ਰੱਸੀ ਕੁੱਦਣਾ: ਵਜ਼ਨ ਘਟਾਓ, ਕੱਦ ਵਧਾਓ
ਕਸਰਤ ਹਰੇਕ ਵਿਅਕਤੀ ਲਈ ਜ਼ਰੂਰੀ ਹੈ ਸਵੇਰੇ-ਸਵੇਰੇ ਇੱਕ ਘੰਟਾ ਅਤੇ ਸ਼ਾਮ ਨੂੰ ਇੱਕ ਘੰਟਾ ਕਸਰਤ ਕੀਤੀ ਜਾਵੇ, ਤਾਂ ਇਹ ਸਿਹਤਮੰਦ ਵਾਸਤੇ ਬਹੁਤ ਫਾਇਦੇਮੰਦ ਹਨ ਇਸੇ ਤਰ੍ਹਾਂ ਰੱਸੀ ਕੁੱਦਣਾ ਵੀ ਇੱਕ ਵਧੀਆ ਕਸਰਤ ਹੈ ਰੱਸੀ ਕੁੱਦਣ ਨਾਲ ਵਜ਼ਨ ਘੱਟ ਕੀਤਾ ਜਾਂਦਾ ਹੈ, ਪੇਟ ਦੀ ਚਰਬੀ ਘਟਾਈ ਜਾ ਸਕਦੀ ਹੈ ਅਤੇ ਸਰੀਰ ਦੀ ਲੰਬਾਈ ਵੀ ਵਧਾਈ ਜਾ ਸਕਦੀ ਹੈ
ਰੱਸੀ ਕੁੱਦ ਇੱਕ ਕੰਪਲੀਟ ਐਕਸਰਸਾਈਜ਼ ਹੈ ਰੱਸੀ ਕੁੱਦਣ ਨਾਲ ਹੱਥ-ਪੈਰ ਦੇ ਮਸਲ ਮਜ਼ਬੂਤ ਹੁੰਦੇ ਹਨ ਅਤੇ ਕੈਲਰੀਜ਼ ਖਰਚ ਹੁੰਦੀ ਹੈ, ਜਿਸ ਨਾਲ ਵਜ਼ਨ ਘੱਟ ਹੁੰਦਾ ਹੈ ਇਸ ਲਈ ਜੇਕਰ ਰੈਗੂਲਰ ਤੌਰ ’ਤੇ ਰੱਸੀ ਕੁੱਦਣ ਦੀ ਕਸਰਤ ਕੀਤੀ ਜਾਵੇ ਤਾਂ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ
Also Read :-
- ਨਾ ਕਰੋ ਗਲਤੀਆਂ ਜਦੋਂ ਕਰਨਾ ਹੋਵੇ ਵਜ਼ਨ ਘੱਟ
- ਆਦਤਾਂ ਸੁਧਾਰੋ ਅਤੇ ਵਜਨ ਘੱਟ ਕਰੋ
- ਸਾਈਕÇਲੰਗ ਤੋਂ ਵਜ਼ਨ ਘੱਟ ਕਰਨ ਲਈ ਕੁਝ ਟਿਪਸ
ਤਾਂ ਆਓ ਜਾਣਦੇ ਹਾਂ ਰੱਸੀ ਕੁੱਦਣ ਦਾ ਸਹੀ ਤਰੀਕਾ, ਸਹੀ ਸਮਾਂ, ਨਿਯਮ, ਫਾਇਦੇ:-
ਰੱਸੀ ਕੁੱਦਣ ਦੇ ਫਾਇਦੇ:-
- 10 ਮਿੰਟਾਂ ਤੱਕ ਰੱਸੀ ਕੁੱਦਣਾ 8 ਮਿੰਟਾਂ ਤੱਕ ਦੌੜਣ ਦੇ ਬਰਾਬਰ ਹੁੰਦਾ ਹੈ ਇੱਕ ਮਿੰਟ ਤੱਕ ਰੱਸੀ ਕੁੱਦਣ ਨਾਲ 10 ਤੋਂ 16 ਕੈਲੋਰੀ ਊਰਜਾ ਖਰਚ ਹੁੰਦੀ ਹੈ
- ਰੱਸੀ ਕੁੱਦਣ ’ਚ ਸਰੀਰ ਦੇ ਲਗਭਗ ਸਾਰੇ ਅੰਗਾਂ ਦੀ ਵਰਤੋਂ ਹੋ ਜਾਂਦੀ ਹੈ ਇਸ ’ਚ ਤੁਹਾਡੇ ਪੈਰ, ਪੇਟ ਦੇ ਮਸਲ, ਮੋਢੇ ਅਤੇ ਕਲਾਈਆਂ, ਹਾਰਟ ਅਤੇ ਅੰਦਰਲੇ ਅੰਗਾਂ ਦੀ ਵੀ ਕਸਰਤ ਹੁੰਦੀ ਹੈ
