Children's Story -sachi shiksha punjabi

ਬਾਲ ਕਥਾ : ਬੇਟੀ ਹੋਵੇ ਤਾਂ ਅਜਿਹੀ ਹੋਵੇ

ਨੂਤਨ ਆਪਣੀ ਕਲੋਨੀ ਦੇ ਬਾਲ ਮਿੱਤਰਾਂ ਨਾਲ ਖੇਡ ਕੇ ਕੁਝ ਥੱਕ ਗਈ ਸੀ ਉਸ ਨੇ ਸੋਚਿਆ ਚਲੋ ਘਰ ਚੱਲ ਕੇ ਕੁਝ ਖਾ ਪੀ ਲਈਏ ਅਤੇ ਫਿਰ ਖੇਡਣ ਆ ਜਾਵਾਂਗੇ ਉਹ ਆਪਣੀ ਸਹੇਲੀ ਕੁਸੁਮ ਨੂੰ ਕਹਿ ਕੇ ਘਰ ਲਈ ਚੱਲ ਪਈ ਦੁਪਹਿਰ ਦਾ ਸਮਾਂ ਸੀ ਸੂਰਜ ਆਸਮਾਨ ’ਚ ਤਪ ਰਿਹਾ ਸੀ ਭਿਆਨਕ ਗਰਮੀ ਸੀ ਕਲੋਨੀ ਸੁੰਨਸਾਨ ਪਈ ਸੀ ਅਜਿਹੀ ਗਰਮੀ ’ਚ ਕੌਣ ਘਰ ਦੇ ਬਾਹਰ ਨਿਕਲੇ ਸਭ ਆਪਣੇ ਕਮਰਿਆਂ ’ਚ ਕੂਲਰ ਚਲਾਏ ਆਰਾਮ ਕਰ ਰਹੇ ਹਨ ਪਿਤਾ ਜੀ ਹਰ ਰੋਜ਼ ਵਾਂਗ ਦਫਤਰ ਗਏ ਹੋਣਗੇ ਅਤੇ ਭਰਾ ਆਪਣੇ ਕਾਲਜ ਮਾਂ ਇਕੱਲੀ ਘਰ ਹੋਵੇਗੀ ਉਹ ਘਰ ਪਹੁੰਚੀ ਘਰ ਬਾਹਰੋਂ ਕਾਲ ਬਿੱਲ ਵਜਾਈ ਮੰਮੀ ਨੇ ਡਾਂਟਦੇ ਹੋਏ ਦਰਵਾਜਾ ਖੋਲ੍ਹਿਆ ਅਜਿਹੀ ਗਰਮੀ ’ਚ ਕਿੱਥੇ ਖੇਡਦੀ ਫਿਰਦੀ ਹੈ ਜ਼ਰਾ ਆਪਣੀ ਸੂਰਤ ਤਾਂ ਦੇਖ ਨੂਤਨ ਚੁੱਪਚਾਪ ਘਰ ਦੇ ਅੰਦਰ ਗਈ ਅਤੇ ਸਿੱਧੇ ਰਸੋਈਘਰ ’ਚ ਵੜ ਗਈ

ਤਾਂ ਫਿਰ ਘੰਟੀ ਵੱਜੀ ਨੂਤਨ ਨੇ ਸੋਚਿਆ ਮਾਂ ਹੈ ਤਾਂ ਸਹੀ, ਦਰਵਾਜ਼ਾ ਖੋਲ੍ਹ ਕੇ ਦੇਖ ਲਵਾਂਗੀ ਨੂਤਨ ਨੇ ਤੌੜੇ ’ਚੋਂ ਪਾਣੀ ਕੱਢ ਕੇ ਪੀਤਾ ਅਤੇ ਅਲਮਾਰੀ ’ਚੋਂ ਖਾਣ ਦੀ ਚੀਜ਼ ਖੋਜਣ ਲੱਗੀ ਤਾਂ ਉਸ ਨੂੰ ਆਵਾਜ਼ ਆਈ ‘ਚੁੱਪਚਾਪ ਅਲਮਾਰੀ ਦੀ ਚਾਬੀ ਦੱਸੋ ਕਿੱਥੇ ਹੈ? ਉਸ ਨੂੰ ਅਹਿਸਾਸ ਹੋਇਆ ਕੁਝ ਗੜਬੜ ਹੈ ਉਸ ਨੇ ਦਰਵਾਜੇ ਦੇ ਦਰਾਜ ’ਚੋਂ ਝਾਕ ਕੇ ਦੇਖਿਆ ਤਿੰਨ ਨੌਜਵਾਨ ਮੂੰਹ ’ਤੇ ਕਾਲਾ ਕੱਪੜੇ ਬੰਨ੍ਹੀ ਹੱਥ ’ਚ ਚਾਕੂ ਲਈ ਮਾਂ ਨੂੰ ਬੰਨ੍ਹ ਕੇ ਖੜ੍ਹੇ ਹਨ ਅਤੇ ਅਲਮਾਰੀ ਦੀ ਚਾਬੀ ਮੰਗ ਰਹੇ ਹਨ ਉਹ ਡਰ ਨਾਲ ਕੰਬ ਗਈ ਉਸ ਦੀ ਜ਼ੁਬਾਨ ਲੜਖੜਾ ਗਈ ਜੇਕਰ ਉਸ ਨੇ ਜ਼ਰਾ ਵੀ ਆਵਾਜ ਕੀਤੀ ਤਾਂ ਨੌਜਵਾਨ ਉਸ ਨੂੰ ਵੀ ਬੰਨ੍ਹ ਲੈਣਗੇ ਉਸ ਨੇ ਬਿਨਾਂ ਅਵਾਜ਼ ਕੀਤੇ ਰਸੋਈਘਰ ਦਾ ਦਰਵਾਜਾ ਅੰਦਰੋਂ ਬੰਦ ਕਰ ਦਿੱਤਾ ਅਤੇ ਸੋਚਣ ਲੱਗ ਗਈ

