Save Birds ਆਓ ਮਿਲ ਕੇ ਕਰੀਏ ਪੰਛੀਆਂ ਦੀ ਸੁਰੱਖਿਆ
Also Read :- ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ
- ਆਪਣੇ ਘਰ ਦੀ ਖਿੜਕੀ ਨਾਲ ਪੰਛੀ ਦੇ ਟਕਰਾਅ ਨੂੰ ਰੋਕੋ, ਇਹ ਪੰਛੀਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ ਪੰਛੀ ਖਿੜਕੀ ’ਚ ਪ੍ਰਤੀਬਿੰਬ ਕੁਦਰਤ ਨੂੰ ਦੇਖਦੇ ਹਨ ਜਾਂ ਬਾਹਰੀ ਪੌਦਿਆਂ ਲਈ ਇਮਾਰਤ ਦੇ ਅੰਦਰ ਹਾਊਸ ਪਲਾਂਟ ਨੂੰ ਦੇਖ ਕੇ ਗਲਤੀ ਕਰਦੇ ਹਨ ਅਤੇ ਕੱਚ ’ਚ ਟਕਰਾ ਜਾਂਦੇ ਹਨ ਇਸ ਲਈ ਪਰਦੇ ਜਾਂ ਖਿੜਕੀ ਦੇ ਸਟਿੱਕਰ ਲਗਾਓ, ਤਾਂ ਕਿ ਪੰਛੀਆਂ ਨੂੰ ਖਿੜਕੀ ਦਿਖਾਈ ਦੇ ਸਕੇ
- ਪੰਛੀਆਂ ਨੂੰ ਪਾਲਤੂ ਜਾਨਵਰਾਂ ਤੋਂ ਬਚਾਓ ਖੁੱਲ੍ਹੇ ’ਚ ਰਹਿਣ ਵਾਲੇ ਕੁੱਤੇ ਅਤੇ ਬਿੱਲੀਆਂ ਪੰਛੀਆਂ ਨੂੰ ਪ੍ਰੇਸ਼ਾਨ ਕਰਨਾ, ਉਨ੍ਹਾਂ ਦਾ ਪਿੱਛਾ ਕਰਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਮਾਰ ਵੀ ਸਕਦੇ ਹਨ ਅਜਿਹੇ ਯਤਨ ਨਾਲ ਹਰ ਸਾਲ ਲੱਖਾਂ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ
- ਆਪਣੇ ਵੱਡੇ ਫੀਡਰਾਂ ਨੂੰ ਸਾਫ ਕਰੋ ਗੰਦੇ ਫੀਡਰ ਬਿਮਾਰੀ ਫੈਲਾ ਸਕਦੇ ਹਨ ਫੀਡਰਾਂ ਨਾਲ ਪੁਰਾਣੇ ਬੀਜਾਂ ਨੂੰ ਕੀਟਾਣੂ ਰਹਿਤ ਅਤੇ ਸਾਫ ਕਰੋ ਅਤੇ ਹਰ ਦਿਨ ਪੰਛੀਆਂ ਲਈ ਤਾਜ਼ਾ ਪਾਣੀ ਪਾਓ
- ਕੱਪੜੇ ਦੀਆਂ ਥੈਲੀਆਂ ਅਤੇ ਮੁੜ ਇਸਤੇਮਾਲ ਹੋਣ ਵਾਲੀਆਂ ਬੋਤਲਾਂ ਦੀ ਵਰਤੋਂ ਕਰੋ, ਤਾਂ ਕਿ ਜੋ ਪੰਛੀ ਗਲਤੀ ਨਾਲ ਪਲਾਸਟਿਕ ਕਚਰਾ ਖਾਂਦੇ ਹਨ, ਉਹ ਬਿਮਾਰ ਹੋਣ ਤੋਂ ਬਚ ਸਕਣ ਅਜਿਹਾ ਕਰਨ ਨਾਲ ਪਲਾਸਟਿਕ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਸੰਸਾਧਨਾਂ ਦੀ ਸੁਰੱਖਿਆ ਹੋਵੇਗੀ
- ਤੁਸੀਂ ਜੋ ਕੁਝ ਵੀ ਰੀ-ਸਾਈਕਲ ਕਰਦੇ ਹੋ ਉਹ ਪ੍ਰਕਿਰਿਆ ਕੂੜੇ-ਕਰਕਟ ਨੂੰ ਘੱਟ ਕਰਦੀ ਹੈ ਅਤੇ ਸੰਸਾਧਨਾਂ ਨੂੰ ਬਚਾਉਂਦੀ ਹੈ ਵਰਤੋਂ ਕੀਤੇ ਰਸ ਦੇ ਕੰਟੇਨਰਾਂ, ਪੁਰਾਣੇ ਵਿਅੰਜਨਾਂ ਅਤੇ ਪਲਾਸਟਿਕ ਦੀਆਂ ਬੋਤਲਾਂ ਨਾਲ ਬਰਡ ਫੀਡਰ ਨਾਲ ਇੱਕ ਬੈਗ ਬਣਾ ਸਕਦੇ ਹੋ
- ਪੰਛੀਆਂ ਨੂੰ ਰਹਿਣ ਲਈ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ ਅਤੇ ਪੰਛੀਆਂ ਦੇ ਕਈ ਆਵਾਸ ਗਾਇਬ ਹੋ ਰਹੇ ਹਨ ਪਾਰਕ ਅਤੇ ਖੁੱਲ੍ਹੇ ਸਥਾਨ ਪੰਛੀਆਂ ਲਈ ਕੁਦਰਤੀ ਸਥਾਨ ਹਨ ਦੋਸਤਾਂ ਨਾਲ ਉਸ ਆਵਾਸ ਨੂੰ ਫਿਰ ਤੋਂ ਬਣਾਉਣ ਲਈ ਕੰਮ ਕਰੋ ਜੋ ਕਦੇ ਤੁਹਾਡੇ ਆਸ-ਪਾਸ ਦੇ ਖੇਤਰ ’ਚ ਮੌਜ਼ੂਦ ਸਨ
- ਪੰਛੀਆਂ ਨੂੰ ਭੋਜਨ ਦੇਣ, ਆਲ੍ਹਣਾ ਬਣਾਉਣ ਅਤੇ ਹੋਰ ਰੂਟੀਨ ਦੀਆਂ ਗਤੀਵਿਧੀਆਂ ਲਈ ਸਥਾਨ ਦੀ ਜ਼ਰੂਰਤ ਹੁੰਦੀ ਹੈ ਪੰਛੀ ਬਹੁਤ ਕਰੀਬ ਆਉਣ ਨਾਲ ਘਬਰਾ ਸਕਦੇ ਹਨ ਇਸ ਲਈ ਉਨ੍ਹਾਂ ਤੋਂ ਇੱਕ ਲੋੜੀਂਦੀ ਦੂਰੀ ਬਣਾ ਕੇ ਰਹੋ
- ਪੰਛੀਆਂ ਦੇ ਅਨੁਕੂਲ ਉਤਪਾਦ ਖਰੀਦੋ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਵਾਧਾ ਮਿਲੇ
- ਦੇਸੀ ਪੌਦੇ ਜ਼ਿਆਦਾ ਲਗਾਓ, ਕਿਉਂਕਿ ਇਹ ਪੌਦੇ ਪੰਛੀਆਂ ਲਈ ਭੋਜਨ, ਆਲ੍ਹਣੇ ਵਾਲੀ ਥਾਂ ਅਤੇ ਵਾਤਾਵਰਨ ਪ੍ਰਦਾਨ ਕਰਦੇ ਹਨ
- ਪੰਛੀਆਂ ਬਾਰੇ ਆਪਣੇ ਦੋਸਤਾਂ ਨਾਲ ਗੱਲ ਕਰੋ ਅਤੇ ਪੰਛੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆ ਬਾਰੇ ਲੋਕਾਂ ਨੂੰ ਸਿਖਾਉਣ ਲਈ ਇੱਕ ਕਲੱਬ ਸ਼ੁਰੂ ਕਰੋ
- ਗੈਰ-ਨਜਾਇਜ਼ ਤੌਰ ’ਤੇ ਪਿੰਜਰੇ ’ਚ ਬੰਦ ਪੰਛੀ ਨਾ ਖਰੀਦੋ, ਜੰਗਲੀ ਪੰਛੀਆਂ ਨੂੰ ਪਾਲਤੂ ਜਾਨਵਰ ਦੇ ਰੂਪ ’ਚ ਵੇਚਣਾ ਨਜਾਇਜ਼ ਹੈ
- ਬਾਹਰ ਨਿੱਕਲੋ ਅਤੇ ਕੁਦਰਤ ਦਾ ਆਨੰਦ ਲਓ ਆਪਣੇ ਆਸ-ਪਾਸ ਇੱਕ ਸਥਾਨਕ ਪਾਰਕ ਖੋਜੋ ਅਤੇ ਰੋਜ਼ ਟਹਿਲਣ ਜਾਓ