‘ਡੈਪਥ’ ਨਾਲ ਜਿੰਦਗੀ ਹੋ ਰਹੀ ਖੁਸ਼ਹਾਲ
ਨਸ਼ੇ ਖਿਲਾਫ ਇਕਜੁੱਟ ਹੋਣ ਲੱਗੀਆਂ ਪੰਚਾਇਤਾਂ, ਵਧੀ ਜਾਗਰੂਕਤਾ
ਡੇਰਾ ਸੱਚਾ ਸੌਦਾ ਵੱਲੋਂ ਨਸ਼ੇ ਖਿਲਾਫ਼ ਚਲਾਈ ਜਾ ਰਹੀ ਡੈਪਥ ਮੁਹਿੰਮ ਦਾ ਵਿਆਪਕ ਅਸਰ ਦਿੱਖਣ ਲੱਗਾ ਹੈ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਭਾਰਤ ਦੇ ਲੱਗਭੱਗ ਸਾਰੇ ਸੂਬਿਆਂ ’ਚ ਲੋਕ ਨਸ਼ਾ ਰੂਪੀ ਦੈਂਤ ਤੋਂ ਖੁਦ ਦੇ ਬੱਚਿਆਂ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨਾਲ ਜੁੜ ਕੇ ਲੱਖਾਂ ਨਵੇਂ ਲੋਕ ਇਸ ਬੁਰਾਈ ਤੋਂ ਤੋਬਾ ਕਰ ਚੁੱਕੇ ਹਨ, ਦੂਜੇ ਪਾਸੇ ਕਈ ਅਜਿਹੇ ਨੌਜਵਾਨ ਵੀ ਸਾਹਮਣੇ ਆਏ ਹਨ ਜੋ ਚਰਸ, ਹੇਰੋਇਨ ਵਰਗੇ ਨਸ਼ਿਆ ਦੇ ਆਦੀ ਸਨ, ਉਨ੍ਹਾਂ ਨੇ ਖੁੱਲ੍ਹਕੇ ਡੇਰਾ ਸੱਚਾ ਸੌਦਾ ਦੇ ਯਤਨਾਂ ਨੂੰ ਸਲਾਹਿਆ ਹੈ
ਇਹੀ ਨਹੀਂ, ਪਿੰਡ ਅਤੇ ਪੰਚਾਇਤ ਪੱਧਰ ’ਤੇ ਵੀ ਇਸ ਮੁਹਿੰਮ ਦਾ ਸਾਰਥਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਹਰਿਆਣਾ ’ਚ ਨਵੀਆਂ ਬਣੀਆਂ ਦਰਜ਼ਨਾਂ ਪੰਚਾਇਤਾਂ ਨੇ ਡੈਪਥ ਮੁਹਿੰਮ ਦੇ ਅਨੁਰੂਪ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਉੱਤਰ ਪ੍ਰਦੇਸ਼ ’ਚ 40 ਦਿਨਾਂ ਦੇ ਨਿਵਾਸ ਦੌਰਾਨ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਪਿੰਡ ਪੱਧਰ ’ਤੇ ਇਸ ਨਸ਼ਾ ਰੂਪੀ ਬੁਰਾਈ ਤੋਂ ਨੌਜਵਾਨਾਂ ਨੂੰ ਬਚਾਉਣ ਦਾ ਪ੍ਰਣ ਲਿਆ ਸੀ, ਜਿਸ ’ਤੇ ਜ਼ਮੀਨੀ ਪੱਧਰ ’ਤੇ ਕੰਮ ਵੀ ਸ਼ੁਰੂ ਹੋ ਗਿਆ ਹੈ
