ਲੌਕੀ ਦਾ ਰਾਇਤਾ Lauki Raita
Table of Contents
ਸਮੱਗਰੀ:
- 1 ਕੱਪ ਕੱਟੀ ਹੋਈ ਲੌਕੀ,
- 1/4 ਕੱਪ ਸਲਾਈਸਡ ਗੰਢਾ,
- 1/4 ਟੀ-ਚਮਚ ਬਾਰੀਕ ਕੱਟੀ ਹੋਈ ਹਰੀ ਮਿਰਚ,
- 1/4 ਟੀ-ਚਮਚ ਬਾਰੀਕ ਕੱਟਿਆ ਹੋਇਆ ਅਦਰਕ,
- 1 ਕੱਪ ਫੈਂਟਿਆ ਹੋਇਆ ਦਹੀ,
- ਲੂਣ ਸਵਾਦ ਅਨੁਸਾਰ,
- 1 ਟੀ-ਚਮਚ ਤੇਲ,
- 1/2 ਟੀ-ਚਮਚ ਸਰ੍ਹੋਂ,
- 4-5 ਕੜੀ ਪੱਤੇ
Lauki Raita ਬਣਾਉਣ ਦੀ ਵਿਧੀ:
ਇੱਕ ਗਹਿਰੇ ਨਾਨ-ਸਟਿੱਕ ਪੈਨ ’ਚ ਲੌਕੀ, ਗੰਢਾ, ਹਰੀ ਮਿਰਚ, ਅਦਰਕ ਅਤੇ 3/4 ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਢੱਕਣ ਨਾਲ ਢਕ ਕੇ ਮੱਧਮ ਸੇਕੇ ’ਤੇ 10 ਮਿੰਟਾਂ ਲਈ ਜਾਂ ਪੂਰਾ ਪਾਣੀ ਉੱਡਣ ਤੱਕ ਵਿੱਚ-ਵਿੱਚ ਦੀ ਹਿਲਾਉਂਦੇ ਹੋਏ ਪਕਾਓ ਬਾਅਦ ’ਚ ਇੱਕ ਪਾਸੇ ਰੱਖ ਦਿਓ ਮਿਸ਼ਰਨ ਨੂੰ ਇੱਕ ਗਹਿਰੀ ਕਟੋਰੀ ’ਚ ਪਾ ਕੇ, ਉਸ ’ਚ ਦਹੀ ਅਤੇ ਲੂਣ ਪਾ ਕੇ, ਚੰਗੀ ਤਰ੍ਹਾਂ ਮਿਲਾਓ
ਅਤੇ ਇੱਕ ਪਾਸੇ ਰੱਖ ਦਿਓ ਤੜਕੇ ਲਈ, ਇੱਕ ਛੋਟੇ ਨਾਨ-ਸਟਿੱਕ ਪੈਨ ’ਚ ਤੇਲ ਗਰਮ ਕਰੋ ਅਤੇ ਉਸ ’ਚ ਸਰ੍ਹੋਂ ਮਿਲਾਓ ਜਦੋਂ ਬੀਜ ਚਟਕਣ ਲੱਗੇ, ਤਾਂ ਉਸ ’ਚ ਕੜੀ ਪੱਤੇ ਮਿਲਾਓ ਅਤੇ ਮੱਧਮ ਸੇਕੇ ’ਤੇ ਕੁਝ ਸੈਕਿੰਡਾਂ ਲਈ ਭੁੰਨ ਲਓ ਇਸ ਤੜਕੇ ਨੂੰ ਦਹੀ-ਲੌਕੀ ਦੇ ਮਿਸ਼ਰਨ ਦੇ ਉੱਪਰ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ ਠੰਢਾ-ਠੰਢਾ ਲੌਕੀ ਦਾ ਰਾਇਤਾ ਭੋਜਨ ਦੇ ਨਾਲ ਸਰਵ ਕਰੋ