ਜੇਕਰ ਚਾਹੀਦੀ ਹੈ ਕੁਆਲਿਟੀ ਲਾਈਫ
ਮਲਟੀ ਟਾਸਕਿੰਗ ਇੱਕ ਬੁਰੀ ਆਦਤ ਹੈ ਜੋ ਦਿਮਾਗ ’ਤੇ ਜ਼ਿਆਦਾ ਦਬਾਅ ਪਾਉਂਦੀ ਹੈ ਅਤੇ ਯਾਦਾਸ਼ਤ ਨੂੰ ਕਮਜ਼ੋਰ ਬਣਾਉਂਦੀ ਹੈ ਜੇਕਰ ਤੁਸੀਂ ਇਸ ਆਦਤ ਦੇ ਸ਼ਿਕਾਰ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਦਿਮਾਗ ਵੀ ਉਸ ਫੋਨ ਜਾਂ ਟੈਬਲੇਟ ਦੀ ਤਰ੍ਹਾਂ ਹੈ ਜਦੋਂ ਉਸ ’ਚ ਜੰਕ ਇਕੱਠਾ ਹੋ ਜਾਂਦਾ ਹੈ ਤਾਂ ਉਸਦੀ ਕੰਮ ਕਰਨ ਦੀ ਸ਼ਕਤੀ ਹੌਲੀ ਹੋ ਜਾਂਦੀ ਹੈ,
ਉਸੇ ਤਰ੍ਹਾਂ ਦਿਮਾਗ ’ਤੇ ਵੀ ਕੰਮ ਦਾ ਜ਼ਿਆਦਾ ਦਬਾਅ ਪੈਣ ਨਾਲ ਦਿਮਾਗ ਵੀ ਹੌਲੀ ਹੋ ਜਾਂਦਾ ਹੈ
ਦਿਮਾਗ ਸਹੀ ਰੱਖਣ ਲਈ ਅੱਧੇ ਘੰਟੇ ਦੀ ਸੈਰ ਨਿਯਮਤ ਕਰੋ, ਮੈਡੀਟੇਸ਼ਨ ਕਰੋ ਮੈਡੀਟੇਸ਼ਨ ਕਰਨ ਨਾਲ ਸਟਰੈਸ (ਤਨਾਅ) ਘੱਟ ਹੁੰਦਾ ਹੈ ਅਤੇ ਦਿਮਾਗ ’ਚ ਖੂਨ ਦਾ ਸੰਚਾਰ ਵੀ ਵਧਦਾ ਹੈ
- ਸਵੇਰ ਦੀ ਭੱਜਦੌੜ ਤੋਂ ਬਚਣ ਲਈ ਅਪਣੇ ਅਲਾਰਮ ਨੂੰ 15 ਮਿੰਟ ਪਹਿਲਾਂ ਕਰ ਦਿਓ ਇਨ੍ਹਾਂ ਪੰਦਰ੍ਹਾਂ ਮਿੰਟ ’ਚ ਤੁਹਾਡੇ ਕੰਮ ਸਹੀ ਹੋ ਜਾਣਗੇ, ਤੁਹਾਡਾ ਮੂਡ ਵੀ ਠੀਕ ਰਹੇਗਾ ਅਤੇ ਮਨ ਵੀ ਸ਼ਾਂਤ ਰਹੇਗਾ
- ਘਰ ਦੇ ਕੰਮਾਂ ’ਚ ਪਰਿਵਾਰ ਦੇ ਮੈਂਬਰਾਂ ਦੀ ਮੱਦਦ ਲੈਣ ਤੋਂ ਨਾ ਘਬਰਾਓ, ਉਨ੍ਹਾਂ ਨਾਲ ਲੜੋ ਨਾ, ਕੰਮ ਕਰਵਾਓ ਰਾਤ ਨੂੰ ਹੀ ਤੈਅ ਕਰ ਲਓ ਕਿਸਨੇ ਕੀ ਕਰਨਾ ਹੈ ਗੱਲਬਾਤ ਕਰਕੇ ਸਮੱਸਿਆਂ ਦਾ ਹੱਲ ਕੱਢੋ
- ਕੰਮ ਦੇੇ ਜ਼ਿਆਦਾ ਹੋਣ ਕਾਰਨ ਜੇਕਰ ਤੁਸੀਂ ਜਲਦੀ ਥੱਕ ਜਾਂਦੇ ਹੋ ਤਾਂ ਅਪਣੇ ਸਰੀਰ ਦੇ ਐਨਰਜ਼ੀ ਲੇਵਲ ’ਤੇ ਧਿਆਨ ਦਿਓ ਆਪਣੇ ਨਿਯਮਤ ਖਾਣੇ ’ਚ ਹਰੀਆਂ ਸਬਜ਼ੀਆਂ, ਬਰਾਊਨ ਰਾਈਸ, ਵਿਟਾਮਿਨ ਬੀ ਦੇ ਖੁਰਾਕ ਪਦਾਰਥ ਨੂੰ ਸ਼ਾਮਲ ਕਰੋ ਤਾਂ ਕਿ ਐਨਰਜੈਟਿਕ ਬਣੇ ਰਹੋ
