ਗੁੱਸੇ ’ਤੇ ਕਾਬੂ ਪਾਉਣਾ ਜ਼ਰੂਰੀ ਹੈ
ਗੁੱਸਾ ਕੁਦਰਤੀ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇੱਕ ਸਾਧਨ ਹੈ ਪਰ ਜ਼ਿਆਦਾ ਗੁੱਸਾ ਦੂਜੇ ਨੂੰ ਸਾਡੇ ਤੋਂ ਦੂਰ ਤਾਂ ਕਰ ਹੀ ਦਿੰਦਾ ਹੈ ਅਤੇ ਸਾਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ, ਇਸ ਬਾਰੇ ਅਸੀਂ ਨਹੀਂ ਜਾਣ ਪਾਉਂਦੇ ਗੁੱਸੇ ਨਾਲ ਚਿਹਰੇ ਦੇ ਹਾਵ-ਭਾਵ ਵਿਗੜਦੇ ਹਨ ਹੌਲੀ-ਹੌਲੀ ਉਸ ਦਾ ਅਸਰ ਸਾਡੇ ਚਿਹਰੇ ’ਤੇ ਦਿਖਾਈ ਦੇਣ ਲਗਦਾ ਹੈ ਮਨ ਅਸ਼ਾਂਤ ਰਹਿੰਦਾ ਹੈ, ਕੰਮ ’ਚ ਮਨ ਨਹੀਂ ਲੱਗਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਹਮੇਸ਼ਾ ਨੈਗੇਟਿਵ ਸੋਚਦਾ ਹੈ, ਤਨਾਅ ਬਣਿਆ ਰਹਿੰਦਾ ਹੈ ਐਨੇ ਨੁਕਸਾਨ ਹੁੰਦੇ ਹਨ ਗੁੱਸੇ ਦੇ ਤਾਂ ਅਸੀਂ ਗੁੱਸਾ ਕਿਉਂ ਕਰਦੇ ਹਾਂ? ਜੇਕਰ ਇਸ ’ਤੇ ਵਿਚਾਰ ਕੀਤਾ ਜਾਵੇ ਤਾਂ ਕੁਝ ਟਿਪਸ ਸਾਨੂੰ ਖੁਦ ਹੀ ਮਿਲ ਜਾਣਗੇ
ਲਗਾਤਾਰ ਗੁੱਸੇ ਦੇ ਕਾਰਨ ਤੁਹਾਡੇ ਸਬੰਧ ਸਾਰਿਆਂ ਨਾਲ ਵਿਗੜਨ ਲਗਦੇ ਹਨ, ਜਿਸ ਨਾਲ ਤੁਹਾਡੀ ਪਬਲਿਕ ਈਮੇਜ਼ ਖਰਾਬ ਹੁੰਦੀ ਹੈ, ਕੰਮ ਵਿਗੜਦੇ ਹਨ ਅਤੇ ਕਾਰਜ ਸਮਰੱਥਾ ’ਤੇ ਵੀ ਇਸ ਦਾ ਅਸਰ ਪੈਂਦਾ ਹੈ, ਅਜਿਹਾ ਕਹਿਣਾ ਹੈ ਮਾਹਿਰਾਂ ਦਾ ਅਜਿਹੇ ’ਚ ਲੋਕ ਸਿਗਰਟਨੋਸ਼ੀ ਜਾਂ ਸ਼ਰਾਬ ਵੱਲ ਧਿਆਨ ਲੈ ਜਾਂਦੇ ਹਨ ਜਿਸ ਨਾਲ ਸਰੀਰ ਨੂੰ ਡਬਲ ਨੁਕਸਾਨ ਹੁੰਦਾ ਹੈ