ਨੂਤਨ ਨੂੰ ਯਾਦ ਆਇਆ ਕਿ ਪਿੱਛੇ ਦੀ ਗੰਦੀ ਨਾਲ ’ਚ ਇੱਕ ਰਸਤਾ ਖੁੱਲ੍ਹਦਾ ਹੈ ਜਿਸ ਰਾਹੀਂ ਕਦੇ-ਕਦੇ ਸਫਾਈ ਵਾਲੀ ਬਾਈ ਪਖਾਨੇ ਸਾਫ ਕਰਨ ਆਇਆ ਕਰਦੀ ਹੈ ਉਸ ਨੂੰ ਧਿਆਨ ਆਇਆ ਇਹ ਗੰਦੀ ਗਲੀ ਉਸ ਦੇ ਪਿੱਛੇ ਦੀ ਸੜਕ ਨਾਲ ਮਿਲਦੀ ਹੈ ਉਹ ਚੁੱਪਚਾਪ ਉਸ ਗੰਦੀ ਗਲੀ ਤੋਂ ਨਿਕਲੀ ਅਤੇ ਸੜਕ ’ਤੇ ਆ ਗਈ ਉਸ ਨੇ ਸੜਕ ਦੇ ਕੋਨੇ ਤੋਂ ਦੇਖਿਆ ਕਿ ਇੱਕ ਕਾਰ ਬਾਹਰ ਖੜ੍ਹੀ ਹੈ ਅਤੇ ਆਦਮੀ ਬਾਹਰ ਇੰਤਜ਼ਾਰ ਕਰ ਰਿਹਾ ਹੈ

ਨੂਤਨ ਸੋਚਾਂ ’ਚ ਪੈ ਗਈ ਕਿ ਕੀ ਕਰਾਂ, ਕਲੋਨੀ ’ਚ ਤਾਂ ਸਾਰੇ ਅੰਕਲ ਦਫਤਰ ਜਾਂ ਦੁਕਾਨ ਗਏ ਹਨ ਉਹ ਕਿਸ ਤੋਂ ਮੱਦਦ ਮੰਗੇ? ਤਾਂ ਉਸ ਨੂੰ ਯਾਦ ਆਇਆ ਸ਼ਿਵਨਾਥ ਦਾਦਾ ਜੀ ਘਰ ’ਚ ਹੋਣਗੇ ਉਹ ਬਜ਼ੁਰਗ ਹਨ ਰਿਟਾਇਰਡ ਹੋ ਗਏ ਹਨ ਉਹ ਦੁਪਹਿਰ ’ਚ ਕਿਤੇ ਨਹੀਂ ਗਏ ਹੋੋਣਗੇ ਉਹ ਉਨ੍ਹਾਂ ਦੇ ਮਕਾਨ ’ਤੇ ਗਈ ਘੰਟੀ ਵਜਾਈ ਸ਼ਿਵਨਾਥ ਦਾਦਾਜੀ ਨੇ ਦਰਵਾਜਾ ਖੋਲ੍ਹਿਆ ਉਸ ਨੇ ਡਰਦੇ ਹੋਏ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਉਹ ਬੋਲੇ ਤੁਸੀਂ ਘਬਰਾਓ ਨਾ ਅਸੀਂ ਹੁਣੇ ਸਭ ਨੂੰ ਠੀਕ ਕਰ ਦਿੰਦੇ ਹਾਂ ਸ਼ਿਵਨਾਥ ਜੀ ਨੇ ਪੁਲਿਸ ਨੂੰ ਟੈਲੀਫੋਨ ਕਰ ਦਿੱਤਾ ਨੂਤਨ ਆਪਣੀ ਸਹੇਲੀ ਕੁਸੁਮ ਨਾਲ ਆਈ ਉਸ ਨੂੰ ਸਭ ਦੱਸਿਆ ਅਤੇ ਦੋਨੋਂ ਉਸ ਕਾਰ ਦੇ ਪਿੱਛੇ ਆ ਗਏ ਨੂਤਨ ਕਾਰ ਦੇ ਹੇਠਾਂ ਵੜ ਗਈ ਅਤੇ ਉਸ ਨੇ ਹੌਲੀ ਦੇਣੇ ਕਾਰ ਦੀ ਹਵਾ ਕੱਢਣ ਲਈ ਵਾਲਵ ਖੋਲ੍ਹ ਦਿੱਤਾ ਉੁਹ ਨਿਕਲ ਕੇ ਬਾਹਰ ਆਈ ਤਾਂ ਕਾਰ ਦਾ ਡਰਾਈਵਰ ਚਿਲਾਇਆ ਬੱਚੋ, ਭੱਜੋ ਇੱਥੇ ਕੀ ਕਰ ਰਹੇ ਹੋ ਦੋਵੇਂ ਭੱਜ ਆਏ ਉਹ ਸੜਕ ਦੇ ਕੋਨੇ ਵਾਲੇ ਮਕਾਨ ਤੋਂ ਨਜ਼ਾਰਾ ਦੇਖ ਰਹੀ ਸੀ

