World River Day -sachi shiksha punjabi

ਪੀਣ ਯੋਗ ਪਾਣੀ ਚਾਹੀਦੈ, ਤਾਂ ਪ੍ਰਦੂਸ਼ਣ ਤੋਂ ਬਚਾਓ ਨਦੀਆਂ

ਦੇਸ਼ ਦੀਆਂ ਸਾਰੀਆਂ ਮੁੱਖ ਨਦੀਆਂ ਭਾਰਤ ’ਚ ਰਹਿਣ ਵਾਲੇ ਕਈ ਲੋਕਾਂ ਦੇ ਜੀਵਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਪੂਰੇ ਦੇਸ਼ ’ਚ ਨਦੀ ਪ੍ਰਣਾਲੀ ਸਿੰਚਾਈ, ਪੀਣ ਯੋਗ ਪਾਣੀ, ਸਸਤੀ ਆਵਾਜ਼ਾਈ, ਬਿਜਲੀ ਦੇ ਨਾਲ-ਨਾਲ ਵੱਡੀ ਗਿਣਤੀ ’ਚ ਲੋਕਾਂ ਲਈ ਗੁਜ਼ਰ-ਬਸਰ ਪ੍ਰਦਾਨ ਕਰਦੀ ਹੈ ਆਰਥਿਕ ਅਤੇ ਸੰਸਕ੍ਰਿਤਕ ਵਿਕਾਸ ’ਚ ਪ੍ਰਾਚੀਨ ਕਾਲ ਤੋਂ ਹੀ ਨਦੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ

ਵਿਸ਼ਵ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ’ਚੋਂ ਇੱਕ ਸਿੰਧੂ (ਸਿੰਧੂ) ਘਾਟੀ ਸੱਭਿਅਤਾ ਦਾ ਜਨਮ ਵੀ ਸਿੰਧੂ (ਸਿੰਧੂ) ਅਤੇ ਗੰਗਾ ਨਦੀ ਦੀਆਂ ਘਾਟੀਆਂ ’ਚ ਹੀ ਹੋਇਆ ਸੀ ਨਦੀ ਕਿਨਾਰੇ ਵਪਾਰਕ ਅਤੇ ਆਵਜ਼ਾਈ ਦੀਆਂ ਸਹੂਲਤਾਂ ਕਾਰਨ ਦੇਸ਼ ਦੀਆਂ ਜ਼ਿਆਦਾਤਰ ਨਗਰ ਨਦੀਆਂ ਦੇ ਕਿਨਾਰੇ ਹੀ ਵਿਕਸਤ ਹੋਏ ਸਨ ਇਸ ਲਈ ਅੱਜ ਵੀ ਦੇਸ਼ ਦੇ ਸਾਰੀਆਂ ਧਾਰਮਿਕ ਸ਼ਹਿਰ ਨਦੀਆਂ ਦੇ ਕਿਨਾਰੇ ਹੀ ਵਸੇ ਹਨ ਇਸ ਦੇ ਨਾਲ ਨਦੀਆਂ ਅੱਜ ਵੀ ਦੇਸ਼ ਦੀ ਸਭ ਤੋਂ ਜ਼ਿਆਦਾ ਜਨਸੰਖਿਆ ਨੂੰ ਖੇਤੀ ਅਤੇ ਪੀਣ ਲਈ ਪਾਣੀ ਉਪਲੱਬਧ ਕਰਾਉਂਦੀ ਹੈ