ਗੁੱਸਾ ਆਉਣ ਦੇ ਵੀ ਕਈ ਕਾਰਨ ਹਨ ਕੁਝ ਲੋਕ ਸੁਭਾਅ ਤੋਂ ਕ੍ਰੋਧੀ ਹੁੰਦੇ ਹਨ ਸੋਚਦੇ ਬਾਅਦ ’ਚ ਹਨ, ਪਹਿਲਾਂ ਰਿਐਕਟ ਕਰਦੇ ਹਨ, ਕੁਝ ਹਾਲਾਤਾਂ ਦੇ ਸਾਹਮਣੇ ਆਪਣੇ ਮਨ ਮੁਤਾਬਕ ਕੁਝ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਕ੍ਰੋਧ ਆਉਂਦਾ ਹੈ ਕੁਝ ਲੋਕ ਦੂਜਿਆਂ ਨੂੰ ਅੱਗੇ ਵਧਦਾ ਦੇਖ ਮਨ ਹੀ ਮਨ ਈਰਖਾ ਕਰਦੇ ਹਨ ਅਤੇ ਸੁਭਾਅ ਕ੍ਰੋਧੀ ਹੋ ਜਾਂਦਾ ਹੈ ਕਈ ਵਾਰ ਦੂਜੇ ਲੋਕ ਤੁਹਾਨੂੰ ਐਨਾ ਇਰੀਟੇਟ ਕਰਦੇ ਹਨ ਜਿਸ ਨਾਲ ਤੁਸੀਂ ਆਪਣਾ ਆਪਾ ਖੋਹ ਬੈਠਦੇ ਹੋ
ਕਈ ਵਾਰ ਕੁਝ ਹੋਰ ਗੱਲਾਂ ਦਾ ਗੁੱਸਾਂ ਜਾਂ ਤਨਾਅ ਤੁਸੀਂ ਆਪਣੇ ਅੰਦਰ ਦਬਾਏ ਹੁੰਦੇ ਹੋ ਅਤੇ ਅਚਾਨਕ ਤੁਸੀਂ ਗੁੱਸਾ ਦੂਜੇ ’ਤੇ ਕੱਢ ਦਿੰਦੇ ਹੋ ਕਦੇ-ਕਦੇ ਤੁਸੀਂ ਮਿਹਨਤ ਕਰਦੇ ਹੋ, ਉਸ ਦਾ ਲਾਭ ਦੂਜੇ ਲੈ ਲੈਂਦੇ ਹਨ, ਤਾਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਕਈ ਵਾਰ ਤੁਸੀਂ ਆਪਣੀ ਗੱਲ ਠੀਕ ਤਰੀਕੇ ਨਾਲ ਸਾਹਮਣੇ ਨਹੀਂ ਰੱਖ ਪਾਉਂਦੇ ਅਤੇ ਦੂਜਾ ਤੁਹਾਨੂੰ ਗਲਤ ਸਮਝਦਾ ਹੈ, ਉਦੋਂ ਵੀ ਗੁੱਸਾ ਆਉਂਦਾ ਹੈ ਪਰਿਵਾਰ ’ਚ ਸਹੀ ਮਾਣ-ਸਨਮਾਨ ਨਾ ਮਿਲਣ ਕਾਰਨ, ਉਮੀਦ ਪੂਰੀ ਨਾ ਹੋਣ ’ਤੇ, ਜ਼ਿਆਦਾ ਕੰਮ ਕਰਨ ’ਤੇ ਅਤੇ ਸਰੀਰਕ ਮਜ਼ਬੂਤੀਆਂ ਹੋਣ ’ਤੇ ਵੀ ਗੁੱਸਾ ਆ ਸਕਦਾ ਹੈ
ਇਸ ਤਰ੍ਹਾਂ ਦੇ ਗੁੱਸੇ ਨੂੰ ਕੱਢਣ ਦੇ ਆਮ ਤਿੰਨ ਤਰੀਕੇ ਹੁੰਦੇ ਹਨ, ਗੁੱਸੇ ਨੂੰ ਮਨ ’ਚ ਦਬਾ ਲੈਣਾ, ਇੱਕਦਮ ਭੜਕ ਕੇ ਗੁੱਸਾ ਕੱਢਣਾ ਜਾਂ ਗੁੱਸੇ ਨੂੰ ਕਿਸੇ ਰੂਪ ’ਚ ਬਦਲਣਾ ਪਹਿਲੇ ਪ੍ਰਕਾਰ ਦੇ ਗੁੱਸੇ ’ਚ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਤੁਹਾਡੇ ਮਨ ’ਚ ਉਸ ਦੇ ਪ੍ਰਤੀ ਨਫਰਤ ਹੁੰਦੀ ਰਹਿੰਦੀ ਹੈ ਅਤੇ ਤੁਸੀਂ ਮਨ ਹੀ ਮਨ ਉਸ ਨੂੰ ਦਬਾਉਂਦੇ ਰਹਿੰਦੇ ਹੋ ਜਦਕਿ ਸਾਹਮਣੇ ਵਾਲਾ ਜਾਣਦਾ ਹੀ ਨਹੀਂ ਕਿ ਤੁਸੀਂ ਅਜਿਹਾ ਵਿਹਾਰ ਕਿਉਂ ਕਰ ਰਹੇ ਹੋ
ਇਸ ਦਾ ਅਰਥ ਹੈ ਤੁਹਾਨੂੰ ਗੁੱਸਾ ਕੱਢਣਾ ਨਹੀਂ ਆਉਂਦਾ ਤੇ ਤੁਹਾਨੂੰ ਆਪਣੇ ਆਪ ਨੂੰ ਦੂਜੇ ਸਾਹਮਣੇ ਐਕਸਪ੍ਰੈਸ਼ਨ ਕਰਨਾ ਵੀ ਨਹੀਂ ਆਉਂਦਾ ਕਦੇ-ਕਦੇ ਤੁਸੀਂ ਇਸ ਲਈ ਵੀ ਗੁੱਸਾ ਪੀ ਜਾਂਦੇ ਹੋ ਕਿਉਂਕਿ ਗੁੱਸਾ ਦਿਵਾਉਣ ਵਾਲਾ ਜਾਂ ਤੁਹਾਡਾ ਬੌਸ ਹੈ ਜਾਂ ਪਰਿਵਾਰ ਦਾ ਕੋਈ ਬਜ਼ੁਰਗ ਤੁਸੀਂ ਉਸ ਦੇ ਸਾਹਮਣੇ ਗੁੱਸੇ ਵਰਗੀ ਘਿਨੌਣੀ ਹਰਕਤ ਨਹੀਂ ਕਰ ਸਕਦੇ ਮਨ ’ਚ ਗੁੱਸਾ ਦਬਾਉਣ ਵਾਲੇ ਲੋਕ ਬਾਅਦ ’ਚ ਤਨਾਅ ’ਚ ਰਹਿੰਦੇ ਹਨ ਅਤੇ ਤਨਾਅਯੁਕਤ ਹੋ ਜਾਂਦੇ ਹਨ
ਵੈਸੇ ਤਾਂ ਗੁੱਸੇ ’ਚ ਭੜਕਨਾ ਇੱਕ ਇਨਸਾਨ ’ਚ ਆਮ ਆਦਤ ਨਹੀਂ ਹੁੰਦੀ ਪਰ ਕਦੇ-ਕਦੇ ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਹਨ ਤਾਂ ਉਹ ਆਪਣਾ ਗੁੱਸਾ ਇੱਕਦਮ ਚੀਖ ਕੇ ਕੱਢ ਦਿੰਦਾ ਹੈ ਤਾਂ ਤੁਸੀਂ ਉਸ ਸਮੇਂ ਇਹ ਨਹੀਂ ਸੋਚਦੇ ਕਿ ਤੁਸੀਂ ਕਿੱਥੇ ਹੋ, ਤੁਹਾਡੇ ਸਾਹਮਣੇ ਕੌਣ ਹੈ, ਤੁਸੀਂ ਉਸ ਸਮੇਂ ਆਪੇ ਤੋਂ ਬਾਹਰ ਹੁੰਦੇ ਹੋ
