Cool House ਆਪਣੇ ਘਰ ਨੂੰ ਰੱਖੋ ਠੰਢਾ
ਜੂਨ-ਜੁਲਾਈ ਮਹੀਨੇ ’ਚ ਗਰਮੀ ਦਾ ਪੱਧਰ ਕਾਫੀ ਵਧ ਜਾਂਦਾ ਹੈ ਇਸ ਸਮੇਂ ’ਚ ਤਾਪਮਾਨ 45 ਤੋਂ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਜਿਹੇ ’ਚ ਸਰੀਰ ਨੂੰ ਠੰਢਕ ਪਹੁੰਚਣਾ ਜਿੰਨਾ ਜ਼ਰੂਰੀ ਹੈ, ਓਨਾ ਆਪਣੇ ਘਰ ਨੂੰ ਵੀ ਭਿਆਨਕ ਗਰਮੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਸਮੱਸਿਆ ਦੇ ਵਧਣ ਦੀ ਸੰਭਾਵਨਾ ਹੋਣ ਲੱਗਦੀ ਹੈ
ਜਦੋਂ ਤੱਕ ਬਿਜਲੀ ਹੈ ਕੂਲਰ ਜਾਂ ਏਸੀ ਦੇ ਸਹਾਰੇ ਗਰਮੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ ਸਕਦੀ ਹੈ, ਪਰ ਬਿਜਲੀ ਜਾਣ ਤੋਂ ਬਾਅਦ ਬਦਲਵੇਂ ਹੱਲ ਖੋਜਣ ਦੀ ਜ਼ਰੂਰਤ ਹੋਣ ਲੱਗਦੀ ਹੈ ਅਜਿਹੇ ਹੀ ਕੁਝ ਖਾਸ ਉਪਾਅ ਹਨ, ਜਿਨ੍ਹਾਂ ਜ਼ਰੀਏ ਘਰ ਨੂੰ ਕੁਦਰਤੀ ਤਰੀਕੇ ਨਾਲ ਠੰਢਾ ਰੱਖਿਆ ਜਾ ਸਕਦਾ ਹੈ ਹਾਲਾਂਕਿ ਇਹ ਤਰੀਕੇ ਉਸ ਸਮੇਂ ਵੀ ਕਾਰਗਰ ਹਨ, ਜਦੋਂ ਬਿਜਲੀ ਕਟੌਤੀ ਦੀ ਸਮੱਸਿਆ ਨਹੀਂ ਰਹਿੰਦੀ ਹੈ, ਕਿਉਂਕਿ ਅਜਿਹੇ ਹਾਲਾਤਾਂ ’ਚ ਵੀ ਵਿਸ਼ੇਸ਼ ਤਰੀਕਿਆਂ ਨਾਲ ਬਿਜਲੀ ਬਿੱਲ ਨੂੰ ਕੰਟਰੋਲ ਰੱਖਿਆ ਜਾ ਸਕਦਾ ਹੈ
Also Read:
ਆਓ ਜਾਣਦੇ ਹਾਂ ਕੁਝ ਖਾਸ ਉਪਾਅ:-
Table of Contents
ਜ਼ਰੂਰਤ ’ਤੇ ਹੀ ਇਸਤੇਮਾਲ ਕਰੋ ਇਲੈਕਟ੍ਰਾਨਿਕ ਯੰਤਰ:
ਜਿਸ ਕਮਰੇ ’ਚ ਜ਼ਿਆਦਾ ਪਾਵਰ ਦੀਆਂ ਲਾਈਟਾਂ ਜਾਂ ਟੀਵੀ ਚੱਲਦੇ ਹਨ, ਉਸ ’ਚ ਹੋਰ ਕਮਰੇ ਦੀ ਤੁਲਨਾ ’ਚ ਜਿਆਦਾ ਗਰਮੀ ਹੁੰਦੀ ਹੈ ਇਸ ਨੂੰ ਧਿਆਨ ’ਚ ਰੱਖਦੇ ਹੋਏ ਕਮਰੇ ’ਚ ਮਰਕਰੀ ਬੱਲਬ ਦੀ ਬਜਾਇ ਐੱਲਈਡੀ ਦੀ ਵਰਤੋਂ ਕਰੋ ਕੰਪਿਊਟਰ-ਟੀਵੀ ਵਰਗੇ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਨਾ ਹੋਣ ’ਤੇ ਉਨ੍ਹਾਂ ਨੂੰ ਬੰਦ ਰੱਖੋ
ਹਰਿਆਲੀ ਨਾਲ ਮੂਢ ਵੀ ਰੱਖੋ ਹਰਿਆ-ਭਰਿਆ:
