਾਂਦੀਆਂ ਹਨ ਇਸ ਤੋਂ ਵੀ ਡਰਾਵਨੀ ਗੱਲ ਹੈ ਕਿ ਇਹ ਪਾਣੀ ਬੇਹੱਦ ਗੰਦਾ ਹੁੰਦਾ ਹੈ ਸੜਕ ਦੀ ਸਾਰੀ ਗੰਦਗੀ ਅਤੇ ਇੱਥੋਂ ਤੱਕ ਕਿ ਗਟਰ ਦਾ ਪਾਣੀ ਵੀ ਕਦੇ-ਕਦੇ ਇਸ ’ਚ ਮਿਲ ਜਾਂਦਾ ਹੈ, ਇਸ ਨਾਲ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ
ਘਰ ਦਾ ਖਾਣਾ ਹੈ ਸਭ ਤੋਂ ਵਧੀਆ:
ਬਾਹਰ ਦਾ ਚਟਪਟਾ ਖਾਣਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦਾ ਹੋਵੇਗਾ, ਪਰ ਮੀਂਹ ਦੇ ਮੌਸਮ ’ਚ ਘਰ ’ਚ ਬਣਿਆ ਖਾਣਾ ਹੀ ਖਾਓ ਮੀਂਹ ਦੇ ਮੌਸਮ ’ਚ ਸਭ ਤੋਂ ਜ਼ਿਆਦਾ ਲੋਕ ਬਾਹਰ ਦਾ ਖਾਣਾ ਖਾਣ ਨਾਲ ਹੀ ਬਿਮਾਰ ਪੈਂਦੇ ਹਨ ਤੁਸੀਂ ਜੋ ਵੀ ਖਾਣਾ ਖਾਣਾ ਚਾਹੋ ਉਸ ਨੂੰ ਆਪਣੀ ਮੰਮੀ ਤੋਂ ਘਰੋਂ ਹੀ ਬਣਵਾਓ, ਕਿਉਂਕਿ ਬਾਹਰ ਖਾਣ ਦਾ ਮਤਲਬ ਹੈ ਟਾਈਫਾਈਡ ਵਰਗੀਆਂ ਬਿਮਾਰੀਆਂ ਨੂੰ ਆਪਣੇ ਕੋਲ ਬੁਲਾਉਣਾ
ਦੁੱਧ ਬਿਨਾਂ ਨੋ ਮਸਤੀ:
ਮੀਂਹ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਠੰਢ ਤਾਂ ਜ਼ਰੂਰ ਲੱਗਦੀ ਹੋਵੇਗੀ ਅਤੇ ਠੰਢ ਤੋਂ ਛੁਟਕਾਰਾ ਪਾਉਣ ਲਈ ਇੱਕ ਗਿਲਾਸ ਗਰਮ ਦੁੱਧ ਰੋਜ਼ ਸਵੇਰੇ ਅਤੇ ਰਾਤ ਨੂੰ ਪੀਣਾ ਸਭ ਤੋਂ ਵਧੀਆ ਤਰੀਕਾ ਹੈ ਜੇਕਰ ਦਿਨ ’ਚ ਕਦੇ ਵੀ ਤੁਸੀਂ ਮੀਂਹ ’ਚ ਭਿੱਜਦੇ ਹੋ ਤਾਂ ਘਰ ਆ ਕੇ ਸਭ ਤੋਂ ਪਹਿਲਾਂ ਕੱਪੜੇ ਬਦਲੋ ਅਤੇ ਫਿਰ ਇੱਕ ਗਿਲਾਸ ਗਰਮ ਦੁੱਧ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੀਓ, ਇਹ ਤੁਹਾਨੂੰ ਸਰਦੀ ਅਤੇ ਖੰਘ ਤੋਂ ਬਚਾ ਕੇ ਰੱਖੇਗਾ