ਕਿਤੇ ਮਹਿਮਾਨ ਤੁਹਾਡੀ ਪਰੇਸ਼ਾਨੀ ਦਾ ਕਾਰਨ ਤਾਂ ਨਹੀਂ ਬਣ ਰਿਹਾ
ਮਹਿਮਾਨ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਉਸ ਦੇ ਸਵਾਗਤ ਸਤਿਕਾਰ ’ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਹੈ ਇਹ ਗੱਲ ਕਹਿਣ ਅਤੇ ਸੁਣਨ ’ਚ ਤਾਂ ਚੰਗੀ ਲੱਗਦੀ ਹੈ ਪਰ ਕੀ ਅੱਜ ਮਹਿਮਾਨ ਵਾਕਈ ਭਗਵਾਨ ਦਾ ਰੂਪ ਹੈ ਸ਼ਾਇਦ ਨਹੀਂ ਅੱਜ ਮਹਿਮਾਨ ਦੀ ਸੋਚ ਬਦਲ ਗਈ ਹੈ ਅੱਜ ਉਹ ਸਿਰਫ ਆਪਣੇ ਸੁੱਖ ਦੀ ਸੋਚਦਾ ਹੈ
ਅਤੇ ਇਸ ਵੱਲ ਧਿਆਨ ਨਹੀਂ ਦਿੰਦਾ ਕਿ ਉਹ ਆਪਣੇ ਆਗਮਨ ਨਾਲ ਕਿਸੇ ਦੀ ਪ੍ਰੇਸ਼ਾਨੀ ਦਾ ਕਾਰਨ ਤਾਂ ਨਹੀਂ ਬਣ ਰਿਹਾ ਕਿਸੇ ਦੇ ਘਰ ਜਾਣ ’ਤੇ ਮਹਿਮਾਨ ਦਾ ਫਰਜ਼ ਹੁੰਦਾ ਹੈ ਕਿ ਉਹ ਅਜਿਹੇ ਕੰਮ ਨਾ ਕਰੇ ਜਿਸ ਨਾਲ ਦੂਜਾ ਪ੍ਰੇਸ਼ਾਨ ਹੋਵੇ ਪਰ ਇਸ ਫਰਜ਼ ਨੂੰ ਤਾਂ ਮਹਿਮਾਨ ਭੁੱਲ ਹੀ ਜਾਂਦਾ ਹੈ
ਮਹਿਮਾਨ ਇਹੀ ਸਮਝਦਾ ਹੈ ਕਿ ਕਿਸੇ ਦਾ ਮਹਿਮਾਨ ਬਣਨ ਦਾ ਮਤਲਬ ਹੈ-ਆਰਾਮ ਕਰਨ ਜਾਣਾ ਜਿਸ ਬਿਸਤਰ ’ਤੇ ਸੌਂ ਰਹੇ ਹੋ, ਉਸ ਨੂੰ ਠੀਕ ਕਰਨ ਦੀ ਕੀ ਜ਼ਰੂਰਤ ਫੋਨ ਆਪਣਾ ਹੈ ਅਤੇ ਫ੍ਰੀ ਵੀ ਫ੍ਰੀ ਕਾਲ ਕਰਦੇ ਜਾਓ, ਦੂਜਿਆਂ ਦੀ ਕਾਰ ਦੀ ਵਰਤੋਂ ਕਰੋ, ਪੈਟਰੋਲ ਦੇ ਪੈਸੇ ਤਾਂ ਮਹਿਮਾਨ ਨੇ ਭਰਨੇ ਨਹੀਂ ਪੱਕਿਆ-ਪਕਾਇਆ ਖਾਣਾ ਮਿਲੇਗਾ ਖਾਓ, ਘੁੰਮੋ ਅਤੇ ਸੌਂ ਜਾਓ ਅਜਿਹੀ ਸੋਚ ਬਣਦੀ ਜਾ ਰਹੀ ਹੈ ਮਹਿਮਾਨ ਦੀ, ਪਰ ਤੁਸੀਂ ਅਜਿਹੇ ਮਹਿਮਾਨ ਨਾਲ ਕਿਵੇਂ ਪੇਸ਼ ਆਓ, ਇਹ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ
ਅਜਿਹੇ ਮਹਿਮਾਨ ਨਾ ਸਿਰਫ ਆਪਣੇ ਆਉਣ ਨਾਲ ਤੁਹਾਨੂੰ ਪਰੇਸ਼ਾਨੀ ਦਿੰਦੇ ਹਨ ਸਗੋਂ ਜਾਂਦੇ-ਜਾਂਦੇ ਵੀ ਪੇ੍ਰਸ਼ਾਨੀਆਂ ਦਾ ਪਿਟਾਰਾ ਤੁਹਾਡੇ ਲਈ ਛੱਡ ਜਾਂਦੇ ਹਨ ਅਜਿਹੇ ਮਹਿਮਾਨਾਂ ਨਾਲ ਨਜਿੱਠਣਾ ਕੋਈ ਟੇਢੀ ਖੀਰ ਨਹੀਂ ਬਸ ਜ਼ਰੂਰਤ ਹੈ ਥੋੜ੍ਹੀ ਸੂਝ-ਬੂਝ ਦੀ, ਜਿਸ ਨਾਲ ਤੁਹਾਡੀ ਮਹਿਮਾਨਬਾਜ਼ੀ ’ਚ ਵੀ ਕਮੀ ਨਾ ਆਵੇ ਅਤੇ ਮਹਿਮਾਨ ਤੁਹਾਡੇ ਉੱਪਰ ਭਾਰੀ ਵੀ ਨਾ ਪਵੇ
ਆਓ ਜਾਣਦੇ ਹਾਂ ਕਿਵੇਂ:-
- ਸਪੱਸ਼ਟ ਸ਼ਬਦਾਂ ’ਚ ਮਹਿਮਾਨ ਨੂੰ ਜਵਾਬ ਦੇਣਾ ਸਿੱਖੋ ਜ਼ਰੂਰਤ ਤੋਂ ਜ਼ਿਆਦਾ ਨਿਮਰਤਾ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੇਕਰ ਉਹ ਤੁਹਾਡਾ ਸਕੂਟਰ ਜਾਂ ਹੋਰ ਕੋਈ ਵਸਤੂ ਵਰਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਹੋ ਕਿ ਹੁਣ ਇਹ ਜ਼ਰੂਰੀ ਕੰਮ ਕਰ ਰਹੇ ਹਾਂ ਕੰਪਿਊਟਰ ਖਾਲੀ ਹੋਣ ’ਤੇ ਹੀ ਉਹ ਕੰਮ ਕਰ ਸਕਦੇ ਹਨ
- ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਉਹ ਤੁਹਾਡੇ ਨਿੱਜੀ ਸਮਾਨ ਜਿਵੇਂ ਤੌਲੀਆ, ਸ਼ੇਵਿੰਗ ਕਿੱਟ, ਬੈੱਡਸ਼ੀਟ ਦੀ ਵਰਤੋਂ ਕਰੇ ਤਾਂ ਤੁਸੀਂ ਉਨ੍ਹਾਂ ਨੂੰ ਬੋਲ ਦਿਓ ਤੁਸੀਂ ਇਹ ਸਭ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਇਸ ਲਈ ਕ੍ਰਿਪਾ ਇਸ ਸਮਾਨ ਦੀ ਵਰਤੋਂ ਨਾ ਕਰੋ ਜੇਕਰ ਉਹ ਦੇਰ ਰਾਤ ਨੂੰ ਘਰ ਵਾਪਸ ਆ ਰਹੇ ਹਨ ਤਾਂ ਉਨ੍ਹਾਂ ਨੂੰ ਵਾਧੂ ਚਾਬੀਆਂ ਦੇ ਦਿਓ ਇਸ ਨਾਲ ਤੁਹਾਡੀ ਨੀਂਦ ’ਚ ਰੁਕਾਵਟ ਨਹੀਂ ਪਵੇਗੀ