- ਠੰਡੇ ਪਾਣੀ ਨਾਲ ਚਿਹਰਾ ਧੋਣ ’ਤੇ ਗ੍ਰੰਥੀਆਂ ਐਕਟਿਵ ਹੁੰਦੀਆਂ ਹਨ ਅਤੇ ਉਨ੍ਹਾਂ ’ਚ ਐਡਿਰਨਲਿਨ ਹਾਰਮੋਨ ਦਾ ਰਿਸਾਅ ਹੁੰਦਾ ਹੈ ਜਿਸ ਨਾਲ ਦਿਮਾਗ ’ਚ ਖੂਨ ਦਾ ਰਿਸਾਅ ਵਧਦਾ ਹੈ ਅਤੇ ਐਕਟਿਵਤਾ ਵਧ ਜਾਂਦੀ ਹੈ ਗਰਮੀਆਂ ’ਚ ਦਿਨ ’ਚ ਦੋ ਜਾਂ ਤਿੰਨ ਵਾਰ ਠੰਡੇ ਪਾਣੀ ਨਾਲ ਚਿਹਰਾ ਧੋਵੋ
- ਉਮਰ ਵਧਣ ਨਾਲ ਅੱਖਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਨਿਯਮਤ ਖਾਣੇ ’ਚ ਪਾਲਕ, ਬ੍ਰੋਕਲੀ, ਸਵੀਟਕਾਰਨ, ਗਾਜਰ ਲਓ
- ਸੈਲਫ ਮੈਡੀਕੇਸ਼ਨ ਦੀ ਆਦਤ ਸਹੀ ਨਹੀਂ ਹੈ ਇੰਟਰਨੈੱਟ ’ਤੇ ਦੱਸੇ ਲੱਛਣਾ ਦੇ ਆਧਾਰ ’ਤੇ ਦੱਸੀ ਦਵਾਈ ਖੁਦ ਨਾ ਲਓ ਅਪਣੇ ਡਾਕਟਰ ਖੁਦ ਨਾ ਬਣੋ ਡਾਕਟਰ ਦੀ ਸਲਾਹ ’ਤੇ ਹੀ ਐਂਟੀਬਾਇਓਟਿਕਸ ਲਓ ਸਰਦੀ-ਜ਼ੁਕਾਮ ’ਚ ਘਰ ਦੀਆਂ ਤਾਜੀਆਂ ਸਬਜ਼ੀਆਂ ਦਾ ਸੂਪ ਲਓ
- ਸੌਣ ਤੋਂ ਪਹਿਲਾਂ ਦਿਮਾਗ ਨੂੰ ਤਿਆਰ ਕਰੋ, ਟੀਵੀ ਮੋਬਾਇਲ, ਕੰਪਿਊਟਰ, ਲੈਪਟਾਪ ਬੰਦ ਕਰ ਦਿਓ ਪਰਿਵਾਰ ਦੇ ਕਿਸੇ ਮੈਂਬਰ ਨਾਲ ਸੌਣ ਤੋਂ ਪਹਿਲਾਂ ਕੁਝ ਵੀ ਸੀਰੀਅਸ ਡਿਸਕਸ਼ਨ ਨਾ ਕਰੋ, ਨਾ ਬਹਿਸ ਕਰੋ ਮਨ ਅਤੇ ਦਿਮਾਗ ਨੂੰ ਸ਼ਾਂਤ ਕਰ ਕੇ ਸੋਵੋ, ਨੀਂਦ ਵਧੀਆ ਆਵੇਗੀ
- ਕਦੇ-ਕਦੇ ਥੱਕਾਣ ਅਤੇ ਤਨਾਅ ਕਾਰਨ ਨੀਂਦ ਨਾ ਆ ਰਹੀ ਹੋਵੇ ਤਾਂ ਕੋਸੇ ਪਾਣੀ ਨਾਲ ਨਹਾਓ ਨੀਂਦ ਜਲਦੀ ਅਤੇ ਵਧੀਆ ਆਵੇਗੀ
- ਸਵੇਰੇ ਸੂਰਜ ਦੀਆਂ ਕਿਰਨਾਂ ਸਰੀਰ ਨੂੰ ਐਕਟਿਵ ਬਣਾਉਂਦੀਆਂ ਹਨ ਸਮਾਂ ਮਿਲੇ ਤਾਂ ਸਵੇਰ ਦੀ ਧੁੱਪ ਜ਼ਰੂਰ ਲਓ
