Matheran -sachi shiksha punjabi

ਭਾਰਤ ਦਾ ਸਭ ਤੋਂ ਛੋਟਾ ਹਿੱਲ ਸਟੇਸ਼ਨ ‘ਮਾਥੇਰਾਨ’

ਕਲਪਨਾ ਕਰੋ ਅਜਿਹੀ ਥਾਂ ਦੀ ਜਿੱਥੇ ਕੋਈ ਕਾਰ, ਸਕੂਟਰ, ਬੱਸ ਨਾ ਹੋਵੇ! ਟ੍ਰੈਫਿਕ ਦੇ ਸ਼ੋਰ ਮਚਾਉਂਦੇ ਹਾਰਨ ਨਾ ਹੋਣ! ਦਮ ਘੁੱਟਣ ਵਾਲੇ ਟ੍ਰੈਫਿਕ ਦਾ ਧੂੰਆਂ ਨਾ ਹੋਵੇ! ਮੰਨੋ ਤੁਸੀਂ ਥੋੜ੍ਹਾ ਅਤੀਤ ’ਚ ਚਲੇ ਗਏ ਹੋ, ਜਿੱਥੇ ਸਿਰਫ ਘੋੜੇ, ਖੱਚਰ ਹੋਣ ਅਤੇ ਹੱਥ ਨਾਲ ਖਿੱਚੇ ਜਾਣ ਵਾਲੇ ਰਿਕਸ਼ਾ! ਜੀ ਹਾਂ, ਇਹ ਸਭ ਤੁਹਾਨੂੰ ਮਿਲੇਗਾ ਮਹਾਂਰਾਸ਼ਟਰ ਦਾ ਰਾਏਗੜ੍ਹ ਜ਼ਿਲ੍ਹੇ ਦੇ ਪੱਛਮੀ ਘਾਟ ’ਚ ਸਥਿਤ ਭਾਰਤ ਦੇ ਸਭ ਤੋਂ ਛੋਟੇ ਹਿੱਲ ਸਟੇਸ਼ਨ ‘ਮਾਥੇਰਾਨ ’ ’ਚ

ਭਾਵੇਂ ਸ਼ਹਿਰ ਦੀ ਗਰਮੀ ਤੋਂ ਬਚਣਾ ਹੋਵੇ, ਪਾਗਲ ਕਰ ਦੇਣ ਵਾਲੀ ਰੂਟੀਨ ਦੀ ਜ਼ਿੰੰਦਗੀ ਤੋਂ ਬਚਣਾ ਹੋਵੇ, ਪ੍ਰਦੂਸ਼ਣ ਜਾਂ ਟ੍ਰੈਫਿਕ ਤੋਂ ਬਚਣਾ ਹੋਵੇ, ਤਾਂ ਮਾਥੇਰਨ ਹਰੇਕ ਯਾਤਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਮਾਥੇਰਾਨ ਪੱਛਮੀ ਭਾਰਤ ’ਚ ਮਹਾਂਰਾਸ਼ਟਰ ਸੂਬੇ ਦੇ ਮੁੰਬਈ ਤੋਂ ਲਗਭਗ 90-100 ਕਿੱਲੋਮੀਟਰ ਦੀ ਦੂਰੀ ’ਤੇ ਦੱਖਣ-ਪੱਛਮ ’ਚ ਸਥਿਤ ਇੱਕ ਸੁੰਦਰ ਪਰਬਤੀ ਸੈਲਾਨੀ ਸਥਾਨ ਹੈ ਇਹ ਸਮੁੰਦਰੀ ਸਤ੍ਹਾ ਤੋਂ ਲਗਭਗ 800 ਮੀਟਰ ਦੀ ਉੱਚਾਈ ’ਤੇ ਹੈ ਇੱਥੇ ਭਾਰੀ ਵਾਹਨ ਲਿਜਾਣਾ ਮਨ੍ਹਾ ਹਨ, ਇਸ ਲਈ ਮੁੰਬਈ ਦੀ ਭੀੜ-ਭਾੜ ਭਰੀ ਜ਼ਿੰਦਗੀ ਤੋਂ ਦੂਰ ਸਕੂਨ ਦੇ ਕੁਝ ਪਲ ਬਿਤਾਉਣ ਲਈ ਮਾਥੇਰਾਨ ਲਾਹੇਵੰਦ ਥਾਂ ਹੈ

