ਡ੍ਰੀਮ ਹੋਮ ਲਈ ਵਿਹਾਰਕ ਹੋਣਾ ਜ਼ਰੂਰੀ
ਅੱਜ-ਕੱਲ੍ਹ ਵੱਡੇ ਸ਼ਹਿਰਾਂ ’ਚ ਔਰਤਾਂ ਜ਼ਿਆਦਾਤਰ ਕਮਾਉਣ ਲਈ ਬਾਹਰ ਕੰਮ ’ਤੇ ਜਾਂਦੀਆਂ ਹਨ ਜੋ ਕੰਮਕਾਜ਼ੀ ਔਰਤਾਂ ਹਨ, ਉਹ ਦੂਹਰਾ ਜੀਵਨ ਜਿਉਂਦੀਆਂ ਹਨ ਮਹਿਲਾ ਹੋਣ ਦੇ ਨਾਤੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਅਤੇ ਕੰਮਕਾਜ਼ੀ ਹੋਣ ਦੇ ਨਾਤੇ ਦਫਤਰ ਦੀ ਜ਼ਿੰਮੇਵਾਰੀ ਸੰਭਾਲਣਾ, ਅਜਿਹੇ ’ਚ ਵਰਕਿੰਗ ਲੇਡੀਜ਼ ਕੋਲ ਘਰ ਦੀ ਸਾਫ-ਸਫਾਈ ਅਤੇ ਘਰ ਦੀ ਸਾਂਭ-ਸੰਭਾਲ ਕਰਨ ਲਈ ਸਮਾਂ ਘੱਟ ਹੁੰਦਾ ਹੈ
ਜੋ ਔਰਤਾਂ ਗ੍ਰਹਿਣੀ ਦੇ ਰੂਪ ਘਰ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ ਉਹ ਘਰ ਨੂੰ ਜ਼ਿਆਦਾ ਸੁਚੱਜਾ ਅਤੇ ਅਨੁਸ਼ਾਸਿਤ ਰੱਖ ਸਕਦੀਆਂ ਹਨ ਉਹ ਘਰ ਦੇ ਸਾਰੇ ਡਿਪਾਰਟਮੈਂਟ ਸਹੀ ਤਰੀਕੇ ਨਾਲ ਚਲਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਸਮਾਂ ਕੁਝ ਜ਼ਿਆਦਾ ਹੁੰਦਾ ਹੈ ਵੈਸੇ ਤਾਂ ਚੰਗੀ ਸੋਚ ਸਮਝ ਅਤੇ ਪੂਰੀ ਸਜਗਤਾ ਨਾਲ ਕੋਈ ਵੀ ਗ੍ਰਹਿਣੀ ਚੰਗੀ ਹੋਮਮੇਕਰ ਬਣ ਕੇ ਆਪਣੇ ਘਰ ਨੂੰ ਡ੍ਰੀਮ ਹੋਮ ਬਣਾ ਸਕਦੀ ਹੈ ਬਸ ਜ਼ਰੂਰਤ ਹੈ ਸਹੀ ਪਲਾਨਿੰਗ ਦੀ
