ਕਰੀਅਰ ਨਿਰਮਾਣ ਲਈ ਮਹੱਤਵਪੂਰਨ ਟਿਪਸ

ਅੱਜ ਦੇ ਤਾਬੜਤੋੜ ਮੁਕਾਬਲੇ ’ਚ ਕਰੀਅਰ ਬਣਾਉਣਾ ਐਨਾ ਆਸਾਨ ਨਹੀਂ ਹੈ ਹੁਣ ਸਿਰਫ ਪਸੰਦੀਦਾ ਵਿਸ਼ੇ ’ਚ ਡਿਗਰੀ ਲੈਣਾ ਕਾਫੀ ਨਹੀਂ ਹੈ ਹੁਣ ਨਵੀਂ ਚੀਜ਼ਾਂ ਸਿੱਖਣਾ ਅਤੇ ਕਿਤਾਬਾਂ ਪੜ੍ਹਨਾ ਸਿਰਫ ਸਕੂਲ-ਕਾਲਜ ਨਾਲ ਖਤਮ ਨਹੀਂ ਹੋ ਜਾਂਦਾ ਹੁਣ ਤਾਂ ਇੱਕ ਵਾਰ ਜਾੱਬ ਪਾ ਲੈਣ ਤੋਂ ਬਾਅਦ ਵੀ ਤੁਹਾਨੂੰ ਉਸ ’ਚ ਬਣੇ ਰਹਿਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸਿੱਖਣਾ ਅਤੇ ਪੜ੍ਹਨੀਆਂ ਪੈਂਦੀਆਂ ਹਨ

Also Read :-

ਆਓ ਜਾਣਦੇ ਹਾਂ ਕਿ ਅਜਿਹੀਆਂ ਮਹੱਤਵਪੂਰਨ ਗੱਲਾਂ, ਜੋ ਤੁਹਾਡੇ ਕਰੀਅਰ ਨਿਰਮਾਣ ’ਚ ਤੁਹਾਡੀ ਮੱਦਦ ਕਰਨਗੀਆਂ:-

ਖੁਦ ’ਚ ਐਕਸੀਲੈਂਸ ਲਿਆਓ:

ਮੌਜ਼ੂਦਾ ਹਾਲਾਤ ’ਚ ਕਿਤਾਬੀ ਕੀੜਾ ਬਣ ਕੇ ਜਾਂ ਡਿਗਰੀਆਂ ਦਾ ਢੇਰ ਲਾ ਕੇ ਸਫਲਤਾ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ ਹੈ ਆਪਣੇ ਅੰਦਰ ਝਾਕ ਕੇ ਆਪਣੀ ਪ੍ਰਤਿਭਾ ਨੂੰ ਟਟੋਲੋ ਕਿ ਕਿਹੜੇ ਖੇਤਰ ’ਚ ਤੁਸੀਂ ਆਪਣੇ ਹੁਨਰ ਨੂੰ ਵਿਕਸਤ ਕਰਕੇ ਬਾਜੀ ਮਾਰ ਸਕਦੇ ਹੋ ਜੋ ਖੇਤਰ ਤੁਹਾਨੂੰ ਜਨਤਕ ਲਾਭਕਾਰੀ ਲੱਗਣ, ਉਸ ’ਚ ਮਾਹਿਰਾਂ ਦੀ ਸਲਾਹ ਲੈ ਕੇ ਆਪਣਾ ਹੁਨਰ ਵਧਾਓ

ਆਤਮਵਿਸ਼ਵਾਸ ਵਧਾਓ:

ਜੀਵਨ ਦੇ ਕੁਰੂਕਸ਼ੇਤਰ ’ਚ ਅੱਧੀ ਲੜਾਈ ਤਾਂ ਆਤਮਵਿਸ਼ਵਾਸ ਨਾਲ ਹੀ ਲੜੀ ਜਾਂਦੀ ਹੈ ਜੇਕਰ ਯੋਗਤਾ ਨਾਲ ਆਤਮਵਿਸ਼ਵਾਸ ਵਧਾਇਆ ਜਾਵੇ ਤਾਂ ਕਰੀਅਰ ਦੇ ਕੁਰੂਕਸ਼ੇਤਰ ’ਚ ਤੁਹਾਨੂੰ ਕੋਈ ਹਰਾ ਨਹੀਂ ਸਕੇਗਾ
ਅਧਿਐਨ ਦੇ ਨਾਲ-ਨਾਲ ਉਨ੍ਹਾਂ ਗਤੀਵਿਧੀਆਂ ’ਚ ਵੀ ਹਿੱਸਾ ਲਓ, ਜਿਨ੍ਹਾਂ ਨਾਲ ਤੁਹਾਡਾ ਆਤਮਵਿਸ਼ਵਾਸ ਵਧੇ ਕਾਰਜਸ਼ਾਲਾਵਾਂ ਅਤੇ ਸਖਸ਼ੀਅਤ ਵਿਕਾਸ ਲਈ ਸੰਸਥਾਵਾਂ ’ਚ ਇਹੀ ਸਭ ਤਾਂ ਕੀਤਾ ਜਾਂਦਾ ਹੈ