Also Read :-

ਧਰਤੀ ਦੇ 71 ਪ੍ਰਤੀਸ਼ਤ ਹਿੱਸੇ ’ਚ ਪਾਣੀ ਹੈ, ਜਿਸ ’ਚੋਂ 97.3 ਪ੍ਰਤੀਸ਼ਤ ਪਾਣੀ ਪੀਣ ਯੋਗ ਨਾ ਹੋ ਕੇ ਖਾਰਾ ਪਾਣੀ ਹੈ ਬਾਕੀ 2.7 ਪ੍ਰਤੀਸ਼ਤ ਮਿੱਠਾ ਪਾਣੀ ਸਾਨੂੰ ਨਦੀਆਂ, ਝੀਲਾਂ, ਤਲਾਬਾਂ ਵਰਗੇ ਸੰਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ ਪਰ ਵਧਦੇ ਹੋਏ ਪ੍ਰਦੂਸ਼ਣ ਦੀ ਵਜ੍ਹਾ ਨਾਲ ਨਦੀਆਂ ਦਾ ਪਾਣੀ ਦੂਸ਼ਿਤ ਹੁੰਦਾ ਜਾ ਰਿਹਾ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਪੌਣ-ਪਾਣੀ ’ਚ ਵੀ ਬਦਲਾਅ ਹੁੰਦਾ ਹੈ, ਜਿਸ ਕਾਰਨ ਕਈ ਨਦੀਆਂ ਦਾ ਘੇਰਾ ਘਟਦਾ ਜਾ ਰਿਹਾ ਹੈ ਨਦੀਆਂ ਦੀ ਰੱਖਿਆਂ ਨੂੰ ਲੈ ਕੇ 2005 ’ਚ ਇਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਹਰ ਸਾਲ ਸਤੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਇਸ ਸਾਲ 24 ਸਤੰਬਰ ਨੂੰ ਨਦੀ ਦਿਵਸ ਮਨਾਇਆ ਜਾ ਰਿਹਾ ਹੈ ਭਾਰਤ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ ’ਚ ਵਿਸ਼ਵ ਨਦੀ ਦਿਵਸ ਮਨਾਇਆ ਜਾਂਦਾ ਹੈ ਸਾਡੇ ਦੇਸ਼ ਸਮੇਤ ਅਮਰੀਕਾ, ਪੋਲੈਂਡ, ਦੱਖਣੀ ਅਫਰੀਕਾ, ਅਸਟਰੇਲੀਆ, ਮਲੇਸ਼ੀਆ, ਬੰਗਲਾਦੇਸ਼, ਕੈਨੇਡਾ ਅਤੇ ਬ੍ਰਿਟੇਨ ਆਦਿ ਦੇਸ਼ਾਂ ’ਚ ਵਿਸ਼ਵ ਨਦੀ ਦਿਵਸ ’ਤੇ ਨਦੀਆਂ ਦੀ ਰੱਖਿਆ ਲਈ ਮਨਾਇਆ ਜਾਂਦਾ ਹੈ

ਭਾਰਤ ਦੀਆਂ ਜ਼ਿਆਦਾਤਰ ਨਦੀਆਂ ਦਾ ਪਾਣੀ ਬੰਗਾਲ ਦੀ ਖਾੜੀ ’ਚ ਆਉਂਦਾ ਹੈ ਕੁਝ ਨਦੀਆਂ ਦੇਸ਼ ਦੇ ਪੱਛਮੀ ਹਿੱਸੇ ਤੋਂ ਹੋ ਕੇ ਵਹਿੰਦੀਆਂ ਹਨ ਅਤੇ ਅਰਬ ਸਾਗਰ ’ਚ ਮਿਲ ਜਾਂਦੀਆਂ ਹਨ ਅਰਾਵਲੀ ਪਰਬਤਮਾਲਾ ਦੇ ਉੱਤਰੀ ਹਿੱਸੇ, ਲੱਦਾਖ ਦੇ ਕੁਝ ਹਿੱਸੇ ਅਤੇ ਥਾਰ ਮਾਰੂਥਲ ਦੇ ਖੁਸ਼ਕ ਖੇਤਰਾਂ ’ਚ ਪਾਣੀ ਦੀ ਨਿਕਾਸੀ ਹੈ ਭਾਰਤ ਦੀਆਂ ਸਾਰੀਆਂ ਮੁੱਖ ਨਦੀਆਂ ਤਿੰਨ ਮੁੱਖ ਵੱਡੇ ਝਰਨਿਆਂ ’ਚੋਂ ਨਿਕਲਦੀਆਂ ਹਨ ਭਾਰਤ ਦੀਆਂ ਨਦੀਆਂ ਚਾਰ ਸਮੂਹਾਂ ’ਚ ਵੰਡੀਆਂ ਗਈਆਂ ਹਨ

