ਯਾਦਗਾਰੀ ਦਿਵਸ, 13 ਅਪਰੈਲ ਜਲਿਆਂਵਾਲਾ ਬਾਗ
ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਜਲਿਆਂ ਵਾਲਾ ਬਾਗ ’ਚ 13 ਅਪਰੈਲ, 1919 ਨੂੰ ਲਗਭਗ 1200 ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਸਮਰਾਜਵਾਦੀ ਅੰਗਰੇਜ਼ੀ ਸ਼ਾਸਨ ਵੱਲੋਂ ਬੰਦੂਕਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਇਹ ਲੋਕ ਇੱਕ ਜਨਤਕ ਸਭਾ ਲਈ ਇਕੱਠੇ ਹੋਏ ਸਨ, ਜਿਸ ਦਾ ਉਦੇਸ਼ ਇੱਕ ਤਾਂ ਸਰਕਾਰੀ ਦਮਨ ਅਤੇ ਰੋਲੈਟ ਐਕਟ ਦਾ ਵਿਰੋਧ ਕਰਨਾ ਸੀ, ਦੂਜਾ ਡਾ. ਸੈਫੁਦੀਨ ਕਿਚਲੂ ਅਤੇ ਡਾ. ਸੱਤਿਆਪਾਲ ਦੀ ਰਿਹਾਈ ਦੀ ਮੰਗ ਕਰਨਾ ਸੀ
ਅੰਦੋਲਨਕਾਰੀਆਂ ਤੋਂ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਵਿਸਾਖੀ ਦੇ ਦਿਨ 13 ਅਪਰੈਲ, 1919 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਲ੍ਹਿਆਂ ਵਾਲੇ ਬਾਗ ’ਚ ਇੱਕ ਸਭਾ ਰੱਖੀ ਗਈ, ਜਿਸ ’ਚ ਕੁਝ ਆਗੂ ਭਾਸ਼ਣ ਦੇਣ ਵਾਲੇ ਸਨ ਹਾਲਾਂਕਿ, ਸ਼ਹਿਰ ’ਚ ਕਰਫਿਊ ਲੱਗਿਆ ਹੋਇਆ ਸੀ, ਫਿਰ ਵੀ ਇਸ ’ਚ ਸੈਂਕੜੇ ਲੋਕ ਅਜਿਹੇ ਵੀ ਸਨ, ਜੋ ਆਸ-ਪਾਸ ਦੇ ਇਲਾਕਿਆਂ ਤੋਂ ਵਿਸਾਖੀ ਮੌਕੇ ਪਰਿਵਾਰਾਂ ਨਾਲ ਮੇਲਾ ਦੇਖਣ ਅਤੇ ਸ਼ਹਿਰ ਘੁੰਮਣ ਆਏ ਸਨ ਅਤੇ ਸਭਾ ਦੀ ਖਬਰ ਸੁਣ ਕੇ ਉੱਥੇ ਜਾ ਪਹੁੰਚੇ ਸਨ ਸਭਾ ਦੇ ਸ਼ੁਰੂ ਹੋਣ ਤੱਕ ਉੱਥੇ 10-15 ਹਜ਼ਾਰ ਲੋਕ ਜਮ੍ਹਾ ਹੋ ਗਏ ਸਨ, ਤਾਂ ਇਸ ਬਾਗ ਦੇ ਇੱਕੋ-ਇੱਕ ਰਸਤੇ ਤੋਂ ਡਾਇਰ ਨੇ ਆਪਣੀ ਫੌਜ ਦੀਆਂ ਟੁਕੜੀਆਂ ਨਾਲ ਪੁਜ਼ੀਸਨ ਲਈ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ
Also Read ਨਵੀਆਂ ਉਮੰਗਾਂ ਅਤੇ ਉਮੀਦਾਂ ਦਾ ਤਿਉਹਾਰ ਹੈ ਵਿਸਾਖੀ
ਜਲਿਆਂ ਵਾਲੇ ਬਾਗ ’ਚ ਜਮ੍ਹਾ ਲੋਕਾਂ ਦੀ ਭੀੜ ’ਤੇ 1,650 ਗੋਲੀਆਂ ਚੱਲੀਆਂ, ਜਿਸ ’ਚ ਸੈਂਕੜੇ, ਅਹਿੰਸਕ ਸੱਤਿਆਗ੍ਰਹੀ ਸ਼ਹੀਦ ਹੋ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ ਘਬਰਾਹਟ ’ਚ ਕਈ ਲੋਕ ਅੰਗਰੇਜ਼ਾਂ ਦੀਆਂ ਕਰੂਰ ਗੋਲੀਆਂ ਤੋਂ ਬਚਣ ਲਈ ਬਾਗ ’ਚ ਬਣੇ ਖੂਹ ’ਚ ਕੁੱਦ ਗਏ ਕੁਝ ਹੀ ਦੇਰ ’ਚ ਜ਼ਲਿਆ ਵਾਲੇ ਬਾਗ ’ਚ ਬੁੱਢੇ, ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਲੋਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਸੀ
ਬਾਗ ਦੇ ਮੁੱਖ ਗੇਟ ਕੋਲ ਇੱਕ ਉੱਚੀ ਥਾਂ ’ਤੇ ਮੋਰਚਾ ਜਮਾ ਕੇ ਡਾਇਰ ਨੇ ਗੋਲੀ ਚਲਾਉਣ ਦਾ ਆਦੇਸ਼ ਦਿੱਤਾ, ਜਦਕਿ ਉਸ ਨੇ ਪਹਿਲਾਂ ਕੋਈ ਵੀ ਚਿਤਾਵਨੀ ਨਹੀਂ ਦਿੱਤੀ ਸੀ ਡਾਇਰ ਦਾ ਆਦੇਸ਼ ਹੁੰਦੇ ਹੀ ਉੱਥੇ ਮੌਜ਼ੂਦ ਸੈਨਿਕਾਂ ਨੇ ਸਭਾ ਲਈ ਇਕੱਠੀ ਭੀੜ ’ਤੇ ਲਗਾਤਾਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਤਾਂ ਲੋਕ ਕੁਝ ਸਮਝ ਹੀ ਨਾ ਸਕੇ, ਫਿਰ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ, ਜਦਕਿ ਡਾਇਰ ਲੋਕਾਂ ਨੂੰ ਨਜ਼ਦੀਕ ਤੋਂ ਚੰਗੀ ਤਰ੍ਹਾਂ ਦੇਖ ਰਿਹਾ ਸੀ ਅਤੇ ਉਹ ਸੈਨਿਕਾਂ ਨੂੰ ਉਸੇ ਦਿਸ਼ਾ ’ਚ ਗੋਲੀਆਂ ਚਲਾਉਣ ਦਾ ਆਦੇਸ਼ ਦਿੰਦਾ ਰਿਹਾ, ਜਿੱਧਰ ਜਿਆਦਾ ਭੀੜ ਸੀ ਸੂਰਜ ਛਿਪਣ ਤੋਂ 5 ਮਿੰਟ ਪਹਿਲਾਂ ਸਭ ਕੁਝ ਖ਼ਤਮ ਹੋ ਗਿਆ