ਕਾਨਟੈਕਟ ਵਧਾਓ:

ਯਾਦ ਰੱਖੋ ਇਹ ਜ਼ਮਾਨਾ ਹੀ ਸੂਚਨਾ ਤਕਨੀਕੀ ਦਾ ਹੈ ਇੱਥੇ ਜਾਣਕਾਰੀ, ਜਿੰਨੀਆਂ ਸੂਚਨਾਵਾਂ ਤੁਹਾਡੇ ਕੋਲ ਹੋਣਗੀਆਂ, ਕਰੀਅਰ ਨਿਰਮਾਣ ਦੇ ਰਸਤੇ ਓਨੇ ਹੀ ਆਸਾਨ ਹੋਣਗੇ ਹੰਕਾਰ ਛੱਡੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਮਿਲੋ, ਉਨ੍ਹਾਂ ਨੂੰ ਆਪਣੀ ਜਾਣਕਾਰੀ ਦਿਓ, ਉਨ੍ਹਾਂ ਦੀ ਜਾਣਕਾਰੀ ਲਓ ਤੁਹਾਡੇ ਜਾਣਨ ਵਾਲਿਆਂ ਦਾ ਜਾਲ ਜਿੰਨਾ ਲੰਬਾ ਹੋਵੇਗਾ ਸਫਲਤਾ ਓਨਾ ਹੀ ਤੁਹਾਡੇ ਕਰੀਬ ਹੋਵੇਗੀ ਕਿਉਂਕਿ ਸੰਪਰਕ, ਸਫਲਤਾ ’ਚ ਪ੍ਰੇਰਨਾ ਦੀ ਭੂਮਿਕਾ ਨਿਭਾਉਂਦਾ ਹੈ

ਤਕਨੀਕ ਦੇ ਨਾਲ-ਨਾਲ ਚੱਲੋ:

ਪੁਰਾਣਾ ਭਲੇ ਹੀ ਸੁਹਾਵਨਾ ਮੰਨਿਆ ਜਾਂਦਾ ਹੋਵੇ, ਪਰ ਅੱਜ ਦੇ ਮੁਕਾਬਲੇ ’ਚ ਨਵੀਂ ਤਕਨੀਕ ਦਾ ਮਹੱਤਵ ਨਕਾਰਿਆ ਨਹੀਂ ਜਾ ਸਕਦਾ ਕਿਸੇ ਵੀ ਖੇਤਰ ’ਚ ਐਂਟਰੀ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ, ਕੀ ਕੰਪਿਊਟਰ ਚਲਾਉਣਾ ਆਉਂਦਾ ਹੈ?
ਕੰਪਿਊਟਰ ਦੇ ਆਧਾਰਭੂਤ ਗਿਆਨ ਦੀ ਬਜਾਇ ਥੋੜ੍ਹੀ ਜ਼ਿਆਦਾ ਦਿਲਚਸਪੀ ਦਿਖਾਓ ਕਿਉਂਕਿ ਇਹੀ ਉਹ ਅਲਾਦੀਨ ਹੈ, ਜੋ ਕਰੀਅਰ ਨਿਰਮਾਣ ਦੀ ਹਰ ਮੰਗ ਨੂੰ ਪੂਰਾ ਕਰ ਸਕਦਾ ਹੈ

ਪਰਿਵਾਰ ਤੋਂ ਮੂੰਹ ਨਾ ਮੋੜੋ:

ਅਕਸਰ ਦੇਖਿਆ ਗਿਆ ਹੈ ਕਿ ਕਰੀਅਰ ਨਿਰਮਾਣ ਦੀ ਚਿੰਤਾ ’ਚ ਲੋਕ ਘਰ-ਪਰਿਵਾਰ ਨੂੰ ਭੁੱਲ ਜਾਂਦੇ ਹਨ ਪ੍ਰੇਸ਼ਾਨੀ ਅਤੇ ਤਕਲੀਫ ਦੇ ਸਮੇਂ ਪਰਿਵਾਰ ਹੀ ਕੰਮ ਆਉਂਦਾ ਹੈ, ਇਸ ਲਈ ਪਰਿਵਾਰ ਨੂੰ ਲੋਂੜੀਦਾ ਸਮਾਂ ਦਿਓ ਪਰਿਵਾਰਕ ਖੁਸ਼ੀ ਨਾਲ ਕਰੀਅਰ ਦਾ ਸੰਘਰਸ਼ ਆਸਾਨ ਹੋ ਜਾਂਦਾ ਹੈ ਅਤੇ ਤੁਸੀਂ ਤਨਾਅਮੁਕਤ ਹੋ ਕੇ ਕਰੀਅਰ ਬਣਾਉਣ ਦੇ ਰਾਹ ’ਤੇ ਪਹਿਲੂ ਹੋ ਸਕਦੇ ਹੋ

ਦੂਜਿਆਂ ਨਾਲ ਵਿਹਾਰ ਕਰਨਾ ਸਿੱਖੋ:

ਤੁਹਾਡਾ ਸੰਘਰਸ਼, ਤੁਹਾਡੀ ਪ੍ਰੇਸ਼ਾਨੀ ਬਿਲਕੁਲ ਨਿੱਜੀ ਮਾਮਲਾ ਹੈ ਇਸ ਦਾ ਅਸਰ ਦੂਜਿਆਂ ਨਾਲ ਆਪਣੇ ਵਿਹਾਰ ’ਚ ਨਾ ਆਉਣ ਦਿਓ ਜੋ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਸਿੱਖ ਲੈਂਦਾ ਹੈ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਕਿਉਂਕਿ ਟੀਮਵਰਕ ਦੇ ਰੂਪ ’ਚ ਕੰਮ ਕਰਨਾ ਹੀ ਮੈਨੇਜਮੈਂਟ ਦਾ ਮੂਲਮੰਤਰ ਹੈ

ਵਧਾ-ਚੜ੍ਹਾ ਕੇ ਨਾ ਬੋਲੋ, ਇਮਾਨਦਾਰ ਰਹੋ:

ਝੂਠ ਜ਼ਿਆਦਾ ਦੇਰ ਟਿਕਦਾ ਨਹੀਂ ਹੈ ਆਪਣੇ ਬਾਰੇ ਸਹੀ ਮੁਲਾਂਕਣ ਕਰਕੇ ਅਸਲ ਤਸਵੀਰ ਪੇਸ਼ ਕਰੋ ਸੰਵੇਦਨਸ਼ੀਲਤਾ ਵਾਲੇ ਵਿਹਾਰ ਦੀ ਸਭ ਕਦਰ ਕਰਦੇ ਹਨ ਆਪਣੇ ਕੰਮ ਪ੍ਰਤੀ ਤੁਹਾਡੀ ਇਮਾਨਦਾਰੀ ਤੁਹਾਨੂੰ ਕਰੀਅਰ ਨਿਰਮਾਣ ’ਚ ਸਰਵੋਤਮ ਸਥਾਨ ਦਿਵਾ ਸਕਦੀ ਹੈ ਭੁੱਲੋ ਨਾ, ਕੰਮ ਹੀ ਪੂਜਾ ਹੈ

ਓਵਰ ਅੰਬੀਸ਼ੀਅਸ ਨਾ ਬਣੋ:

ਹਰੇਕ ਇਨਸਾਨ ’ਚ ਇੱਛਾਵਾਂ ਦਾ ਹੋਣਾ ਜਿੰਨਾ ਵਧੀਆ ਹੈ, ਉਸ ਦੀ ਬਹੁਤ ਜ਼ਿਆਦਾ ਇੱਛਾਵਾਂ ਓਨੀ ਹੀ ਨੁਕਸਾਨਦਾਇਕ ਹੁੰਦੀ ਹੈ ਕਿਉਂਕਿ ‘ਅਤਿ ਸਰਵਤਰ ਵਰਜਯੇਤ’ ਕਿਸੇ ਕਰਿਸ਼ਮੇ ਦੀ ਉਮੀਦ ਨਾ ਕਰੋ ਸਭ ਚੀਜ਼ਾਂ ਸਮੇਂ ’ਤੇ ਹੀ ਮਿਲਦੀਆਂ ਹਨ ਪਹਿਲਾਂ ਤਜ਼ਰਬਾ ਪ੍ਰਾਪਤ ਕਰੋ, ਫਿਰ ਉਮੀਦ ਕਰੋ

