ਪ੍ਰੇਮੀਆਂ ਦੀ ਸੁਣੀ ਪੁਕਾਰ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਸਿਰੀਰਾਮ ਇੰਸਾਂ ਉਰਫ ਸੂਬੇਦਾਰ ਪੁੱਤਰ ਸ. ਕ੍ਰਿਪਾਲ ਸਿੰਘ ਪਿੰਡ ਘੂਕਿਆਂਵਾਲੀ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਰਹਿਮਤਾਂ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਜਦੋਂ ਡੇਰਾ ਸੱਚਾ ਸੌਦਾ ਘੂਕਿਆਂਵਾਲੀ ਦਾ ਨਿਰਮਾਣ ਹੋਇਆ ਤਾਂ ਪੂਜਨੀਕ ਸ਼ਹਿਨਸ਼ਾਹ ਜੀ ਨੇ ਉੱਥੇ ਸਤਿਸੰਗ ਫਰਮਾਇਆ ਕਈ ਜੀਵਾਂ ਨੂੰ ਨਾਮ ਸ਼ਬਦ, ਗੁਰੂਮੰਤਰ ਦੇ ਕੇ ਉਨ੍ਹਾਂ ਦੀ ਜਨਮ-ਮਰਨ ਦੀ ਫਾਹੀ ਮੁਕਾਈ ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਪਿੰਡ ਦੇ ਕਈ ਪ੍ਰੇਮੀ ਹਰ ਰੋਜ਼ ਰਾਤ ਨੂੰ ਡੇਰੇ ’ਚ ਸਿਮਰਨ ਕਰਨ ਲਈ ਜਾਂਦੇ ਇੱਕ ਰੋਜ਼ ਰਾਤ ਨੂੰ ਕਰੀਬ 20-25 ਪ੍ਰੇਮੀ ਡੇਰੇ ’ਚ ਸਿਮਰਨ ਕਰ ਰਹੇ ਸਨ ਮੈਂ ਉਂਜ ਹੀ ਸਾਰੇ ਪ੍ਰੇਮੀਆਂ ਨੂੰ ਕਹਿ ਦਿੱਤਾ ਕਿ ਜੇਕਰ ਤੁਸੀਂ ਸਾਰੇ ਭਜਨ ਕਰੋਗੇ ਤਾਂ ਸਾਈਂ ਜੀ (ਪੂਜਨੀਕ ਮਸਤਾਨਾ ਜੀ) ਦੀ ਜੀਪ ਆਵੇਗੀ ਅਸੀਂ ਸਾਰੇ ਉਨ੍ਹਾਂ ਦੇ ਦਰਸ਼ਨ ਕਰਾਂਗੇ, ਉਹ ਸਾਨੂੰ ਖੁਸ਼ੀਆਂ ਬਖਸ਼ਣਗੇ ਉਸ ਰਾਤ ਉੱਥੇ ਮੌਜ਼ੂਦ ਸਾਰੇ ਪ੍ਰੇਮੀ ਭਜਨ-ਸਿਮਰਨ ਕਰਨ ਲੱਗੇ ਅਤੇ ਸਵੇਰੇ ਪੰਜ ਵਜੇ ਤੱਕ ਲਗਾਤਾਰ ਸਿਮਰਨ ਕਰਦੇ ਰਹੇ ਹਾਲੇ ਵੀ ਸਾਰੇ ਬੈਠੇ ਭਜਨ-ਸਿਮਰਨ ਕਰ ਰਹੇ ਸਨ
ਕਿ ਅਚਾਨਕ ਜੀਪ ਦਾ ਖੜਕਾ ਸੁਣਾਈ ਦਿੱਤਾ ਮੈਂ ਉੱਠ ਕੇ ਦੇਖਿਆ ਤਾਂ ਸੱਚਮੁੱਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਜੀਪ ਦਰਬਾਰ ’ਚ ਆ ਗਈ ਸਾਰੇ ਪ੍ਰੇਮੀਆਂ ਨੇ ਉੱਠ ਕੇ ਸ਼ਹਿਨਸ਼ਾਹ ਜੀ ਨੂੰ ਨਮਨ ਕਰਦੇ ਹੋਏ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਇਆ ਸਾਰੇ ਪ੍ਰੇਮੀ ਬਹੁਤ ਖੁਸ਼ ਹੋਏ ਕਿ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋ ਗਈ ਸ਼ਹਿਨਸ਼ਾਹ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰੇਮ ਬਖਸ਼ਿਆ ਕੁਝ ਪ੍ਰੇਮੀ ਮੇਰੇ ਨਾਲ ਲੜਨ ਲੱਗੇ ਕਿ ਤੂੰ ਅਜਿਹੇ ਗੱਲ ਨਾ ਕਰਿਆ ਕਰ ਕਿ ਸਾਈਂ ਜੀ ਨੂੰ ਰਾਤੋਂ-ਰਾਤ ਆਉਣਾ ਪਿਆ ਸ਼ਹਿਨਸ਼ਾਹ ਜੀ ਨੇ ਫਰਮਾਇਆ, ‘ਭਈ! ਤੁਮ੍ਹਾਰਾ ਭਜਨ ਪੂਰਾ ਹੈ,