ਆਪਣੇ ਚਾਰੇ ਪਾਸੇ ਪਾਣੀ ਦੇ ਝਰਨਿਆਂ (ਪਾਣੀ ਦੇ ਕੁਦਰਤੀ ਝਰਨੇ) ਨੂੰ ਡਿੱਗਦੇ ਹੋਏ ਦੇਖਣਾ ਅਤੇ ਹਰਿਆਲੀ ਦੇਖਣਾ ਅਸਲ ’ਚ ਇੱਕ ਰੋਮਾਂਚਕਾਰੀ ਅਨੁਭਵ ਹੈ ਇਸ ਥਾਂ ’ਚ ਘਾਟ ’ਤੇ ਕਾਰ ਰਾਹੀਂ ਯਾਤਰਾ ਵੀ ਇੱਕ ਸੁਖਦ ਅਤੇ ਯਾਦਗਾਰ ਅਨੁਭਵ ਹੁੰਦਾ ਹੈ ਭਾਰਤ ਦੇ ਸਾਰੇ ਮੁੱਖ ਅਤੇ ਵੱਡੇ ਸ਼ਹਿਰਾਂ ਤੋਂ ਮਾਥੇਰਾਨ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ

Also Read :-

ਮਾਥੇਰਾਨ ਭਾਵ ‘ਸਿਰ ’ਤੇ ਜੰਗਲ’:

ਮਾਥੇਰਾਨ ਦਾ ਅਰਥ ਹੈ, ‘ਸਿਰ ’ਤੇ ਜੰੰਗਲ ਇੱਥੇ ਆ ਕੇ ਕੁਦਰਤ ਦੀ ਸਜਾਵਟ ਦਾ ਅਨੁਭਵ ਕੀਤਾ ਜਾ ਸਕਦਾ ਹੈ ਰੁਝੇਵੀਂ ਜੀਵਨਸ਼ੈਲੀ ਤੋਂ ਰਿਲੈਕਸ ਹੋਣ ਲਈ ਇਹ ਵਧੀਆ ਜਗ੍ਹਾ ਹੈ ਮਾਥੇਰਾਨ ਦੀ ਕੁਦਰਤੀ ਸੁੰਦਰਤਾ ਐਨੀ ਹੈ ਕਿ ਅੱਖਾਂ ਹਟਦੀਆਂ ਹੀ ਨਹੀਂ ਇਤਿਹਾਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ‘ਪੋÇਲੰਟਜ ਮਲੇਟ’ ਨਾਂਅ ਦੇ ਵਿਅਕਤੀ ਨੇ ਸਾਲ 1850 ’ਚ ਮਾਥੇਰਾਨ ਦੀ ਖੋਜ ਕੀਤੀ ਸੀ ਪੰਚਗਨੀ ਦੇ ਨਾਲ ਹੀ ਅੰਗਰੇਜ਼ਾਂ ਨੇ ਇਸ ਥਾਂ ਨੂੰ ਵੀ ਗਰਮੀਆਂ ਦੇ ਇੱਕ ਸੈਲਾਨੀ ਸਥਾਨ ਦੇ ਰੂਪ ’ਚ ਵਿਕਸਤ ਕੀਤਾ ਸੀ

ਇੰਜ ਬਣਿਆ ਸੈਰ-ਸਪਾਟਾ ਸਥਾਨ:

ਮਾਥੇਰਾਨ ਨੂੰ ਸਭ ਤੋਂ ਪਹਿਲਾਂ ਬਾਹਰੀ ਦੁਨੀਆਂ ਨੂੰ ਦੱਸਣ ਦਾ ਸਿਹਰਾ ਠਾਣੇ ਜ਼ਿਲ੍ਹੇ ਦੇ ਕਲੈਕਟਰ ਹਗ ਪੰਤੇਜ਼ ਮਾਲੇਟ ਨੂੰ ਜਾਂਦਾ ਹੈ ਜੋ 1850 ’ਚ ਇੱਥੇ ਪਹੁੰਚੇ ਅਤੇ ਇੱਥੋਂ ਦੀ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਗਏ ਦੂਜੇ ਪਾਸੇ ਕਿਸੇ ਇੱਕ ਵਿਅਕਤੀ ਦਾ ਸੁਫਨਾ ਕਿਵੇਂ ਹਕੀਕਤ ’ਚ ਬਦਲਦਾ ਹੈ, ਇਹ ਕੋਈ ਸਰ ਅਦਮ ਪੀਰਭਾਈ ਤੋਂ ਸਿੱਖੇ ਸੰਨ 1902 ’ਚ ਪੀਰਭਾਈ ਨੇ ਸੁਫਨਾ ਦੇਖਿਆ ਕਿ ਮਾਥੇਰਾਨ ਟਰੇਨ ਜਾਵੇਗੀ ਫਿਰ ਉਨ੍ਹਾਂ ਨੇ ਨਿਰਮਾਣ ਕਾਰਜ ਆਪਣੇ ਬਲਬਤੂੇ ’ਤੇ ਸ਼ੁਰੂ ਕੀਤਾ