 1. ਹਿਮਾਲਿਆ ਦੀਆਂ ਨਦੀਆਂ
 2. ਪ੍ਰਾਯਦੀਪ ਨਦੀਆਂ
 3. ਤਟਵਰਤੀ ਨਦੀਆਂ
 4. ਅੰਤ ਸਥਲੀ ਪ੍ਰਵਾਹ ਖੇਤਰ ਦੀਆਂ ਨਦੀਆਂ

ਹਿਮਾਲਿਆ ਦੀਆਂ ਨਦੀਆਂ ਬਾਰ੍ਹਾਂ-ਮਾਸੀ ਹਨ, ਜਿਨ੍ਹਾਂ ਨੂੰ ਪਾਣੀ ਆਮ ਤੌਰ ’ਤੇ ਬਰਫ ਪਿਘਲਣ ਨਾਲ ਮਿਲਦਾ ਹੈ ਇਨ੍ਹਾਂ ’ਚ ਸਾਲਭਰ ਪ੍ਰਵਾਹ ਬਣਿਆ ਰਹਿੰਦਾ ਹੈ ਮਾਨਸੂਨ ਦੇ ਮਹੀਨੇ ’ਚ ਹਿਮਾਲਿਆ ’ਤੇ ਭਾਰੀ ਵਰਖਾ ਹੁੰਦੀ ਹੈ, ਜਿਸ ਨਾਲ ਨਦੀਆਂ ’ਚ ਪਾਣੀ ਵਧ ਜਾਣ ਕਾਰਨ ਅਕਸਰ ਹੜ੍ਹ ਆ ਜਾਂਦੇ ਹਨ ਦੂਜੇ ਪਾਸੇ ਪ੍ਰਾਯਦੀਪ ਦੀਆਂ ਨਦੀਆਂ ’ਚ ਆਮ ਵਰਖਾ ਦਾ ਪਾਣੀ ਰਹਿੰਦਾ ਹੈ, ਇਸ ਲਈ ਪਾਣੀ ਦੀ ਮਾਤਰਾ ਘਟਦੀ-ਵਧਦੀ ਰਹਿੰਦੀ ਹੈ ਜ਼ਿਆਦਾਤਰ ਨਦੀਆਂ ਬਾਰ੍ਹਾਂ-ਮਾਸੀ ਨਹੀਂ ਹਨ ਤਟੀ ਨਦੀਆਂ, ਖਾਸ ਕਰਕੇ ਪੱਛਮੀ ਤੱਟ ਦੀਆਂ, ਘੱਟ ਲੰਮੀਆਂ ਹਨ ਅਤੇ ਇਨ੍ਹਾਂ ਦਾ ਜਲਗ੍ਰਹਿਣ ਖੇਤਰ ਸੀਮਤ ਹੈ ਇਨ੍ਹਾਂ ’ਚੋਂ ਜਿਆਦਾਤਰ ’ਚ ਪਾਣੀ ਭਰ ਜਾਂਦਾ ਹੈ ਪੱਛਮੀ ਰਾਜਸਥਾਨ ’ਚ ਨਦੀਆਂ ਬਹੁਤ ਘੱਟ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਥੋੜ੍ਹੇ ਦਿਨ ਹੀ ਵਹਿੰਦੀਆਂ ਹਨ