ਹਮੇਂ ਖਿੱਚ ਪੜੀ ਤੋ ਹਮ ਆਏ’ ਸ਼ਹਿਨਸ਼ਾਹ ਜੀ ਨੇ ਮੈਨੂੰ ਮੁਖਾਤਿਬ ਕਰਕੇ ਫਰਮਾਇਆ, ‘ਭਈ! ਐਸੀ ਅਰਦਾਸ ਨ ਕੀਆ ਕਰ ਹਮੇਂ ਆਨਾ ਨਹੀਂ ਥਾ, ਫਿਰ ਭੀ ਆਨਾ ਪੜਾ’ ਇੱਕ ਵਾਰ ਸ਼ਹਿਨਸ਼ਾਹ ਜੀ ਡੇਰਾ ਸੱਚਾ ਸੌਦਾ ਨੂੰਹੀਆਂਵਾਲੀ ਦਰਬਾਰ ’ਚ ਪਧਾਰੇ ਹੋਏ ਸਨ ਮੈਂ ਵੀ ਆਪਣੇ ਪਿੰਡ ਦੀ ਸੰਗਤ ਨਾਲ ਨੂੰਹੀਆਂਵਾਲੀ ਦਰਬਾਰ ’ਚ ਗਿਆ ਹੋਇਆ ਸੀ ਉਸ ਦਿਨ ਸ਼ਾਮ ਦੇ ਸਮੇਂ ਸ਼ਹਿਨਸ਼ਾਹ ਜੀ ਗੁਫਾ ’ਚੋਂ ਬਾਹਰ ਨਹੀਂ ਆਏ ਮੇਰੇ ਪਿੰਡ ਦੀ ਸਾਰੀ ਸੰਗਤ ਵਾਪਸ ਚਲੀ ਗਈ ਮੇਰੇ ਪਿੰਡ ਤੋਂ ਮੈਂ ਇਕੱਲਾ ਉੱਥੇ ਸੇਵਾ ਕਰਦਾ ਰਿਹਾ ਸ਼ਹਿਨਸ਼ਾਹ ਜੀ ਰਾਤ ਅੱਠ ਵਜੇ ਬਾਹਰ ਆਏ ਸ਼ਹਿਨਸ਼ਾਹ ਜੀ ਨੇ ਮੇਰੇ ’ਤੇ ਰਹਿਮਤ ਭਰੀ ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ, ‘ਤੂੰ ਅਕੇਲਾ ਰਹਿ ਗਿਆ ਤੇਰੇ ਕੋ ਕੋਕ (ਵੱਡਾ ਰੋਟ ਜੋ ਉਪਲਿਆਂ (ਪਾਥੀਆਂ) ਦੀ ਅੱਗ ’ਤੇ ਪਕਾਇਆ ਜਾਂਦਾ ਸੀ)
ਖਿਲਾ ਕਰ ਭੇਜੇਂਗੇ’ ਰਾਤ ਨੂੰ ਕੋਕ ਬਣਾਇਆ ਗਿਆ ਸ਼ਹਿਨਸ਼ਾਹ ਜੀ ਨੇ ਮੈਨੂੰ ਆਪਣੇ ਕੋਲ ਬਿਠਾ ਕੇ ਕੋਕ ਦਾ ਪ੍ਰਸ਼ਾਦ ਖੁਆਇਆ ਅਤੇ ਰਾਤ ਦੇ ਇੱਕ ਵਜੇ ਬਚਨ ਫਰਮਾਏ, ‘ਪੁੱਟਰ! ਭਜਨ ਕਰਤੇੇ ਜਾਨਾ’ ਮੈਂ ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਭਜਨ ਕਰਦਾ-ਕਰਦਾ ਆਪਣੇ ਘਰ ਪਹੁੰਚਿਆ ਸ਼ਹਿਨਸ਼ਾਹ ਜੀ ਨੇ ਆਪਣੀ ਦਇਆ-ਦ੍ਰਿਸ਼ਟੀ, ਬਚਨਾਂ ਅਤੇ ਕੋਕ ਪ੍ਰਸ਼ਾਦ ਜ਼ਰੀਏ ਮੈਨੂੰ ਐਨੀ ਖੁਸ਼ੀ ਬਖ਼ਸ਼ੀ ਕਿ ਮੇਰੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ ਮੈਨੂੰ ਮਹਿਸੂਸ ਹੋਇਆ ਕਿ ਉਸ ਦਿਨ ਜਿੰਦਗੀ ’ਚ ਐਨੀ ਵੱਡੀ ਖੁਸ਼ੀ ਮਿਲੀ, ਜਿਸ ਦੀ ਮਿਸਾਲ ਦੇਣ ਲਈ ਮੇਰੇ ਕੋਲ ਲਫਜ਼ ਨਹੀਂ ਹਨ ਅਤੇ ਉਹ ਪਲ ਮੈਨੂੰ ਅੱਜ ਵੀ ਯਾਦ ਹਨ ਸਤਿਗੁਰੂ ਦੇ ਅਹਿਸਾਨਾਂ ਦਾ ਬਦਲਾ ਚੁਕਾਇਆ ਹੀ ਨਹੀਂ ਜਾ ਸਕਦਾ ਜਿਵੇਂ ਇੱਕ ਭਜਨ ’ਚ ਆਉਂਦਾ ਹੈ:-
ਇੱਕ ਜੇ ਅਹਿਸਾਨ ਹੋਵੇ, ਹੋ ਸਕਦਾ ਮੈਂ ਭੁੱਲ ਵੀ ਜਾਵਾਂ
ਲੱਖਾਂ ਨੇ ਅਹਿਸਾਨ ਕੀਤੇ, ਦਾਤਾ ਦੱਸ ਖਾਂ ਕਿਵੇਂ ਮੈਂ ਭੁਲਾਵਾਂ
ਮਿਹਰ ਕਰੀਂ ਐਸੀ ਦਾਤਿਆ, ਤੇਰੇ ਬਚਨਾਂ ’ਤੇ ਅਮਲ ਕਮਾਵਾਂ