- ਰੱਸੀ ਕੁੱਦਣ ਨਾਲ ਹੱਡੀਆਂ ਦੀ ਬਨਾਵਟ ’ਚ ਮਜ਼ਬੂਤੀ ਆਉਂਦੀ ਹੈ ਰੱਸੀ ਕੁੱਦਣ ’ਚ ਲੈਅ, ਰਣਨੀਤੀ ਅਤੇ ਸਹੀ ਸੰਚਾਲਨ ਤਿੰਨਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਇਹ ਦਿਮਾਗ ਲਈ ਵੀ ਇੱਕ ਵਧੀਆ ਐਕਸਰਸਾਈਜ਼ ਹੈ
- ਰੱਸੀ ਕੁੱਦਣ ਨਾਲ ਵਜ਼ਨ ਘੱਟ ਕਰਨ ’ਚ ਕਾਫੀ ਮੱਦਦ ਮਿਲਦੀ ਹੈ ਜੇਕਰ ਹੋਰ ਰੋਜ਼ ਸਿਰਫ ਇੱਕ ਐਕਸਰਸਾਈਜ਼ ਮਤਲਬ ਸਿਰਫ ਰੱਸੀ ਕੁੱਦ ਹੀ 20 ਮਿੰਟਾਂ ਤੱਕ ਕੀਤਾ ਜਾਵੇ, ਤਾਂ ਇੱਕ ਹਫਤੇ ਤੱਕ ਲਗਾਤਾਰ ਕੁੱਦਣ ਨਾਲ 500 ਗ੍ਰਾਮ ਤੱਕ ਵਜ਼ਨ ਘੱਟ ਕੀਤਾ ਜਾ ਸਕਦਾ ਹੈ ਇਸ ਲਈ ਵਜ਼ਨ ਘੱਟ ਕਰਨ, ਸਰੀਰ ਅਤੇ ਪੇਟ ਦੀ ਚਰਬੀ ਘੱਟ ਕਰਨ ਲਈ ਰੱਸੀ ਕੁੱਦਣ ਨੂੰ ਆਪਣੀ ਰੂਟੀਨ ’ਚ ਸ਼ਾਮਲ ਕਰਨਾ ਚਾਹੀਦਾ ਹੈ
- ਰੱਸੀ ਕੁੱਦਣ ਨਾਲ ਲੰਬਾਈ ਵਧਦੀ ਹੈ ਰੱਸੀ ਕੁੱਦਣ ਨਾਲ ਰੀੜ੍ਹ ਦੀ ਹੱਡੀ, ਕਮਰ, ਪੈਰ ਦੀ ਕਾਫ ਮਸਲਸ ਸਟਰੈਚ ਹੁੰਦੀ ਹੈ ਅਤੇ ਕੁਝ ਨਵੇਂ ਮਸਲ ਵੀ ਬਣਦੇ ਹਨ ਰੱਸੀ ਕੁੱਦਣ ਨਾਲ ਹੱਡੀ ਦਾ ਬੋਨ ਮਾਸ ਵੀ ਵਧਦਾ ਹੈ ਇਨ੍ਹਾਂ ਦੋਵਾਂ ਵਜ੍ਹਾ ਨਾਲ ਲਗਾਤਾਰ ਰੱਸੀ ਕੁੱਦਣ ਨਾਲ 3 ਤੋਂ 6 ਮਹੀਨਿਆਂ ’ਚ ਹਾਈਟ ਵਧ ਸਕਦੀ ਹੈ
- ਰੱਸੀ ਕੁੱਦਣ ਨਾਲ ਫੇਫੜਿਆਂ ਦੀ ਸਮੱਰਥਾ ਵਧਦੀ ਹੈ, ਫੇਫੜੇ ਮਜ਼ਬੂਤ ਹੁੰਦੇ ਹਨ, ਚਿਹਰੇ ’ਤੇ ਚਮਕ ਆਉਂਦੀ ਹੈ ਰੱਸੀ ਕੁੱਦਣ ਨਾਲ ਸਟੈਮਿਨਾ ਵੀ ਵਧਦਾ ਹੈ ਅਤੇ ਕੰਟਰੋਲ ਤੋਂ ਬਾਹਰ ਹਾਰਟ-ਰੇਟ ਠੀਕ ਹੁੰਦੀ ਹੈ