ਅਤੇ ਸੰਨ 1907 ’ਚ ਟਰੇਨ ਮਾਥੇਰਾਨ ਪਹੁੰਚ ਗਈ ਅੱਜ ਵੀ ਪਹਾੜ ’ਤੇ ਰੇਲ ਦੀ ਪਟੜੀ ਵਿਛਾਉਣਾ ਅਸਾਨ ਨਹੀਂ ਹੈ, ਪਰ ਅੱਜ ਤੋਂ 100 ਸਾਲ ਪਹਿਲਾਂ ਤਾਂ ਇਹ ਕੰਮ ਕਿੰਨਾ ਮੁਸ਼ਕਲ ਰਿਹਾ ਹੋਵੇਗਾ, ਇਹ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ ਬੰਬੇ ਦੇ ਸ਼ੈਰਿਫ ਰਹੇ ਪੀਰਭਾਈ ਨੇ ਹੁਣ ਤੋਂ ਸੌ ਸਾਲ ਪਹਿਲਾਂ ਇਸ ਯੋਜਨਾ ’ਚ ਆਪਣੀ ਜੇਬ੍ਹ ’ਚੋਂ 14 ਲੱਖ ਰੁਪਏ ਲਗਾਏ ਸਨ ਮਜ਼ੇ ਦੀ ਗੱਲ ਇਹ ਹੈ ਕਿ ਇਹ ਵਿਲੱਖਣ ਸ਼ਖਸੀਅਤ ਦਾ ਕੋਈ ਸਮਾਰਕ ਨੇਰਲ ਜਾਂ ਮਾਥੇਰਨ ’ਚ ਨਹੀਂ ਹੈ

ਦਰਸ਼ਣਯੋਗ ਸਥਾਨ:-

ਕੁਦਰਤੀ ਪ੍ਰੇਮੀਆਂ ਲਈ ਮਾਥੇਰਨ ਕਿਸੇ ਤੋਹਫੇ ਤੋਂ ਘੱਟ ਨਹੀਂ ਚਾਰੇ ਪਾਸੇ ਹਰਿਆਲੀ ਹੈ ਇੱਥੇ ਤੁਸੀਂ ਪੀਹਾ, ਮੀਨਾ ਕਿੰਗਫਿਸ਼ਰ ਅਤੇ ਮੁਨਿਆ ਵਰਗੇ ਪੰਛੀ ਦੇਖ ਸਕਦੇ ਹੋ ਇੱਥੇ ਬਾਂਦਰਾਂ ਦੀ ਖਾਸੀ ਆਬਾਦੀ ਹੈ ਔਸ਼ਧੀ ਵਨਸਪਤੀਆਂ ਵੀ ਇੱਥੇ ਖੂਬ ਹਨ ਮਾਥੇਰਾਨ ’ਚ 28 ਵਿਊ ਪੁਆਇੰਟ, ਦੋ ਝੀਲਾਂ, ਦੋ ਪਾਰਕ ਹਨ ਸਾਰੇ ਵਿਊ ਪੁਆਇੰਟਾਂ ਦਾ ਮਜ਼ਾ ਲੈਣ ਲਈ ਦੋ-ਤਿੰਨ ਦਿਨ ਦਾ ਸਮਾਂ ਲੱਗ ਜਾਂਦਾ ਹੈ