ਸਰ ਵੈਲੇਂਟਾਈਨ ਚਿਰੋਲ ਅਨੁਸਾਰ ਬ੍ਰਿਟਿਸ਼ ਭਾਰਤ ਦੇ ਇਤਿਹਾਸ ਦਾ ਇਹ ਇੱਕ ‘ਕਾਲਾ ਦਿਨ’ ਸੀ ਕਾਂਗਰਸ ਦੀ ਪੰਜਾਬ ਜਾਂਚ ਕਮੇਟੀ ਮੁਤਾਬਕ ਇਸ ਦਿਨ 1200 ਵਿਅਕਤੀ ਮਾਰੇ ਗਏ ਸਨ ਅਤੇ 3600 ਜ਼ਖਮੀ ਹੋਏ ਸਨ ਇਸ ਤੋਂ ਬਾਅਦ ਉਹ ਅੱਤਵਾਦੀਮਈ ਰਾਤ ’ਚ ਕਰਫਿਊ ਲਗਾ ਦਿੱਤਾ ਗਿਆ, ਜਿਸ ’ਚ ਬਹੁਤ ਸਾਰੇ ਜ਼ਖਮੀ, ਜੋ ਬਚਾਏ ਜਾ ਸਕਦੇ ਸਨ, ਉਹ ਵੀ ਨਹੀਂ ਬਚਾਏ ਜਾ ਸਕੇ ਜ਼ਖਮੀਆਂ ਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਸੀ ਅਤੇ ਉਨ੍ਹਾਂ ਨੇ ਇੱਕ-ਦੂਜੇ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਦਮ ਤੋੜ ਦਿੱਤਾ
ਇਸ ਘਟਨਾ ਨੇ ਦੇਸ਼ਵਾਸੀਆਂ ’ਚ ਆਜ਼ਾਦੀ ਲਈ ਪੂਰੀ ਤਾਕਤ ਨਾਲ ਸੰਘਰਸ਼ ਕਰਨ ਦੀ ਭਾਵਨਾ ਜਾਗ੍ਰਿਤ ਕੀਤੀ ਇਸ ਤੋਂ ਬਾਅਦ ਜੋ ਸੰਘਰਸ਼ ਛੇੜਿਆ ਗਿਆ, ਉਹ ਸੰਨ 1947 ’ਚ ਜਿੱਤ ਦੀ ਚੋਟੀ ਤੱਕ ਤੇਜ਼ ਤੋਂ ਤੇਜ਼ ਅਤੇ ਵੱਡਾ ਹੁੰਦਾ ਚਲਿਆ ਗਿਆ ਇਹ ਵੀ ਜ਼ਿਕਰਯੋਗ ਹੈ ਕਿ ਜ਼ਲਿਆਂ ਵਾਲੇ ਬਾਗ ਦੀ ਦਿਲ ਕੰਬਾਊ ਘਟਨਾ ਦਾ ਜੋ ਵੀ ਅਸਰ ਜਿਸ ਕਿਸੇ ’ਤੇ ਪਿਆ ਹੋਵੇ, ਉਹ ਅਲੱਗ ਗੱਲ ਹੈ, ਪਰ ਪੰਜਾਬ ਦੇ ਇੱਕ 19 ਸਾਲ ਦੇ ਭਾਵੁਕ ਨੌਜਵਾਨ ਊਧਮ ਸਿੰਘ ’ਤੇ ਇਸ ਘਟਨਾ ਦਾ ਅਜਿਹਾ ਅਸਰ ਪਿਆ ਕਿ ਉਹ ਦਹਿਲ ਗਿਆ ਅਤੇ ਉਸਨੇ ਪ੍ਰਣ ਕਰ ਲਿਆ ਕਿ ਉਹ ਜਨਰਲ ਡਾਇਰ ਤੋਂ ਇਸ ਦਾ ਬਦਲਾ ਲੈ ਕੇ ਰਹੇਗਾ
ਉਸ ਦੇ ਦਿਲ ’ਤੇ ਅਜਿਹਾ ਡੂੰਘਾ ਜ਼ਖਮ ਲੱਗਿਆ ਜੋ ਸਮਾਂ ਲੰਘਣ ਨਾਲ ਵੀ ਨਹੀਂ ਭਰਿਆ ਆਖਰ ਉਸ ਨੇ ਸੰਨ 1942 ’ਚ ਇੱਕ ਦਿਨ ਲੰਦਨ ਦੇ ਕੈਕਸਟਨ ਹਾਲ ਦੀ ਇੱਕ ਜਨਤਕ ਸਭਾ ’ਚ ਡਾਇਰ ਨੂੰ ਘੇਰ ਲਿਆ ਅਤੇ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਆਪਣੇ ਦੇਸ਼ ਤੋਂ ਬਹੁਤ ਦੂਰ ਉਸ ਨੂੰ ਬ੍ਰਿਟਿਸ਼ ਜੇਲ੍ਹ ’ਚ ਫਾਂਸੀ ’ਤੇ ਚੜ੍ਹਾਇਆ ਗਿਆ, ਪਰ ਉਸ ਨੂੰ ਖੁਸ਼ੀ ਸੀ ਕਿ ਭਲੇ ਹੀ ਦੇਰ ਨਾਲ ਸਹੀ, ਆਖਰ ਉਹ ਆਪਣੇ ਦੇਸ਼ ਦੇ ਅਪਮਾਨ ਦਾ ਬਦਲਾ ਲੈਣ ’ਚ ਸਫਲ ਹੋ ਸਕਿਆ ਬ੍ਰਿਟਿਸ਼ ਅਦਾਲਤ ’ਚ ਉਸ ਨੇ ਜੋ ਬਿਆਨ ਦਿੱਤਾ ਉਹ ਸਿੱਧੇ-ਸਾਦੇ ਲਫਜ਼ਾਂ ’ਚ ਬਹੁਤ ਸੰਖੇਪ ਸੀ