- ਆਪਣੇ ਮਹਿਮਾਨ ਨਾਲ ਗੱਲਾਂ ਕਰੋ ਪਰ ਆਪਣੇ ਦਿਨ ਦੇ ਕੰਮਾਂ ਦੀ ਪਰਵਾਹ ਕਰੋ ਕਿਉਂਕਿ ਉਹ ਕੰਮ ਤੁਸੀਂ ਖੁਦ ਨੇ ਕਰਨੇ ਹਨ ਬਿਸਤਰ ਲਗਾਉਣ ’ਚ, ਖਾਣਾ ਲਗਾਉਣ ’ਚ ਤੁਸੀਂ ਮਹਿਮਾਨ ਤੋਂ ਮੱਦਦ ਮੰਗੋ ਮਹਿਮਾਨ ਤੁਹਾਨੂੰ ਮੱਦਦ ਬੇਸ਼ੱਕ ਮਨ ਤੋਂ ਨਾ ਵੀ ਕਰੇ ਤਾਂ ਵੀ ਮਜ਼ਬੂਰੀ ’ਚ ਕਰਨੀ ਹੀ ਪਵੇਗੀ ਜੇਕਰ ਤੁਹਾਡਾ ਮਹਿਮਾਨ ਬਹੁਤ ਹੀ ਵਿਗੜਿਆ ਹੋਇਆ ਹੈ ਤਾਂ ਉਸ ਨਾਲ ਆਪਣਾ ਰਿਸ਼ਤਾ ਸੀਮਤ ਦਾਇਰੇ ’ਚ ਹੀ ਨਿਭਾਓ ਬਹੁਤ ਜ਼ਿਆਦਾ ਰਸਮੀ ਵੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ
- ਕਈ ਮਹਿਮਾਨ ਅਜਿਹੇ ਵੀ ਹੁੰਦੇ ਹਨ, ਜੋ ਤੁਹਾਡਾ ਸਮਾਨ ਆਪਣੇ ਬੈਗ ’ਚ ਭਰਨ ਤੋਂ ਵੀ ਨਹੀਂ ਡਰਦੇ ਤੁਸੀਂ ਕੀਮਤੀ ਸਮਾਨ ਨੂੰ ਲਾਕਰ ’ਚ ਹੀ ਰੱਖੋ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੀ ਹੈ
- ਜੇਕਰ ਤੁਸੀਂ ਕੰਮਕਾਜ਼ੀ ਹੋ ਤਾਂ ਮਹਿਮਾਨਾਂ ਤੋਂ ਜਲਦੀ ਪ੍ਰੇਸ਼ਾਨ ਹੋ ਸਕਦੇ ਹੋ ਕਈ ਮਹਿਮਾਨ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਘਰ ਦੇ ਕੰਮਕਾਜ਼ ’ਚ ਮੱਦਦ ਕਰਨਾ ਤਾਂ ਦੂਰ, ਤੁਹਾਡੇ ’ਤੇ ਆਪਣੇ ਕੰਮ ਦਾ ਭਾਰ ਵੀ ਪਾ ਦਿੰਦੇ ਹਨ ਜੇਕਰ ਮਹਿਮਾਨ 1-2 ਦਿਨ ਲਈ ਆਇਆ ਹੈ ਤਾਂ ਫਰਕ ਨਹੀਂ ਪੈਂਦਾ ਪਰ ਜਿਸ ਮਹਿਮਾਨ ਨੇ 1-2 ਮਹੀਨੇ ਟਿਕਣਾ ਹੋਵੇ, ਮੁਸ਼ਕਲ ਉਦੋਂ ਆਉਂਦੀ ਹੈ ਅਜਿਹੇ ’ਚ ਸ਼ਰਮ-ਸ਼ਰਮ ’ਚ ਉਸ ਦੀ ਘਰ ਦੇ ਕੰਮਕਾਜ਼ ’ਚ ਮੱਦਦ ਲੈਣ ਤੋਂ ਨਾ ਹਿਚਕਚਾਓ ਨਾ ਹੀ ਉਸ ਨੂੰ ਆਦਤ ਪਾਓ ਕਿ ਉਹ ਹੱਥ ’ਤੇ ਹੱਥ ਧਰ ਕੇ ਬੈਠੇ ਰਹਿਣ ਉਸ ਨੂੰ ਥੋੜ੍ਹਾ ਕਸ਼ਟ ਕਰਨ ਦਿਓ ਇਸ ਨਾਲ ਤੁਹਾਨੂੰ ਵੀ ਕੰਮ ’ਚ ਮੱਦਦ ਮਿਲੇਗੀ
- ਜੇਕਰ ਤੁਸੀਂ ਆਪਣੇ ਸਮੇਂ ਦੀ ਕਦਰ ਨਹੀਂ ਕਰੋਂਗੇ ਤਾਂ ਮਹਿਮਾਨ ਵੀ ਇਸ ਦਾ ਫਾਇਦਾ ਲਵੇਗਾ ਮਹਿਮਾਨ ਨੂੰ ਘੁਮਾਉਣ, ਟਿਕਟ ਰਿਜਰਵੇਸ਼ਨ ਕਰਾਉਣ, ਉਸ ਲਈ ਗੱਡੀ ਦਾ ਪ੍ਰਬੰਧ ਕਰਨ ਅਤੇ ਹੋਰ ਪ੍ਰੋਗਰਾਮ ਤੈਅ ਕਰਨ ਦੀ ਜ਼ਿੰਮੇਵਾਰੀ ਆਪਣੇ ਉੱਪਰ ਨਾ ਲਓ ਹਾਂ, ਤੁਸੀਂ ਉਸ ਦੀ ਮੱਦਦ ਕਰ ਸਕੋ ਤਾਂ ਜ਼ਰੂਰ ਕਰੋ ਉਸ ਨੂੰ ਗਾਈਡ ਕਰੋ ਪਰ ਕੰਮ ਉਸ ਨੂੰ ਖੁਦ ਹੀ ਕਰਨ ਦਿਓ
- ਮਹਿਮਾਨ ਨਾਲ ਤੁਹਾਡਾ ਵਰਤਾਅ ਅਜਿਹਾ ਵੀ ਨਹੀਂ ਹੋਣਾ ਚਾਹੀਦਾ ਕਿ ਉਹ ਅਗਲੀ ਵਾਰ ਤੁਹਾਡੇ ਘਰ ਦਾ ਰੁਖ ਵੀ ਨਾ ਕਰੇ ਉਸ ਨੂੰ ਇੱਕ-ਦੋ ਵਾਰ ਬਾਹਰ ਡਿਨਰ ’ਤੇ ਲੈ ਜਾਓ ਜਦੋਂ ਤੁਹਾਡੀ ਛੁੱਟੀ ਹੋਵੇ ਤਾਂ ਉਸ ਦੇ ਲਈ ਸਪੈਸ਼ਲ ਬਣਾਓ, ਉਸ ਦੇ ਨਾਲ ਕੁਝ ਸਮਾਂ ਬਿਤਾਓ, ਉਸ ਦੇ ਨਾਲ ਘੁੰਮਣ ਜਾਓ, ਉਸ ਦੀ ਮੱਦਦ ਲਈ ਵੀ ਤਿਆਰ ਰਹੋ ਆਖਰ ਉਹ ਤੁਹਾਡਾ ਮਹਿਮਾਨ ਹੈ, ਜਿਸ ਦੀ ਜਿੰਮੇਵਾਰੀ ਤੁਹਾਡੇ ’ਤੇ ਹੈ ਉਸ ਦੇ ਸਵਾਗਤ ’ਚ ਕੋਈ ਕਮੀ ਨਾ ਰਹੇ ਪਰ ਥੋੜ੍ਹੀ ਅਹਿਤਿਹਾਤ ਜ਼ਰੂਰ ਵਰਤੋਂ ਤਾਂ ਕਿ ਮਹਿਮਾਨ ਤੁਹਾਨੂੰ ਭਗਵਾਨ ਦਾ ਹੀ ਰੂਪ ਲੱਗੇ
ਸੋਨੀ ਮਲਹੋਤਰਾ