  • ਅਲੈਕਜੈਂਡਰ ਪੁਆਇੰਟ,
  • ਆਰਟਿਰਟ ਪੁਆਇੰਟ,
  • ਰਾਮਬਾਣ ਪੁਆਇੰਟ,
  • ਲਿਟਲ ਚੌਂਕ ਪੁਆਇੰਟ,
  • ਵਨ ਟ੍ਰੀ ਹਿੱਲ ਪੁਆਇੰਟ,
  • ਓਲੰਪੀਆ ਰੇਸਕੋਰ,
  • ਲਾਰਡਸ ਪੁਆਇੰਟ,
  • ਹਾਈ ਪੁਆਇੰਟ,
  • ਸਪਾਟ ਲੁਈਸ ਪੁਆਇੰਟ,
  • ਈਕੋ ਪੁਆਇੰਟ,

ਨਵਰੇਜ਼ੀ ਲਾਰਡ ਗਾਰਡਨ ਆਦਿ ਹਨ ਇਸ ਤੋਂ ਇਲਾਵਾ ਮਾਊਂਟ ਬੇਰੀ ਅਤੇ ਸ਼ਾਰਲੇਟ ਲੈਕ ਵੀ ਇੱਥੋਂ ਦੇ ਮੁੱਖ ਖਿੱਚ ਦੇ ਕੇਂਦਰ ਹਨ ਮਾਥੇਰਾਨ ਦਾ ਇੱਕ ਹੋਰ ਖਿੱਚਣਯੋਗ ਕੇਂਦਰ ਹੈ ਵੈਲੀ ਕਰਾਸਿੰਗ, ਜਿਸ ’ਚ ਰੱਸੀਆਂ ਦੀ ਮੱਦਦ ਨਾਲ ਦੋ ਪਹਾੜੀਆਂ ’ਚ ਖਾਈ ਨੂੰ ਪਾਰ ਕੀਤਾ ਜਾਂਦਾ ਹੈ ਸੈਲਾਨੀਆਂ ਨੂੰ ਇੱਥੇ ਕਈ ਵਸਤੂਆਂ, ਰਚਨਾਤਮਕ ਕਲਾਕ੍ਰਿਤੀ ਨਾਲ ਯਾਦਗਾਰੀ ਚਿੰਨ੍ਹ ਤੱਕ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਘਰ ਲੈ ਜਾ ਸਕਦੇ ਹੋ

ਲਾਰਡਸ ਪੁਆਇੰਟ:

ਲਾਰਡਸ ਪੁਆਇੰਟ ਤੋਂ ਤੁਸੀਂ ਸਹਿਯਾਦਰੀ ਪਰਬਤ ਲੜੀ ਨਾਲ ਘਿਰਿਆ ਮਾਥੇਰਾਨ ਦੇਖ ਸਕਦੇ ਹੋ ਮਾਥੇਰਾਨ ’ਚ ਕਈ ਤਰ੍ਹਾਂ ਦੇ ਜੀਵ-ਜੰਤੂਆਂ ਦਾ ਵੀ ਬਸੇਰਾ ਹੈ

ਪੇਨੋਰਮਾ ਪੁਆਇੰਟ:

38 ਸਰਕਾਰੀ ਬਿੰਦੂਆਂ ’ਚ ਪੇਨੋਰਮਾ ਪੁਆਇੰਟ ਇੱਕ ਅਜਿਹਾ ਪੁਆਇੰਟ ਹੈ ਜੋ ਸੰਪੂਰਨ ਖੇਤਰ ਦਾ 360 ਡਿਗਰੀ ਦਾ ਦ੍ਰਿਸ਼ ਪੇਸ਼ ਕਰਦਾ ਹੈ ਇਸ ਥਾਂ ਤੋਂ ਦੇਖੇ ਜਾ ਸਕਣ ਵਾਲੇ ਸੂਰਜ ਉੱਗਣ ਅਤੇ ਸੂਰਜ ਢਲਦੇ ਨੂੰ ਦੇਖ ਕੇ ਮੋਹਿਤ ਹੋ ਜਾਓਗੇ

ਵੰਨ-ਟ੍ਰੀ-ਹਿੱਲ:

ਮਾਥੇਰਾਨ ਦਾ ‘ਵਨ ਟ੍ਰੀ ਹਿੱਲ’ ਅਦਭੁੱਤ ਹੈ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਪਹਾੜ ’ਤੇ ਸਿਰਫ ਇੱਕ ਹੀ ਰੁੱਖ ਹੈ ਇਸ ਵਜ੍ਹਾ ਨਾਲ ਇਸ ਨੂੰ ‘ਵੰਨ ਟ੍ਰੀ ਹਿੱਲ ਕਿਹਾ ਜਾਂਦਾ ਹੈ ਟਰੈਕਰਸ ਲਈ ਇੱਥੇ ਬਿਹਰਤੀਨ ਢਲਾਣ ਹੈ

