7 ਲੱਖ ਤੱਕ ਆਮਦਨ ਟੈਕਸ ਦਾਇਰੇ ਤੋਂ ਬਾਹਰ ਇਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਪੰਜਵਾਂ ਅਤੇ ਮੋਦੀ ਸਰਕਾਰ ਦਾ ਦਸਵਾਂ ਬਜਟ ਹੈ ਵਿੱਤ ਮੰਤਰੀ ਨੇ ਇੱਕ ਘੰਟੇ 27 ਮਿੰਟਾਂ ਦਾ ਭਾਸ਼ਣ ਦਿੰਦੇ ਹੋਏ ਆਪਣਾ ਬਜਟ ਪੇਸ਼ ਕੀਤਾ Union budget of India
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਹਿਲੀ ਫਰਵਰੀ ਨੂੰ ਆਪਣਾ ਪੰਜਵਾਂ ਬਜਟ ਪੇਸ਼ ਕੀਤਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਦਾ ਇਹ ਅਖੀਰਲਾ ਬਜਟ ਹੈ ਹਾਲਾਂਕਿ ਨਿਰਮਲਾ ਸੀਤਾਰਮਨ ਨੇ ਬਜਟ ’ਚ ਸਮਾਜ ਦੇ ਹਰੇਕ ਵਰਗ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਇਲੈਕਟ੍ਰਿਕ ਵਾਹਨਾਂ ’ਚ ਇਸਤੇਮਾਲ ਹੋਣ ਵਾਲੀ ਲਿਥੀਅਮ ਆਇਨ ਬੈਟਰੀਆਂ ’ਤੇ ਸੀਮਾ ਟੈਕਸ ਨੂੰ ਘਟਾ ਕੇ 13 ਪ੍ਰਤੀਸ਼ਤ ਕਰਨ ਦੀ ਤਜਵੀਜ਼ ਕੀਤੀ
ਇਸ ਤੋਂ ਇਲਾਵਾ ਬਜਟ ’ਚ ਸਿਗਰੇਟ ’ਤੇ ਟੈਕਸ 16 ਪ੍ਰਤੀਸ਼ਤ ਵਧਾਈ ਗਈ ਹੈ ਉਨ੍ਹਾਂ ਨੇ ਸੰਸਦ ’ਚ ਆਮ ਬਜਟ 2023-24 ਪੇਸ਼ ਕਰਨ ਦੌਰਾਨ ਇਹ ਐਲਾਨ ਕੀਤਾ, ਜਿਸ ਨਾਲ ਇਲੈਕਟ੍ਰਿਕ ਵਾਹਨ ਸਸਤੇ ਹੋਣਗੇ ਇਸ ਤੋਂ ਇਲਾਵਾ ਮੋਬਾਇਲ, ਟੈਲੀਵਿਜ਼ਨ, ਚਿਮਨੀ ਨਿਰਮਾਣ ਲਈ ਵੀ ਸੀਮਾ ਟੈਕਸ ’ਚ ਰਾਹਤ ਦਿੱਤੀ ਗਈ ਹੈ ਵਿੱਤ ਮੰਤਰੀ ਨੇ ਮੋਬਾਇਲ, ਫੋਨ ਨਿਰਮਾਣ ਲਈ ਕੁਝ ਸਮਾਨ ਦੇ ਦਰਾਮਦ ’ਤੇੇ ਸੀਮਾ ਟੈਕਸ ’ਚ ਕਟੌਤੀ ਦਾ ਐਲਾਨ ਕੀਤਾ ਹੈ
Also Read :-
