ਤਮਗਾਵੀਰ ਇਲਮਚੰਦ ਇੰਸਾਂ ਪੂਜਨੀਕ ਗੁਰੂ ਜੀ ਦੇ ਅਨਮੋਲ ਟਿਪਸ ਨਾਲ ਬਦਲੀ 85 ਸਾਲ ਐਥਲੀਟ ਦੀ ਜ਼ਿੰਦਗੀ
ਹਾਲ ਹੀ ’ਚ 27 ਅਪਰੈਲ ਤੋਂ 01 ਮਈ 2023 ਨੂੰ ਚੇੱਨਈ (ਤਮਿਲਨਾਡੂ) ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਈ 42ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਦੋ ਸੋਨ ਸਮੇਤ ਚਾਰ ਤਮਗੇ ਜਿੱਤ ਕੇ ਜ਼ਿਆਦਾ ਉਮਰ ਵਾਲੇ ਐਥਲੀਟ ਇਲਮ ਚੰਦ ਨੇ ਇਹ ਦਰਸਾ ਦਿੱਤਾ ਕਿ ਮੰਜਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫਨਿਆਂ ’ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉੱਡਾਨ ਹੁੰਦੀ ਹੈ
62 ਸਾਲ ਦੀ ਉਮਰ ਲੰਘਦੇ ਹੀ ਬਿਮਾਰੀਆਂ ਨੇ ਮੇਰੇ ਸਰੀਰ ਨੂੰ ਜਕੜਨਾ ਸ਼ੁਰੂ ਕਰ ਦਿੱਤਾ ਸੀ ਸ਼ੂਗਰ, ਖੰਘ ਵਰਗੀਆਂ ਕਈ ਦਿੱਕਤਾਂ ਇਸ ਤਰ੍ਹਾਂ ਵਧ ਗਈਆਂ ਕਿ ਦੋ-ਚਾਰ ਕਦਮ ਚੱਲਣ ’ਤੇ ਹੀ ਸਾਹ ਚੜ੍ਹ ਜਾਂਦਾ ਪਰ ਸੰਨ 1996 ਦੀ ਉਸ ਖਾਸ ਮੁਲਾਕਾਤ ਨੇ ਮੇਰੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ 85 ਸਾਲ ਦੇ ਇਲਮ ਚੰਦ ਦੱਸਦੇ ਹਨ ਕਿ ਦਰਅਸਲ ਉਸ ਦਿਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰੂਹਾਨੀ ਸਤਿਸੰਗ ਸੀ, ਮੈਨੂੰ ਵੀ ਦਰਸ਼ਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਪੂਜਨੀਕ ਗੁਰੂ ਜੀ ਨੇ ਮੈਨੂੰ ਯੋਗ ਲਈ ਪ੍ਰੇਰਿਤ ਕਰਦੇ ਹੋਏ ਕਈ ਟਿਪਸ ਦਿੱਤੇ
ਤਾਂ ਮੈਂ ਉਸ ਦਰਮਿਆਨ ਗਰਭਾਸਨ ਕਰਕੇ ਦਿਖਾਇਆ ਇਹ ਦੇਖ ਕੇ ਪੂਜਨੀਕ ਗੁਰੂ ਜੀ ਬੜੇ ਖੁਸ਼ ਹੋਏ ਅਤੇ ਮੇਰੀ ਉਮਰ ਬਾਰੇ ਪੁੱਛਿਆ ਗੁਰੂ ਜੀ ਨੇ ਫਿਰ ਫਰਮਾਇਆ, ‘ਦੇਖੋ ਭਈ! 62 ਸਾਲ ਦਾ ਜਵਾਨ’! ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਕੁਝ ਦਿਨਾਂ ’ਚ ਹੀ ਮੈਂ ਸਰੀਰਕ ਤੌਰ ’ਤੇ ਫਿੱਟ ਹੋ ਗਿਆ ਅਤੇ 2002 ’ਚ ਪਾਂਡੂਚੇਰੀ ’ਚ ਵੈਟਰਨ ਖੇਡਾਂ ’ਚ ਹਿੱਸਾ ਲਿਆ, ਜਿਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਲਮ ਚੰਦ ਫਰਾਟਾ ਦੌੜ ’ਚ ਅੱਜ ਵੱਡੇ-ਵੱਡੇ ਧੁਰੰਦਰਾਂ ਨੂੰ ਹਰਾ ਦਿੰਦੇ ਨਜ਼ਰ ਆਉਂਦੇ ਹਨ ਉਹ ਯੋਗਾ ਅਤੇ ਐਥਲੀਟ ਖੇਡਾਂ ’ਚ ਹੁਣ ਤੱਕ 450 ਮੈਡਲ ਜਿੱਤ ਚੁੱਕੇ ਹਨ, ਜੋ ਆਪਣੇ ਆਪ ’ਚ ਅਜ਼ੂਬੇ ਤੋਂ ਘੱਟ ਨਹੀਂ ਹੈ
Also Read :- ‘ਵਯੋਸ਼੍ਰੇਸ਼ਠ’ ਇਲਮਚੰਦ | ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
ਹਾਲ ਹੀ ’ਚ 27 ਅਪਰੈਲ ਤੋਂ 01 ਮਈ 2023 ਨੂੰ ਚੇੱਨਈ (ਤਮਿਲਨਾਡੂ) ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਹੋਈ 42ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਦੋ ਸੋਨ ਸਮੇਤ ਚਾਰ ਤਮਗੇ ਜਿੱਤ ਕੇ ਜ਼ਿਆਦਾ ਉਮਰ ਐਥਲੀਟ ਇਲਮ ਚੰਦ ਨੇ ਇਹ ਦਰਸਾ ਦਿੱਤਾ ਕਿ ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫਨਿਆਂ ’ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉੱਡਾਨ ਹੁੰਦੀ ਹੈ
ਸਾਲ 1938 ’ਚ ਉੱਤਰ ਪ੍ਰਦੇਸ਼ ’ਚ ਜਨਮੇ ਡਾ. ਇਲਮ ਚੰਦ ਇੰਸਾਂ ਦੇ ਜੀਵਨ ’ਚ ਮੁਸ਼ਕਲਾਂ ਦਾ ਦੌਰ ਵੀ ਚੱਲਿਆ ਮੈਟ੍ਰਿਕ ਤੱਕ ਸਿੱਖਿਆ ਪਾਉਣ ਲਈ ਉਨ੍ਹਾਂ ਨੂੰ ਹਰ ਰੋਜ਼ 30 ਕਿੱਲੋਮੀਟਰ ਪੈਦਲ ਚੱਲਣਾ ਪੈਂਦਾ ਸੀ, ਪਰ ਇਸੇ ਮਜ਼ਬੂਰੀ ਨੇ ਅੱਜ ਉਸ ਨੂੰ ਮੈਰਾਥਨ ਦਾ ਦੌੜਾਕ ਬਣਾ ਦਿੱਤਾ ਇਲਮ ਚੰਦ ਦੱਸਦੇ ਹਨ ਕਿ ਕਿਸੇ ਸਮੇਂ ਯੋਗ ਉਸ ਦੇ ਲਈ ਅਣਸੁਣਿਆ ਜਿਹਾ ਨਾਂਅ ਸੀ, ਪਰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੇਰੇ ਅੰਦਰ ਅਜਿਹਾ ਕੋਈ ਟੈਲੰਟ ਦੇਖਿਆ,
