ਬੇਮਿਸਾਲ ਸੇਵਾ ਜਜ਼ਬਾ: ਸੁੰਦਰ ਇੰਸਾਂ ਨੇ ਹੜ੍ਹ ’ਚ ਫਸੇ 90 ਜਣਿਆਂ ਨੂੰ ਇਕੱਲੇ ਕੀਤਾ ਰੈਸਕਿਊ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੁਦਰਤੀ ਆਫਤਾਂ ’ਚ ਬਚਾਅ ਅਤੇ ਰਾਹਤ ਕਾਰਜ ਦੌਰਾਨ ਆਪਣੀ ਜੀਅ-ਜਾਨ ਦਾਅ ’ਤੇ ਲਗਾ ਦਿੰਦੇ ਹਨ ਇਸ ਦਾ ਪ੍ਰਤੱਖ ਨਮੂਨਾ ਅੰਬਾਲਾ ’ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਜੁਲਾਈ ਮਹੀਨੇ ਦੇ ਆਖਰੀ ਹਫਤੇ ’ਚ ਆਏ ਹੜ੍ਹ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸੁੰਦਰ ਲਾਲ ਇੰਸਾਂ ਨੇ ਡੁੱਬਣ ਦੀ ਕਗਾਰ ’ਤੇ ਖੜ੍ਹੇ 90 ਜਣਿਆਂ ਨੂੰ ਇਕੱਲੇ ਹੀ ਰੈਸਕਿਊ ਕਰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਸੇਵਾਦਾਰਾਂ ’ਚ ਅਜਿਹਾ ਹੌਂਸਲਾ ਦੇਖ ਕੇ ਉੱਥੇ ਮੌਜ਼ੂਦ ਆਰਮੀ ਦੇ ਜਵਾਨ ਵੀ ਦੰਗ ਰਹਿ ਗਏ ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਸੇਵਾਦਾਰ ਦਾ ਖਾਸ ਤੌਰ ’ਤੇ ਜ਼ਿਕਰ ਕਰਦੇ ਹੋਏ ਇਨਸਾਨੀਅਤ ਪ੍ਰਤੀ ਅਜਿਹੇ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸੇਵਾਦਾਰ ਨੂੰ ਬੇਅੰਤ ਖੁਸ਼ੀਆਂ ਨਾਲ ਲਬਰੇਜ਼ ਕੀਤਾ

ਦਰਅਸਲ ਜੁਲਾਈ ਮਹੀਨੇ ਦੇ ਆਖਰੀ ਹਫਤੇ ’ਚ ਆਏ ਹੜ੍ਹ ਕਾਰਨ ਅੰਬਾਲਾ (ਹਰਿਆਣਾ) ’ਚ ਹਾਲਾਤ ਬਹੁਤ ਖਰਾਬ ਹੋ ਗਏ ਸਨ ਅੰਬਾਲਾ ਜ਼ਿਲ੍ਹੇ ਦੇ ਪਿੰਡ ਛੋਟਾ ਖੁੱਡਾ ਨਿਵਾਸੀ (ਬਲਾਕ ਮਿੱਠਾਪੁਰ) ਅਤੇ ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਸੁੰਦਰ ਲਾਲ ਇੰਸਾਂ ਨੇ ਹੜ੍ਹ ਦੌਰਾਨ ਫਸੇ 90 ਜਣਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਿਨਾਂ ਕਿਸ਼ਤੀ ਦੇ ਆਪਣੇ ਮੋਢਿਆਂ ’ਤੇ ਬਿਠਾ ਕੇ ਤੈਰਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੜ੍ਹ ਨਾਲ ਹਾਲਾਤ ਐਨੇ ਬਦਤਰ ਹੋ ਚੁੱਕੇ ਸਨ ਕਿ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਹੋਏ ਸਨ