ਉਨ੍ਹਾਂ ਕਿਹਾ ਕਿ ਭਾਰਤ ਦਾ ਮੋਬਾਇਲ ਫੋਨ ਉਤਪਾਦਨ 5.8 ਕਰੋੜ ਇਕਾਈ ਤੋਂ ਵਧ ਕੇ ਪਿਛਲੇ ਵਿੱਤ ਸਾਲ ’ਚ 31 ਕਰੋੜ ਇਕਾਈ ਹੋ ਗਿਆ ਸੀਤਾਰਮਨ ਨੇ ਇਹ ਵੀ ਐਲਾਨ ਕੀਤਾ ਕਿ ਟੀਵੀ ਪੈਨਲ ਦੇ ਓਪਨ ਸੈਲ ਦੇ ਪੁਰਜ਼ਿਆਂ ’ਤੇ ਸੀਮਾ ਟੈਕਸ ਘਟਾ ਕੇ 2.5 ਪ੍ਰਤੀਸ਼ਤ ਕੀਤੀ ਜਾਵੇਗੀ, ਕਿਚਨ ਇਲੈਕਟ੍ਰਿਕ ਚਿਮਨੀ ’ਤੇ ਸੀਮਾ ਟੈਕਸ 7.5 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਤਾਂਬਾ ਕਬਾੜ ’ਤੇ 2.5 ਪ੍ਰਤੀਸ਼ਤ ਸੀਮਾ ਟੈਕਸ ਜਾਰੀ ਰੱਖੇਗੀ
ਸੀਤਾਰਮਨ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਦੇ ਉਤਪਾਦਾਂ ’ਤੇ ਸੀਮਾ ਟੈਕਸ ’ਚ ਵਾਧਾ ਕੀਤਾ ਗਿਆ ਹੈ, ਪ੍ਰਯੋਗਸ਼ਲਾਵਾਂ ’ਚ ਬਣੇ ਹੀਰਿਆਂ ਨੂੰ ਵਾਧਾ ਦੇਣ ਲਈ ਸੀਮਾ ਟੈਕਸ ’ਚ ਛੋਟ ਦਿੱਤੀ ਜਾਵੇਗੀ ਕੁਝ ਪੁਰਜ਼ਿਆਂ ’ਤੇ ਸੀਮਾ ਟੈਕਸ ’ਚ ਕਟੌਤੀ ਨਾਲ ਘਰੇਲੂ ਨਿਰਮਾਣ ਨੂੰ ਵਾਧਾ ਮਿਲੇਗਾ, ਜਦਕਿ ਲਿਥੀਅਮ ਆਇਨ ਬੈਟਰੀ ’ਤੇ ਟੈਕਸ ’ਚ ਛੋਟ ਨੂੰ ਇੱਕ ਹੋਰ ਸਾਲ ਲਈ ਜਾਰੀ ਰੱਖਿਆ ਜਾਵੇਗਾ, ਸੀਮਾ ਟੈਕਸ ’ਚ ਕਟੌਤੀ ਦਾ ਲਾਭ ਪੈਟਰੋਲ ’ਚ ਐਥਨਾਲ ਮਿਸ਼ਰਨ ਪ੍ਰੋਗਰਾਮ ਨੂੰ ਵੀ ਵਾਧਾ ਮਿਲੇਗਾ
Table of Contents
ਗਰੀਬਾਂ ਲਈ ਮੁਫਤ ਰਾਸ਼ਨ ਸਕੀਮ ਇੱਕ ਸਾਲ ਵਧੀ:
ਕੋਰੋਨਾ ਦੌਰ ’ਚ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ ਇਸ ’ਤੇ 2 ਲੱਖ ਕਰੋੜ ਰੁਪਏ ਖਰਚ ਹੋਣਗੇ
ਆਦਿਵਾਸੀਆਂ ਲਈ 15 ਹਜ਼ਾਰ ਕਰੋੜ ਦੀ ਸਕੀਮ
