ਕਰੋਂਦੇ ਦਾ ਅਚਾਰ
Table of Contents
ਸਮੱਗਰੀ:
- ਕਰੋਂਦੇ ਇੱਕ ਕਿਲੋਗ੍ਰਾਮ,
- ਸੌਂਫ 100 ਗ੍ਰਾਮ,
- ਕਲੌਂਜੀ 50 ਗ੍ਰਾਮ,
- ਹਲਦੀ 2 ਚਮਚ,
- ਨਮਕ ਤੇ ਲਾਲ ਮਿਰਚ ਸਵਾਦ ਅਨੁਸਾਰ,
- ਸਰੋ੍ਹੋਂ ਦਾ ਤੇਲ 200 ਗ੍ਰਾਮ
ਬਣਾਉਣ ਦੀ ਵਿਧੀ:
ਕਰੋਂਦੇ ਨੂੰ ਚੰਗੀ ਤਰ੍ਹਾਂ ਧੋ ਲਓ ਤੇ ਇਸ ਦੇ ਦੋ-ਦੋ ਪੀਸ ਕਰ ਲਓ ਇਸ ’ਚ ਨਮਕ ਪਾ ਕੇ 3-4 ਘੰਟਿਆਂ ਲਈ ਰੱਖ ਦਿਓ ਇਸ ਨੂੰ ਇੱਕ ਦਿਨ ਤੱਕ ਧੁੱਪ ’ਚ ਰੱਖੋ ਅਗਲੇ ਦਿਨ ਇਸ ’ਚ ਸਾਰੇ ਸਾਬਤ ਮਸਾਲੇ ਪਾਓ ਤੇ ਤੇਲ ਪਾ ਕੇ ਡੱਬੇ ’ਚ ਭਰ ਕੇ ਧੁੱਪ ’ਚ ਰੱਖੋ ਕਰੋਂਦੇ ਦਾ ਅਚਾਰ ਜੋੜਾਂ ਦੇ ਦਰਦ ’ਚ ਬਹੁਤ ਫਾਇਦਾ ਕਰਦਾ ਹੈ ਧਿਆਨ ਰਹੇ ਕਿ ਅਚਾਰ ਨੂੰ ਤਿਆਰ ਹੋਣ ਤੱਕ ਵਿੱਚ-ਵਿੱਚ ਦੀ ਹਿਲਾਉਂਦੇ ਰਹੋ