ਘਰ ਨੂੰ ਠੰਢਾ ਰੱਖਣ ਲਈ ਰੁੱਖ-ਬੂਟਿਆਂ ਤੋਂ ਵਧੀਆ ਕੋਈ ਕੁਦਰਤੀ ਤਰੀਕਾ ਨਹੀਂ ਹੋ ਸਕਦਾ ਘਰ ਦੇ ਬਾਹਰ ਅਤੇ ਅੰਦਰ ਪੌਦੇ ਲਗਵਾਓ ਘਰ ਦੇ ਅੰਦਰ ਪੌਦੇ ਲਗਾਉਣ ਲਈ ਤੁਹਾਨੂੰ ਬਾਜ਼ਾਰ ’ਚ ਆਸਾਨੀ ਨਾਲ ਬਦਲ ਮਿਲ ਜਾਣਗੇ ਟੈਰੇਸ ਗਾਰਡਨ ਵੀ ਛੱਤ ਨੂੰ ਠੰਢਾ ਰੱਖਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਕਿਉਂਕਿ ਪੌਦਿਆਂ ਨੂੰ ਉਗਾਉਣ ਲਈ ਵਰਤੋਂ ਕੀਤੇ ਜਾਣ ਵਾਲੀ ਮਿੱਟੀ ਇੰਸੁਲੇਸ਼ਨ ਦਾ ਕੰਮ ਕਰਦੀ ਹੈ
ਫਾਲਸ ਸੀÇਲੰਗ ਲਗਵਾਓ:
ਛੱਤਾਂ ’ਤੇ ਫਾਲਸ ਸੀÇਲੰਗ ਲਗਵਾਓ ਇਸ ਨਾਲ ਛੱਤ ਦੇ ਹੇਠਾਂ ਇੱਕ ਵਾਧੂ ਪਰਤ ਬਣਦੀ ਹੈ ਅਤੇ ਧੁੱਪ ਕਾਰਨ ਛੱਤ ਦੇ ਗਰਮ ਹੋਣ ਦਾ ਅਸਰ ਕਮਰੇ ਦੇ ਅੰਦਰ ਕੁਝ ਖਾਸ ਨਹੀਂ ਪੈਂਦਾ ਹੈ ਇਸ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਸ ਨਾਲ ਕਮਰੇ ਦੀ ਖੂਬਸੂਰਤੀ ਵੀ ਵਧਦੀ ਹੈ
ਪਾਣੀ ਵਾਲੀ ਪੇਂਟਿੰਗ ਵੀ ਗਰਮੀ ਰੋਕਣ ’ਚ ਅਸਰਦਾਰ:
ਤੇਲ ਵਾਲੀ ਪੇਂਟਿੰਗ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਅਤੇ ਇਹ ਸਟੇਟਸ ਨਾਲ ਵੀ ਜੁੜਿਆ ਹੁੰਦਾ ਹੈ ਹਾਲਾਂਕਿ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਨਾਲ ਕਮਰਾ ਗਰਮ ਹੋਣ ਲੱਗਦਾ ਹੈ ਕਮਰੇ ਦੇ ਤਾਪਮਾਨ ਨੂੰ ਘੱਟ ਰੱਖਣ ਲਈ ਪਾਣੀ ਵਾਲੀ ਪੇਂਟਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ
ਖਿੜਕੀਆਂ ਸਹੀ ਦਿਸ਼ਾ ’ਚ ਲਗਵਾਓ:
ਸੂਰਜ ਪੂਰਬ ’ਚ ਉੱਗਦਾ ਹੈ ਅਤੇ ਪੱਛਮ ’ਚ ਛਿਪਦਾ ਹੈ ਜੇਕਰ ਤੁਹਾਡੇ ਘਰ ’ਚ ਪੂਰਬ ਅਤੇ ਪੱਛਮ ’ਚ ਖਿੜਕੀਆਂ ਹਨ, ਤਾਂ ਸੂਰਜ ਦੇ ਉੱਗਣ ਅਤੇ ਛਿਪਦੇ ਸਮੇਂ ਘਰ ’ਚ ਬਹੁਤ ਗਰਮੀ ਆਵੇਗੀ ਇਸੇ ਵਜ੍ਹਾ ਨਾਲ ਦੱਖਣ ਅਤੇ ਪੱਛਮ ਦਿਸ਼ਾ ’ਚ ਖਿੜਕੀ ਲਗਾਉਣੀ ਚਾਹੀਦੀ ਹੈ
ਸਫੈਦ ਰੰਗ ਅਪਣਾਓ:
ਸਫੈਦ ਛੱਤਾਂ ਗਰਮੀ ਨੂੰ ਰਿਫ਼ਲੈਕਟ ਕਰਦੀਆਂ ਹਨ ਅਤੇ ਘਰ ਨੂੰ ਠੰਢਾ ਰੱਖਣ ’ਚ ਮੱਦਦ ਕਰਦੀਆਂ ਹਨ ਇੱਕ ਫਲੈਟ ਸਲੈਬ ’ਤੇ ਸਫੈਦ ਲਾਈਮ ਵਾਸ਼ ਦੀ ਇੱਕ ਪਰਤ ਲਗਾਉਣ ਨਾਲ ਸਲੈਬ ਨੂੰ ਪੂਰੀ ਗਰਮੀ ’ਚ ਠੰਢਕ ਬਣਾਏ ਰੱਖਣ ’ਚ ਮੱਦਦ ਮਿਲ ਸਕਦੀ ਹੈ ਇਸ ਲਈ ਘਰ ਦੀ ਛੱਤ ਅਤੇ ਦੀਵਾਰਾਂ ’ਤੇ ਸਫੈਦ ਰੰਗ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜ਼ਿਆਦਾ ਗਰਮੀ ਤੋਂ ਬਚਿਆ ਜਾ ਸਕੇ