ਗਲਤੀ ਤੋਂ ਸਬਕ ਸਿੱਖੋ
ਮਨੁੱਖ ਜੀਵਨ ’ਚ ਬਹੁਤੀਆਂ ਗਲਤੀਆਂ ਕਰਦਾ ਰਹਿੰਦਾ ਹੈ ਜੇਕਰ ਉਹ ਗਲਤੀ ਨਹੀਂ ਕਰੇਗਾ ਤਾਂ ਭਗਵਾਨ ਬਣ ਜਾਵੇਗਾ ਇਸ ਦਾ ਇਹ ਅਰਥ ਕਦੇ ਨਹੀਂ ਲਗਾਉਣਾ ਚਾਹੀਦਾ ਕਿ ਗਲਤੀ ਕਰਨਾ ਮਨੁੱਖੀ ਸੁਭਾਅ ਹੈ ਤਾਂ ਸਾਨੂੰ ਗਲਤੀ ਕਰਨ ਦਾ ਲਾਇਸੰਸ ਮਿਲ ਗਿਆ ਹੈ ਹੁਣ ਤਾਂ ਅਸੀਂ ਦਿਨ-ਰਾਤ ਗਲਤੀਆਂ ਕਰਾਂਗੇ ਅਤੇ ਇਹ ਕਹਿ ਕੇ ਸਾਫ ਬਚ ਨਿੱਕਲਾਂਗੇ ਕਿ ਗਲਤੀ ਤਾਂ ਇਨਸਾਨ ਹੀ ਕਰਦਾ ਹੈ ਇਸ ਲਈ ਸਾਡੇ ਤੋਂ ਵੀ ਗਲਤੀ ਹੋ ਜਾਂਦੀ ਹੈ ਗਲਤੀ ਤੋਂ ਬਚਣ ਦਾ ਇਹ ਕੋਈ ਸਕਾਰਾਤਮਕ ਉਪਾਅ ਨਹੀਂ ਕਿਹਾ ਜਾ ਸਕਦਾ
ਅਸੀਂ ਸਮਝਦਾਰ ਇਨਸਾਨ ਹਾਂ, ਇਸ ਲਈ ਸਾਡਾ ਕਰਤੱਵ ਬਣਦਾ ਹੈ ਕਿ ਅਸੀਂ ਇੱਕ ਵਾਰ ਜਿਸ ਗਲਤੀ ਨੂੰ ਕਰੀਏ, ਉਸ ਨੂੰ ਫਿਰ ਦੁਹਰਾਈਏ ਨਾ ਸਗੋਂ ਗਲਤੀ ਤੋਂ ਅਸੀਂ ਸਬਕ ਸਿੱਖੀਏ ਉਸ ਨੂੰ ਭਵਿੱਖ ’ਚ ਨਾ ਦੁਹਰਾਉਣ ਦੀ ਕਸਮ ਆਪਣੇ ਮਨ ’ਚ ਲਓ ਇਸ ਤਰ੍ਹਾਂ ਅਸੀਂ ਮਨੁੱਖ ਇੱਕ ਹੀ ਗਲਤੀ ਨੂੰ ਵਾਰ-ਵਾਰ ਦੁਹਰਾ ਕੇ ਸਮਾਜ ’ਚ ਆਪਣੀ ਕਿਰਕਿਰੀ ਕਰਵਾਉਣ ਤੋਂ ਬਚ ਜਾਣਗੇ ਦੂਜਿਆਂ ਸਾਹਮਣੇ ਨਾ ਤਾਂ ਨਜ਼ਰਾਂ ਝੁਕਾਉਣੀਆਂ ਪੈਣਗੀਆਂ ਅਤੇ ਨਾ ਹੀ ਸ਼ਰਮਿੰਦਾ ਹੋਣਾ ਪਵੇਗਾ
Also Read :- ਗਲਤੀ ਨਾ ਕਰੋ ਦੰਦਾਂ ਦੀ ਦੇਖਭਾਲ ‘ਚ