ਜੋ ਮੈਨੂੰ ਯੋਗਾ ਲਈ ਪ੍ਰੇਰਿਤ ਕੀਤਾ ਡਾ. ਐੱਮਐੱਸਜੀ ਨੇ 2001 ’ਚ ਯੋਗਾ ਦੇ ਕਈ ਟਿਪਸ ਦੱਸੇ, ਮੈਂ ਪੂਰਾ ਅਭਿਆਸ ਕੀਤਾ, ਜਿਸ ਤੋਂ ਬਾਅਦ ਸਾਲ 2002 ’ਚ ਪਹਿਲੀ ਵਾਰ ਪੁੰਡੂਚੇਰੀ ’ਚ ਯੋਗਾ ਮੁਕਾਬਲੇ ’ਚ ਹਿੱਸਾ ਲੈ ਕੇ ਛੇਵੇਂ ਸਥਾਨ ’ਤੇ ਰਿਹਾ, ਇਸ ਮੁਕਾਬਲੇ ’ਚ ਇੰਟਰਨੈਸ਼ਨਲ ਖਿਡਾਰੀ ਵੀ ਸਨ ਪਿਛਲੇ 21 ਸਾਲ ’ਚ 150 ਸੋਨ ਅਤੇ 70 ਚਾਂਦੀ ਸਮੇਤ 450 ਤੋਂ ਜ਼ਿਆਦਾ ਤਮਗੇ ਹੁਣ ਤੱਕ ਜਿੱਤ ਚੁੱਕਾ ਹੈ ਭਾਰਤ ਹੀ ਨਹੀਂ, ਯੋਗਾ ਦੇ ਸਹਾਰੇ ਮੈਨੂੰ ਮਲੇਸ਼ੀਆ ਅਤੇ ਚੀਨ ’ਚ ਵੀ ਆਪਣਾ ਹੁਨਰ ਦਿਖਾਉਣ ਦਾ ਕਈ ਵਾਰ ਮੌਕਾ ਮਿਲਿਆ
ਸਾਲ 2018 ’ਚ ਇੱਕ ਸਾਲ ’ਚ ਸਭ ਤੋਂ ਜ਼ਿਆਦਾ 53 ਮੈਡਲ ਜਿੱਤੇ ਹਨ ਇਲਮ ਚੰਦ ਐਥਲੈਟਿਕਸ ’ਚ ਖੂਬ ਦਮਖਮ ਦਿਖਾਉਂਦਾ ਹੈ ਸਾਲ 2018 ’ਚ ਸਰਸਾ ’ਚ 22 ਕਿੱਲੋਮੀਟਰ ਦੀ ਮੈਰਾਥਨ ’ਚ ਅੱਵਲ ਰਹਿਣ ਵਾਲੇ ਇਲਮ ਚੰਦ ਨੇ ਦਿੱਲੀ ਦੀ 22 ਕਿੱਲੋਮੀਟਰ ਮੈਰਾਥਨ ’ਚ ਕਈ ਵਾਰ ਹਿੱਸਾ ਲਿਆ ਹੈ ਦੂਜੇ ਪਾਸੇ ਪੋਲਵਾਲਟ ’ਚ ਵੀ ਕਈ ਸੋਨ ਤਮਗੇ ਜਿੱਤ ਚੁੱਕਾ ਹੈ ਇਹੀ ਨਹੀਂ, ਪੋਲਵਾਲਟ ’ਚ ਤਾਂ ਮਲੇਸ਼ੀਆ ਤੇ ਚੀਨ ’ਚ ਵੀ ਉਹ ਧੂਮ ਮਚਾ ਚੁੱਕੇ ਹਨ
ਐਥਲੀਟ ਇਲਮਚੰਦ ਇਸ ਉਮਰ ’ਚ ਵੀ 60 ਦੇ ਖਿਡਾਰੀਆਂ ਨੂੰ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਨ ਉਨ੍ਹਾਂ ਨੇ 2007 ’ਚ ਮਲੇਸ਼ੀਆ ’ਚ ਹੋਈ ਏਸ਼ਿਆਈ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ 800 ਮੀਟਰ ’ਚ ਕਾਂਸੀ ਤਮਗਾ ਅਤੇ 2015 ’ਚ ਚੀਨ ’ਚ ਹੋਈਆਂ ਕੌਮਾਂਤਰੀ ਵੈਟਰਨ ਖੇਡਾਂ ’ਚ ਪੋਲਵਾਲਟ ਅਤੇ ਉੱਚੀ ਛਾਲ ’ਚ ਲੜੀਵਾਰ ਚਾਂਦੀ ਅਤੇ ਕਾਂਸੀ ਤਮਗਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ ਇਸ ਤੋਂ ਇਲਾਵਾ ਭਾਰਤ ’ਚ ਪੁੰਡੂਚੇਰੀ ’ਚ ਸਾਲਾਨਾ ਕੌਮਾਂਤਰੀ ਯੋਗ ਚੈਂਪੀਅਨਸ਼ਿਪ ’ਚ 2015 ਤੋਂ 2018 ਤੱਕ ਲਗਾਤਾਰ ਸੋਨ ਤਮਗੇ ਜਿੱਤ ਕੇ ਚੈਂਪੀਅਨ ਬਣੇ ਗੁੜਗਾਓਂ ’ਚ ਰੂਰਲ ਇੰਡੀਆ ਸਪੋਰਟਸ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਹੋਈ
ਓਪਨ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ’ਚ 4 ਸੋਨ ਤਮਗਿਆਂ ’ਤੇ ਕਬਜ਼ਾ ਕੀਤਾ ਹਰਿਆਣਾ ਵੱਲੋਂ 80 ਸਾਲ ਤੋਂ ਜ਼ਿਆਦਾ ਉਮਰ ਵਰਗ ’ਚ ਖੇਡਦੇ ਹੋਏ ਇਲਮ ਚੰਦ ਇੰਸਾਂ ਨੇ 42ਵੀਂ ਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਪੋਲਵਾਲਟ ’ਚ ਸੋਨ, 400 ਮੀ. ਰਿਲੇਅ ਰੇਸ ’ਚ ਸੋਨ, ਟ੍ਰਿਪਲ ਜੰਪ ’ਚ ਕਾਂਸੀ ਅਤੇ 100 ਮੀ. ਰਿਲੇਅ ਰੇਸ ’ਚ ਵੀ ਕਾਂਸੀ ਤਮਗਾ ਜਿੱਤ ਕੇ ਸੂਬਾ ਅਤੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਦਾ ਨਾਂਅ ਰੌਸ਼ਨ ਕੀਤਾ ਦੂਜੇ ਪਾਸੇ ਇੰਡੀਅਨ ਯੋਗਾ ਫੈਡਰੇਸ਼ਨ ਵੱਲੋਂ ਸ੍ਰੀਰਾਮ ਕਾਲਜ, ਜ਼ਿਲ੍ਹਾ ਪਲਵਲ (ਹਰਿਆਣਾ) 8 ਤੋਂ 10 ਮਈ 2022 ’ਚ ਹੋਏ 38ਵੇਂ ਆਲ ਇੰਡੀਆ ਯੋਗ ਆਸਨ ਸਪੋਰਟਸ ਚੈਂਪੀਅਨਸ਼ਿਪ ’ਚ ਇਲਮ ਚੰਦ ਇੰਸਾਂ ਨੇ 50 ਤੋਂ 60 ਉਮਰ ਵਰਗ ’ਚ ਖੇਡਦੇ ਹੋਏ ਸੋਨ ਤਮਗਾ ਹਾਸਲ ਕੀਤਾ
ਇਸੇ ਨਾਲ ਹੀ ਯੋਗਾ ਡੈਮੋ ’ਚ ਗੈਸਟ ਆਫ ਆਨਰ ਦਾ ਪੁਰਸਕਾਰ ਵੀ ਦਿੱਤਾ ਗਿਆ ਇਸ ਤੋਂ ਬਾਅਦ ਕੋਲਾਘਾਟ, ਪੂਰਵਾ, ਕੋਲਕਾਤਾ (ਪੱਛਮ ਬੰਗਾਲ) ਦੇ ਕੋਲਾ ਯੂਨੀਅਨ ਹਾਈ ਸਕੂਲ ’ਚ ਖੇਡੀ ਗਈ ਆਲ ਇੰਡੀਆ ਯੋਗਾ ਆਸਨ ਸਪੋਰਟਸ ਚੈਂਪੀਅਨਸ਼ਿਪ 26 ਤੋਂ 28 ਮਈ ਤੱਕ (50 ਸਾਲ ਤੋਂ ਜ਼ਿਆਦਾ ਉਮਰ ’ਚ ਖੇਡਦੇ ਹੋਏ) ਯੋਗ ਆਸਨ ’ਚ ਸੋਨ ਤਮਗਾ ਹਾਸਲ ਕੀਤਾ ਗੁਜਰਾਤ ’ਚ ਹੋਈ ਪਹਿਲੀ ਨੈਸ਼ਨਲ ਓਪਨ ਮਾਸਟਰ ਐਥਲੈਟਿਕਸ ਚੈਂਪੀਅਨਸਿਪ ’ਚ ਪੋਲਵਾਲਟ ’ਚ ਸੋਨ ਅਤੇ ਲੌਂਗ ਜੰਪ ’ਚ ਚਾਂਦੀ ਤਮਗਾ ਹਾਸਲ ਕੀਤਾ ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ ਉਹ 450 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 100 ਦੇ ਲਗਭਗ ਕੌਮਾਂਤਰੀ, 200 ਦੇ ਕਰੀਬ ਕੌਮੀ ਅਤੇ ਹੋਰ ਜ਼ਿਲ੍ਹਿਆਂ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ
Table of Contents
ਬ੍ਰਹਮਚਰਿਆ, ਧਿਆਨ ਅਤੇ ਯੋਗ