ਕਹਿੰਦੇ ਹਨ ਕਿ ਕੋਈ ਵੀ ਸਮਾਜ ਉਦੋਂ ਸਮਰਿੱਧ ਬਣ ਸਕਦਾ ਹੈ, ਜਦੋਂ ਇਸਦੀ ਨੌਜਵਾਨ ਪੀੜ੍ਹੀ ਸਿਹਤਮੰਦ ਅਤੇ ਸੁੰਦਰ ਹੋਵੇ ਇਹ ਸਿਹਤ ਅਤੇ ਸੁੰਦਰਤਾ ਸਿਰਫ਼ ਸਰੀਰ ਤੋਂ ਹੀ ਨਹੀਂ, ਸਗੋਂ ਵਿਚਾਰਾਂ ’ਚ ਵੀ ਝਲਕਣੀ ਚਾਹੀਦੀ ਹੈ ਇਹ ਨੌਜਵਾਨ ਸ਼ਕਤੀ ਹੀ ਦੇਸ਼ ਦਾ ਭਵਿੱਖ ਤੈਅ ਕਰਦੀ ਹੈ ਜਿਸ ਤਰ੍ਹਾਂ ਇੱਕ ਬੀਜ ’ਚ ਪੂਰੇ ਪੌਦੇ ਅਤੇ ਪੇੇੜ ਦੀ ਸੰਰਚਨਾ, ਰੰਗ-ਰੂਪ, ਫਲ ਆਦਿ ਸਭ ਨਿਹਿੱਤ ਹੁੰਦਾ ਹੈ, ਉਸੇ ਤਰ੍ਹਾਂ ਨੌਜਵਾਨ ਪੀੜ੍ਹੀ ਸਮਾਜ ਦਾ ਬੀਜ ਹੈ ਬੀਜ ਚੰਗਾ ਹੋਵੇ ਅਤੇ ਉਸਦਾ ਰੋਪਣ ਅਤੇ ਪਾਲਣ-ਪੋਸ਼ਣ ਵਧੀਆ ਹੋਵੇ, ਤਾਂ ਉਹ ਫਲਦਾਰ ਰੁੱਖ ਬਣਦਾ ਹੈ ਇਸੇ ਤਰ੍ਹਾਂ ਜੇਕਰ ਸਾਡੀ ਨੌਜਵਾਨ ਪੀੜ੍ਹੀ ਵਧੀਆ ਵਾਤਾਵਰਣ ’ਚ ਪਲੇ-ਵਧੇ, ਤਾਂ ਅਸੀਂ ਇੱਕ ਖੁਸ਼ਹਾਲ ਰਾਸ਼ਟਰ ਦਾ ਨਿਰਮਾਣ ਕਰਨ ’ਚ ਸਫਲ ਹੋ ਸਕਦੇ ਹਾਂ
ਭੂਗੌਲਿਕ ਹਲਾਤਾਂ ’ਚ ਵਿਭਿੰਨਤਾਵਾਂ ਦੇ ਬਾਵਜੂਦ ਏਕਤਾ ਦਾ ਮੰਤਰ ਦੇਣ ਵਾਲੇ ਭਾਰਤ ’ਚ ਅੱਜਕੱਲ੍ਹ ਨਸ਼ੀਲੇ ਪਦਾਰਥਾਂ ਦਾ ਪ੍ਰਚਲਨ ਇੱਕ ਭਿਆਨਕ ਬੀਮਾਰੀ ਦੇ ਰੂਪ ’ਚ ਸੁਣਨ, ਪੜ੍ਹਨ ਅਤੇ ਦੇਖਣ ਨੂੰ ਮਿਲ ਰਿਹਾ ਹੈ ਇਹ ਦੇਸ਼ ਦੀ ਖੁਸ਼ਹਾਲੀ ਅਤੇ ਸਮਾਜਿਕ ਵਿਵਸਥਾ ’ਤੇ ਸਖ਼ਤ ਹਮਲਾ ਕਿਹਾ ਜਾ ਸਕਦਾ ਹੈ ਇਸਨੂੰ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਅਸਿੱਧਾ ਯੁੱਧ ਵੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ, ਕਿਉਂਕਿ ਨੌਜਵਾਨਾ ’ਚ ਵਧਦੀ ਇਸ ਲਤ ਦੇ ਨਤੀਜੇ ਬਹੁਤ ਹੀ ਭਿਆਨਕ ਅਤੇ ਨੁਕਸਾਨਦੇਹ ਸਾਬਿਤ ਹੋ ਰਹੇ ਹਨ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ
ਕਿ ਹੋਟਲਾਂ, ਕਲੱਬਾਂ, ਪਾਰਕਾਂ, ਚੌਰਾਹਿਆਂ ਅਤੇ ਜਨਤਕ ਸਥਾਨਾਂ ’ਚ ਨੌਜਵਾਨ ਨਸ਼ੇ ਦੇ ਕਸ਼ ਲਗਾਉਂਦੇ ਹੋਏ ਆਮ ਹੀ ਮਿਲ ਜਾਣਗੇ, ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਨਸ਼ਾਖੋਰੀ ਸਿਰਫ਼ ਕਾਨੂੰਨ ਵਿਵਸਥਾ ਦਾ ਹੀ ਵਿਸ਼ਾ ਨਹੀਂ ਰਿਹਾ ਹੈ, ਸਗੋਂ ਸਿੱਖਿਆ ਵਿਵਸਥਾ, ਰਹਿਣ-ਸਹਿਣ, ਪਰਿਵਾਰਕ ਵਾਤਾਵਰਣ, ਬੱਚਿਆਂ ਦੀ ਪਰਵਰਿਸ਼ ਅਤੇ ਹੋਰ ਮਨੋਰੰਜਨਕ ਸੁਵਿਧਾਵਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਸ਼ਰਾਬ, ਸਿਗਰਟ, ਭੰਗ, ਚਰਸ, ਹੈਰੋਇਨ, ਤੰਬਾਕੂ, ਚਿੱਟਾ ਆਦਿ ਸਾਡੀ ਨੌਜਵਾਨ ਪੀੜ੍ਹੀ ਦੀਆਂ ਨਸਾਂ ’ਚ ਜ਼ਹਿਰ ਘੋਲ ਰਿਹਾ ਹੈ ਇੱਕ ਸਰਵੇਖਣ ਅਨੁਸਾਰ ਦੇਸ਼ ਦੇ ਕਰੀਬ 45 ਫੀਸਦੀ ਨੌਜਵਾਨਾਂ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ
ਨਵੀਆਂ ਚੁਣੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਈ ਆਹੂਤੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ਡੈਪਥ ਮੁਹਿੰਮ ’ਚ ਹਰਿਆਣਾ ਸੂਬੇ ’ਚ ਨਵੀਆਂ ਚੁਣੀਆਂ ਪਿੰਡਾਂ ਦੀਆਂ ਪੰਚਾਇਤਾਂ ਵੀ ਆਹੂਤੀ ਪਾਉਣ ਲੱਗੀਆਂ ਹਨ ਬਲਾਕ ਦਾਰੇਵਾਲਾ ਦੇ ਪਿੰਡ ਮੱਟਦਾਦੂ ਦੀ ਨਵੀਂ ਚੁਣੀ ਗਈ ਸਰਪੰਚ ਗਗਨਦੀਪ ਸਮੇਤ ਪੂਰੇ ਪਿੰਡ ਦੀ ਪੰਚਾਇਤ ਨੇ ਸਹੁੰ ਚੁੱਕ ਸਮਾਰੋਹ ’ਚ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਐਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਿੰਡ ’ਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਅਤੇ ਨਸ਼ਾ ਕਰਦਾ ਫੜਿਆ ਜਾਂਦਾ ਹੈ
ਤਾਂ ਪਿੰਡ ਦੀ ਪੰਚਾਇਤ ਉਸਨੂੰ ਛੁਡਾਉਣ ਲਈ ਥਾਣਾ ਕਚਿਹਰੀ ’ਚ ਨਹੀਂ ਜਾਵੇਗੀ ਅਤੇ ਨਾ ਹੀ ਕੋਈ ਵੀ ਪਿੰਡ ਵਾਲਾ ਇਨ੍ਹਾਂ ਦੀ ਜ਼ਮਾਨਤ ਲਵੇਗਾ ਸਰਪੰਚ ਪ੍ਰਤੀਨਿਧੀ ਰਣਦੀਪ ਸਿੰਘ ਮੱਟਦਾਦੂ ਨੇ ਦੱਸਿਆ ਕਿ ਆਨਲਾਈਨ ਗੁਰੂਕੁਲ ਜਰੀਏ ਉਹ ਪੂਜਨੀਕ ਗੁਰੂ ਜੀ ਨਾਲ ਰੂਬਰੂ ਹੋਏ ਸਨ ਅਤੇ ਪਿੰਡ ਅਤੇ ਇਲਾਕੇ ’ਚ ਵਧਦੇ ਨਸ਼ੇ ’ਤੇ ਰੋਕ ਲਗਾਉਣ ਦੀ ਗੱਲ ਕਹੀ ਸੀ ਉਸ ਦਿਨ ਕਈ ਪਿੰਡਾਂ ਦੀਆਂ ਪੰਚਾਇਤਾਂ ਵੀ ਨਾਲ ਆਈਆਂ ਹੋਈਆਂ ਸਨ ਉਸ ’ਤੇ ਅਮਲ ਕਰਦੇ ਹੋਏ ਅਸੀਂ ਪਿੰਡ ਦੀ ਪੰਚਾਇਤ ਦੇ ਸਹੁੰ ਚੁੱਕ ਪ੍ਰੋਗਰਾਮ ਨਾਲ ਹੀ ਪਿੰਡ ’ਚ ਨਸ਼ਾ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਹੈ ਨਾਲ ਹੀ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦਾ ਪਿੰਡ ਦੀ ਪੰਚਾਇਤ ਸਾਥ ਨਹੀਂ ਦੇਵੇਗੀ, ਇਹ ਵੀ ਪਿੰਡ ਵਾਲਿਆਂ ਦਰਮਿਆਨ ਸੰਕਲਪ ਲਿਆ ਗਿਆ ਹੈ
ਇਸੇ ਤਰ੍ਹਾਂ ਸਰਸਾ ਜ਼ਿਲ੍ਹੇ ਦੇ ਪਿੰਡ ਗੁੜੀਆਖੇੜਾ ਪਿੰਡ ਦੀ ਪੰਚਾਇਤ ਨੇ ਵੀ ਪਿੰਡ ਨੂੰ ਨਸ਼ਾਮੁਕਤ ਬਣਾਉਣ ਦਾ ਸੰਕਲਪ ਲਿਆ ਪੰਚਾਇਤ ਮੈਂਬਰਾਂ ਨੇ ਭਰੀ ਸਭਾ ’ਚ ਪ੍ਰਣ ਲਿਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਆਦਿ ਕੰਮ ’ਚ ਪਾਇਆ ਜਾਂਦਾ ਹੈ ਤਾਂ ਪੰਚਾਇਤ ਮੈਂਬਰ ਉਸਦੀ ਜ਼ਮਾਨਤ ਨਹੀਂ ਲੈਣਗੇ
ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਨੌਜਵਾਨ ਨਸ਼ੇ ਕਾਰਨ ਬਰਬਾਦ ਹੋ ਰਹੇ ਹਨ ਇਸ ਲਈ ਪਿੰਡ ਦੀ ਜਵਾਨੀ ਨੂੰ ਆਬਾਦ ਕਰਨ ਲਈ ਕੰਮ ਕੀਤਾ ਜਾਵੇਗਾ
ਕੋਈ ਵੀ ਪਿੰਡ ਵਾਲਾ ਨਸ਼ਾ ਵੇਚਣ ਅਤੇ ਖਾਣ ਵਾਲਿਆਂ ਦੀ ਮੱਦਦ ਕਰਨ ਲਈ ਪਿੰਡ ਦੀ ਪੰਚਾਇਤ ਕੋਲ ਨਾ ਆਵੇ ਮੈਂ ਸਰਪੰਚ ਨਹੀਂ ਬਣੀ ਹਾਂ,
ਸਗੋਂ ਪੂਰਾ ਪਿੰਡ ਸਰਪੰਚ ਬਣਿਆ ਹੈ ਇਸ ਲਈ ਸਾਰੇ ਮਿਲ ਕੇ ਪਿੰਡ ਨੂੰ ਪੂਰੇ ਦੇਸ਼ ਦਾ ਮਾਡਲ ਪਿੰਡ ਬਣਾਉਣ ’ਚ ਉਨ੍ਹਾਂ ਦਾ ਸਾਥ ਦੇਣ
ਗਗਨਦੀਪ, ਸਰਪੰਚ
ਪਿੰਡ ਦੀ ਪੰਚਾਇਤ ਗੁੜੀਆ ਖੇੜਾ ਜ਼ਿਲ੍ਹਾ ਸਰਸਾ (ਹਰਿ.) ਦੇ ਨਵੇਂ ਚੁਣੇ ਪੰਚਾਇਤ ਮੈਂਬਰ ਪਿੰਡ ’ਚ ਨਸ਼ਾ ਰੋਕਣ ਦਾ ਪ੍ਰਣ ਕਰਦੇ ਹੋਏ