ਖੰਡਾਲਾ ਪੁਆਇੰਟ:

‘ਖੰਡਾਲਾ ਪੁਆਇੰਟ’ ਦੇਖਣ ਦਾ ਮਜ਼ਾ ਮੀਂਹ ਦੇ ਦਿਨਾਂ ’ਚ ਆਉਂਦਾ ਹੈ ਉਨ੍ਹਾਂ ਦਿਨਾਂ ’ਚ ਇੱਥੇ ਹਰਿਆਲੀ ਅਤੇ ਵਾਟਰ ਫਾਲਸ ਦਾ ਮਜ਼ਾ ਲਿਆ ਜਾ ਸਕਦਾ ਹੈ

ਪ੍ਰਬਲ ਫੋਰਟ:

ਲੁੁਇਸ ਪੁਆਇੰਟ ਤੋਂ ਇੱਕ ਇਤਿਹਾਸਕ ਕਿਲ੍ਹੇ ‘ਪ੍ਰਬਲ ਕਿਲ੍ਹਾ’ ਨੂੰ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ ਇਹ ਵੀ ਇੱਕ ਪ੍ਰਸਿੱਧ ਸਥਾਨ ਹੈ ਵਰਤਮਾਨ ’ਚ ਇਹ ਕਿਲ੍ਹਾ ਖੰਡਰ ਬਣ ਚੁੱਕਾ ਹੈ ਪਰ ਆਪਣੇ ਜ਼ਮਾਨੇ ਦੀ ਇਹ ਇੱਕ ਮਜ਼ਬੂਤ ਰਾਜਸੀ ਸੰਰਚਨਾ ਸੀ

ਚਾਰਲੋਟ ਝੀਲ:

ਅਰਾਮ ਕਰਨ ਲਈ ਇਹ ਇੱਕ ਸਭ ਤੋਂ ਉੱਤਮ ਥਾਂ ਹੈ ਇੱਥੇ ਤੁਸੀਂ ਪੰਛੀਆਂ ਨੂੰ ਚਹਿਚਹਾਉਂਦੇ ਦੇਖ ਸਕਦੇ ਹੋ, ਕਿਨਾਰੇ ’ਤੇ ਸ਼ਾਂਤ ਚੱਲ ਸਕਦੇ ਹਾਂ ਜਾਂ ਬਾਗ ’ਚ ਆਪਣੇ ਬੱਚਿਆਂ ਲਈ ਸਮਾਂ ਬਤੀਤ ਕਰ ਸਕਦੇ ਹਾਂ

ਪਿਸਾਰਨਾਥ ਦੇ ਪੇਂਡੂ ਮੰਦਰ:

ਚਾਰਲੋਟ ਝੀਲ ’ਤੇ ਰਹਿੰਦੇ ਹੋਏ ਪਿਸਾਰਨਾਥ ਦੇ ਪਿੰਡਾਂ ਦੇ ਮੰਦਰ ਨੂੰ ਦੇਖਣਾ ਨਾ ਭੁੱਲੋ ਮੋਰਬੇ ਬੰਨ੍ਹ ਪਾਣੀ ਨਾਲ ਸਬੰਧਿਤ ਇੱਕ ਹੋਰ ਸੈਰ-ਸਪਾਟਾ ਸਥਾਨ ਹੈ, ਜਿਸ ਨੂੰ ਦੇਖਣਾ ਭੁੱਲਣਾ ਨਹੀਂ ਚਾਹੀਦਾ ਹੈ

ਹਾਰਟ ਪੁਆਇੰਟ:

ਮੁੰਬਈ ਦੇ ਰਾਤ ਦੇ ਜੀਵਨ ਤੋਂ ਆਉਣ ਵਾਲੀਆਂ ਵੱਖ-ਵੱਖ ਰੰਗਾਂ ਦੀ ਰੌਸ਼ਨੀ ਦਾ ਇੱਕ ਮਨਮੋਹਕ ਦ੍ਰਿਸ਼ ‘ਹਾਰਟ ਪੁਆਇੰਟ’ ਪੇਸ਼ ਕਰਦਾ ਹੈ

