ਸਿੱਖੋ, ਫੁੱਲਦਾਨਾਂ ਨੂੰ ਵੀ ਸਜਾਉਣਾ
ਇਨਸਾਨ ਦੇ ਜੀਵਨ ’ਚ ਫੁੱਲਾਂ ਨੂੰ ਹਮੇਸ਼ਾ ਤੋਂ ਹੀ ਸੁੰਦਰੀਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ ਅਤੇ ਹਰ ਵਿਅਕਤੀ ਦੀ ਇਹ ਤਮੰਨਾ ਰਹਿੰਦੀ ਹੈ ਕਿ ਉਹ ਆਪਣੇ ਸੰਪੂਰਨ ਘਰ ’ਚ ਜ਼ਿਆਦਾ ਤੋਂ ਜਿਆਦਾ ਫੁੱਲ ਲਾਏ ਅਤੇ ਉਸ ਦੀ ਸੁਗੰਧ ਅਤੇ ਸੁੰਦਰਤਾ ਨਾਲ ਪੂਰਾ ਵਾਤਾਵਰਨ ਸੁਗੰਧਮਈ ਹੋ ਜਾਵੇ ਪਰ ਬਜ਼ਾਰ ’ਚ ਫੁੱਲਾਂ ਦੀ ਕੀਮਤ ਜ਼ਿਆਦਾ ਹੋਣ ਅਤੇ ਉਤਪਾਦਨ ਘੱਟ ਹੋਣ ਕਾਰਨ ਲੋਕਾਂ ਦੀ ਇੱਛਾ ਮਨ ’ਚ ਹੀ ਦਬੀ ਰਹਿ ਜਾਂਦੀ ਹੈ
ਇਸ ਲਈ ਜਦੋਂ ਫੁੱਲਦਾਨਾਂ ’ਚ ਲਗਾਏ ਜਾਣ ਵਾਲੇ ਫੁੱਲ ਹਰ ਰੋਜ਼ ਬਦਲਣਾ ਸੰਭਵ ਨਾ ਹੋ ਸਕਣ ਅਤੇ ਫੁੱਲ ਬਜ਼ਾਰ ’ਚ ਮਹਿੰਗੇ ਮਿਲਣ ਲੱਗਣ, ਤਾਂ ਅਜਿਹੇ ਸਮੇਂ ’ਚ ਫੁੱਲਾਂ ਨੂੰ ਫੁੱਲਦਾਨਾਂ ’ਚ ਲੰਬੇ ਸਮੇਂ ਤੱਕ ਤਾਜ਼ਾ ਬਣਾਏ ਰੱਖਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਅਮਲ ’ਚ ਲਿਆਓ ਬਿਨਾਂ ਸ਼ੱਕ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਰੱਖਣ ’ਚ ਕਾਮਯਾਬ ਰਹੋਗੇ ਅਤੇ ਉਨ੍ਹਾਂ ਦੀ ਖੁਸ਼ਬੂ ਵੀ ਕਈ ਦਿਨਾਂ ਤੱਕ ਘਰ ਨੂੰ ਸੁਗੰਧਿਤ ਕਰਦੀ ਰਹੇਗੀ
Table of Contents
ਸਹੀ ਢੰਗ ਨਾਲ ਲਾਓ:
ਅਕਸਰ ਘਰਾਂ ’ਚ ਦੇਖਣ ਨੂੰ ਮਿਲਦਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਸੁੰਦਰ ਫੁੱਲਦਾਨਾਂ ’ਚ ਫੁੱਲਾਂ ਨੂੰ ਸਜਾਵਟ ਲਈ ਲਾਉਂਦੇ ਸਮੇਂ ਸਹੀ ਢੰਗ ਨਾਲ ਨਹੀਂ ਲਾਇਆ ਜਾਂਦਾ, ਜਿਸ ਨਾਲ ਆਉਣ ਵਾਲੇ ਮਹਿਮਾਨਾਂ ਦਾ ਮੋਹ ਫੁੱਲਾਂ ਪ੍ਰਤੀ ਲਗਭਗ ਖ਼ਤਮ ਜਿਹਾ ਹੋ ਜਾਂਦਾ ਹੈ ਇਸ ਲਈ ਫੁੱਲਾਂ ਨੂੰ ਫੁੱਲਦਾਨ ’ਚ ਸਜਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੋਂ ਇਸ ਦੇ ਨਾਲ ਹੀ ਇਹ ਵੀ ਯਾਦ ਰੱਖੋ ਕਿ ਉਨ੍ਹਾਂ ਦੇ ਉੱਪਰ ਮਿੱਟੀ ਵਗੈਰਾ ਨਾ ਚਪਕੇ ਨਹੀਂ ਤਾਂ ਉਹ ਆਪਣੀ ਸੁੰਦਰਤਾ ਗੁਆਉਣ ’ਚ ਜ਼ਰਾ ਜਿਹਾ ਸਮਾਂ ਨਹੀਂ ਲੈਣਗੇ ਅਤੇ ਸੁੰਦਰ ਹੋਣ ਦੇ ਬਾਵਜ਼ੂਦ ਭੱਦੇ ਦਿਖਾਈ ਦੇਣ ਲੱਗਣਗੇ
ਅਣਲੋੜੀਂਦੇ ਪੱਤਿਆਂ ਨੂੰ ਹਟਾ ਦਿਓ:-
ਧਿਆਨ ਰੱਖੋ ਕਿ ਫੁੱਲਦਾਨਾਂ ਨੂੰ ਹਰ ਰੋਜ਼ ਸਾਫ ਕਰਦੇ ਸਮੇਂ ਫੁੱਲਾਂ ਨਾਲ ਜੁੜੇ ਅਣਲੋੜੀਂਦੇ ਪੱਤਿਆਂ ਨੂੰ ਅਲੱਗ ਕਰਕੇ ਹਟਾ ਦਿਓ ਇਸ ਤਰ੍ਹਾਂ ਫੁੱਲਾਂ ਤੋਂ ਹੋਣ ਵਾਲੇ ਵਾਸ਼ਪੀਕਰਨ ਨੂੰ ਘੱਟ ਕੀਤਾ ਜਾ ਸਕਦਾ ਹੈ ਸਿੱਟੇ ਵਜੋਂ, ਫੁੱਲਾਂ ਨੂੰ ਜ਼ਿਆਦਾ ਸਮੇਂ ਤੱਕ ਤਰੋਤਾਜ਼ਾ ਰੱਖਿਆ ਜਾ ਸਕਦਾ ਹੈ, ਜਿਸ ਨਾਲ ਫੁੱਲ ਪੁਰਾਣੇ ਹੋਣ ਤੋਂ ਬਾਅਦ ਵੀ ਨਵੇਂ ਦਿਖਾਈ ਦੇਣਗੇ
ਫੁੱਲਦਾਨਾਂ ਦੇ ਪਾਣੀ ਨੂੰ ਬਦਲੋ:
ਫੁੱਲਦਾਨਾਂ ’ਚ ਫੁੱਲ ਲਾਉਣ ਤੋਂ ਬਾਅਦ ਉਨ੍ਹਾਂ ਦੀ ਸਫਾਈ ਕਰਨਾ ਕਦੇ ਨਾ ਭੁੱਲੋ ਹੋਰ ਤਾਂ ਹੋਰ, ਫੁੱਲਦਾਨਾਂ ’ਚ ਵਰਤੇ ਜਾਣ ਵਾਲੇ ਪਾਣੀ ਨੂੰ ਇੱਕ ਤੈਅ ਸਮੇਂ ਤੋਂ ਬਾਅਦ ਬਦਲਦੇ ਰਹੋ ਇਸ ਤਰ੍ਹਾਂ ਫੁੱਲ ਕਈ ਦਿਨਾਂ ਤੱਕ ਆਪਣੀ ਰੰਗਤ ਨਹੀਂ ਛੱਡੇਗਾ
ਫੁੱਲਾਂ ਨੂੰ ਸਹੀ ਥਾਂ ’ਤੇ ਸਜਾਓ:
ਉਂਜ ਤਾਂ ਅਸੀਂ ਫੁੱਲਾਂ ਨੂੰ ਹਮੇਸ਼ਾ ਟੀਵੀ, ਫਰਿੱਜ਼, ਕੂਲਰ ਆਦਿ ਜਗ੍ਹਾ ’ਤੇ ਰੱਖਦੇ ਹਾਂ ਪਰ ਇਹ ਸਰਾਸਰ ਗਲਤ ਹੁੰਦਾ ਹੈ ਕਿਉਂਕਿ ਇਨ੍ਹਾਂ ਤੋਂ ਨਿੱਕਲਣ ਵਾਲੀ ਗਰਮੀ ਨਾਲ ਫੁੱਲਾਂ ਦੀ ਉਮਰ ਘੱਟ ਹੋ ਜਾਂਦੀ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ, ਫੁੱਲਦਾਨ ਨੂੰ ਮੇਜ਼ ਅਤੇ ਸਟੂਲ ’ਤੇ ਸਜਾ ਕੇ ਲੋੜੀਂਦੀ ਸੁਰੱਖਿਅਤ ਥਾਂ ਦਿਓ ਅਜਿਹਾ ਕਰਨ ’ਤੇ ਫੁੱਲਾਂ ਦੀ ਉਮਰ ਵਧ ਜਾਵੇਗੀ ਅਤੇ ਕਈ ਦਿਨਾਂ ਤੱਕ ਫੁੱਲਦਾਨਾਂ ਦੀ ਰੌਣਕ ਵਧਾਉਂਦੇ ਰਹੋਗੇ
ਸੁੱਕੀਆਂ ਫੁੱਲਾਂ ਦੀਆਂ ਕਲਿਕਾਵਾਂ ਨੂੰ ਤੋੜਦੇ ਰਹੋ:
ਵੈਸੇ ਤਾਂ ਜ਼ਿਆਦਾਤਰ ਫੁੱਲਾਂ ’ਚ ਇੱਕ ਹੀ ਫੁੱਲ ਕਲਿਕਾ ਹੁੰਦੀ ਹੈ ਫਿਰ ਵੀ ਕੁਝ ਫੁੱਲਾਂ ’ਚ ਇੱਕ ਤੋਂ ਜ਼ਿਆਦਾ ਫੁੱਲ ਕਲਿਕਾਵਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ’ਚ ਸਭ ਤੋਂ ਹੇਠਾਂ ਵਾਲੀ ਕਲਿਕਾ ਸਭ ਤੋਂ ਪਹਿਲਾਂ ਸੁੱਕਣਾ ਸ਼ੁਰੂ ਕਰਦੀ ਹੈ, ਸੋ ਅਜਿਹਾ ਹੋਣ ’ਤੇ ਰੋਜ਼ਾਨਾ ਉਨ੍ਹਾਂ ਨੂੰ ਹੱਥ ਨਾਲ ਤੋੜਦੇ ਰਹੋ ਇਸ ਨਾਲ ਗਲੇਡੀਓਲਸ ਵਰਗੇ ਫੁੱਲਾਂ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਅਤੇ ਨਵੇਂ ਵਾਂਗ ਰੱਖਿਆ ਜਾ ਸਕਦਾ ਹੈ
ਜੇਕਰ ਤੁਸੀਂ ਰੋਜ਼ਾਨਾ ਇਸੇ ਤਰ੍ਹਾਂ ਫੁੱਲਦਾਨਾਂ ਨੂੰ ਆਪਣਾ ਬੇਸ਼ਕੀਮਤੀ ਸਮਾਂ ਦਿੰਦੇ ਹੋ ਤਾਂ ਇਹ ਵੀ ਤੁਹਾਡੇ ਅਨਮੋਲ ਜੀਵਨ ’ਚ ਸਮਾਨ ਰਸ ਅਤੇ ਕੁਦਰਤੀ ਆਨੰਦ ਨਾਲ ਮਾਨਸਿਕ ਥਕਾਣ ਅਤੇ ਤਨਾਅ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰ ਦੇਣਗੇ ਅਤੇ ਕੁਦਰਤੀ ਸੁੰਦਰਤਾ ਨਾਲ ਘਰਾਂ, ਦਫ਼ਤਰਾਂ ਅਤੇ ਹੋਟਲਾਂ ’ਚ ਚਾਰ ਚੰਨ ਲਾ ਦੇਣਗੇ, ਜਿਸ ਨਾਲ ਸੰਪੂਰਨ ਵਾਤਾਵਰਨ ਉਮੰਗ ਅਤੇ ਖੁਸ਼ੀ ਨਾਲ ਭਰ ਜਾਵੇਗਾ