ਘਰ ਨੂੰ ਰੱਖੋ ਸੁਰੱਖਿਅਤ

Keep Home Safe ਘਰ ਸੁਕੂਨ, ਚੈਨ, ਆਰਾਮ, ਤਸੱਲੀ ਆਦਿ ਪਾਉਣ ਦਾ ਦੂਜਾ ਨਾਂਅ ਹੈ ਘਰੋਂ ਬਾਹਰ ਵਿਅਕਤੀ ਨੂੰ ਨਾ ਚੈਨ ਮਿਲਦਾ ਹੈ ਨਾ ਆਰਾਮ ਬਸ ਉਹ ਕਿਸੇ ਵੀ ਤਰ੍ਹਾਂ ਘਰ ਪਹੁੰਚ ਕੇ ਆਰਾਮ ਕਰਨਾ ਚਾਹੁੰਦਾ ਹੈ ਆਪਣੇ ਘਰ ਅਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੈ ਉਨ੍ਹਾਂ ਨੂੰ ਬਾਹਰੀ ਸੰਕਟਾਂ ਤੋਂ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਇਸ ਗੱਲ ਦਾ ਖਾਸ ਖਿਆਲ ਰੱਖੋ

ਦਿਨ-ਪ੍ਰਤੀ-ਦਿਨ ਸਮਾਜਿਕ ਅਪਰਾਧ ਵਧ ਰਹੇ ਹਨ ਘਰਾਂ ’ਚ ਚੋਰੀ-ਡਕੈਤੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਇਨ੍ਹਾਂ ਵਧਦੀਆਂ ਅਪਰਾਧਿਕ ਘਟਨਾਵਾਂ ਨੂੰ ਦੇਖਦੇ ਹੋਏ ਘਰ ਦੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣਾ ਬੇਹੱਦ ਜ਼ਰੂਰੀ ਹੈ ਕੋਈ ਭੋਲਾ-ਭਾਲਾ ਦਿਖਾਈ ਦੇਣ ਵਾਲਾ ਅਜ਼ਨਬੀ ਕਦੋਂ ਖੁੰਖਾਰ ਬਣ ਜਾਵੇ, ਕਿਹਾ ਨਹੀਂ ਜਾ ਸਕਦਾ ਇਸ ਲਈ ਆਪਣੇ ਘਰ ਅਤੇ ਪਰਿਵਾਰ ਪ੍ਰਤੀ ਸਾਵਧਾਨੀ ਵਰਤਨ ’ਚ ਕੋਈ ਬੁਰਾਈ ਨਹੀਂ ਹੈ

Also Read: 

ਘਰ ਦੀ ਸੁਰੱਖਿਆਂ ਸਭ ਤੋਂ ਪਹਿਲਾਂ ਤੁਹਾਡੇ ਹੱਥ ’ਚ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਤਾਂ ਘਰ ਦਾ ਮੇਨ ਗੇਟ ਬੇਹੱਦ ਮਜ਼ਬੂਤ ਹੋਣਾ ਚਾਹੀਦਾ ਹੈ ਉਸ ’ਚ ਵਾਈਡ ਆਈ ਲੈਨਜ਼ ਲਗਵਾਓ ਜਿਸ ਨਾਲ ਪਹਿਲਾਂ ਦਰਵਾਜ਼ੇ ’ਚੋਂ ਝਾਕ ਕੇ ਦੇਖਿਆ ਜਾ ਸਕੇ ਕਿ ਬਾਹਰ ਕੌਣ ਹੈ ਜ਼ਰਾ ਵੀ ਸ਼ੱਕ ਹੋਵੇ ਤਾਂ ਦਰਵਾਜ਼ਾ ਨਾ ਖੋਲ੍ਹੋ ਅਤੇ ਦਰਵਾਜ਼ੇ ਅੰਦਰੋਂ ਹੀ ਗੱਲ ਕਰੋ ਜੇਕਰ ਜਾਲੀ ਦਾ ਦਰਵਾਜ਼ਾ ਹੈ ਤਾਂ ਹੋਰ ਵੀ ਚੰਗੀ ਗੱਲ ਹੈ ਜਾਲੀ ਦੇ ਦਰਵਾਜ਼ੇ ਅੰਦਰੋਂ ਹੀ ਗੱਲ ਕਰੋ