ਅਜਿਹੇ ਲੋਕ ਅਕਸਰ ਘੱਟ ਸਹਿਨਸ਼ੀਲ ਹੁੰਦੇ ਹਨ, ਬਹੁਤ ਜਲਦੀ ਇਰੀਟੇਟ ਹੋ ਜਾਂਦੇ ਹਨ, ਥੋੜ੍ਹੀ ਜਿਹੀ ਪ੍ਰੇਸ਼ਾਨੀ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਭਾਵੇਂ ਉਹ ਟੈ੍ਰਫਿਕ ਜਾਮ ਹੋਵੇ, ਲਾਈਟ ਚਲੀ ਜਾਵੇ ਜਾਂ ਕੋਈ ਇਲੈਕਟ੍ਰੋਨਿਕ ਗੈਜੇਟ ਉਦੋਂ ਖਰਾਬ ਹੋ ਜਾਣ ਜਦੋਂ ਉਸ ਦੀ ਜ਼ਰੂਰਤ ਹੋਵੇ, ਆਪਣੀ ਡੈੱਡਲਾਈਨ ਪੂਰੀ ਨਾ ਹੋਵੇ ਆਦਿ ਵੈਸੇ ਅਜਿਹੇ ਲੋਕ ਜੀਵਨ ’ਚ ਉੱਚ ਇੱਛਾ ਰੱਖਣ ਵਾਲੇ ਹੁੰਦੇ ਹਨ, ਹਰ ਕੰਮ ’ਚ ਪਰਫੈਕਟ ਹੁੰਦੇ ਹਨ, ਉੱਚੀਆਂ ਉਮੀਦਾਂ ਰੱਖਣ ਵਾਲੇ ਹੁੰਦੇ ਹਨ, ਅਜਿਹੇ ਲੋਕ ਕਈ ਵਾਰ ਆਪਣਾ ਨੁਕਸਾਨ ਜ਼ਿਆਦਾ ਉਠਾਉਂਦੇ ਹਨ ਅਤੇ ਸਾਹਮਣੇ ਵਾਲੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ
ਗੁੱਸੇ ਨੂੰ ਇੰਜ ਕਾਬੂ ਕਰੋ
ਆਪਣੀ ਊਰਜਾ ਨੂੰ ਪਾਜੀਟਿਵ ਖਰਚ ਕਰੋ ਜਿਵੇਂ ਖੇਡ ਕੇ, ਕਸਰਤ ਕਰਕੇ ਅਤੇ ਆਪਣੀਆਂ ਰੁਚੀਆਂ ਨੂੰ ਅੱਗੇ ਵਧਾ ਕੇ
ਕਸਰਤ ਨਾਲ : 10 ਮਿੰਟ ਤੱਕ ਸਾਹ ਵਾਲੀ ਕਸਰਤ ਵੀ ਕਰੋ ਇਸ ਨਾਲ ਨਕਾਰਾਤਮਕ ਸੋਚ ਬਾਹਰ ਨਿਕਲਦੀ ਹੈ ਅਤੇ ਸਕਾਰਾਤਮਕ ਸੋਚ ਅੰਦਰ ਜਾਂਦੀ ਹੈ ਭਾਵੇਂ ਤਾਂ ਇਸ ਨੂੰ ਤੁਸੀਂ ਡਰਾਈਵਿੰਗ ਕਰਦੇ ਸਮੇਂ, ਸੈਰ ਕਰਦੇ ਸਮੇਂ, ਸਫਰ ਕਰਦੇ ਸਮੇਂ ਵੀ ਕਰ ਸਕਦੇ ਹੋ ਮਾਹਿਰਾਂ ਅਨੁਸਾਰ ਬਰੀਦਿੰਗ ਕਸਰਤ ਨਾਲ ਤੁਹਾਡਾ ਨਰਵਸ ਸਿਸਟਮ ਸੁਚਾਰੂ ਹੁੰਦਾ ਹੈ
ਤਾਂ ਜਿਵੇਂ ਹੀ ਕਿਸੇ ਗੱਲ ’ਤੇ ਗੁੱਸਾ ਆਵੇ, ਸੋਚੋ ਕਿ ਕੀ ਇਹ ਮੇਰੇ ਵੱਸ ’ਚ ਹੈ ਨਹੀਂ ਤਾਂ ਫਿਰ ਗੁੱਸਾ ਕਿਉਂ ਉਸ ਨੂੰ ਈਜ਼ੀ ਲੈ ਕੇ ਸੋਚੋ ਕਿ ਸਭ ਠੀਕ ਹੋ ਜਾਵੇਗਾ ਕੁਝ ਹੀ ਦੇਰ ’ਚ ਤੁਸੀਂ ਸ਼ਾਂਤ ਹੋ ਜਾਵੋਗੇ