ਘਰ ਦੇ ਸਾਰੇ ਮੈਂਬਰਾਂ ’ਚ ਠੀਕ ਸਮੇਂ ’ਤੇ ਸੌਣ ਅਤੇ ਉੱਠਣ ਦੀ ਆਦਤ ਪਾਓ ਘਰ ਦੇ ਸਾਰੇ ਮੈਂਬਰਾਂ ਨੂੰ ਸਮੇਂ ਦਾ ਮਹੱਤਵ ਸਮਝਾਓ ਅਤੇ ਦੱਸੋ ਕਿ ਜੇਕਰ ਲੇਟ ਉੱਠਦੇ ਹੋ ਤਾਂ ਸਵੇਰ ਤੋਂ ਹੀ ਦਿਨ ਦੀ ਸ਼ੁੁਰੂਆਤ ਦੇਰ ਨਾਲ ਸ਼ੁਰੂ ਹੋਵੇਗੀ ਅਤੇ ਦਿਨ ਭਰ ਦਾ ਪ੍ਰੋਗਰਾਮ ਵਿਗੜਨ ਦੀ ਸੰਭਾਵਨਾ ਰਹੇਗੀ ਅਗਲੇ ਦਿਨ ਦੀ ਤਿਆਰੀ ਇੱਕ ਰਾਤ ਪਹਿਲਾਂ ਤੋਂ ਹੀ ਪਲਾਨ ਕਰ ਲਓ ਕਿ ਸਵੇਰੇ ਕੀ ਬਣਨਾ ਹੈ, ਬੱਚੇ ਸਕੂਲ ਜਾਣ ਵਾਲੇ ਹਨ ਤਾਂ ਉਨ੍ਹਾਂ ਦੇ ਟਿਫਨ ’ਚ ਕੀ ਪਾਉਣਾ ਹੈ ਬੱਚਿਆਂ ਦੀ ਯੂਨੀਫਾਰਮ, ਪਤੀਦੇਵ ਦੇ ਕੱਪੜੇ ਜੇਕਰ ਤੁਸੀਂ ਕੰਮਕਾਜ਼ੀ ਮਹਿਲਾ ਹੋ ਤਾਂ ਆਪਣੇ ਕੱਪੜੇ, ਰੂਮਾਲ, ਜ਼ੁਰਾਬਾਂ ਸਭ ਰਾਤ ਨੂੰ ਹੀ ਕੱਢ ਕੇ ਰੱਖ ਦਿਓ
ਬੱਚੇ 6 ਸਾਲ ਤੋਂ ਉੱਪਰ ਦੇ ਹਨ ਤਾਂ ਉਨ੍ਹਾਂ ਤੋਂ ਥੋੜ੍ਹੀ ਮੱਦਦ ਲੈ ਸਕਦੇ ਹੋ ਜਿਵੇਂ ਬੱਚੇ ਆਪਣੀ ਯੂਨੀਫਾਰਮ, ਰੂਮਾਲ, ਜੁਰਾਬਾਂ, ਬੂਟ ਕੱਢ ਕੇ ਰੱਖ ਸਕਦੇ ਹੋ ਅਤੇ ਆਪਣਾ ਬੈਗ ਰਾਤ ਨੂੰ ਸੰਭਾਲ ਸਕਦੇ ਹੋ ਬੱਚਿਆਂ ਨੂੰ ਸ਼ੁਰੂ ਤੋਂ ਆਦਤ ਪਾਓ ਕਿ ਉਹ ਆਪਣਾ ਪੜ੍ਹਾਈ ਦਾ ਸਾਰਾ ਸਮਾਨ ਖੁਦ ਸਟੱਡੀ ਡੈਸਕ ’ਚ ਸੰਭਾਲੇ ਅਤੇ ਖੇਡਣ ਦੇ ਖਿਡੌਣੇ, ਗੇਮਾਂ ਸਭ ਰਾਤ ਨੂੰ ਸੰਭਾਲ ਕੇ ਸੌਂਵੇ
ਬੱਚਿਆਂ ਨੂੰ ਜ਼ਿੰਮੇਵਾਰੀ ਸਮਝਾਉਣ ’ਚ ਹੌਂਸਲਾ ਅਤੇ ਪ੍ਰਸੰਸਾ ਦੋਵਾਂ ਦੀ ਵਰਤੋਂ ਕਰਨ ਬੱਚਿਆਂ ਦੇ ਖੇਡਣ, ਪੜ੍ਹਨ ਅਤੇ ਟੀਵੀ ਦੇਖਣ ਦਾ ਸਮਾਂ ਤੈਅ ਕਰੋ ਅਤੇ ਉਸ ਨੂੰ ਸਖ਼ਤੀ ਨਾਲ ਅਮਲ ਕਰੋ ਬੱਚਿਆਂ ਦੇ ਨਾਲ-ਨਾਲ ਪਤੀ ’ਚ ਵੀ ਆਪਣੇ ਛੋਟੇ-ਛੋਟੇ ਕੰਮ ਨਿਪਟਾਉਣ ਦੀ ਆਦਤ ਪਾਓ ਇਸ ਨਾਲ ਬੱਚਿਆਂ ’ਚ ਪ੍ਰੇਰਨਾ ਬਣੀ ਰਹੇਗੀ