ਡਬਲ ਡੋਰ ਵਿਵਸਥਾ ਵੀ ਵਧੀਆ ਰਹਿੰਦੀ ਹੈ ਇਹ ਸੁਰੱਖਿਅਤ ਵੀ ਹੈ ਕੋਰੀਅਰ ਤੋਂ ਲਿਫਾਫੇ ਜਾਂ ਮੈਗਜ਼ੀਨ ਆਦਿ ਪ੍ਰਾਪਤ ਕਰਨ ਲਈ ਦਰਵਾਜ਼ੇ ’ਚ ਛੋਟੀ ਜਿਹੀ ਖਿੜਕੀ ਲਗਵਾ ਦਿਓ ਇਹ ਵੀ ਸੁਰੱਖਿਅਤ ਰਹਿਣ ਦਾ ਇੱਕ ਤਰੀਕਾ ਹੈ ਘਰੋਂ ਬਾਹਰ ਜਾਂਦੇ ਸਮੇਂ ਇਹ ਜ਼ਰੂਰ ਦੇਖ ਲਓ ਕਿ ਤਾਲਾ ਠੀਕ ਤਰ੍ਹਾਂ ਲੱਗਿਆ ਹੈ ਜਾਂ ਨਹੀਂ ਤਾਲਾ ਮਜ਼ਬੂਤ ਹੋਣਾ ਚਾਹੀਦਾ ਹੈ ਉਸ ਨੂੰ ਢੰਗ ਨਾਲ ਲਗਾ ਕੇ, ਬੰਦ ਕਰਕੇ ਹੀ ਕਿਤੇ ਜਾਓ ਐਨਾ ਵੀ ਧਿਆਨ ਰੱਖੋ ਕਿ ਤਾਲਾ ਤਾਂ ਮਜ਼ਬੂਤ ਹੈ ਪਰ ਚੋਰ ਦਰਵਾਜ਼ਾ ਤੋੜ ਕੇ ਹੀ ਅੰਦਰ ਆ ਜਾਣ, ਇਸ ਲਈ ਪਹਿਲਾਂ ਦਰਵਾਜ਼ਾ ਜ਼ਰੂਰ ਮਜ਼ਬੂਤ ਹੋਵੇ, ਫਿਰ ਤਾਲਾ ਮਜ਼ਬੂਤ ਲਗਾਓ

ਤਾਲਾ ਲਗਾ ਕੇ ਘਰੋਂ ਨਿੱਕਲੋ ਜਾਂ ਚਾਬੀ ਆਪਣੇ ਨਾਲ ਲੈ ਜਾਓ ਜਾਂ ਫਿਰ ਖਾਸ ਗੁਆਂਢੀ ਨੂੰ ਦੇ ਦਿਓ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਘਰ ਦੀ ਚਾਬੀ ਘਰ ਦੇ ਬਾਹਰ ਕਿਸੇ ਗਮਲੇ ਦੇ ਹੇਠਾਂ ਜਾਂ ਗਮਲੇ ’ਚ ਹੀ ਜਾਂ ਡੋਰਮੈਟ ਦੇ ਹੇਠਾਂ ਛੁਪਾ ਕੇ ਰੱਖ ਜਾਂਦੀਆਂ ਹਨ ਅਜਿਹਾ ਕਰਨ ਤੋਂ ਬਚੋ ਅੱਜ-ਕੱਲ੍ਹ ਦੇ ਚੋਰ ਬੇਹੱਦ ਚਾਲਾਕ ਹੋ ਗਏ ਹਨ ਉਹ ਪਹਿਲਾਂ ਘਰ ਦੀ ਚਾਬੀ ਇਨ੍ਹਾਂ ਥਾਵਾਂ ’ਤੇ ਲੱਭਦੇ ਹਨ ਫਿਰ ਤਾਲੇ ਤੋੜਦੇ ਹਨ ਪੁਰਾਣੇ ਤਾਲੇ ਬਦਲ ਦਿਓ ਮੇਨ ਗੇਟ ’ਤੇ ਨਵਾਂ ਮਜ਼ਬੂਤ ਤਾਲਾ ਹੀ ਲਗਾਓ