ਪਿੱਛੜੇ ਆਦਿਵਾਸੀ ਸਮੂਹਾਂ ਦੀ ਸਮਾਜਿਕ-ਆਰਥਿਕ ਸਥਿਤੀ ’ਚ ਸੁਧਾਰ ਲਈ ਪੀਐੱਮਪੀਬੀਟੀਜੀ ਵਿਕਾਸ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਇਸ ਨਾਲ ਗਰੀਬ ਬਸਤੀਆਂ ’ਚ ਬੁਨਿਆਦੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਗਲੇ 3 ਸਾਲਾਂ ’ਚ ਇਸ ਯੋਜਨਾ ’ਤੇ 15 ਹਜ਼ਾਰ ਕਰੋੜ ਖਰਚ ਹੋਣਗੇ
ਕਾਰੀਗਰਾਂ ਲਈ ਵਿਸ਼ਵਕਰਮਾ ਕੌਸ਼ਲ ਸਨਮਾਨ ਪੈਕੇਜ਼
ਦੇਸ਼ ਦੇ ਪਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਪੀਐੱਮ ਵਿਸ਼ਵ ਕਰਮਾ ਕੌਸ਼ਲ ਸਨਮਾਨ ਪੈਕੇਜ਼ ਲਿਆਂਦਾ ਗਿਆ ਹੈ ਇਸ ਨਾਲ ਕਾਰੀਗਰ ਐੱਮਐੱਸਐੱਮਈ ਨਾਲ ਜੁੜਨਗੇ ਇਹ ਮਿਸ਼ਨ ਉਨ੍ਹਾਂ ਨੂੰ ਆਪਣੇ ਪ੍ਰੋਡਕਟਾਂ ਦੀ ਕੁਆਲਿਟੀ ਸੁਧਾਰਨ, ਪ੍ਰੋਡਕਸ਼ਨ ਵਧਾਉਣ ਅਤੇ ਮਾਰਕਿਟ ਤੱਕ ਪਹੁੰਚਣ ’ਚ ਮੱਦਦ ਕਰੇਗਾ
ਮਿਲੇਟਸ ਲਈ ਗਲੋਬਲ ਹੱਬ ਬਣਾਉਣ ਦਾ ਮਿਸ਼ਨ
ਭਾਰਤ ਦੁਨੀਆਂ ’ਚ ਸਭ ਤੋਂ ਜ਼ਿਆਦਾ ਮੋਟਾ ਅਨਾਜ ਭਾਵ ਮਿਲੇਟਸ ਪੈਦਾ ਕਰਦੀ ਹੈ ਨਾਲ ਹੀ ਦੁਨੀਆਂ ’ਚ ਇਸ ਦੇ ਐਕਸਪੋਰਟ ’ਚ ਸਾਡਾ ਦੂਜਾ ਨੰਬਰ ਹੈ ਹੁਣ ਸਰਕਾਰ ਹੈਦਰਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਸ਼੍ਰੀ ਅੰਨ ਨੂੰ ਸਪੋਰਟ ਕਰਕੇ ਨੈਸ਼ਨਲ ਲੇਵਲ ਦਾ ਇੰਸਟੀਚਿਊਟ ਬਣਾਵੇਗੀ, ਤਾਂ ਕਿ ਭਾਰਤ ਮਿਲੇਟਸ ਦਾ ਗਲੋਬਲ ਸੈਂਟਰ ਬਣ ਸਕੇ
ਡਿਜ਼ੀਟਲ ਪਬਲਿਕ ਇੰਨਫਰਾਸਟਰੱਕਚਰ ਫਾਰ ਐਗਰੀਕਲਚਰ
ਸਰਕਾਰ ਨੇ ਖੇਤੀ ਨੂੰ ਆਧੁਨਿਕ ਬਣਾਉਣ ਲਈ ਇਸ ਨਾਲ ਜੁੜੀਆਂ ਕਈ ਜਾਣਕਾਰੀਆਂ ਡਿਜ਼ੀਟਲ ਪਲੇਟਫਾਰਮ ’ਤੇ ਲਿਆਉਣ ਦਾ ਫੈਸਲਾ ਕੀਤਾ ਹੈ ਇਸ ਓਪਨ ਸੋਰਸ ਨਾਲ ਕਿਸਾਨਾਂ ਨੂੰ ਜ਼ਰੂਰੀ ਸੂਚਨਾਵਾਂ ਮਿਲ ਸਕਣਗੀਆਂ ਇਨ੍ਹਾਂ ’ਚ ਖਾਦ, ਬੀਜ ਤੋਂ ਲੈ ਕੇ ਮਾਰਕਿਟ ਅਤੇ ਕੀਮਤਾਂ ਤੱਕ ਦੀਆਂ ਜਾਣਕਾਰੀਆਂ ਸ਼ਾਮਲ ਹੋਣਗੀਆਂ
ਪੀਪੀਪੀ ਮੋਡ ’ਤੇ ਐਗਰੀਕਲਚਰ ਐਕਸੀਲਰੇਟਰ ਫੰਡ
ਪਿੰਡਾਂ ’ਚ ਨੌਜਵਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ ’ਚ ਮੱਦਦ ਲਈ ਸਰਕਾਰ ਐਗਰੀਕਲਚਰ ਐਕਸੀਲਰੇਟਰ ਫੰਡ ਲਿਆਵੇਗੀ ਇਸ ਨਾਲ ਨੌਜਵਾਨਾਂ ਨੂੰ ਪੂੰਜੀ ਦੀ ਕਮੀ ਨਾਲ ਨਜਿੱਠਣ ’ਚ ਮੱਦਦ ਮਿਲੇਗੀ ਇਸ ਨੂੰ ਸ਼ੁਰੂ ਕਰਨ ਲਈ ਸਰਕਾਰ ਨਿੱਜੀ ਖੇਤਰ ਦੀ ਮੱਦਦ ਲਵੇਗੀ ਭਾਵ ਇਸ ਨੂੰ ਪੀਪੀਪੀ ਮੋਡ ’ਤੇ ਲਿਆਂਦਾ ਜਾਵੇਗਾ ਇਸ ਨਾਲ ਕਿਸਾਨਾਂ ਅਤੇ ਇੰਡਸਟਰੀਜ਼ ਦਰਮਿਆਨ ਕੋ-ਅਪਰੇਸ਼ਨ ਕਾਇਮ ਹੋਵੇਗਾ, ਜੋ ਕਿਸਾਨਾਂ ਦਾ ਮੁਨਾਫਾ ਵਧਾਉਣ ’ਚ ਮੱਦਦਗਾਰ ਹੋਵੇਗਾ
ਪਹਿਲੀ ਨੈਸ਼ਨਲ ਡੇਟਾ ਗਵਰਨੈੱਸ ਪਾਲਿਸੀ ਦਾ ਐਲਾਨ
ਦੇਸ਼ ’ਚ ਸਟਾਰਟਅੱਪ ਅਤੇ ਸਿੱਖਿਅਕ ਸੰਸਥਾਵਾਂ ਦੇ ਇਨੋਵੇਸ਼ਨ ਅਤੇ ਰਿਸਰਚ ਨੂੰ ਸਾਹਮਣੇ ਲਿਆਉਣ ਲਈ ਨੈਸ਼ਨਲ ਡੇਟਾ ਗਰਵਨੇਜਸ ਪਾਲਿਸੀ ਲਿਆਂਦੀ ਜਾਵੇਗੀ ਇਸ ਨਾਲ ਮਹੱਤਵਪੂਰਨ ਡੇਟਾ ਤੱਕ ਸਭ ਦੀ ਪਹੁੰਚ ਆਸਾਨ ਬਣੇਗੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਵੀਂ ਤਕਨੀਕ ਨੂੰ ਅਪਣਾਉਣ ਦੀ ਪ੍ਰੋਸੈਜ਼ ’ਚ ਤੇਜ਼ੀ ਆਵੇਗੀ
ਸੀਨੀਅਰ ਸਿਟੀਜਨਸ ਦੀ ਸੇਵਿੰਗ ਲਿਮਿਟ ਦੁੱਗਣੀ
ਬਜਟ ’ਚ ਸੀਨੀਅਰ ਸਿਟੀਜਨਸ ਲਈ ਸੇਵਿੰਗਸ ਅਕਾਊਂਟ ’ਚ ਰੱਖੇ ਜਾਣ ਵਾਲੀ ਰਕਮ ਦੀ ਲਿਮਿਟ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਗਈ ਹੈ ਉਨ੍ਹਾਂ ਨੂੰ ਪੈਨਸ਼ਨ ਤੋਂ ਹੋਣ ਵਾਲੀ ਆਮਦਨੀ ’ਤੇ ਵੀ ਰਾਹਤ ਮਿਲੀ ਹੈ
ਮਹਿਲਾ ਸਨਮਾਨ ਬੱਚਤ ਪੱਤਰ ਸਕੀਮ
ਔਰਤਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣ ਲਈ ਵਿੱਤ ਮੰਤਰੀ ਨੇ ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ’ਚ ਔਰਤਾਂ ਨੂੰ 2 ਲੱਖ ਰੁਪਏ ਦੀ ਬੱਚਤ ’ਤੇ ਸਾਲਾਨਾ 7.5 ਪ੍ਰਤੀਸ਼ਤ ਵਿਆਜ ਮਿਲੇਗੀ ਇਹ ਸੁਵਿਧਾ ਸਾਰੇ ਬੈਂਕਾਂ ’ਚ ਉਪਲੱਬਧ ਹੋਵੇਗੀ
ਘਾਟੇ ਨਾਲ ਜੂਝਦੇ ਐੱਮਐੱਸਐੱਮਈ ਲਈ ਸਰਕਾਰੀ ਮੱਦਦ
ਸਟਾਰਟਅੱਪ ਨੂੰ ਮਿਲਣ ਵਾਲੇ ਇਨਕਮ ਟੈਕਸ ਬੇਨੇਫਿਟ ਨੂੰ ਇੱਕ ਸਾਲ ਲਈ ਵਧਾਇਆ ਗਿਆ ਐੱਮਐੱਸਐੱਮਈ ਨੂੰ 9 ਹਜ਼ਾਰ ਕਰੋੜ ਰੁਪਏ ਦੀ ਕ੍ਰੇਡਿਟ ਗਰੰਟੀ ਦਿੱਤੀ ਜਾਵੇਗੀ ਇਸ ਨਾਲ ਉਨ੍ਹਾਂ ਨੂੰ ਦੋ ਲੱਖ ਕਰੋੜ ਰੁਪਏ ਦਾ ਐਕਸਟਰਾ ਕੋਲੇਟਰਲ ਫ੍ਰੀ ਕੇ੍ਰਡਿਟ ਮਿਲ ਸਕੇਗਾ ਇਹ ਸਕੀਮ 1 ਅਪਰੈਲ 2023 ਤੋਂ ਹੀ ਲਾਗੂ ਹੋਵੇਗੀ ਇਨ੍ਹਾਂ ਨਾਲ ਜੁੜੇ ਵਿਵਾਦਾਂ ਦੇ ਨਿਪਟਾਰੇ ਲਈ ਸਵੈ-ਇੱਛੁਕ ਸਮਾਧਾਨ ਯੋਜਨਾ ਨਾਂਅ ਦੀ ਨਵੀਂ ਸਕੀਮ ਲਿਆਂਦੀ ਜਾਵੇਗੀ
ਹਵਾਈ ਸਫਰ ਸਸਤਾ ਹੋਵੇਗਾ, ਟੂਰਿਜ਼ਮ ਵਧਾਉਣ ’ਤੇ ਜ਼ੋਰ
ਸਰਕਾਰ ਨੇ ਐਵੀਏਸ਼ਨ ਟਰਬਾਇਨ ਫਿਊਲ ਭਾਵ ਏਟੀਐੱਫ ’ਤੇ ਐਕਸਾਈਜ਼ ਡਿਊਟੀ ਘੱਟ ਕਰ ਦਿੱਤੀ ਹੈ ਇਸ ਨਾਲ ਹਵਾਈ ਸਫਰ ਸਸਤਾ ਹੋਵੇਗਾ ਅਤੇ ਟੂਰਿਜ਼ਮ ਨੂੰ ਵਾਧਾ ਮਿਲੇਗਾ ਸੂਬਿਆਂ ਤੋਂ ਉਨ੍ਹਾਂ ਦੀਆਂ ਰਾਜਧਾਨੀਆਂ ਜਾਂ ਪਾਪੂਲਰ ਟੂਰਿਸਟ ਡੈਸਟੀਨੇਸ਼ਨਜ਼ ’ਚ ਯੂਨਿਟੀ ਮਾਲ ਖੋਲ੍ਹਣ ਨੂੰ ਕਿਹਾ ਜਾਵੇਗਾ ਇੱਥੇ ਵੰਨ ਡਿਸਟ੍ਰਿਕਟ-ਵੰਨ ਪ੍ਰੋਡਕਟ ਸਕੀਮ ਤਹਿਤ ਬਣਾਏ ਜਾਣ ਵਾਲੇ ਸਮਾਨ ਦਾ ਪ੍ਰਮੋਸ਼ਨ ਅਤੇ ਵਿੱਕਰੀ ਹੋਵੇਗੀ ਇਨ੍ਹਾਂ ਮਾਲਾਂ ’ਚ ਜੀਆਈ ਅਤੇ ਹੈਂਡੀਕਰਾਫਟ ਪ੍ਰੋਡਕਟ ਵੀ ਵੇਚੇ ਜਾਣਗੇ
ਇਲੈਕਟ੍ਰਾਨਿਕਸ ’ਤੇ ਕਸਟਮ ਡਿਊਟੀ ਘਟੀ, ਸੋਨੇ ’ਤੇ ਵਧੀ
ਸਰਕਾਰ ਨੇ ਟੀਵੀ ਪੈਨਲ ਦੇ ਓਪਨ ਸੈਲ ਦੇ ਪੁਰਜ਼ਿਆਂ ’ਤੇ ਕਸਟਮ ਡਿਊਟੀ 5 ਪ੍ਰਤੀਸ਼ਤ ਤੋਂ ਘਟਾ ਕੇ 2.5 ਪ੍ਰਤੀਸ਼ਤ ਕਰ ਦਿੱਤੀ ਹੈ ਦੂਜੇ ਪਾਸੇ ਮੋਬਾਇਲ ਫੋਨ ਦੇ ਕੁਝ ਪਾਰਟਸ ’ਤੇ ਵੀ ਇੰਪੋਰਟ ਡਿਊਟੀ ਘਟਾ ਦਿੱਤੀ ਹੈ ਇਸ ਨਾਲ ਆਉਣ ਵਾਲੇ ਸਮੇਂ ’ਚ ਟੀਵੀ ਅਤੇ ਮੋਬਾਇਲ ਸਸਤੇ ਹੋ ਸਕਦੇ ਹਨ ਹਾਲਾਂਕਿ, ਗੋਲਡ ਬਾਰ ’ਚ ਬਣਨ ਵਾਲੇ ਸੋਨੇ ਦੀਆਂ ਚੀਜ਼ਾਂ ’ਤੇ ਬੇਸਿਕ ਕਸਟਮਸ ਡਿਊਟੀ ’ਚ ਇਜ਼ਾਫਾ ਕੀਤਾ ਗਿਆ ਹੈ ਇਸ ਨਾਲ ਗਹਿਣੇ ਮਹਿੰਗੇ ਹੋ ਸਕਦੇ ਹਨ
ਡਿਫੈਂਸ ਬਜਟ 13 ਪ੍ਰਤੀਸ਼ਤ ਵਧਿਆ, ਘਰੇਲੂ ਉਤਪਾਦਨ ’ਤੇ ਜ਼ੋਰ
ਵਿੱਤ ਮੰਤਰੀ ਨੇ ਇਸ ਬਜਟ ’ਚ ਡਿਫੈਂਸ ਸੈਕਟਰ ਨੂੰ 5.94 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ ਇਹ ਪਿਛਲੀ ਵਾਰ ਦੇ 5.25 ਲੱਖ ਕਰੋੜ ਤੋਂ 13 ਪ੍ਰਤੀਸ਼ਤ ਜਿਆਦਾ ਹੈ ਸਰਕਾਰ ਦਾ ਜ਼ੋਰ ਇਸ ਰਕਮ ਨੂੰ ਡਿਫੈਂਸ ਮਸ਼ੀਨਰੀ ਦਾ ਘਰੇਲੂ ਉਤਪਾਦਨ ’ਤੇ ਖਰਚ ਕਰਨ ’ਤੇ ਹੈ
ਆਮਦਨ
- 7 ਲੱਖ ਰੁਪਏ ਤੱਕ ਦੀ ਆਮਦਨ ’ਤੇ ਟੈਕਸ ਨਹੀਂ
- ਟੈਕਸ ਸਲੈਬ 6 ਤੋਂ ਘਟਾ ਕੇ 5 ਕੀਤੇ