ਉਸ ਨੇ ਕਿਹਾ ਕਿ ਮੈਂ ਇਹ ਇਸ ਲਈ ਕੀਤਾ ਕਿ ਮੈਨੂੰ ਇਸ ਨਾਲ ਦੁਵੈਸ਼ ਸੀ ਉਹ ਇਸ ਯੋਗ ਸੀ ਮੈਨੂੰ ਪਰਵਾਹ ਨਹੀਂ ਹੈ ਮੈਨੂੰ ਮੌਤ ਦੀ ਕੋਈ ਚਿੰਤਾ ਨਹੀਂ ਹੈ ਇੱਕ ਪੁਲਿਸ ਅਧਿਕਾਰੀ ਨੂੰ ਉਸ ਨੇ ਕਿਹਾ ਕਿ ਮੈਂ ਬ੍ਰਿਟਿਸ਼ ਸਮਰਾਜਵਾਦ ਦੇ ਅਧੀਨ ਭਾਰਤ ’ਚ ਲੋਕਾਂ ਨੂੰ ਭੁੱਖ ਨਾਲ ਮਰਦੇ ਦੇਖਿਆ ਹੈ ਆਪਣੇ ਇਸ ਵਿਰੋਧ ਲਈ ਮੈਨੂੰ ਕੋਈ ਅਫਸੋਸ ਨਹੀਂ ਹੈ ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਬਹੁਤ ਪਹਿਲਾਂ ਊਧਮ ਸਿੰਘ ਭਾਰਤ ’ਚ ਇੱਕ ਸੋਸ਼ਲਿਸਟ ਵਰਕਰ ਦੀ ਹੈਸੀਅਤ ਨਾਲ ਵਿਦਰੋਹਤਮਕ ਭਾਸ਼ਣ ਦਿੰਦੇ ਹੋਏ ਕੁਝ ਸਮੇਂ ਤੱਕ ਜੇਲ੍ਹ ’ਚ ਵੀ ਰਹੇ ਸਨ
ਭਾਰਤ ਦੇ ਸਨਮਾਨ ਦੀ ਰੱਖਿਆ ਲਈ ਸ਼ਹੀਦ ਹੋਏ ਸੂਰਮਾ ਊਧਮ ਸਿੰਘ ਦੇ ਇਸ ਵੀਰਤਾਪੂਰਨ ਕੰਮ ’ਤੇ ਦੇਸ਼ ’ਚ ਹਰ ਜਗ੍ਹਾ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਦੁਨੀਆਂ ਭਰ ’ਚ ਇਸ ਦੀ ਚਰਚਾ ਰਹੀ ਇੱਕ ਜਰਮਨ ਪੱਤਰ ਨੇ ਲਿਖਿਆ ਇੰਗਲੈਂਡ ਜਦੋਂ ਸੰਸਾਰ ਦੀ ਅਦਾਲਤ ’ਚ ਇਸ ਗੱਲ ਦਾ ਢਿੰਢੋਰਾ ਪਿੱਟ ਰਿਹਾ ਹੈ ਕਿ ਭਾਰਤ ਖੁਸ਼ ਅਤੇ ਸੰਤੁਸ਼ਟ ਹੈ ਅਤੇ ਯੁੱਧ ਯਤਨਾਂ ’ਚ ਉਸ ਦੇ ਨਾਲ ਹੈ, ਉਦੋਂ ਉਸ ਦੇ ਸਮਰਾਜ ਦੀ ਖਾਸ ਰਾਜਧਾਨੀ ’ਚ ਹੀ ਭਾਰਤ ਦੇ ਇਸ ਵੀਰ ਸਪੂਤ ਊਧਮ ਸਿੰਘ ਨੇ ਰਿਵਾਲਵਰ ਦੀਆਂ ਆਪਣੀਆਂ ਗੋਲੀਆਂ ਨਾਲ ਯੁੱਧ ਦਾ ਡੰਕਾ ਵਜਾ ਦਿੱਤਾ ਹੈ ਅਤੇ ਆਪਣੇ ਇਸ ਕੰਮ ਨਾਲ ਉਹ ਭਾਰਤ ਦਾ ਵਕੀਲ ਬਣ ਗਿਆ ਹੈ