ਘਰ ’ਚ ਕਦੇ ਵੀ ਕੀਮਤੀ ਸਮਾਨ ਨਾ ਰੱਖੋ ਜ਼ਿਆਦਾ ਰੁਪਇਆ, ਜਵੈਲਰੀ ਅਤੇ ਹੋਰ ਕੀਮਤੀ ਸਮਾਨ ਬੈਂਕ ਲਾੱਕਰਾਂ ’ਚ ਹੀ ਰੱਖੋ ਘਰ ’ਚ ਸਿਰਫ ਜ਼ਰੂਰਤ ਦਾ ਸਮਾਨ ਹੀ ਰੱਖੋ ਜਦੋਂ ਵੀ ਲਾੱਕਰ ਤੋਂ ਸਮਾਨ ਕੱਢਣ ਜਾਓ ਤਾਂ ਕਿਸੇ ਨੂੰ ਵੀ ਨਾ ਦੱਸੋ ਯਾਦ ਰੱਖੋ ਤੁਹਾਡੀ ਸੁਰੱਖਿਆ ਤੁਹਾਡੇ ਹੱਥ ’ਚ ਹੈ ਰੁਪਇਆ-ਪੈਸਾ ਅਤੇ ਗਹਿਣੇ ਘਰ ’ਚ ਹੋਣ ਦੀ ਗੱਲ ਕਿਸੇ ਗੁਆਂਢੀ ਨੂੰ ਵੀ ਨਾ ਕਹੋ

ਘਰੋਂ ਬਾਹਰ ਜਾਂਦੇ ਸਮੇਂ ਫੋਨ ਦੀ ਘੰਟੀ ਵੀ ਹੌਲੀ ਕਰ ਦਿਓ ਜਾਂ ਰਿਸੀਵਰ ਚੁੱਕ ਕੇ ਇੱਕ ਪਾਸੇ ਰੱਖ ਦਿਓ ਘਰ ’ਚ ਲਗਾਤਾਰ ਵੱਜਦੀਆਂ ਫੋਨ ਦੀਆਂ ਘੰਟੀਆਂ ਤੋਂ ਚੋਰ ਸਾਵਧਾਨ ਹੋ ਜਾਂਦੇ ਹਨ ਕਿ ਇਸ ਸਮੇਂ ਘਰ ’ਚ ਕੋਈ ਨਹੀਂ ਹੈ ਆਪਣੇ ਘਰ ਦੀ ਸੁਰੱਖਿਆ ’ਚ ਤੁਸੀਂ ਆਪਣੇ ਗੁਆਂਢੀ ਦੀ ਮੱਦਦ ਵੀ ਲੈ ਸਕਦੇ ਹੋ ਇੱਕ-ਦੂਜੇ ਦੀ ਗੈਰ-ਮੌਜ਼ੂਦਗੀ ’ਚ ਇੱਕ-ਦੂਜੇ ਦੇ ਘਰ ਦਾ ਧਿਆਨ ਰੱਖੋ ਗੁਆਂਢੀ ਨੂੰ ਆਪਣਾ ਨੰਬਰ, ਆਪਣੇ ਕਰੀਬੀ ਦਾ ਨੰਬਰ ਜ਼ਰੂਰ ਦੇ ਕੇ ਰੱਖੋ, ਜਿਸ ਨਾਲ ਮੁਸੀਬਤ ’ਚ ਉਹ ਤੁਹਾਨੂੰ ਸੂਚਨਾ ਦੇ ਕੇ ਬੁਲਾ ਸਕੇ ਆਪਣੇ ਗੁਆਂਢੀ ਨਾਲ ਬਣਾ ਕੇ ਰੱਖੋਗੇ ਤਾਂ ਉਹ ਤੁਹਾਡਾ ਸਾਥ ਜ਼ਰੂਰ ਦੇਵੇਗਾ ਉਂਜ ਵੀ ਰਿਸ਼ਤੇਦਾਰਾਂ ਤੋਂ ਪਹਿਲਾਂ ਗੁਆਂਢੀ ਹੀ ਕੋਲ ਹੁੰਦੇ ਹਨ ਅਤੇ ਉਹ ਹੀ ਕੰਮ ਆਉਂਦੇ ਹਨ