- ਭਰਪੂਰ ਨੀਂਦ ਤੁਹਾਡੀ ਸਿਹਤ ਲਈ, ਰੋਗ ਰੋਕੂ ਸਮੱਰਥਾ ਲਈ ਅਤੇ ਦਿਨ ਭਰ ਦੀ ਚੁਸਤੀ ਲਈ ਜ਼ਰੂਰੀ ਹੈ
- ਸਰੀਰਕ ਕਸਰਤ ਸਰੀਰ ਨੂੰ ਫੁਰਤੀ ਦਿੰਦੀ ਹੈ, ਇਸਨੂੰ ਆਪਣੇ ਰੂਟੀਨ ਦਾ ਨਿਯਮਤ ਅੰਗ ਬਣਾਓ, ਅੱਖਾਂ ਦੀ ਕਸਰਤ ਵੀ ਕਰੋ
- ਸ਼ਾਮ ਦੇ ਸਮੇਂ ਰਾਤ ਦਾ ਕੰਮ ਨਿਪਟਾ ਕੇ ਟੀਵੀ ਦੇਖਦੇ ਸਮੇਂ ਸਵੇਰ ਦੀ ਸਬਜ਼ੀ ਕੱਟ ਲਓ ਪਿਆਜ ਟਮਾਟਰ, ਅਦਰਕ, ਲੱਸਣ ਵੀ ਕੱਟ ਕੇ ਰੱਖ ਲਓ ਸੰਭਵ ਹੋਵੇ ਤਾਂ ਆਟਾ ਵੀ ਗੁੰਨ ਕੇ ਰੱਖਿਆ ਜਾ ਸਕਦਾ ਹੈ ਤਾਂ ਕਿ ਸਵੇਰੇ ਕੰਮ ਦਾ ਦਬਾਅ ਘੱਟ ਹੋ ਸਕੇ
- ਬੱਚਿਆਂ ਨੂੰ ਰਾਤ ਨੂੰ ਆਪਣਾ ਬੈਗ ਪੈਕ ਕਰਨ ਨੂੰ ਕਹੋ ਉਨ੍ਹਾਂ ਨੂੰ ਰਾਤ ਨੂੰ ਹੀ ਜ਼ੁਰਾਬ, ਟਾਈ, ਰੁਮਾਲ, ਯੂਨੀਫਾਰਮ ਕੱਢਣ ਲਈ ਕਹੋ ਤਾਂ ਕਿ ਉਨ੍ਹਾਂ ਨੂੰ ਵੀ ਆਦਤ ਪੈ ਜਾਵੇ ਤਾਂ ਕਿ ਜੋ ਕੰਮ ਰਾਤ ਨੂੰ ਨਿਪਟ ਸਕਦੇ ਹਨ ਉਹ ਨਿਪਟਾ ਦਿੱਤੇ ਜਾਣ ਸਵੇਰ ਦੇ ਤਨਾਅ ਨੂੰ ਇਹ ਆਦਤਾਂ ਘੱਟ ਕਰਦੀਆਂ ਹਨ ਸਾਬੁਤ ਅਨਾਜ, ਸਬਜ਼ੀਆਂ, ਤਾਜੇ ਫਲ, ਡਰਾਈ ਫਰੂਟਸ ਨੂੰ ਨਿਯਮਤ ਖਾਣੇ ’ਚ ਸ਼ਾਮਲ ਕਰੋ ਤਾਂ ਕਿ ਪੌਸ਼ਟਿਕ ਖਾਣਾ ਲੈਣ ਨਾਲ ਸਿਹਤ ਠੀਕ ਰਹੇ ਦਿਨ ਭਰ ਦੋ ਕੱਪ ਚਾਹ ਜਾਂ 2 ਕੱਪ ਕਾਫ਼ੀ ਦਿਮਾਗ ਅਤੇ ਸਰੀਰ ਨੂੰ ਐਕਟਿਵ ਰੱਖਦੀ ਹੈ ਇਸ ਤੋਂ ਜ਼ਿਆਦਾ ਚਾਹ ਕਾਫ਼ੀ ਨਾ ਪੀਓ
- ਦਿਨ ’ਚ ਤਨਾਅ ਮਹਿਸੂਸ ਹੋਣ ’ਤੇ ਲੰਬਾ ਡੂੰਘਾ ਸਾਹ ਲਓ
- ਕੰਪਿਊਟਰ ’ਤੇ ਕੰਮ ਕਰਨ ਵਾਲਿਆਂ ਨੂੰ ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਜ਼ਰੂਰ ਦੇਣਾ ਚਾਹੀਦਾ ਤਾਂ ਕਿ ਅੱਖਾਂ ’ਚ ਥੱਕਾਣ ਜ਼ਿਆਦਾ ਨਾ ਹੋਵੇ
ਸਾਰਿਕਾ