- ਰੱਸੀ ਕੁੱਦਣਾ ਖੂਨ ਦੇ ਸੰਚਾਰ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਚਮੜੀ ਨੂੰ ਨਿਊਟ੍ਰੀਸ਼ੀਅਨ ਮਿਲਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਤੱਤ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ
- ਰੱਸੀ ਕੁੱਦਣ ਦਾ ਇੱਕ ਵੱਡਾ ਫਾਇਦਾ ਹੈ ਕਿ ਇਹ ਹਾਰਮੋਨ ਬੈਲੇਂਸ ਕਰਨ ਦਾ ਕੰਮ ਕਰਦਾ ਹੈ, ਜਿਸ ਨੂੰ ਟੈਨਸ਼ਨ ਅਤੇ ਡਿਪ੍ਰੈਸ਼ਨ ਤੋਂ ਮੁਕਤੀ ਮਿਲਦੀ ਹੈ
- ਭੱਜਣ ਦੀ ਬਜਾਇ ਰੱਸੀ ਕੁੱਦਣ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਤੁਹਾਡੇ ਗੋਡਿਆਂ ’ਤੇ ਬੁਰਾ ਅਸਰ ਨਹੀਂ ਪੈਂਦਾ ਕਿਉਂਕਿ ਕੁੱਦਣ ਨਾਲ ਲੱਗਣ ਵਾਲੇ ਝਟਕੇ ਪੂਰੇ ਪੈਰ ’ਚ ਵੰਡੇ ਜਾਂਦੇ ਹਨ ਅਤੇ ਗੋਡਿਆਂ ’ਤੇ ਸਿੱਧਾ ਜ਼ੋਰ ਨਹੀਂ ਪੈਂਦਾ
- ਮੁੱਕੇਬਾਜ਼ਾਂ ਨੂੰ ਤੁਸੀਂ ਰੱਸੀ ਕੁੱਦਦੇ ਜ਼ਰੂਰ ਦੇਖਿਆ ਹੋਵੇਗਾ ਇਸ ਦਾ ਕਾਰਨ ਹੈ ਕਿ ਰੱਸੀ ਕੁੱਦਣ ਨਾਲ ਸਰੀਰ ਦੀ ਬੈਲੰਸਿੰਗ ਵਧਦੀ ਹੈ ਅਤੇ ਪੈਰਾਂ ਦੇ ਮੂਵਮੈਂਟ ’ਚ ਫੁਰਤੀ ਅਤੇ ਕੰਟਰੋਲ ਵਧਦਾ ਹੈ, ਜੋ ਕਿ ਬਾਕਸਿੰਗ ’ਚ ਬਹੁਤ ਕੰਮ ਦਿੰਦਾ ਹੈ
- ਪਹਿਲੇ ਦਿਨ ਰੱਸੀ ਕੁੱਦਣ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਡੇ ਪੈਰਾਂ ਅਤੇ ਲੱਤਾਂ ’ਚ ਦਰਦ ਅਤੇ ਜਕੜਨ ਹੋਵੇ ਇਸ ਦਾ ਕਾਰਨ ਲੰਬੇ ਸਮੇਂ ਤੋਂ ਸੁਸਤ ਪਏ ਮਸਲ ਹਨ ਥੋੜ੍ਹਾ-ਥੋੜ੍ਹਾ ਕਰਕੇ ਰੱਸੀ ਕੁੱਦਣ ਦੀ ਗਿਣਤੀ ਅਤੇ ਸਮਾਂ ਵਧਾਓ, ਕੁਝ ਹੀ ਦਿਨਾਂ ’ਚ ਤੁਹਾਡੇ ਪੈਰਾਂ ਅਤੇ ਸਰੀਰ ਦੇ ਹੇਠਲੇ ਹਿੱਸੇ ਦੇ ਮਸਲ ਮਜ਼ਬੂਤ ਨਜ਼ਰ ਆਉਣ ਲੱਗਣਗੇ
ਰੱਸੀ ਕੁੱਦਣ ਦੇ ਸਹੀ ਤਰੀਕਾ:-
