Insulting ਬੇਇੱਜਤ ਕਰਨਾ ਕੋਈ ਰਿਵਾਜ਼ ਤਾਂ ਨਹੀਂ

ਇੱਕ ਬਰਾਤ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪੜ੍ਹੇ-ਲਿਖੇ ਪਰਿਵਾਰ ਦੀ ਬਰਾਤ ਜਦੋਂ ਗਲੀ-ਮੁਹੱਲੇ ਘੁੰਮਦੀ ਲੜਕੀ ਵਾਲਿਆਂ ਦੇ ਘਰ ਰਾਤ ਸੱਤ ਵਜੇ ਦੀ ਥਾਂ ਗਿਆਰਾਂ ਵਜੇ ਪਹੁੰਚੀ ਤਾਂ ਬਰਾਤੀਆਂ ਦੇ ਸਵਾਗਤ ਅਤੇ ਰਸਮ-ਰਿਵਾਜ਼ ਲਈ ਲੜਕੇ ਵਾਲਿਆਂ ’ਚ ਰੌਲਾ ਪੈ ਗਿਆ ਲਾਈਨ ’ਚ ਖੜ੍ਹੇ ਲੜਕਾ ਪੱਖ ਦੇ ਬਜ਼ੁਰਗ, ਛੋਟੇ-ਵੱਡੇ ਹਰ ਬਰਾਤੀ ਨੂੰ ਆਦਰ ਨਾਲ ਹੱਥ ਜੋੜ ਕੇ ਨਮਸਕਾਰ ਕਰ ਰਹੇ ਸਨ

ਉਨ੍ਹਾਂ ’ਚ ਜੇਕਰ ਤਿੰਨ ਸਾਲ ਦਾ ਬੱਚਾ ਸੀ ਤਾਂ ਉਸ ਨੂੰ ਵੀ ਛੋਟੇ-ਵੱਡੇ ਸਾਰੇ ਨਮਸਕਾਰ ਕਰ ਰਹੇ ਸਨ ਇਸ ਦਰਮਿਆਨ ਅੰਦਰ ਜਾਣ ਦੀ ਜਲਦੀ ’ਚ ਕੁਝ ਵਿਅਕਤੀ ਬਿਨਾਂ ਨਮਸਕਾਰ ਦੇ ਅੰਦਰ ਚਲੇ ਗਏ ਇਹ ਮਾਜਰਾ ਲੜਕਾ ਵਾਲਿਆਂ ਦੇ ਕੁਝ ਕੁ ਜਣਿਆਂ ਨੇ ਦੇਖਿਆ ਤਾਂ ਨਮਸਕਾਰ ਨਾ ਕਰ ਪਾਉਣ ਦਾ ਤੰਜ ਉਨ੍ਹਾਂ ਨੇ ਲੜਕੀ ਵਾਲਿਆਂ ਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ

Also Read :-

ਖੈਰ, ਚਾਹ-ਕਾੱਫੀ ਤੋਂ ਬਾਅਦ ਲੜਕੀ ਵਾਲਿਆਂ ਨੇ ਬਰਾਤੀਆਂ ਦੇ ਖਾਣ ਦੀ ਵਿਵਸਥਾ ਕੀਤੀ ਜੋ ਭੋਜਨ ਰਾਤ ਨੂੰ ਅੱਠ ਵਜੇ ਦੇਣਾ ਸੀ ਉਹੀ ਭੋਜਨ ਜਦੋਂ ਬਾਰ੍ਹਾਂ ਵਜੇ ਰਾਤ ਨੂੰ ਦਿੱਤਾ ਜਾ ਰਿਹਾ ਸੀ ਤਾਂ ਜ਼ਿਆਦਾਤਰ ਵਿਅੰਜਨਾਂ ਨੂੰ ਗਰਮ ਕੀਤਾ ਗਿਆ ਬਰਾਤ ਲਈ ਬਿਠਾ ਕੇ ਭੋਜਨ ਪਰੋਸਣ ਦੀ ਵਿਵਸਥਾ ਕੀਤੀ ਗਈ ਸੀ ਭੋਜਨ ਕਰਨ ਲਈ ਬੈਠਿਆਂ ਦੀ ਮੰਡਲੀ ’ਚ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਕੋਈ ਮਿਰਚ ਜ਼ਿਆਦਾ ਹੋਣ ’ਤੇ ਬੋਲ ਰਿਹਾ ਸੀ ਤਾਂ ਕੋਈ ਠੀਕ ਤਰ੍ਹਾਂ ਸਬਜ਼ੀਆਂ ਗਰਮ ਨਾ ਹੋਣ ’ਤੇ ਕੋਈ ਪੂੜੀਆਂ ਨੂੰ ਕੱਚਾ ਦੱਸ ਰਿਹਾ ਸੀ ਕੋਈ ਕਹਿ ਰਿਹਾ ਸੀ ਕਿ ਕਚੌੜੀਆਂ ਤਾਂ ਸੜ ਗਈਆਂ ਹਨ