ਗੁੱਸਾ ਆਉਣ ਕਾਰਨ ਪਤਾ ਹੋਵੇ ਤਾਂ ਉਸ ਨੂੰ ਲਿਖ ਲਓ, ਫਿਰ ਵਿਚਾਰ ਕਰੋ ਕਿ ਕੀ ਮੈਂ ਠੀਕ ਸੀ ਜਾਂ ਗਲਤ ਕਦੇ-ਕਦੇ ਗੁੱਸਾ ਅਜਿਹੇ ਵਿਅਕਤੀ ’ਤੇ ਆਉਂਦਾ ਹੈ ਜੋ ਤੁਹਾਡੇ ਸਾਹਮਣੇ ਨਹੀਂ ਹੈ ਅਜਿਹੇ ’ਚ ਅਨੁਮਾਨ ਕਰੋ ਕਿ ਉਹ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਵੀ ਇਕੱਲੇ ਹੋ ਅਜਿਹੇ ’ਚ ਆਪਣਾ ਗੁੱਸਾ ਬੋਲ ਕੇ ਕੱਢ ਦਿਓ
ਇੱਕ ਥਾੱਟ ਥਿਓਰੀ ਬਣਾਓ ਜਿਸ ’ਚ ਰਾਤ ਨੂੰ ਨੋਟ ਕਰੋ ਕਿ ਅੱਜ ਮੈਨੂੰ ਕਿਹੜੀਆਂ ਗੱਲਾਂ ’ਤੇ ਗੁੱਸਾ ਆਇਆ, ਕਿੰਨੇ ਸਮੇਂ ਤੱਕ ਗੁੱਸਾ ਰਿਹਾ ਅਤੇ ਗੁੱਸਾ ਦਿਵਾਉਣ ਵਾਲਾ ਤੱਤ ਕੀ ਸੀ ਇਸ ਤਰ੍ਹਾਂ ਉਸ ਨੂੰ ਪੜ੍ਹੋਂਗੇ ਤਾਂ ਅਹਿਸਾਸ ਹੋਵੇਗਾ ਕਿ ਮੈਂ ਇਸ ’ਚ ਕਿੱਥੇ ਸਟੈਂਡ ਕਰਦਾ ਹਾਂ, ਗੁੱਸਾ ਕਿੰਨੀ ਦੇਰ ’ਚ ਆਉਂਦਾ ਹੈ, ਕਿੰਨੀ ਵਾਰ ਆਉਂਦਾ ਹੈ ਹੌਲੀ-ਹੌਲੀ ਗੁੱਸੇ ਦੀ ਮਾਤਰਾ ਘੱਟ ਹੁੰਦੀ ਜਾਵੇਗੀ
ਇੱਕਦਮ ਰਿਐਕਟ ਕਰਨ ਦੀ ਆਦਤ ਨੂੰ ਹੌਲੀ-ਹੌਲੀ ਛੱਡ ਦਿਓ ਗੁੱਸਾ ਆਪਣੇ ਆਪ ਕਾਬੂ ਹੋਣਾ ਸ਼ੁਰੂ ਹੋ ਜਾਵੇਗਾ
ਤੁਸੀਂ ਕੁਝ ਗੁੱਸੇ ਦੇ ਕਾਰਨਾਂ ਨੂੰ ਆਪਣੇ ਕਿਸੇ ਨਜ਼ਦੀਕੀ ਨਾਲ ਸ਼ੇਅਰ ਕਰੋ, ਜੋ ਤੁਹਾਨੂੰ ਸਹੀ ਸਲਾਹ ਦੇ ਸਕੇ ਅਤੇ ਜਿਸ ਦੀ ਸਲਾਹ ਨੂੰ ਤੁਸੀਂ ਜੀਵਨ ’ਚ ਢਾਲ ਸਕੋ
ਜ਼ਿਆਦਾਤਰ ਗੁੱਸਾ ਉਨ੍ਹਾਂ ਨੂੰ ਜ਼ਿਆਦਾ ਆਉਂਦਾ ਹੈ ਜੋ ਜ਼ਿਆਦਾ ਉਮੀਦਾਂ ਰੱਖਦੇ ਹਨ ਆਪਣੀਆਂ ਉਮੀਦਾਂ ਨੂੰ ਘੱਟ ਕਰੋ