ਸਿੰਧੂ ਅਤੇ ਗੰਗਾ-ਬ੍ਰਹਮਾਪੁੱਤਰ-ਮੇਘਨਾ ਨਦੀਆਂ ਤੋਂ ਹਿਮਾਲਿਆ ਦੀਆਂ ਮੁੱਖ ਨਦੀਆਂ ਪ੍ਰਣਾਲੀਆਂ ਬਣਦੀਆਂ ਹਨ ਸਿੰਧੂ ਨਦੀ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਦੀਆਂ ’ਚੋਂ ਇੱਕ ਹੈ ਤਿੱਬਤ ’ਚ ਮਾਨਸਰੋਵਰ ਦੇ ਨੇੜੇ ਇਸ ਦਾ ਮੂਲ ਸਥਾਨ ਹੈ ਇਹ ਭਾਰਤ ਤੋਂ ਹੁੰਦੀ ਹੋਈ ਪਾਕਿਸਤਾਨ ਜਾਂਦੀ ਹੈ ਅਤੇ ਆਖਰ ’ਚ ਕਰਾਚੀ ਦੇ ਨੇੜੇ ਅਰਬ ਸਾਗਰ ’ਚ ਮਿਲ ਜਾਂਦੀ ਹੈ ਭਾਰਤੀ ਖੇਤਰ ’ਚ ਵਹਿਨ ਵਾਲੀਆਂ ਇਸ ਦੀਆਂ ਮੁੱਖ ਸਹਾਇਕ ਨਦੀਆਂ ’ਚ ਸਤਲੁਜ (ਜਿਸ ਦਾ ਜਨਮ ਤਿੱਬਤ ’ਚ ਹੁੰਦਾ ਹੈ),

ਬਿਆਸ, ਰਾਵੀ, ਝਨਾਬ ਅਤੇ ਜ੍ਹੇਲਮ ਗੰਗਾ-ਬ੍ਰਹਮਾਪੁੱਤਰ-ਮੇਘਨਾ ਹੋੋਰ ਮਹੱਤਵਪੂਰਨ ਨਦੀ ਪ੍ਰਣਾਲੀ ਹੈ ਅਤੇ ਭਾਗੀਰਥੀ ਅਤੇ ਅਲਕਨੰਦਾ ਜਿਸ ਦੀਆਂ ਉੱਪ-ਨਦੀਆਂ ਘਾਟੀਆਂ ਹਨ ਇਨ੍ਹਾਂ ਦੇ ਦੇਵਪ੍ਰਿਆਗ ’ਚ ਆਪਸ ’ਚ ਮਿਲ ਜਾਣ ਨਾਲ ਗੰਗਾ ਪੈਦਾ ਹੁੰਦੀ ਹੈ ਇਹ ਉੱਤਰਾਖੰਡ, ਉੱਤਰਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਸੂਬਿਆਂ ’ਚ ਹੁੰਦੀ ਹੋਈ ਵਹਿੰਦੀ ਹੈ ਰਾਜਮਹਿਲ ਪਹਾੜੀਆਂ ਦੇ ਹੇਠਾਂ ਭਾਗੀਰਥੀ ਵਹਿੰਦੀ ਹੈ, ਜੋ ਕਿ ਪਹਿਲਾਂ ਕਦੇ ਮੁੱਖ ਧਾਰਾ ’ਚ ਸੀ, ਜਦਕਿ ਪਦਮਾ ਪੂਰਵ ਵੱਲ ਵਹਿੰਦੀ ਹੋਈ ਬੰਗਲਾਦੇਸ਼ ’ਚ ਐਂਟਰੀ ਕਰਦੀ ਹੈ ਯਮੁਨਾ, ਰਾਮਗੰਗਾ, ਘਾਘਰਾ, ਗੰਡਕ, ਕੋਸੀ, ਮਹਾਂਨੰਦਾ ਅਤੇ ਸੋਨ ਨਦੀਆਂ ਗੰਗਾ ਦੀਆਂ ਮੁੱਖ ਸਹਾਇਕ ਨਦੀਆਂ ਹਨ