ਕੁਝ ਹੀ ਦੇਰ ’ਚ ਪੰਡਾਲ ਮੁਰਗੀ ਬਾਜ਼ਾਰ ਲੱਗਣ ਲੱਗਾ ਸੀ ਕੁਝ ਆਪਣੇ ਪਰੋਸੇ ਭੋਜਨ ਤੋਂ ਪਕਵਾਨ ਚੁੱਕ-ਚੁੱਕ ਕੇ ਪੰਡਾਲ ਦੇ ਬਾਹਰ ਘੁੰਮ ਰਹੇ ਕੁੱਤਿਆਂ ਨੂੰ ਖਾਣ ਦੀ ਦਾਵਤ ਦੇ ਰਹੇ ਸਨ ਫਿਰ ਕੀ ਸੀ, ਇੱਕ ਪਾਸੇ ਕੁੱਤੇ ਝਪਟ ਰਹੇ ਸਨ, ਦੂਜੇ ਪਾਸੇ ਬਰਾਤੀ ਪਰੋਸਣ ਵਾਲਿਆਂ ਤੋਂ ਸਾਰਾ ਖਾਣਾ ਆਪਣੀਆਂ ਪਲੇਟਾਂ ’ਚ ਰਖਵਾਉਣ ’ਤੇ ਲੱਗੇ ਹੋਏ ਸਨ ਅਤੇ ਉਨ੍ਹਾਂ ਸਾਹਮਣੇ ਕੁੱਤਿਆਂ ਨੂੰ ਪਾ ਰਹੇ ਸਨ ਉਨ੍ਹਾਂ ਦੇ ਇਸ ਵਿਹਾਰ ’ਤੇ ਨਾਲ ਆਏ ਬਜ਼ੁਰਗਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਜੇਕਰ ਕਿਸੇ ਨੇ ਕੁਝ ਕਹਿਣਾ ਜਾਂ ਮਨ੍ਹਾ ਕਰਨਾ ਚਾਹਿਆ ਤਾਂ ਉਨ੍ਹਾਂ ਨੂੰ ਦੂਜਿਆਂ ਨੇ ‘ਬੱਚੇ ਹਨ ਮੌਜ਼ ਕਰਨ ਦਿਓ’ ਕਹਿ ਕੇ ਚੁੱਪ ਕਰਾ ਦਿੱਤਾ ਮੌਜ ਕਰਨ ਦਾ ਅਰਥ ਕੀ ਕਿਸੇ ਦੀ ਇੱਜ਼ਤ ਨਾਲ ਖੇਡਣਾ ਹੁੰਦਾ ਹੈ, ਇਹ ਹੁਣ ਉਨ੍ਹਾਂ ਨੂੰ ਕੌਣ ਸਮਝਾਏ ਉਹ ਤਾਂ ਬਸ ਬਰਾਤੀ ਹਨ ਜਿਨ੍ਹਾਂ ਨੂੰ ਠੀਕ ਗਲਤ ਕਿਹੋ-ਜਿਹਾ ਵੀ ਵਿਹਾਰ ਕਰਨ ਦੀ ਖਾਸ ਛੋਟ ਮਿਲੀ ਹੋਈ ਹੈ

ਇਸ ਤੋਂ ਬਾਅਦ ਕਈ ਵਿਆਹਾਂ ’ਚ ਸ਼ਾਮਲ ਹੋਏ ਉਨ੍ਹਾਂ ’ਚੋਂ ਇੱਕ ਉੱਚ ਮੱਧਵਰਗੀ ਪਰਿਵਾਰ ਵੱਲੋਂ ਬਰਾਤੀ ਬਣਨ ਦਾ ਮੌਕਾ ਮਿਲਿਆ ਲੜਕਾ-ਲੜਕੀ ਦੋਵੇਂ ਨੌਕਰੀਪੇਸ਼ਾ ਸਨ ਦੋਵਾਂ ਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਦੋਵੇਂ ਪਰਿਵਾਰ ਪੜ੍ਹੇ-ਲਿਖੇ, ਤਰੱਕੀਵਾਨ ਅਤੇ ਅਮੀਰ ਸਨ ਇੱਥੇ ਵੀ ਉਹੀ ਪਹਿਲਾਂ ਵਰਗਾ ਹਾਲ ਸੀ ਤੈਅ ਸਮੇਂ ਦੀ ਥਾਂ ਦੇਰ ਨਾਲ ਬਰਾਤੀ ਪਹੁੰਚੇ ਪੜ੍ਹੇ-ਲਿਖੇ ਆਧੁਨਿਕ ਸਨ ਇਸ ਲਈ ਕਾੱਫੀ-ਚਾਹ ਦੀ ਥਾਂ ਸ਼ਰਾਬ ਨੇ ਲਈ ਜੀ ਭਰ ਕੇ ਸ਼ਰਾਬ ਦਾ ਸੇਵਨ ਭੋਜਨ ਦੇ ਸਮੇਂ ਤੱਕ ਚੱਲਦਾ ਰਿਹਾ ਭੋਜਨ ਜਦਕਿ ਇੱਥੇ ਵਧੀਆ ਸੀ, ਪਰ ਇੱਥੇ ਵੀ ਭੋਜਨ ਦਾ ਢੇਰ ਆਪਣੀਆਂ ਪਲੇਟਾਂ ’ਚ ਲੈ ਕੇ ਛੱਡਣ ਦਾ ਸਿਲਸਿਲਾ ਚੱਲ ਰਿਹਾ ਸੀ ਉਨ੍ਹਾਂ ਨੂੰ ਭੋਜਨ ਘੱਟ ਪੈ ਜਾਣ ਅਤੇ ਬਰਾਤੀਆਂ ਨੂੰ ਲੋੜੀਂਦਾ ਭੋਜਨ ਨਾ ਮਿਲ ਪਾਉਣ ਦੀ ਚਿੰਤਾ ਨਹੀਂ ਸੀ ਉਹ ਤਾਂ ਬਸ ਬਰਾਤੀ ਸਨ, ਉਨ੍ਹਾਂ ਨੂੰ ਕੀ?

