ਜਾਖਲ: ਰੇਲ ਪਟੜੀ ਸਹਾਰੇ ਕਈ ਕਿੱਲੋਮੀਟਰ ਤੱਕ ਪਹੁੰਚਾਈ ਰਾਹਤ ਸਮੱਗਰੀ
ਜਾਖਲ (ਤਰਸੇਮ ਸਿੰਘ) ਪੰਜਾਬ ਦੀ ਹੱਦ ’ਤੇ ਵਸੇ ਫਤਿਆਬਾਦ ਜ਼ਿਲ੍ਹੇ ਦੇ ਜਾਖਲ ਇਲਾਕੇ ਨੂੰ ਵੀ ਹੜ੍ਹ ਨੇ ਚਪੇਟ ’ਚ ਲੈ ਲਿਆ ਸੀ ਚਾਂਦਪੁਰਾ ਬੰਨ੍ਹ ਟੁੱਟਣ ਨਾਲ ਹਰਿਆਣਾ ਦੇ ਦਰਜ਼ਨਾਂ ਪਿੰਡ ਅਤੇ ਸਰਹੱਦੀ ਪੰਜਾਬ ਦੇ ਸੈਂਕੜੇ ਪਿੰਡ ਪਾਣੀ ਨਾਲ ਭਰ ਗਏ ਉੱਧਰ ਜਾਖਲ ਮੰਡੀ ’ਚ ਹੈਫੈੱਡ ਦੇ ਗੋਦਾਮਾਂ ’ਚ ਬਲਰਾਂ ਬੰਨ੍ਹ ਟੁੱਟਣ ਨਾਲ ਪਾਣੀ ਵੜ ਗਿਆ ਹਾਲਾਤ ਬੜੇ ਭਿਆਨਕ ਹੋਣ ਲੱਗੇ ਸਨ ਕਸਬੇ ਦੀ 40 ਫੁੱਟਾ ਰੋਡ ’ਤੇ ਵੀ ਪਾਣੀ ਭਰ ਗਿਆ ਰੰਗੋਈ ਨਾਲੇ ’ਚ ਪੂਰਬ ਦਿਸ਼ਾ ਵੱਲ ਆਈਆਂ ਦਰਾਰਾਂ ਨਾਲ ਲੱਖੂਵਾਲੀ ਢਾਣੀ, ਟੇਲਾਂ ਵਾਲੀ ਢਾਣੀ, ਪਿੰਡ ਢੇਰ, ਦੀਵਾਨਾ, ਗੁੱਲਰਵਾਲਾ, ਰੂਪਾਵਾਲੀ, ਧਾਰਸੂਲ ਆਦਿ ਪਿੰਡ ਹੜ੍ਹ ਦੀ ਚਪੇਟ ’ਚ ਆ ਗਏ
ਢਾਣੀਆਂ ’ਚ ਲੋਕ ਕਾਫੀ ਡੂੰਘੇ ਪਾਣੀ ’ਚ ਫਸ ਗਏ ਸਾਰੇ ਰਸਤੇ ਬੰਦ ਹੋ ਗਏ ਸਨ, ਅਜਿਹੇ ’ਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਯੋਧਿਆਂ ਨੇ ਕਮਾਨ ਸੰਭਾਲੀ ਅਤੇ ਛੋਟੀਆਂ-ਛੋਟੀਆਂ ਟੁਕੜੀਆਂ ਬਣਾ ਕੇ ਹੜ੍ਹ ਪੀੜਤ ਇਲਾਕਿਆਂ ’ਚ ਉੱਤਰ ਗਏ ਇਨ੍ਹਾਂ ਯੋਧਿਆਂ ਨੇ ਪਿੰਡ ਪੂਰਨ ਮਾਜਰਾ ਹਿੰਮਤਪੁਰਾ ਦੀਆਂ ਕਈ ਢਾਣੀਆਂ ’ਚ ਫਸੇ ਲੋਕਾਂ ਨੂੰ ਕਿਸ਼ਤੀਆਂ ਦੇ ਸਹਾਰੇ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਦੂਜੇ ਪਾਸੇ ਰੰਗੋਈ ਨਾਲੇ ਦੇ ਕੰਢੇ ’ਤੇ ਵਸੇ ਪਿੰਡ ਦੀਵਾਨਾ ਅਤੇ ਸ਼ੱਕਰਪੁਰਾ ਦੇ ਨਜ਼ਦੀਕੀ ਕੰਢਿਆਂ ਨੂੰ ਪੂਰੀ ਰਾਤ ਮਜ਼ਬੂਤ ਕਰਨ ’ਚ ਜੁਟੇ ਰਹੇ ਅਤੇ ਇਨ੍ਹਾਂ ਪਿੰਡਾਂ ਨੂੰ ਬਚਾਉਣ ਦਾ ਕੰਮ ਕੀਤਾ
ਇਹੀ ਨਹੀਂ, ਹੜ੍ਹ ’ਚ ਫਸੇ ਕਈ ਬੇਸਹਾਰਾ ਜਾਨਵਰਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੜ੍ਹ ਨਾਲ ਅਚਾਨਕ ਉਪਜੇ ਹਾਲਾਤ ਦੇ ਕਰੀਬ 15 ਦਿਨ ਬਾਅਦ ਵੀ ਜਾਖਲ ਦੇ ਜ਼ਿਲ੍ਹੇ ਫਤਿਆਬਾਦ ਤੋਂ ਸੰਪਰਕ ਕੱਟਿਆ ਰਿਹਾ ਸਿਰਫ ਰੇਲ ਮਾਰਗ ਹੀ ਆਵਾਜਾਈ ਲਈ ਬਾਕੀ ਸੀ ਅਜਿਹੇ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਟੋਹਾਣਾ ਬਲਾਕ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਜਾਖਲ ਬਲਾਕ ਦੇ ਹੜ੍ਹ ਨਾਲ ਘਿਰੇ ਕਈ ਪਿੰਡਾਂ ਅਤੇ ਢਾਣੀਆਂ ’ਚ ਕਈ-ਕਈ ਕਿੱਲੋਮੀਟਰ ਰੇਲ ਪਟੜੀ ਦੇ ਸਹਾਰੇ ਰਾਹਤ ਸਮੱਗਰੀ ਪਹੁੰਚਾਈ