ਖੁਦ ਟੀਵੀ ਦੇਖਦੇ ਸਮੇਂ ਅਗਲੇ ਸਮੇਂ ਜੋ ਸਬਜ਼ੀ ਬਣਨੀ ਹੋਵੇ, ਕੱਟ ਕੇ ਤਿਆਰ ਰੱਖੋ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਕੱਪੜੇ ਲਪੇਟਣਾ ਆਦਿ ਦਾ ਕੰਮ ਵੀ ਕਰ ਸਕਦੇ ਹੋ ਇਨ੍ਹਾਂ ਸਭ ਛੋਟੇ ਕੰਮਾਂ ਨੂੰ ਸਵੇਰ ਦੀ ਹੜਬੜਾਹਟ ਤੋਂ ਛੁਟਕਾਰਾ ਮਿਲ ਸਕੇਗਾ ਕਿਚਨ ’ਚ ਸਵੇਰੇ ਚਾਹ ਬਣਾਉਂਦੇ ਸਮੇਂ, ਦੁੱਧ ਉੱਬਾਲ ਸਕਦੇ ਹੋ, ਐਕਵਾਗਾਰਡ ਤੋਂ ਪਾਣੀ ਭਰ ਸਕਦੇ ਹੋ, ਸਬਜ਼ੀ ਬਣਾ ਸਕਦੇ ਹੋ, ਆਟਾ ਗੁੰਨ੍ਹ ਸਕਦੇ ਹੋ ਅਜਿਹੇ ’ਚ ਤੁਹਾਡਾ ਕੰਮ ਜਲਦੀ ਨਿਪਟ ਜਾਵੇਗਾ
ਚਾਹ ਤੋਂ ਨਿਪਟ ਕੇ ਨਾਲ ਲੈ ਜਾਣ ਲਈ ਚਪਾਤੀਆਂ ਬਣਾ ਕੇ ਰੱਖ ਸਕਦੇ ਹੋ ਤਾਂ ਕਿ ਪਤੀਦੇਵ ਤੁਹਾਡੇ ਨਾਲ ਟਿਫਨ ਪੈਕ ਕਰਨ ’ਚ ਮੱਦਦ ਕਰ ਸਕਣ ਹੁਣ ਵਾਰੀ ਆਉਂਦੀ ਹੈ ਘਰ ’ਚ ਫੈਲੇ ਕੱਪੜਿਆਂ ਅਤੇ ਬਿਸਤਰ ਨੂੰ ਸੰਭਾਲਣ ਦੀ ਸ਼ੁਰੂ ਤੋਂ ਹੀ ਪਤੀਦੇਵ ਨੂੰ ਸਮਝਾਓ ਕਿ ਉਹ ਜਦੋਂ ਉੱਠਣ, ਆਪਣਾ ਬਿਸਤਰ ਠੀਕ ਕਰ ਦੇਣ ਨਹਾਉਣ ਤੋਂ ਬਾਅਦ ਧੋਣ ਵਾਲੇ ਕੱਪੜੇ ਇੱਕ ਵਾਸ਼ਿੰਗ ਬੈਗ ਜਾਂ ਵਾਸ਼ਿੰਗ ਬਿਨ ’ਚ ਪਾ ਦੇਣ ਇਸੇ ਤਰ੍ਹਾਂ ਜਦੋਂ ਬੱਚਿਆਂ ’ਚ ਸਮਝ ਆਉਣ ਲੱਗੇ ਤਾਂ ਉਨ੍ਹਾਂ ਨੂੰ ਵੀ ਇਹ ਆਦਤ ਸ਼ੁਰੂ ਤੋਂ ਸਿਖਾਓ ਖੁਦ ਸੋਫਾ ਕਵਰ, ਡਾਈਨਿੰਗ ਟੇਬਲ, ਸੈਂਟਰਲ ਟੇਬਲ ਸਾਫ ਕਰ ਲਓ ਜੇਕਰ ਤੁਸੀਂ ਕੰਮਕਾਜ਼ੀ ਮਹਿਲਾ ਹੋ ਤਾਂ ਜਦੋਂ ਤੁਸੀਂ ਘਰ ਆਓਗੇ ਤਾਂ ਘਰ ਸਿਮਟਿਆ ਹੋਇਆ ਲੱਗੇਗਾ ਜੇਕਰ ਹੋਮਮੇਕਰ ਹੋ ਤਾਂ ਡਸਟਿੰਗ ਕਰਨ ’ਚ ਅਸਾਨੀ ਰਹੇਗੀ
ਹਫਤੇ ’ਚ ਇੱਕ ਵਾਰ ਕਮਰਿਆਂ ਦੀਆਂ ਦੀਵਾਰਾਂ, ਛੱਤਾਂ ਤੋਂ ਜਾਲੇ ਸਾਫ ਕਰ ਲਓ ਮਹੀਨੇ ’ਚ ਇੱਕ ਵਾਰ ਖਿੜਕੀਆਂ ਦਰਵਾਜ਼ਿਆਂ ਦੇ ਸ਼ੀਸ਼ੇ, ਸੋਫੇ ਹਟਾ ਕੇ ਉਨ੍ਹਾਂ ਦੇ ਪਿੱਛੇ ਦੀ ਸਫਾਈ ਕਰ ਲਓ ਸ਼ੋਅ ਪੀਸ ਵਗੈਰਾ ਵੀ ਨਾਲ-ਨਾਲ ਸਾਫ ਕਰਦੇ ਰਹੋ ਤਾਂ ਕਿ ਉਨ੍ਹਾਂ ਦੀ ਲਾਈਫ ਬਣੀ ਰਹਿ ਸਕੇ ਜਿਵੇਂ ਆਫਿਸ ’ਚ ਰੈਗੂਲਰ ਕੰਮ ਚੱਲਦਾ ਰਹੇ ਤਾਂ ਤਨਾਅ ਦੀ ਸਥਿਤੀ ਨਹੀਂ ਬਣਦੀ, ਇਸੇ ਤਰ੍ਹਾਂ ਘਰ ਦੇ ਕੰਮ ਵੀ ਰੈਗੂਲਰ ਚੱਲਦੇ ਰਹਿਣ ਤਾਂ ਘਰ ਹਮੇਸ਼ਾ ਸਾਫ ਰਹੇਗਾ ਅਤੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਜੇਕਰ ਘਰ ’ਚ ਨੌਕਰ ਹੈ ਤਾਂ ਨੌਕਰ ਤੋਂ ਕੁਸ਼ਲਤਾਪੂਰਵਕ ਕੰਮ ਲੈਣਾ ਵੀ ਇੱਕ ਕਲਾ ਹੈ ਨੌਕਰ ਦੀ ਕੁਸ਼ਲਤਾ, ਅਰਾਮ, ਛੁੱਟੀ ਦਾ ਧਿਆਨ ਵੀ ਰੱਖੋ ਤਾਂ ਕਿ ਉਹ ਕੰਮ ਠੀਕ ਤਰ੍ਹਾਂ ਕਰ ਸਕੇ ਅਤੇ ਤੁਸੀਂ ਵੀ ਬੌਖਲਾਹਟ ਅਤੇ ਤਨਾਅ ਤੋਂ ਬਚ ਸਕੋ ਇਨ੍ਹਾਂ ਸਭ ਗੱਲਾਂ ਨਾਲ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖੋ, ਤਾਂ ਘਰ ਦੀ ਗੱਡੀ ਸੁਚਾਰੂ ਰੂਪ ਨਾਲ ਚੱਲ ਸਕਦੀ ਹੈ ਤੁਸੀਂ ਸੁੰਦਰ, ਸੁਚੱਜੇ ਘਰ ਦੀ ਮਲਿਕਾ ਬਣ ਸਕਦੇ ਹੋ ਅਤੇ ਤੁਹਾਡਾ ਘਰ ਡ੍ਰੀਮ ਹੋਮ ਬਣ ਸਕਦਾ ਹੈ
ਨੀਤੂ ਗੁਪਤਾ