ਜੇਕਰ ਕੋਈ ਮਨੁੱਖ ਕਿਤੇ ਨੌਕਰੀ ਕਰ ਰਿਹਾ ਹੈ ਅਤੇ ਉੱਥੇ ਥੋੜ੍ਹੇ-ਥੋੜ੍ਹੇ ਦਿਨਾਂ ਤੋਂ ਬਾਅਦ ਗਲਤੀ ਕਰਦਾ ਰਹੇਗਾ ਤਾਂ ਉਸ ਦਫਤਰ ਜਾਂ ਕੰਪਨੀ ਦਾ ਮਾਲਕ ਉਸ ਨੂੰ ਸੁਧਰਨ ਲਈ ਤਿੰਨ-ਚਾਰ ਮੌਕੇ ਦੇਵੇਗਾ ਉਸ ਤੋਂ ਬਾਅਦ ਵੀ ਜੇਕਰ ਉਹ ਗਲਤੀ ਕਰਨ ਤੋਂ ਬਾਜ਼ ਨਹੀਂ ਆਵੇਗਾ, ਉਦੋਂ ਤਾਂ ਸ਼ਰਤੀਆ ਗੱਲ ਹੈ ਕਿ ਉਸ ਨੂੰ ਨੌਕਰੀ ’ਚੋਂ ਕੱਢ ਦਿੱਤਾ ਜਾਵੇਗਾ ਇਸੇ ਤਰ੍ਹਾਂ ਜੇਕਰ ਕਿਸੇ ਫਰਮ ਦਾ ਮਾਲਕ ਵਾਰ-ਵਾਰ ਗਲਤੀ ਕਰੇਗਾ, ਤਾਂ ਉਹ ਕੰਪਨੀ ਡੁੱਬ ਜਾਵੇਗੀ ਅਤੇ ਦੀਵਾਲੀਆ ਹੋ ਜਾਵੇਗੀ ਅਸੀਂ ਜਦੋਂ ਗਲਤੀ ਕਰਦੇ ਹਾਂ,
ਉਦੋਂ ਉਮੀਦ ਕਰਦੇ ਹਾਂ ਕਿ ਸਾਹਮਣੇ ਵਾਲਾ ਸਾਨੂੰ ਉਸ ਗਲਤੀ ਦੀ ਸਜ਼ਾ ਨਾ ਦੇ ਕੇ ਸਾਨੂੰ ਮੁਆਫ ਕਰ ਦੇਵੇ ਅਜਿਹੀ ਹੀ ਤੁਲਨਾ ਅਸੀਂ ਪਰਮੇਸ਼ਵਰ ਨਾਲ ਵੀ ਕਰਦੇ ਹਾਂ ਪਰ ਜਦੋਂ ਸਾਡੀ ਵਾਰੀ ਆਉਂਦੀ ਹੈ, ਉਦੋਂ ਅਸੀਂ ਗਲਤੀ ਕਰਨ ਵਾਲੇ ਨੂੰ ਸਜ਼ਾ ਦੇਣਾ ਚਾਹੁੰਦੇ ਹਾਂ ਉਸ ਨੂੰ ਅਸੀਂ ਕਿਸੇ ਵੀ ਸ਼ਰਤ ’ਤੇ ਮੁਆਫ ਨਹੀਂ ਕਰਨਾ ਚਾਹੁੰਦੇ ਅਜਿਹੇ ਦੋਗਲੇ ਚਰਿੱਤਰ ’ਚ ਅਸੀਂ ਲੋਕ ਜਿਉਂਦੇ ਹਾਂ ਲੈਣ ਅਤੇ ਦੇਣ ਦੀ ਵੰਡ ਤਾਂ ਸਦਾ ਇੱਕ ਵਰਗੀ ਹੀ ਹੋਣੀ ਚਾਹੀਦੀ ਹੈ ਉਨ੍ਹਾਂ ’ਚ ਫ਼ਰਕ ਕਰਨਾ ਕਿਸੇ ਲਈ ਵੀ ਠੀਕ ਨਹੀਂ ਹੁੰਦਾ
ਗਲਤੀ ਕਿਸੇ ਮਨੁੱਖ ਦੇ ਜੀਵਨ ਦਾ ਇੱਕ ਛੋਟਾ ਜਿਹਾ ਪੇਜ ਹੁੰਦਾ ਹੈ ਪਰ ਸਾਡੇ ਰਿਸ਼ਤੇ ਇੱਕ ਪੂਰੀ ਪੁਸਤਕ ਦੇ ਸਮਾਨ ਹੁੰਦੇ ਹਨ ਜ਼ਰੂਰਤ ਪੈਣ ’ਤੇ ਗਲਤੀ ਦਾ ਇੱਕ ਪੰਨਾ ਪਾੜ ਦੇਣਾ ਮੇਰੇ ਵਿਚਾਰ ਨਾਲ ਲਾਭਕਾਰੀ ਹੁੰਦਾ ਹੈ ਭਾਵ ਉਸ ਇੱਕ ਵਿਅਕਤੀ ਤੋਂ ਕਿਨਾਰਾ ਕਰ ਲੈਣਾ ਫਿਰ ਵੀ ਠੀਕ ਕਹਾਉਂਦਾ ਹੈ, ਪਰ ਇੱਕ ਪੇਜ ਜਾਂ ਇੱਕ ਵਿਅਕਤੀ ਲਈ ਪੂਰੀ ਰਿਸ਼ਤੇ ਰੂਪੀ ਉਸ ਪੂਰੀ ਪੁਸਤਕ ਨੂੰ ਗੁਆਉਣ ਤੋਂ ਜਿੰਨਾ ਸੰਭਵ ਹੋ ਕੇ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ
ਇੱਕ ਸਮਝਦਾਰ ਮਨੁੱਖ ਦਾ ਇਹ ਪਰਮ-ਕਰਤੱਵ ਹੁੰਦਾ ਹੈ ਕਿ ਉਹ ਗਲਤੀ ਕਰਨ ਵਾਲੇ ਤੋਂ ਕਿਨਾਰਾ ਕਰਨ ਦੀ ਥਾਂ ਉਸ ਨੂੰ ਪ੍ਰੇਮ ਨਾਲ ਆਪਣੇ ਕੋਲ ਬਿਠਾ ਕੇ ਸਮਝਾਏ ਉਸ ਨੂੰ ਭਵਿੱਖ ’ਚ ਗਲਤੀ ਨਾ ਦੁਹਰਾਉਣ ਲਈ ਪ੍ਰੇਰਿਤ ਕਰੇ ਜੇਕਰ ਉਹ ਸਮਝਦਾਰ ਵਿਅਕਤੀ ਹੋਵੇਗਾ ਤਾਂ ਆਪਣੀ ਗਲਤੀ ਨੂੰ ਦੂਰ ਕਰਨ ਦਾ ਯਤਨ ਕਰੇਗਾ ਅਤੇ ਸਮਾਜ ਦੇ ਮਾਪਦੰਡ ’ਤੇ ਖਰ੍ਹਾ ਉੱਤਰਨ ਦਾ ਯਤਨ ਕਰੇਗਾ ਆਪਣੀ ਗੁਆਚੀ ਹੋਈ ਥਾਂ ਫਿਰ ਤੋਂ ਪ੍ਰਾਪਤ ਕਰ ਲਵੇਗਾ
ਮਨੁੱਖ ਦੇ ਮਨ ’ਚ ਸਦਾ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਕੁਝ ਨਵਾਂ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਇਸ ਸ੍ਰਿਸ਼ਟੀ ’ਚ ਸਿਰਫ ਮਨੁੱਖ ਨੂੰ ਈਸ਼ਵਰ ਨੇ ਇਹ ਸ਼ਕਤੀ ਦਿੱਤੀ ਹੈ ਕਿ ਉਹ ਇਸ ਨੂੰ ਸਾਰਿਆਂ ਤੋਂ ਉੱਪਰ ਉੱਠ ਕੇ ਆਤਮਦੁਆਰ ਤੱਕ ਪਹੁੰਚ ਸਕਦਾ ਹੈ ਸੁਨਹਿਰੀ ਮੌਕੇ ਨੂੰ ਉਸ ਨੂੰ ਕਦੇ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੀਦਾ, ਤਾਂ ਸਫਲਤਾ ਉਸ ਦੇ ਕਦਮ ਚੁੰਮਦੀ ਹੈ ਉਹ ਆਪਣੇ ਮਨਚਾਹੇ ਟੀਚੇ ਨੂੰ ਸਰਲਤਾ ਨਾਲ ਪ੍ਰਾਪਤ ਕਰਨ ’ਚ ਸਮਰੱਥ ਹੁੰਦਾ ਹੈ
ਚੰਦਰ ਪ੍ਰਭਾ ਸੂਦ