Kul Ka Crown -sachi shiksha punjabi

Kul Ka Crown ‘ਕੁਲ ਕਾ ਕਰਾਊਨ’ ਮੁਹਿੰਮ ਤਹਿਤ ਹੋਈ 36ਵੀਂ ਸ਼ਾਦੀ

ਸੱਚੇ ਰੂਹਾਨੀ ਰਹਿਬਰ ਅਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਰੂੜ੍ਹੀਵਾਦ ਅਤੇ ਅੰਧਵਿਸ਼ਵਾਸਾਂ ਦੀਆਂ ਬੇੜੀਆਂ ਨੂੰ ਤੋੜ ਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ ਇੱਕ ਸਮੇਂ ਸਿਰਫ ਬੇਟਿਆਂ ਤੋਂ ਹੀ ਵੰਸ਼ ਚੱਲਣ ਦੀ ਧਾਰਨਾ ਪੂਜਨੀਕ ਗੁਰੂ ਜੀ ਦੀ ਮੁਹਿੰਮ ‘ਕੁਲ ਕਾ ਕਰਾਊਨ’ ਦੀ ਬਦੌਲਤ ਹੁਣ ਟੁੱਟ ਚੁੱਕੀ ਹੈ ਅੱਜ ਬੇਟੀਆਂ ਨਾਲ ਵੀ ਵੰਸ਼ ਚੱਲ ਰਿਹਾ ਹੈ

ਇਸੇ ‘ਕੁਲ ਕਾ ਕਰਾਊਨ’ ਮੁਹਿੰਮ ਤਹਿਤ 21 ਫਰਵਰੀ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਇੱਕ ਹੋਰ ਸ਼ਾਦੀ ਹੋਈ ਕੁਲ ਕਾ ਕਰਾਊਨ ਪ੍ਰਿਅੰਕਾ ਇੰਸਾਂ ਪੁੱਤਰੀ ਦਰਸ਼ਨਾ ਇੰਸਾਂ ਅਤੇ ਅਸ਼ੋਕ ਇੰਸਾਂ ਨਿਵਾਸੀ ਰਤੀਆ, ਜ਼ਿਲ੍ਹਾ ਫਤਿਆਬਾਦ (ਹਰਿਆਣਾ), ਭਗਤ ਮਰਦਗਾਜ਼ੀ ਅਪਾਰ ਇੰਸਾਂ ਪੁੱਤਰ ਫੋਸਟਰ ਫਾਦਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਨਾਲ ਵਿਆਹ ਬੰਧਨ ’ਚ ਬੱਝੇ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਇਸ ਨਵੀਂ ਵਿਆਹੀ ਜੋੜੀ ਨੂੰ ਆਪਣੇ ਪਾਵਨ ਕਰ-ਕਮਲਾਂ ਨਾਲ ਪੰਜ ਲੱਖ ਰੁਪਏ ਦੀ ਐੱਫਡੀ ਦੇ ਕੇ ਪਾਵਨ ਅਸ਼ੀਰਵਾਦ ਨਾਲ ਨਵਾਜ਼ਿਆ ਜ਼ਿਕਰਯੋਗ ਹੈ

ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਹਜ਼ੂਰੀ ’ਚ ਡੇਰਾ ਸੱਚਾ ਸੌਦਾ ਵੱਲੋਂ 156 ਮਾਨਵਤਾ ਭਲਾਈ ਕਾਰਜ ਚਲਾਏ ਜਾ ਰਹੇ ਹਨ ਇਨ੍ਹਾਂ ’ਚੋਂ ਪੰਜਵਾਂ ਕਾਰਜ ਹੈ ‘ਸ਼ਾਹੀ ਆਸਰਾ’ ਇਸ ਕਾਰਜ ਤਹਿਤ ਅਨੇਕ ਬੇਸਹਾਰਾ ਲੜਕਿਆਂ ਨੂੰ ਅਪਣਾਉਣਾ, ਉਨ੍ਹਾਂ ਨੂੰ ਸਿੱਖਿਆ ਦੇ ਕੇ ਆਤਮਨਿਰਭਰ ਬਣਾਉਣਾ ਪੂਜਨੀਕ ਗੁਰੂ ਜੀ ਨੇ ਅਜਿਹੇ ਬੱਚਿਆਂ ਨੂੰ ਨਾ ਸਿਰਫ ਅਪਣਾਇਆ ਸਗੋਂ ਇਨ੍ਹਾਂ ਨੂੰ ਮਾਂ-ਬਾਪ ਦੀ ਜਗ੍ਹਾ ਆਪਣਾ ਨਾਂਅ ਦਿੱਤਾ, ਇਨ੍ਹਾਂ ਦਾ ਪਾਲਣ-ਪੋਸ਼ਣ ਕਰਕੇ

ਇਨ੍ਹਾਂ ਨੂੰ ਪੜ੍ਹਾਇਆ, ਲਿਖਾਇਆ ਅਤੇ ਕਾਬਿਲ ਬਣਾਇਆ ਇਨ੍ਹਾਂ ਬੱਚਿਆਂ ’ਚੋਂ ਇੱਕ ਹੈ ਅਪਾਰ ਇੰਸਾਂ ਪੂਜਨੀਕ ਗੁਰੂ ਜੀ ਨੇ 73ਵੇਂ ਮਾਨਵਤਾ ਭਲਾਈ ‘ਕੁਲ ਕਾ ਕਰਾਊਨ’ ਜ਼ਰੀਏ ਇਸ ਭਰਮ ਨੂੰ ਦੂਰ ਕੀਤਾ ਕਿ ਲੜਕਿਆਂ ਨਾਲ ਹੀ ਵੰਸ਼ ਚੱਲਦਾ ਹੈ ਇਸ ਮੁਹਿੰਮ ਤਹਿਤ ਲੜਕੀ ਸ਼ਾਦੀ ਕਰਕੇ ਲਾੜੇ ਨੂੰ ਘਰ ਲੈ ਆਉਂਦੀ ਹੈ ਅਤੇ ਲੜਕੀ ਤੋਂ ਹੀ ਵੰਸ਼ ਚੱਲਦਾ ਹੈ ਭਾਵ ਆਉਣ ਵਾਲੀ ਸੰਤਾਨ ਲੜਕੀ ਦੇ ਗੋਤ ਨਾਲ ਹੀ ਜਾਣੀ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!