ਚੰਬਲ ਅਤੇ ਬੇਤਵਾ ਮਹੱਤਵਪੂਰਨ ਉੱਪਸਹਾਇਕ ਨਦੀਆਂ ਹਨ ਜੋ ਗੰਗਾ ਤੋਂ ਪਹਿਲਾਂ ਯਮੁਨਾ ’ਚ ਮਿਲਦੀਆਂ ਹਨ ਪਦਮਾ ਅਤੇ ਬ੍ਰਹਮਾਪੁੱਤਰ ਬੰਗਲਾਦੇਸ਼ ਅੰਦਰ ਮਿਲਦੀਆਂ ਹਨ ਅਤੇ ਪਦਮਾ ਜਾਂ ਗੰਗਾ ਦੇ ਰੂਪ ’ਚ ਵਹਿੰਦੀਆਂ ਰਹਿੰਦੀਆਂ ਹਨ ਬ੍ਰਹਮਾਪੁੱਤਰ ਦਾ ਜਨਮ ਤਿੱਬਤ ’ਚ ਹੁੰਦਾ ਹੈ ਜਿੱਥੇ ਇਸ ਨੂੰ ‘ਸਾਂਗਪੋ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਲੰਮੀ ਦੂਰੀ ਤੈਅ ਕਰਕੇ ਭਾਰਤ ’ਚ ਅਰੁਣਾਚਲ ਪ੍ਰਦੇਸ਼ ’ਚ ਐਂਟਰੀ ਕਰਦੀ ਹੈ ਜਿੱਥੇ ਇਸ ਨੂੰ ਦਿਹਾਂਗ ਨਾਂਅ ਮਿਲ ਜਾਂਦਾ ਹੈ ਪਾਸੀਘਾਟ ਦੇ ਨੇੜੇ ਦਿਬਾਂਗ ਅਤੇ ਲੋਹਿਤ ਬ੍ਰਹਮਾਪੁੱਤਰ ਨਦੀ ’ਚ ਮਿਲ ਜਾਂਦੀ ਹੈ, ਫਿਰ ਇਹ ਨਦੀ ਅਸਾਮ ਤੋਂ ਹੁੰਦੀ ਹੋਈ ਧੁਬਰੀ ਤੋਂ ਬਾਅਦ ਬੰਗਲਾਦੇਸ਼ ’ਚ ਐਂਟਰੀ ਕਰ ਜਾਂਦੀ ਹੈ

ਭਾਰਤ ’ਚ ਬ੍ਰਹਮਾਪੁੱਤਰ ਦੀਆਂ ਮੁੱਖ ਨਦੀਆਂ ’ਚ ਸੁਬਾਨਸਿਰੀ, ਜੀਆ ਭਰੇਲੀ, ਧਨਸ੍ਰੀ, ਪੁਥੀਮਾਰੀ, ਪਗਲਾਦੀਆ ਅਤੇ ਮਾਨਸ ਹਨ ਬੰਗਲਾਦੇਸ਼ ’ਚ ਬ੍ਰਹਮਾਪੁੱਤਰ ’ਚ ਤੀਸਤਾ ਆਦਿ ਨਦੀਆਂ ਮਿਲ ਕੇ ਆਖਰ ’ਚ ਗੰਗਾ ’ਚ ਮਿਲ ਜਾਂਦੀਆਂ ਹਨ ਮੇਘਨਾ ਦੀ ਮੁੱਖਧਾਰਾ ਬਰਾਕ ਨਦੀ ਦਾ ਜਨਮ ਮਣੀਪੁਰ ਦੀਆਂ ਪਹਾੜੀਆਂ ’ਚ ਹੁੰਦਾ ਹੈ ਇਸ ਦੀਆਂ ਮੁੱਖ ਸਹਾਇਕ ਨਦੀਆਂ ਮੱਕੂ, ਤਰਾਂਗ, ਤੁਈਵਈ, ਜਿਰੀ, ਸੋਨਾਈ, ਰੁਕਨੀ, ਕਾਟਾਖਲ, ਧਨੇਸ਼ਵਰੀ, ਲੰਗਾਚੀਨੀ, ਮਦੁਵਾ ਅਤੇ ਜਟਿੰਗਾ ਹਨ ਬਰਾਕ ਬੰਗਲਾਦੇਸ਼ ’ਚ ਉਦੋਂ ਤੱਕ ਵਹਿੰਦੀ ਰਹਿੰਦੀ ਹੈ ਜਦੋਂ ਤੱਕ ਕਿ ਭੈਰਵ ਬਾਜਾਰ ਦੇ ਨੇੜੇ ਗੰਗਾ-ਬ੍ਰਹਮਾਪੁੱਤਰ ਨਦੀ ’ਚ ਇਸ ਦਾ ਮਿਲਣ ਨਹੀਂ ਹੋ ਜਾਂਦਾ

ਦੱਖਣ ਖੇਤਰ ’ਚ ਮੁੱਖ ਨਦੀ ਪ੍ਰਣਾਲੀਆਂ ਬੰਗਾਲ ਦੀ ਖਾੜ੍ਹੀ ’ਚ ਜਾ ਕੇ ਮਿਲਦੀਆਂ ਹਨ ਵਹਿਨ ਵਾਲੀਆਂ ਮੁੱਖ ਅੰਤਿਮ ਨਦੀਆਂ ’ਚ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਂਨਦੀ ਆਦਿ ਹਨ ਨਰਮਦਾ ਅਤੇ ਤਾਪਤੀ ਪੱਛਮ ਵੱਲ ਵਹਿਨ ਵਾਲੀਆਂ ਮੁੱਖ ਨਦੀਆਂ ਹਨ ਸਭ ਤੋਂ ਵੱਡਾ ਥਾਲਾ ਦੱਖਣੀ ਪ੍ਰਾਯਦੀਪ ’ਚ ਗੋਦਾਵਰੀ ਦਾ ਹੈ ਇਸ ’ਚ ਭਾਰਤ ਦੇ ਕੁੱਲ ਖੇਤਰ ਦਾ ਲਗਭਗ 10 ਪ੍ਰਤੀਸ਼ਤ ਹਿੱਸਾ ਸ਼ਾਮਲ ਹੈ ਪ੍ਰਾਯਦੀਪ ਭਾਰਤ ’ਚ ਦੂਜਾ ਸਭ ਤੋਂ ਵੱਡਾ ਥਾਲਾ ਕ੍ਰਿਸ਼ਨਾ ਨਦੀ ਦਾ ਹੈ ਅਤੇ ਤੀਜਾ ਵੱਡਾ ਥਾਲਾ ਮਹਾਂਨਦੀ ਦਾ ਹੈ ਦੱਖਣ ਦੀ ਉੱਪਰਲੀ ਜ਼ਮੀਨ ’ਚ ਨਰਮਦਾ ਅਰਬ ਸਾਗਰ ਵੱਲ ਹੈ ਅਤੇ ਦੱਖਣ ’ਚ ਕਾਵੇਰੀ ਬੰਗਾਲ ਦੀ ਖਾੜ੍ਹ ’ਚ ਡਿੱਗਦੀ ਹੈ, ਇਨ੍ਹਾਂ ਦੇ ਥਾਲੇ ਬਰਾਬਰ ਵਿਸਥਾਰ ਦੇ ਹਨ, ਪਰ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਆਕਾਰ ਅਲੱਗ-ਅਲੱਗ ਹਨ