ਇਲਮ ਚੰਦ ਦਾ ਕਹਿਣਾ ਹੈ ਕਿ ਪੂਜਨੀਕ ਸੰਤ ਐੱਮਐੱਸਜੀ ਤੋਂ ਗੁਰੂਮੰਤਰ ਲੈ ਕੇ ਧਿਆਨ ’ਚ ਲਗਾਤਾਰ ਸਮਾਂ ਲਗਾਉਂਦਾ ਹਾਂ ਧਿਆਨ ਆਸਨ ਇਸ ’ਚ ਬਹੁਤ ਮੱਦਦਗਾਰ ਹੈ ਮੈਂ ਬ੍ਰਹਮਚਰਿਆ ਦਾ ਪਾਲਣ ਕਰਦਾ ਹਾਂ ਇੱਕ ਅਜਿਹਾ ਸਮਾਂ ਵੀ ਸੀ, ਜਦੋਂ ਮੈਨੂੰ ਸ਼ੂਗਰ, ਖੰਘ ਵਰਗੀਆਂ ਬਿਮਾਰੀਆਂ ਨੇ ਜਕੜਿਆ ਹੋਇਆ ਸੀ, ਪਰ ਜਦੋਂ ਤੋਂ ਯੋਗ ਨੂੰ ਅਪਣਾਇਆ ਹੈ ਸਾਰੀਆਂ ਬਿਮਾਰੀਆਂ ਛੂ-ਮੰਤਰ ਹੋ ਗਈਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ’ਚ ਬੱਚੇ ਉਨ੍ਹਾਂ ਤੋਂ ਲਗਾਤਾਰ ਯੋਗ ਸਿੱਖ ਰਹੇ ਹਨ ਇਲਮ ਚੰਦ ਦਾ ਕਹਿਣਾ ਹੈ ਕਿ ਇਨ੍ਹੀ ਦਿਨੀਂ ਲੋਕਾਂ ’ਚ ਸਾਹ ਦੀ ਪ੍ਰੇਸ਼ਾਨੀ ਜ਼ਿਆਦਾ ਆ ਰਹੀ ਹੈ, ਅਜਿਹੇ ’ਚ ਪ੍ਰਾਣਯਾਮ ਰੈਗੂਲਰ ਤੌਰ ’ਤੇ ਕਰਦੇ ਰਹਿਣ ਨਾਲ ਥੋੜ੍ਹਾ ਆਰਾਮ ਜ਼ਰੂਰ ਮਿਲੇਗਾ ਗੋਡਿਆਂ ਦੇ ਦਰਦ ’ਚ ਪੱਛਮੋਤਾਨ ਆਸਨ ਕਰਨਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਇਹ ਸੰਭਵ ਹੋ ਸਕਿਆ: ਇਲਮ ਚੰਦ
ਐਥਲੀਟ ਇਲਮ ਚੰਦ ਨੇ ਜੀਵਨ ਦੇ ਇਸ ਪੜਾਅ ’ਚ ਖੇਡਾਂ ’ਚ ਅਜਿਹੀਆਂ ਉਪਲੱਬਧੀਆਂ ਨੂੰ ਹਾਸਲ ਕਰਨ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਅਤੇ ਰਹਿਮਤ ਨੂੰ ਦਿੰਦੇ ਹੋਏ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਨਾਲ ਹੀ ਸੰਭਵ ਹੋ ਸਕਿਆ ਹੈ
ਇਲਮ ਚੰਦ ਨੂੰ ਬਿਹਤਰ ਪ੍ਰਦਰਸ਼ਨ ਲਈ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ ਅਤੇ ਉਸ ਸਮੇਂ ਦੇ ਮਾਣਯੋਗ ਉੱਪ ਰਾਸ਼ਟਰਪਤੀ ਵੈਂਕੇਈਆ ਨਾਇਡੂ ਵੱਲੋਂ ਸਪੋਰਟਸਮੈਨ ਐਡਵੈਂਚਰ ’ਚ ਜ਼ਿਆਦਾ ਉਮਰ ਸਨਮਾਨ ਨਾਲ ਨਵਾਜ਼ਿਆ ਜਾ ਚੁੱਕਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂਪੀ ’ਚ ਕੌਮੀ ਜਾਟ ਮਹਾਂਸਭਾ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਸਮੰਤ ਸਮਰਾਟ ਸਲਕਸ਼ਣਪਾਲ ਦੇਵ ਤੋਮਰ ਟਰੱਸਟ ਅਤੇ ਖਜ਼ਾਨਚੀ ਬਾਗਪਤ (ਯੂਪੀ) ਵੱਲੋਂ ਵੀ ਸਨਮਾਨਿਤ ਕੀਤਾ ਗਿਆ