ਕੇਸਰ ਕੁਲਫੀ Kesar Kulfi
ਸਮੱਗਰੀ:-
- ਮਿਲਕਮੇਡ: 1 ਟਿਨ,
- ਦੁੱਧ: 4 ਕੱਪ,
- ਖੋਆ: 100 ਗ੍ਰਾਮ,
- ਮੈਦਾ: 1 ਵੱਡਾ ਚਮਚ,
- ਛਿੱਲੇ ਅਤੇ ਕੱਟੇ ਹੋਏ ਬਾਦਾਮ: 10-12
- ਕੇਸਰ: 1-2 ਚਮਚ ਪੀਸਿਆ ਹੋਇਆ
ਵਿਧੀ:-
ਮਿਲਕਮੇਡ, ਦੁੱਧ, ਮੈਦਾ ਅਤੇ ਖੋਆ ਮਿਲਾਓ ਇਸ ਮਿਸ਼ਰਨ ਨੂੰ ਲਗਾਤਾਰ ਚਲਾਉਂਦੇ ਰਹੋ, ਜਦੋਂ ਤੱਕ ਉਹ ਉੱਬਲ ਨਾ ਜਾਵੇ ਸੇਕਾ ਹੌਲੀ ਕਰਕੇ ਲਗਾਤਾਰ ਚਲਾਉਂਦੇ ਹੋਏ 5 ਮਿੰਟ ਤੱਕ ਪਕਾਓ ਸੇਕੇ ਤੋਂ ਉਤਾਰੋ ਠੰਢਾ ਹੋਣ ਦਿਓ ਬਾਦਾਮ ਅਤੇ ਇੱਕ ਛੋਟਾ ਚਮਚ ਪਾਣੀ ’ਚ ਘੁਲਿਆ ਹੋਇਆ ਕੇਸਰ ਇਸ ’ਚ ਮਿਲਾਓ ਕੁਲਫੀ ਦੇ ਸਾਂਚਿਆਂ ’ਚ ਭਰ ਕੇ 6-7 ਘੰਟੇ ਜਾਂ ਪੂਰੀ ਰਾਤ ਜਮਾਓ ਪੂਰੀ ਤਰ੍ਹਾਂ ਜੰਮ ਜਾਣ ਤੋਂ ਬਾਅਦ ਇਸ ਦਾ ਲੁਤਫ ਲਓ