ਕੰਮਕਾਜ਼ੀ ਔਰਤਾਂ ਨੂੰ ਆਪਣੇ ਘਰ ਦੀ ਸੁਰੱਖਿਆ ਦੇ ਵਿਸ਼ੇ ’ਚ ਜ਼ਿਆਦਾ ਸੋਚਣਾ ਪੈਂਦਾ ਹੈ ਜਦੋਂ ਪਤੀ-ਪਤਨੀ ਦੋਨੋਂ ਹੀ ਨੌਕਰੀ ਕਰਦੇ ਹੋਣ ਤਾਂ ਅਜਿਹੇ ’ਚ ਘਰ ਦੀ ਸੁਰੱਖਿਆ ਦਾ ਸਵਾਲ ਤਾਂ ਉੱਠਦਾ ਹੀ ਹੈ ਇਸ ਦੇ ਲਈ ਖਿੜਕੀ, ਦਰਵਾਜ਼ਿਆਂ ’ਚ ਗਰਿੱਲ ਅਤੇ ਜਾਲੀ ਲਗਵਾਓ ਬੱਚਿਆਂ ਨੂੰ ਸਮਝਾ ਦਿਓ ਕਿ ਜੇਕਰ ਕੋਈ ਅਜਨਬੀ ਵਿਅਕਤੀ ਘਰ ’ਚ ਆਵੇ ਤਾਂ ਦਰਵਾਜ਼ਾ ਨਾ ਖੋਲ੍ਹਣ ਜੇਕਰ ਕੋਈ ਜਾਣਕਾਰ ਤੁਹਾਡੀ ਗੈਰ-ਹਾਜ਼ਰੀ ’ਚ ਆਵੇ ਤਾਂ ਤੁਹਾਨੂੰ ਫੋਨ ਕਰਕੇ ਤੁਰੰਤ ਸੂਚਨਾ ਦੇਣ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਟਰੇਂਡ ਕਰ ਦਿਓ ਘਰ ਦੀ ਡਾਇਰੀ ’ਚ ਐਮਰਜੰਸੀ ਨੰਬਰ ਸਭ ਤੋਂ ਉੱਪਰ ਲਿਖੋ

ਜੇਕਰ ਵਾਪਸ ਆਉਂਦੇ ਸਮੇਂ ਤੁਹਾਨੂੰ ਬਾਹਰੋਂ ਤਾਲਾ ਟੁੱਟਿਆ ਜਾਂ ਖਿੜਕੀ, ਦਰਵਾਜਾ ਟੁੱਟਿਆ ਦਿਖਾਈ ਦੇਵੇ ਤਾਂ ਫੌਰਨ ਘਰ ਦੇ ਅੰਦਰ ਨਾ ਵੜੋ ਸਗੋਂ ਪਹਿਲਾਂ ਪੁਲਿਸ ਨੂੰ ਸੂਚਨਾ ਦਿਓ ਕੀ ਪਤਾ ਚੋਰ ਹਾਲੇ ਘਰ ’ਚ ਵੜੇ ਹੀ ਬੈਠੇ ਹੋਣ? ਇਸ ਲਈ ਆਪਣੀ ਸੁਰੱਖਿਆ ਬਾਰੇ ਸੋਚੋ
ਸ਼ਿਖਾ ਚੌਧਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!