ਥੋੜ੍ਹੀ ਦੇਰ ’ਚ ਪੁਲਿਸ ਦੀ ਗੱਡੀ ਸੜਕ ’ਤੇ ਆਉਂਦੀ ਦਿਖੀ ਡਰਾਈਵਰ ਨੇ ਆਵਾਜ ਲਾਈ ਭੱਜੋ, ਪੁਲਿਸ ਆ ਰਹੀ ਹੈ ਅੰਦਰ ਵਾਲੇ ਵਿਅਕਤੀ ਘਬਰਾਏ ਇੱਕ ਗਠੜੀ ਢੂਹੀ ’ਤੇ ਲੱਦੇ ਬਾਹਰ ਆ ਗਏ ਪੁਲਿਸ ਦੀ ਗੱਡੀ ਕਾਰ ਦੇ ਸਾਹਮਣੇ ਖੜ੍ਹੀ ਹੋਈ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਅਤੇ ਕਾਰ ਪਿੱਛੇ ਕਰਨ ਲੱਗਿਆ ਤੇ ਗੱਡੀ ਦੇ ਪਹੀਏ ’ਚ ਹਵਾ ਹੀ ਨਹੀਂ ਸੀ ਵਿਅਕਤੀ ਗਠੜੀ ਲਏ ਦੂਜੇ ਪਾਸੇ ਭੱਜੇ, ਪਰ ਦੂਜੇ ਪਾਸੇ ਸ਼ਿਵਨਾਥ ਦਾਦਾ ਜੀ ਮੁਹੱਲੇ ਦੇ ਨੌਜਵਾਨਾਂ ਨਾਲ ਡੰਡੇ ਲਏ ਖੜ੍ਹੇ ਸਨ ਚਾਰੇ ਪਾਸੇ ਪਸਤ ਹੋ ਕੇ ਡਿੱਗ ਪਏ ਪੁਲਿਸ ਦੇ ਜਵਾਨ ਹੱਥਕੜੀ ਪਾ ਰਹੇ ਸਨ ਚਾਰੇ ਗੁੰਡੇ ਹੈਰਾਨ ਸਨ ਕਿ ਪੁਲਿਸ ਕਿਵੇਂ ਆ ਗਈ ਇਨ੍ਹਾਂ ਨੌਜਵਾਨ ਨੂੰ ਕੌਣ ਬੁਲਾ ਲਿਆਇਆ ਅਤੇ ਕਾਰ ਦੀ ਹਵਾ ਕਿਵੇਂ ਨਿਕਲ ਗਈ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਨੂਤਨ ਉਨ੍ਹਾਂ ਨੂੰ ਦੇਖ ਕੇ ਮੁਸਕੁਰਾਈ ਅਤੇ ਤੁਰੰਤ ਭੱਜ ਕੇ ਕੁਸੁਮ ਨਾਲ ਘਰ ਗਈ ਮਾਂ ਰੱਸੀ ਨਾਲ ਬੰਨ੍ਹੀ ਪਈ ਸੀ ਦੋਵਾਂ ਨੇ ਮਿਲ ਕੇ ਰੱਸੀ ਖੋਲ੍ਹੀ ਅਤੇ ਮਾਂ ਨੂੰ ਸਭ ਸੁਣਾਇਆ ਮਾਂ ਨੇ ਦੋਵਾਂ ਨੂੰ ਗਲੇ ਲਗਾਇਆ ਬੋਲੀ ਬੇਟੀ ਹੋਵੇ ਤਾਂ ਅਜਿਹੀ ਹੋਵੇ

ਸੱਤਿਆ ਨਾਰਾਇਣ ਭਟਨਾਗਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!