ਸਮੇਂ ਅਨੁਸਾਰ ਖੁਦ ਨੂੰ ਬਦਲੋ:

ਅੱਜ ਕਰੀਅਰ ਨਿਰਮਾਣ ਬਜ਼ਾਰ ’ਚ ਉਪਲੱਬਧ ਖ਼ਪਤਕਾਰ ਵਸਤੂਆਂ ਵਾਂਗ ਹੋ ਗਿਆ ਹੈ ਮੁਕਾਬਲੇ ਦੇ ਬਾਜ਼ਾਰ ’ਚ ਉਹ ਵਸਤੂ ਟਿੱਕ ਸਕਦੀ ਹੈ, ਜਿਸ ’ਚ ਸਮੇਂ ਅਨੁਸਾਰ ਢਲਣ ਦੀ ਪ੍ਰਵਿਰਤੀ ਹੋਵੇ ਕਰੀਅਰ ਦੇ ਬਾਜ਼ਾਰ ’ਚ ਆਪਣਾ ਮੁੱਲ ਸਮਝੋ ਅਤੇ ਖੁਦ ਨੂੰ ਵਿਕਾਊ ਬਣਾਉਣ ਦਾ ਯਤਨ ਕਰੋ ਧਿਆਨ ਰਹੇ ‘ਬਦਲਾਅ ਹੀ ਸੰਸਾਰ ਦਾ ਨਿਯਮ ਹੈ’
ਵੈਸੇ ਤਾਂ ਕਰੀਅਰ ਨਿਰਮਾਣ ਦੇ ਕਈ ਰਸਤੇ ਹਨ, ਪਰ ਮਨਚਾਹੇ ਖੇਤਰ ’ਚ ਕਰੀਅਰ ਨਿਰਮਾਣ ਦਾ ਰਾਹ ਤਲਾਸ਼ ਕਰਨਾ ਐਨਾ ਆਸਾਨ ਨਹੀਂ ਹੈ ਅੱਜ ਦੇ ਬਦਲਦੇ ਸਮੇਂ ’ਚ ਵਧੀਆ ਕਰੀਅਰ ਹਾਸਲ ਕਰਨ ਲਈ ਕਈ ਖੇਤਰਾਂ ’ਚ ਪਾਰੰਗਤ ਹੋਣਾ ਪੈਂਦਾ ਹੈ ਅਤੇ ਆਪਣੀਆਂ ਯੋਗਤਾਵਾਂ ਨੂੰ ਲਗਾਤਾਰ ਵਿਕਸਤ ਕਰਨਾ ਹੁੰਦਾ ਹੈ

ਨਵੀਂ ਤਕਨੀਕ ਦੇ ਉਸਤਾਦ ਬਣੋ:

ਨਵੀਂ ਤਕਨੀਕ ਦੇ ਕਰੀਅਰ ਨਿਰਮਾਣ ’ਚ ਹਮੇਸ਼ਾ ਮੰਗ ਰਹਿੰਦੀ ਹੈ ਇਸ ਤੋਂ ਪਹਿਲਾਂ ਕਿ ਕੋਈ ਨਵੀਂ ਤਕਨੀਕ ਪੁਰਾਣੀ ਹੋ ਜਾਵੇ ਤੁਸੀਂ ਉਸ ਦੇ ਉਸਤਾਦ ਬਣ ਜਾਓ ਜਿਵੇਂ-ਜਿਵੇਂ ਨਵੀਂ ਤਕਨੀਕ ਆਉਂਦੀ ਜਾਵੇ ਤੁਸੀਂ ਉਸ ਨਾਲ ਤਾਲਮੇਲ ਕਰਨਾ ਸਿੱਖ ਲਓ ਆਪਣੇ ਗਿਆਨ ਨੂੰ ਵਧਾਉਂਦੇ ਰਹੋ ਭਵਿੱਖ ਉਸੇ ਦਾ ਹੁੰਦਾ ਹੈ, ਜੋ ਆਪਣੇ ਆਪ ਨੂੰ ਸਭ ਤੋਂ ਉੱਤਮ ਤਰੀਕੇ ਨਾਲ ਸਹੀ ਮਾਹੌਲ ’ਚ ਢਾਲ ਲੈਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!