ਕਈ ਤਟੀ ਨਦੀਆਂ ਹਨ ਜੋ ਤੁਲਨਾਤਮਕ ਤੌਰ ’ਤੇ ਛੋਟੀਆਂ ਹਨ ਅਜਿਹੀਆਂ ਗਿਣੀਆਂ-ਚੁਣੀਆਂ ਨਦੀਆਂ ਪੂਰਬੀ ਤਟ ਦੇ ਡੇਲਟਾ ਦੇ ਨੇੜੇ ਸਮੁੰਦਰ ’ਚ ਮਿਲ ਜਾਂਦੀਆਂ ਹਨ ਜਦਕਿ ਪੱਛਮੀ ਤਟ ’ਤੇ ਅਜਿਹੀਆਂ ਕਰੀਬ 600 ਨਦੀਆਂ ਹਨ ਰਾਜਸਥਾਨ ’ਚ ਕਈ ਨਦੀਆਂ ਸਮੁੰਦਰ ’ਚ ਨਹੀਂ ਮਿਲਦੀਆਂ ਉਹ ਲੂਣ ਦੀਆਂ ਝੀਲਾਂ ’ਚ ਮਿਲ ਕੇ ਰੇਤ ’ਚ ਸਮਾ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਦਾ ਸਮੁੰਦਰ ਵੱਲ ਕੋਈ ਨਿਕਾਸ ਨਹੀਂ ਹੈ ਇਨ੍ਹਾਂ ਤੋਂ ਇਲਾਵਾ ਰੇਗਿਸਤਾਨੀ ਨਦੀਆਂ ਲੂਣੀ ਅਤੇ ਹੋਰ, ਮਾਛੂ ਰੂਪੇਨ, ਸਰਸਵਤੀ, ਬਨਾਂਸ ਅਤੇ ਘੱਗਰ ਹਨ ਜੋ ਕੁਝ ਦੂਰ ਤੱਕ ਵਹਿ ਕੇ ਮਾਰੂਥਲ ’ਚ ਗੁਆਚ ਜਾਂਦੀਆਂ ਹਨ

ਪੁਰਾਣਾਂ ’ਚ ਜ਼ਿਕਰ ਹੈ ਕਿ ਵਿਸ਼ਵ ਦੀਆਂ ਪ੍ਰਾਚੀਨ ਸੱਭਿਆਤਾਵਾਂ ਨਦੀਆਂ ਦੇ ਕਿਨਾਰੇ ਹੀ ਵਿਕਸਤ ਹੋਈਆਂ ਹਨ ਨਦੀਆਂ ਨੂੰ ਸਾਫ ਪਾਣੀ ਦਾ ਸੰਵਾਹਕ ਹੁੰਦਾ ਹੈ ਏਸ਼ੀਆ ਮਹਾਂਦੀਪ ਦਾ ਹਿਮਾਲਿਆ ਪਰਬਤ ਪੁਰਾਤਨ ਸਮੇਂ ਤੋਂ ਨਦੀਆਂ ਦਾ ਆਗਮਨ ਸਰੋਤ ਰਿਹਾ ਹੈ ਗੰਗਾ, ਯਮੁਨਾ, ਸਿੰਧੂ, ਜੇ੍ਹਲਮ, ਝਨਾਬ, ਰਾਵੀ, ਸਤਲੁਜ, ਗੋਮਤੀ, ਘਾਗਰਾ, ਰਾਪਤੀ, ਕੋਸੀ, ਹੁਬਲੀ ਅਤੇ ਬ੍ਰਹਮਪੁੱਤਰ ਆਦਿ ਸਾਰੀਆਂ ਨਦੀਆਂ ਦਾ ਜਨਮ ਹਿਮਾਲਿਆ ਤੋਂ ਸ਼ੁਰੂ ਹੋ ਕੇ ਹਿੰਦ ਮਹਾਂਸਾਗਰ ’ਚ ਜਾ ਕੇ ਡਿੱਗਦੀਆਂ ਹਨ

