ਦਾਲ-ਮੱਖਣੀ ਤੇ ਬਟਰ-ਨਾੱਨ
Table of Contents
ਦਾਲ-ਮੱਖਣੀ ਸਮੱਗਰੀ:
- 200 ਗ੍ਰਾਮ ਕਾਲੀ ਸਾਬਤ ਉੜਦ,
- 50 ਗ੍ਰਾਮ ਰਾਜਮਾਂਹ,
- 50 ਗ੍ਰਾਮ ਛੋਲਿਆਂ ਦੀ ਦਾਲ,
- 6-7 ਛੋਟੀਆਂ ਇਲਾਇਚੀਆਂ,
- ਥੋੜ੍ਹੀ ਜਿਹੀ ਦਾਲਚੀਨੀ,
- ਇੱਕ ਚਮਚ ਕਸੂਰੀ ਮੇਥੀ,
- ਚੁਟਕੀ-ਭਰ ਹਿੰਗ,
- ਇੱਕ ਪੂਰੀ ਗੰਢੀ ਲੱਸਣ,
- 200 ਗ੍ਰਾਮ ਟਮਾਟਰ,
- ਇੱਕ ਚਮਚ ਕੱਚਾ ਸਰ੍ਹੋਂ ਦਾ ਤੇਲ,
- ਹਰੀ ਮਿਰਚ 2-3,
- ਇੱਕ ਚਮਚ ਸਾਬਤ ਧਨੀਆ,
- ਇੱਕ ਚਮਚ ਜੀਰਾ,
- ਮੱਖਣ 100 ਗ੍ਰਾਮ,
- ਇੱਕ ਇੰਚ ਅਦਰਕ ਦਾ ਟੁਕੜਾ
Lentil butter and butter-naan ਬਣਾਉਣ ਦੀ ਵਿਧੀ:
ਦੋਵੇਂ ਦਾਲਾਂ ਤੇ ਰਾਜਮਾਂਹ ਨੂੰ ਰਾਤ ਭਰ ਭਿਉਂ ਕੇ ਰੱਖ ਦਿਓ ਸਵੇਰੇ ਉਨ੍ਹਾਂ ਨੂੰ ਉਬਾਲ ਲਓ
ਟਮਾਟਰ, ਲੱਸਣ, ਹਰੀ ਮਿਰਚ ਨੂੰ ਸਾਰੇ ਮਸਾਲਿਆਂ ਦੇ ਨਾਲ ਮਿਕਸੀ ’ਚ ਬਾਰੀਕ ਪੀਸ ਕੇ ਕੁੱਕਰ ’ਚ ਦਾਲ ਨਾਲ ਉਬਾਲੋ ਦਾਲ ਗਲਣ ’ਤੇ ਚੰਗੀ ਤਰ੍ਹਾਂ ਘੋਟ ਲਓ ਹੁਣ ਉਸ ’ਚ ਮੱਖਣ ਪਾ ਦਿਓ ਦੋ ਚਮਚ ਸ਼ੁੱਧ ਘਿਓ ਗਰਮ ਕਰੋ ਤੇ ਗੈਸ ਬੰਦ ਕਰ ਦਿਓ ਹੁਣ ਉਸ ’ਚ ਸਵਾਦ ਅਨੁਸਾਰ ਲਾਲ ਮਿਰਚ ਦਾ ਤੜਕਾ ਲਾ ਕੇ ਪਰੋਸੋ ਮਿਰਚ ਜ਼ਿਆਦਾ ਗਰਮ ਘਿਓ ’ਚ ਨਹੀਂ ਪਾਉਣੀ ਚਾਹੀਦੀ
ਬਟਰ-ਨੱਾਨ ਸਮੱਗਰੀ:
- ਮੈਦਾ 500 ਗ੍ਰਾਮ,
- ਚੁਟਕੀ-ਭਰ ਮਿੱਠਾ ਸੋਡਾ,
- ਮੱਖਣ ਇੱਕ ਕਟੋਰੀ
ਵਿਧੀ:
ਮੈਦੇ ’ਚ ਮੱਖਣ ਪਾਓ ਤੇ ਚੁਟਕੀ ਭਰ ਮਿੱਠਾ ਸੋਡਾ ਪਾ ਕੇ ਗੁੰਨ੍ਹ ਲਓ ਤੁਸੀਂ ਜ਼ਰੂਰਤ ਅਨੁਸਾਰ ਪਾਣੀ ਵੀ ਪਾਓ ਨਾੱਨ ਤੰਦੂਰ, ਤਵਾ ਜਾਂ ਕੜਾਹੀ ’ਚ ਸਹੂਲਤ ਅਨੁਸਾਰ ਬਣਾਓ ਨਾੱਨ ਬਣਾਉਂਦੇ ਸਮੇਂ ਪਾਣੀ ਦੋਵੇਂ ਪਾਸੇ ਲਾ ਕੇ ਉਸ ਦਾ ਸਾਈਜ਼ ਵਧਾ ਸਕਦੇ ਹੋ