ਕਿਵੇਂ ਪਹੁੰਚੀਏ:

ਮਾਥੇਰਾਨ ਮੁੰਬਈ ਤੋਂ ਸੌ ਕਿੱਲੋਮੀਟਰ ਅਤੇ ਪੂਨੇ ਤੋਂ 120 ਕਿੱਲੋਮੀਟਰ ਦੂਰ ਹੈ ਇਹੀ ਦੋਵੇਂ ਸਭ ਤੋਂ ਨੇੜੇ ਦੇ ਹਵਾਈ ਅੱਡੇ ਹਨ ਪੂਨੇ-ਮੁੰਬਈ ਰੇਲ ਲਾਈਨ ’ਤੇ ਨੇਰਲ ਸਟੇਸ਼ਨ ਤੋਂ ਮਾਥੇਰਾਨ ਲਈ ਛੋਟੀ ਲਾਈਨ ਦੀ ਗੱਡੀ ਚੱਲਦੀ ਹੈ ਸਾਲ 2007 ’ਚ ਇਸ ਗੱਡੀ ਨੇ ਆਪਣੇ ਸੌ ਸਾਲ ਪੂਰੇ ਕੀਤੇ ਹਨ

ਮਾਥੇਰਾਨ ਸੱਚ-ਮੁੱਚ ਬਹੁਤ ਕਰੀਬ ਹੈ ਲੋਖੰਡਵਾਲਾ ਤੋਂ ਅੰਧੇਰੀ ਸਟੇਸ਼ਨ ਸਿਰਫ 20 ਮਿੰਟ, ਅੰਧੇਰੀ ਤੋਂ ਦਾਦਰ 25 ਮਿੰਟ, ਦਾਦਰ ਤੋਂ ਨੇਰਲ ਕੋਈ ਡੇਢ ਘੰਟਾ ਅਤੇ ਫਿਰ ਉੱਥੋਂ ਤੋਂ ਛੁਕ-ਛੁਕ ਖਿਡੌਣਾ ਰੇਲ ’ਚ 2 ਘੰਟੇ, ਭਾਵ ਕੁੱਲ ਮਿਲਾ ਕੇ 5 ਘੰਟਿਆਂ ’ਚ ਤੁਸੀਂ ਅਰਾਮ ਨਾਲ ਮਾਥੇਰਾਨ ਪਹੁੰਚ ਸਕਦੇ ਹੋ

ਕਦੋਂ ਜਾਈਏ:

ਛੋਟੇ ਜਿਹੇ ਸ਼ਹਿਰ ’ਚ ਪੂਰੇ ਸਾਲ ਸੈਲਾਨੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਘਾਟੀਆਂ ’ਚ ਫੈਲਿਆ ਕੋਹਰਾ, ਹਵਾ ’ਚ ਤੈਰਦੇ ਬੱਦਲ, ਭਿੱਜਿਆ-ਭਿੱਜਿਆ ਮੌਸਮ ਇੱਕ ਵੱਖਰਾ ਹੀ ਸਮਾਂ ਪੈਦਾ ਕਰਦਾ ਹੈ ਜੂਨ ਤੋਂ ਅਗਸਤ ਤੱਕ ਦਾ ਸਮਾਂ ਛੱਡ ਕੇ ਮਾਥੇਰਾਨ ਸਾਲ ’ਚ ਕਦੇ ਵੀ ਜਾਇਆ ਜਾ ਸਕਦਾ ਹੈ ਅਪਰੈਲ-ਮਈ ’ਚ ਉੱਥੋਂ ਦੀ ਠੰਢੀ ਆਬੋਹਵਾ ਦਾ ਮਜ਼ਾ ਲਿਆ ਜਾ ਸਕਦਾ ਹੈ ਤਾਂ ਮਾਨਸੂਨ ਤੋਂ ਬਾਅਦ ਉੱਥੋਂ ਦੀ ਹਰਿਆਲੀ ਦਾ ਉਦੋਂ ਉੱਥੋਂ ਦੇ ਸਾਰੇ ਝਰਨੇ ਅਤੇ ਝੀਲਾਂ ਵੀ ਲਬਾਲਬ ਹੋ ਜਾਂਦੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!