ਵਿਸ਼ਵ ਨਦੀ ਦਿਵਸ ਭਾਰਤ ਦਾ ਕੋਈ ਅਲੱਗ ਤੋਂ ਪ੍ਰੋਗਰਾਮ ਨਹੀਂ ਹੈ ਪੁਰਾਣੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਭਾਰਤ ਦੀਆਂ ਨਦੀਆਂ ਬਾਰ੍ਹਾਂ ਮਹੀਨੇ ਭਾਵ 12 ਮਹੀਨੇ ਵਹਿਨ ਵਾਲੀਆਂ ਹੁੰਦੀਆਂ ਸਨ, ਪਰ ਅਨ੍ਹੇਵਾਹ ਰੁੱਖਾਂ ਦੀ ਕਟਾਈ ਕਾਰਨ ਨਦੀਆਂ ਨੇ ਆਪਣੀ ਹੋਂਦ ਗੁਆ ਦਿੱਤੀ ਵਰਤਮਾਨ ’ਚ ਹਾਲਾਤ ਇਹ ਹੈ ਕਿ ਗਰਮੀ ਦੀ ਰੁੱਤ ’ਚ ਭਾਰਤ ਦੀਆਂ ਸਾਰੀਆਂ ਨਦੀਆਂ ਦਾ ਪਾਣੀ ਸੁੱਕ ਜਾਂਦਾ ਹੈ ਇਸ ਲਈ ਅੱਜ ਦੇ ਸਮੇਂ ’ਚ ਜ਼ਰੂਰਤ ਹੈ ਇਨ੍ਹਾਂ ਨਦੀਆਂ ਨੂੰ ਸਾਫ ਰੱਖਣ ਦੀ

ਨਦੀਆਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ:

 • ਨਦੀਆਂ ਦੇ ਕਿਨਾਰਿਆਂ ’ਤੇ ਸੰਘਣੇ ਪੌਦੇ ਲਗਾਏ ਜਾਣ, ਜਿਸ ਨਾਲ ਕਿਨਾਰਿਆਂ ’ਤੇ ਕਟਾਅ ਨਾ ਹੋਵੇ
 • ਨਦੀਆਂ ਦਾ ਪਾਣੀ ਗੰਦਾ ਹੋਣ ਤੋਂ ਬਚਾਓ, ਮਸਲਨ ਪਸ਼ੂਆਂ ਨੂੰ ਨਦੀ ਦੇ ਪਾਣੀ ’ਚ ਜਾਣ ਤੋਂ ਰੋਕੋ ਪਿੰਡਾਂ ਅਤੇ ਸ਼ਹਿਰਾਂ ਦਾ ਘਰੇਲੂ ਗੰਦਾ ਪਾਣੀ ਨਦੀ ’ਚ ਮਿਲਣ ਦਿਓ
 • ਪਾਣੀ ਨੂੰ ਇਹ ਸੋਚ ਕੇ ਸਾਫ ਰੱਖਣ ਦਾ ਯਤਨ ਕਰੋ ਕਿ ਅੱਗੇ ਜੋ ਵੀ ਪਿੰਡ ਜਾਂ ਸ਼ਹਿਰ ਵਾਲੇ ਇਸ ਪਾਣੀ ਨੂੰ ਵਰਤੋਂ ’ਚ ਲਿਆਉਣ ਵਾਲੇ ਹਨ ਉਹ ਤੁਹਾਡੇ ਹੀ ਭਰਾ-ਭੈਣ ਜਾਂ ਪਰਿਵਾਰ ਦੇ ਲੋਕ ਹਨ
 • ਨਗਰਪਾਲਿਕਾ ਅਤੇ ਗ੍ਰਾਮ ਪੰਚਾਇਤ ਆਪਣੇ ਪੱਧਰ ’ਤੇ ਘਰੇਲੂ ਪਾਣੀ (ਦੂਸ਼ਿਤ) ਨੂੰ ਸਾਫ ਕਰਨ ਵਾਲਾ ਪਲਾਂਟ ਲਗਾਉਣ ਲਈ ਉਤਸ਼ਾਹਿਤ ਕਰਨ
 • ਉਦਯੋਗਾਂ ਦਾ ਗੰਦਾ ਪਾਣੀ ਨਦੀ ਦੇ ਪਾਣੀ ’ਚ ਨਾ ਮਿਲਣ ਦਿਓ
 • ਹੋ ਸਕੇ ਤਾਂ ਸਮੇਂ-ਸਮੇਂ ’ਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾਉਂਦੇ ਰਹੋ
 • ਜਲਕੁੰਭੀ ਦੀ ਸਫਾਈ ਸਮੇਂ-ਸਮੇਂ ’ਤੇ ਕਰਵਾਉਣ ਦੀ ਕੋਸ਼ਿਸ਼ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!