ਰੱਸੀ ਕੁੱਦਣ ਦਾ ਸਹੀ ਸਮਾਂ ਸਵੇਰ ਦਾ ਸਮਾਂ ਜਾਂ ਸ਼ਾਮ 5-7 ਵਜੇ ਹੈ
- ਜੇਕਰ ਤੁਹਾਨੂੰ ਰੱਸੀ ਕੁੱਦਣ ਦਾ ਅਭਿਆਸ ਨਹੀਂ ਹੈ ਜਾਂ ਤੁਸੀਂ ਪਹਿਲਾਂ ਕਦੇ ਰੱਸੀ ਨਹੀਂ ਕੁੱਦੀ ਹੈ, ਤਾਂ ਸ਼ੁਰੂਆਤ ਘੱਟ ਗਿਣਤੀ ਨਾਲ ਕਰੋ
- ਇੱਕ ਦਿਨ ’ਚ 30-50 ਵਾਰ ਰੱਸੀ ਕੁੱਦਣ ਤੋਂ ਸ਼ੁਰੂ ਕਰੋ ਕੁਝ ਦਿਨਾਂ ਬਾਅਦ ਇਹ ਤੁਹਾਡੇ ਲਈ ਆਸਾਨ ਹੋ ਜਾਵੇ ਤਾਂ 75-100 ਵਾਰ ਰੱਸੀ ਕੁੱਦੋ ਹੌਲੀ-ਹੌਲੀ ਇੱਕ ਦਿਨ ’ਚ 300 ਵਾਰ ਤੱਕ ਰੱਸੀ ਕੁੱਦਣਾ ਕਰ ਸਕਦੇ ਹੋ
- ਦੂਜਾ ਤਰੀਕਾ ਇਹ ਹੈ ਕਿ ਸ਼ੁਰੂ ’ਚ ਰੋਜ਼ਾਨਾ 3-4 ਮਿੰਟ ਕੁੱਦਣ ਤੋਂ ਸਟਾਰਟ ਕਰੋ, ਫਿਰ ਹੌਲੀ-ਹੌਲੀ ਡੇਢ-ਦੋ ਮਹੀਨਿਆਂ ’ਚ ਕੁੱਦਣ ਦਾ ਸਮਾਂ 15-25 ਮਿੰਟਾਂ ਤੱਕ ਵਧਾ ਸਕਦੇ ਹੋ
- ਧਿਆਨ ਦਿਓ ਕਿ ਰੱਸੀ ਕੁੱਦਦੇ ਸਮੇਂ ਜਦੋਂ ਸਾਹ ਫੁੱਲਣ ਲੱਗਣ, ਤਾਂ ਰੱਸੀ ਕੁੱਦਣਾ ਬੰਦ ਕਰ ਦਿਓ 1-2 ਮਿੰਟ ਦਾ ਬਰੇਕ ਲਓ, ਖੁਦ ਨੂੰ ਰਿਲੈਕਸ ਕਰਕੇ ਫਿਰ ਸਟਾਰਟ ਕਰੋ
- ਇੱਕ ਸਪੀਡ ’ਚ ਰੱਸੀ ਕੁੱਦੋ, ਜਿਸ ਨਾਲ ਹਾਰਟ ਰੇਟ ਇੱਕੋ-ਜਿਹੀ ਬਣੀ ਰਹੇ
- ਰੱਸੀ ਕੁੱਦਦੇ ਹੋਏ ਅਤੇ ਕੁੱਦਣ ਦੇ ਤੁਰੰਤ ਬਾਅਦ ਪਾਣੀ ਨਾ ਪੀਓ ਜੇਕਰ ਪੀਣਾ ਹੀ ਪਵੇ ਤਾਂ 1-2 ਘੁੱਟ ਤੋਂ ਜ਼ਿਆਦਾ ਨਾ ਪੀਓ
- ਕੁੱਦਣ ਵਾਲੀ ਰੱਸੀ ਬਹੁਤ ਲੰਬੀ ਨਾ ਹੋਵੇ, ਨਹੀਂ ਤਾਂ ਉਹ ਜ਼ਮੀਨ ਨਾਲ ਟਕਰਾ ਕੇ ਉੱਲਝ ਸਕਦੀ ਹੈ ਅਤੇ ਬਹੁਤ ਛੋਟੀ ਵੀ ਨਾ ਹੋਵੇ, ਕਿਉਂਕਿ ਫਿਰ ਉਹ ਪੈਰਾਂ ’ਚ ਫਸ ਸਕਦੀ ਹੈ
- ਰੱਸੀ ਦੀ ਲੰਬਾਈ ਆਪਣੀ ਲੰਬਾਈ ਤੋਂ ਘੱਟ ਤੋਂ ਘੱਟ 3 ਫੁੱਟ ਜ਼ਿਆਦਾ ਹੋਣੀ ਚਾਹੀਦੀ ਹੈ