ਜਾਖਲ ਦੇ ਬਲਾਕ ਪ੍ਰੇਮੀ ਰਾਜਿੰਦਰ ਕੁਮਾਰ ਬਾਰੂ, 85 ਮੈਂਬਰ ਸਿਮਰਜੀਤ ਇੰਸਾਂ, ਸ਼ੇਰ ਸਿੰਘ ਚੰਦੜ ਕਲਾਂ, ਸੰਜੈ ਕੁਮਾਰ ਟੋਹਾਣਾ ਆਦਿ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਉਨ੍ਹਾਂ ਨੂੰ ਮਾਨਵਤਾ ਭਲਾਈ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਇਸੇ ਪਾਵਨ ਪ੍ਰੇਰਨਾ ਦੇ ਬਲਬੂਤੇ ਹੜ੍ਹ ਦੌਰਾਨ ਉਨ੍ਹਾਂ ਦੀਆਂ ਟੀਮਾਂ ਨੇ ਬੇਜ਼ੁਬਾਨ ਪਸ਼ੂਆਂ ਅਤੇ ਹੋਰ ਜਾਨਵਰਾਂ ਦਾ ਰੈਸਕਿਊ ਕੀਤਾ
Table of Contents
ਹੜ੍ਹ ਦੇ ਪਾਣੀ ਨਾਲ ਫੈਲਣ ਲੱਗੀਆਂ ਬਿਮਾਰੀਆਂ, ਵਿੰਗ ਦੀ ਐਂਬੂਲੈਂਸ ਟੀਮ ਨੇ ਲਾਇਆ ਸਿਹਤ ਜਾਂਚ ਕੈਂਪ
ਹੜ੍ਹ ਦੇ ਪਾਣੀ ’ਚ ਫਸਲ ਗਲਣ ਲੱਗੀ ਤਾਂ ਵਾਤਾਵਰਨ ’ਚ ਬਦਬੂ ਫੈਲਣ ਨਾਲ ਮਹਾਂਮਾਰੀ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਐਂਬੂਲੈਂਸ ਟੀਮ ਨੇ ਪਹੁੰਚ ਕੇ ਮੁਫਤ ਇਲਾਜ ਸਿਹਤ ਜਾਂਚ ਕੈਂਪ ਲਾਇਆ ਡਾ. ਬਨਵਾਰੀ ਲਾਲ ਇੰਸਾਂ, ਡਾ. ਕੁਲਵੰਤ ਸਿੰਘ, ਡਾ. ਅਜਾਇਬ ਸਿੰਘ, ਵਿਨੋਦ ਇੰਸਾਂ, ਡਾ. ਗੁਰਚਰਨ ਇੰਸਾਂ, ਬਗੀਚਾ ਇੰਸਾਂ, ਪ੍ਰਦੀਪ ਡੁਲਟ, ਪਿਰਥੀ ਸਿੰਘ ਲਾਲੋਦਾ, ਵੀਰ ਸਿੰਘ ਗਜੂਵਾਲਾ ਸਮੇਤ ਕਈ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ
ਸੇਵਾਦਾਰਾਂ ਨੇ ਹੜ੍ਹ ਨਾਲ ਬਣੀ ਦਲਦਲ ’ਚ ਫਸੀ ਗਾਂ ਨੂੰ ਬਾਹਰ ਕੱਢਿਆ
ਪ੍ਰੇਮੀ ਸੇਵਕ ਬਿੱਕਰ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਤਲਵਾੜਾ ਕੋਲ ਘੱਗਰ ਦੇ ਪਾਣੀ ਨਾਲ ਦਲਦਲ ਬਣ ਗਈ ਸੀ, ਜਿਸ ’ਚ ਇੱਕ ਗਾਂ ਬੁਰੀ ਤਰ੍ਹਾਂ ਫਸ ਗਈ ਜਦੋਂ ਡੇਰਾ ਪ੍ਰੇਮੀਆਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਬਿਨਾਂ ਦੇਰੀ ਕੀਤੇ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗਾਂ ਨੂੰ ਰੈਸਕਿਊ ਕਰਕੇ ਬਾਲਿਆਂ ਅਤੇ ਰੱਸਿਆਂ ਦੀ ਮੱਦਦ ਨਾਲ ਇਸ ਦਲਦਲ ’ਚੋਂ ਬਾਹਰ ਕੱਢਿਆ