ਪ੍ਰਸ਼ਾਸਨ ਨੂੰ ਬਚਾਅ ਕਾਰਜ ਲਈ ਫੌਜ ਬੁਲਾਉਣੀ ਪਈ ਉੱਧਰ ਸੁੰਦਰ ਲਾਲ ਇੰਸਾਂ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ ਡੂੰਘੇ ਪਾਣੀ ’ਚ ਉੱਤਰ ਗਿਆ ਸੇਵਾਦਾਰ ਨੇ ਦੋ ਦਿਨਾਂ ਤੋਂ ਪਾਣੀ ’ਚ ਡੁੱਬ ਚੁੱਕੇ ਘਰਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੇਵਾਦਾਰ ਨੇ ਆਪਣੇ ਬਲਬੂਤੇ 90 ਜਣਿਆਂ ਨੂੰ ਬਚਾਇਆ, ਦੂਜੇ ਪਾਸੇ ਆਰਮੀ ਨਾਲ ਮਿਲ ਕੇ ਸੈਂਕੜੇ ਲੋਕਾਂ ਨੂੰ ਬਚਾਉਣ ’ਚ ਲਗਾਤਾਰ ਜੁਟਿਆ ਰਿਹਾ ਸੇਵਾਦਾਰ ਦੇ ਸੇਵਾ ਜਜ਼ਬੇ ਨੂੰ ਦੇਖ ਕੇ ਖੁਦ ਆਰਮੀ ਦੇ ਜਵਾਨ ਵੀ ਹੈਰਾਨ ਸਨ, ਜਦਕਿ ਉਹ ਜਵਾਨ ਇਸ ਸੇਵਾਦਾਰ ਤੋਂ ਅੱਧੀ ਉਮਰ ਦੇ ਸਨ 52 ਸਾਲ ਦੇ ਸੁੰਦਰ ਲਾਲ ਇੰਸਾਂ ਤੋਂ ਜਦੋਂ ਉਨ੍ਹਾਂ ਨੇ ਇਸ ਸੇਵਾ ਜਜ਼ਬੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ

ਇਹ ਸਭ ਪੂਜਨੀਕ ਗੁਰੂ ਸੰੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਹੀ ਸੰਭਵ ਹੋ ਸਕਿਆ ਹੈ, ਉਨ੍ਹਾਂ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਮੇਰੇ ਅੰਦਰ ਅਜਿਹਾ ਜਜ਼ਬਾ ਪੈਦਾ ਹੋਇਆ ਹੈ, ਨਹੀਂ ਤਾਂ ਅਜਿਹਾ ਕਰ ਪਾਉਣਾ ਮੇਰੇ ਵੱਸ ਦੀ ਗੱਲ ਨਹੀਂ ਸੀ ਫੌਜ ਦੇ ਅਧਿਕਾਰੀਆਂ ਅਤੇ ਅੰਬਾਲਾ ਕੈਂਟ ਦੇ ਨਾਇਬ ਤਹਿਸੀਲਦਾਰ ਨੇ ਇਸ ਦੇ ਲਈ ਡੇਰਾ ਸੱਚਾ ਸੌਦਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸੁੰਦਰ ਲਾਲ ਇੰਸਾਂ ਦਾ ਹਾਰਦਿਕ ਧੰੰਨਵਾਦ ਕੀਤਾ

ਅਬਾਲਾ: ਡੇਰਾ ਸ਼ਰਧਾਲੂਆਂ ਨੇ ਚਲਾਇਆ ਰਾਹਤ ਕਾਰਜ -ਕੰਵਰਪਾਲ ਇੰਸਾਂ

ਹੜ੍ਹ ਦੀ ਸਭ ਤੋਂ ਜ਼ਿਆਦਾ ਮਾਰ ਅੰਬਾਲਾ ਜ਼ਿਲ੍ਹੇ (ਹਰਿਆਣਾ) ਨੂੰ ਝੱਲਣੀ ਪਈ ਦਰਅਸਲ ਇਸ ਇਲਾਕੇ ’ਚ ਤਿੰਨ ਨਦੀਆਂ ਘੱਗਰ, ਮਾਰਕੰਡਾ ਅਤੇ ਟਾਂਗਰੀ ਲੰਘਦੀਆਂ ਹਨ, ਜਿਨ੍ਹਾਂ ’ਚ ਪਾਣੀ ਓਵਰਫਲੋ ਹੋ ਕੇ ਆਸ-ਪਾਸ ਦੇ ਏਰੀਆ ਅਤੇ ਨਜ਼ਦੀਕੀ ਪਿੰਡਾਂ ਵੱਲ ਰੁਖ ਕਰ ਗਿਆ ਹੜ੍ਹ ਦੇ ਸੰਕਟ ’ਚ ਘਿਰੇ ਲੋਕਾਂ ਵੱਲੋਂ ਮੱਦਦ ਦਾ ਹੱਥ ਵਧਾਉਂਦੇ ਹੋਏ

ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਆਪਸੀ ਸਹਿਯੋਗ ਨਾਲ ਵੱਖ-ਵੱਖ ਇਲਾਕਿਆਂ ’ਚ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾਇਆ ਦੂਜੇ ਪਾਸੇ ਹੜ੍ਹ ’ਚ ਫਸੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਮਿੱਠਾਪੁਰ ਬਲਾਕ ਦੀ ਸੰਗਤ ਨੇ ਮਾਰਕੰਡਾ ਨਦੀ ਦੀ ਚਪੇਟ ’ਚ ਆਏ ਅੰਬਾਲਾ ਕੈਂਟ ਦੇ ਇੰਡਸਟਰੀ ਏਰੀਆ ਦੇ ਆਸ-ਪਾਸ ਦੇ ਪਿੰਡਾਂ ’ਚ ਖਾਣੇ ਦੇ ਪੈਕਟ ਅਤੇ ਬੋਤਲਾਂ ਬੰਦ ਪੀਣ ਵਾਲੇ ਪਾਣੀ ਵੰਡੇ ਦੂਜੇ ਪਾਣੀ ਪਾਣੀ ਦੇ ਭਰਾਅ ਦੀ ਚਪੇਟ ’ਚ ਆਏ ਪਿੰਡ ਹਰੜਾ, ਹਰੜੀ ਅਤੇ ਸ਼ੇਰਗੜ੍ਹ ਮਾਜਰਾ ਆਦਿ ਪਿੰਡਾਂ ’ਚ ਵੀ ਰਾਹਤ ਕਾਰਜ ਚਲਾਇਆ ਦੂਜੇ ਪਾਸੇ ਸੋਂਟਾ ਬਲਾਕ ਅਤੇ ਮਟੇੜੀ ਸ਼ੇਖਾ ਬਲਾਕ ਦੀ ਸਾਧ-ਸੰਗਤ ਨੇ ਘੱਗਰ ਦੇ ਖ਼ਤਰਨਾਕ ਰੂਪ ਨਾਲ ਤਬਾਹੀ ਦੇ ਮੰਜਰ ’ਚ ਬਦਲੇ ਬਕਨੌਰ ਅਤੇ ਆਸ-ਪਾਸ ਦੇ ਪਿੰਡਾਂ ’ਚ ਰਾਹਤ ਕਾਰਜ ਚਲਾਇਆ ਜ਼ਿਕਰਯੋਗ ਹੈ ਕਿ ਅੰਬਾਲਾ ਜ਼ਿਲ੍ਹੇ ’ਚ ਇਹ ਏਰੀਆ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿੱਥੇ ਖੇਤਾਂ ਦੀ ਫਸਲ ਦੇ ਨਾਲ-ਨਾਲ ਲੋਕਾਂ ਦੇ ਘਰ ਵੀ ਪਾਣੀ ਦੇ ਆਗੋਸ਼ ’ਚ ਸਮਾ ਗਏ ਸਨ

ਇਸ ਤੋਂ ਇਲਾਵਾ ਅੰਬਾਲਾ ਸ਼ਹਿਰ ਬਲਾਕ ਦੀ ਸੰਗਤ ਨੇ ਘੱਗਰ ਦੇ ਚੱਲਦੇ ਪੰਜਾਬ ਹੱਦ ਦੇ ਏਰੀਆ ’ਚ ਰਾਹਤ ਕਾਰਜ ਚਲਾਇਆ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਖਾਧ ਸਮੱਗਰੀ ਵੰਡਣ ਤੋਂ ਇਲਾਵਾ ਸ਼ਹਿਰ ਦੇ ਹੇਠਲੇ ਇਲਾਕਿਆਂ ’ਚ ਜਿੱਥੇ ਜ਼ਿਆਦਾ ਪਾਣੀ ਭਰ ਗਿਆ ਸੀ, ਉੱਥੇ ਲੋਕਾਂ ਨੂੰ ਘਰ-ਘਰ ਜਾ ਕੇ ਖਾਣੇ ਦੇ ਪੈਕਟ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਅੰਬਾਲਾ ਕੈਂਟ ਦੀ ਸੰਗਤ ਨੇ ਟਾਂਗਰੀ ਨਦੀ ਦੇ ਓਵਰਫਲੋ ਹੋਣ ਕਾਰਨ ਡੁੱਬੇ ਏਰੀਆ ’ਚ ਪੀੜਤ ਲੋਕਾਂ ਦੀ ਮੱਦਦ ਲਈ ਹੱਥ ਵਧਾਇਆ ਅਤੇ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!