- ਬਦਲਾਅ ਸਿਰਫ ਨਵੇਂ ਟੈਕਸ ਸਿਸਟਮ ’ਚ
ਰੁਜ਼ਗਾਰ
- ਸਿੱਧੀ ਨੌਕਰੀ ਦਾ ਐਲਾਨ ਨਹੀਂ, ਨੈਸ਼ਨਲ ਇੰਪ੍ਰੇਂਟਿਸਸ਼ਿਪ ਸਕੀਮ
- ਪੀਐੱਮ ਕੌਸ਼ਲ ਵਿਕਾਸ ਸਕੀਮ 4.0 ਸ਼ੁਰੂ ਹੋਵੇਗੀ
- ਵੱਖ-ਵੱਖ ਸੂਬਿਆਂ ’ਚ 30 ਸਕਿੱਲ ਇੰਡੀਆ ਸੈਂਟਰ
ਕਿਸਾਨ
- ਕਿਸਾਨ ਕੇ੍ਰਡਿਟ ਕਾਰਡ ਤੋਂ 20 ਲੱਖ ਕਰੋੜ ਦਾ ਲੋਨ
- ਸਹਿਕਾਰੀ ਸੰਮਤੀਆਂ ਲਈ 2516 ਕਰੋੜ ਇੰਨਫਰਾਸਟਰੱਕਚਰ
- 10 ਲੱਖ ਕਰੋੜ ਦਾ ਕੈਪੀਟਲ ਐਕਸਪੈਂਡੀਚਰ ਫੰਡ
- ਰੇਲਵੇ ’ਤੇ 2.40 ਲੱਖ ਕਰੋੜ ਰੁਪਏ ਖਰਚ ਹੋਣਗੇ
- 50 ਨਵੇਂ ਏਅਰਪੋਰਟ ਹੈਲੀਪੋਰਟ ਬਣਾਏ ਜਾਣਗੇ
ਸਿਹਤ
- 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ
- 2047 ਤੱਕ ਸਕਿੱਲ ਸੈਲ ਐਨੀਮੀਆ ਦਾ ਖਾਤਮਾ
- ਮੈਡੀਕਲ ਖੇਤਰ ’ਚ ਨਿੱਜੀ ਨਿਵੇਸ਼ ਨੂੰ ਵਾਧਾ
ਸਿੱਖਿਆ
- 740 ਇਕਲੱਵਿਆ ਮਾਡਲ ਰੈਜੀਡੈਂਸ਼ੀਅਲ ਸਕੂਲ
- ਇਨ੍ਹਾਂ ’ਚ 38800 ਟੀਚਰਾਂ-ਸਪੋਟਿੰਗ ਸਟਾਫ ਦੀ ਭਰਤੀ
- 3.5 ਲੱਖ ਟਰਾਈਬਲ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ
ਹਾਊਸਿੰਗ ਅਤੇ ਬੇਸਿਕ ਫੈਸੀਲਿਟੀਜ਼
- ਪੀਐੱਮ ਆਵਾਸ ਯੋਜਨਾ ’ਚ 66 ਪ੍ਰਤੀਸ਼ਤ ਦਾ ਵਾਧਾ
- ਇਸ ਨੂੰ 79 ਹਜ਼ਾਰ ਕਰੋੜ ਦੀ ਸਕੀਮ ਬਣਾਇਆ ਬੈਂਕਿੰਗ ਅਤੇ ਫਾਈਨੈਂਸ
- ਪੈਨ ਕਾਰਡ ਸਰਕਾਰੀ ਯੋਜਨਾਵਾਂ ’ਚ ਪਛਾਣ ਪੱਤਰ ਬਣੇਗਾ
- ਆਧਾਰ ਡਿਜੀਲਾਕਰ ਮਿਲਾ ਕੇ ਵੰਨ ਸਟਾਪ ਸਾਲਿਊਸ਼ਨ
- ਵਿਦੇਸ਼ ਬੈਂਕ ਆਈਐੱਫਐੱਸਸੀ ਵਾਲੇ ਬੈਂਕਾਂ ਦਾ ਟੇਕਓਵਰ ਕਰ ਸਕਣਗੇ