ਬਰਾਤ ’ਚ ਨਾਲ ਗਈਆਂ ਔਰਤਾਂ ਦਾ ਵੀ ਅਹਿਮ ਹਿੱਸਾ ਹੁੰਦਾ ਹੈ ਜਦੋਂ ਉਹ ਲੜਕੀ ਵਾਲਿਆਂ ਦੇ ਦਾਨ-ਦਹੇਜ਼, ਸਵਾਗਤ-ਸਤਿਕਾਰ, ਲੜਕੇ ਦੇ ਰੰਗ-ਰੂਪ, ਚਾਲ-ਢਾਲ ਆਦਿ ’ਤੇ ਚੋਟ ਕਰਦੀਆਂ ਗੱਲਾਂ ਹਨ, ਉਸ ਸਮੇਂ ਉਹ ਸਿਰਫ ਬਰਾਤੀ ਹੁੰਦੇ ਹਨ ਅਜਿਹੇ ’ਚ ਉਹ ਪਤੀ ਅਤੇ ਬੱਚਿਆਂ ਨੂੰ ਲੜਕੇ ਦੇ ਘਰ ਸ਼ਰਾਰਤ ਕਰਨ ’ਤੇ ਰੋਕਦੀਆਂ ਨਹੀਂ ਹਨ ਜਦਕਿ ਆਦਮੀ ਹੋਣ ਜਾਂ ਔਰਤਾਂ ਉਨ੍ਹਾਂ ਨੂੰ ਆਪਣੇ ਮਾਣ-ਸਨਮਾਨ ਦੀ ਜਿੰਨੀ ਫਿਕਰ ਲੱਗੀ ਹੁੰਦੀ ਹੈ, ਓਨੀ ਹੀ ਲੜਕੀ ਵਾਲਿਆਂ ਨੂੰ ਰਹਿੰਦੀ ਹੈ ਉਹ ਵੀ ਆਪਣੇ ਘਰ ਆਏ ਮਹਿਮਾਨਾਂ ਨੂੰ ਜਿੰਨਾ ਯੋਗ ਸਨਮਾਨ ਦੇਣ ਦਾ ਯਤਨ ਕਰਦੇ ਹਨ

ਤੁਸੀਂ ਨਵੇਂ ਰਿਸ਼ਤੇ ਨਾਲ ਜੁੜਨ ਜਾ ਰਹੇ ਹੋ, ਅਜਿਹੇ ’ਚ ਸੰਪੂਰਨ ਲੜਕੇ ਵਾਲਿਆਂ ਅਤੇ ਬਰਾਤੀਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਸਨਮਾਨ ਦਾ ਧਿਆਨ ਰੱਖਦੇ ਹੋਏ ਉਹ ਆਪਣੇ ਨਾਲ ਆਏ ਰਿਸ਼ਤੇਦਾਰਾਂ, ਦੋਸਤਾਂ ਨੂੰ ਕੋਈ ਗਲਤ ਹਰਕਤ ਨਾ ਕਰਨ ਦੇਣ ਲੜਕੀ ਵਾਲਿਆਂ ਦਾ ਪੂਰਾ ਸਹਿਯੋਗ ਕਰਨ ਸ਼ਰਾਰਤ ਕਰਨ ਵਾਲਿਆਂ ਅਤੇ ਤੰਜ ਕਸਣ ਵਾਲਿਆਂ ਨੂੰ ਸ਼ਹਿ ਨਾ ਦੇਣ ਉਨ੍ਹਾਂ ਨੂੰ ਪਿਆਰ, ਆਪਣੇਪਨ ਨਾਲ ਅਜਿਹਾ ਕਰਨ ਤੋਂ ਰੋਕੋ ਅਤੇ ਪੂਰੇ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਮੱਦਦ ਕਰੋ
ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!