ਮਨ ਸੁਧਰੇਗਾ, ਤਾਂ ਜੀਵਨ ਸੁਧਰੇਗਾ
ਕਿਸੇ ਰਾਜਾ ਕੋਲ ਇੱਕ ਬੱਕਰਾ ਸੀ ਇੱਕ ਵਾਰ ਉਸ ਨੇ ਐਲਾਨ ਕੀਤਾ ਕਿ ਜੋ ਕੋਈ ਇਸ ਬੱਕਰੇ ਨੂੰ ਜੰਗਲ ’ਚ ਚਰਾ ਕੇ ਤ੍ਰਿਪਤ ਕਰੇਗਾ, ਮੈਂ ਉਸ ਨੂੰ ਅੱਧਾ ਰਾਜ ਦੇ ਦੇਵਾਂਗਾ ਪਰ ਬੱਕਰੇ ਦਾ ਢਿੱਡ ਪੂਰਾ ਭਰਿਆ ਹੈ ਜਾਂ ਨਹੀਂ, ਇਸ ਦੀ ਪ੍ਰੀਖਿਆ ਮੈਂ ਖੁਦ ਕਰਾਂਗਾ
ਇਸ ਐਲਾਨ ਨੂੰ ਸੁਣ ਕੇ ਇੱਕ ਵਿਅਕਤੀ ਰਾਜਾ ਕੋਲ ਆ ਕੇ ਕਹਿਣ ਲੱਗਾ ਕਿ ਬੱਕਰਾ ਚਰਾਉਣਾ ਕੋਈ ਵੱਡੀ ਗੱਲ ਨਹੀਂ ਹੈ ਉਹ ਬੱਕਰੇ ਨੂੰ ਜੰਗਲ ’ਚ ਲੈ ਗਿਆ ਅਤੇ ਸਾਰਾ ਦਿਨ ਉਸ ਨੂੰ ਘਾਹ ਚਰਾਉਂਦਾ ਰਿਹਾ ਸ਼ਾਮ ਤੱਕ ਉਸ ਨੇ ਬੱਕਰੇ ਨੂੰ ਖੂਬ ਘਾਹ ਖੁਆਈ ਅਤੇ ਫਿਰ ਸੋਚਿਆ ਕਿ ਸਾਰਾ ਦਿਨ ਇਸ ਨੇ ਐਨੀ ਘਾਹ ਖਾਧੀ ਹੈ, ਹੁਣ ਤਾਂ ਇਸ ਦਾ ਢਿੱਡ ਭਰ ਗਿਆ ਹੋਵੇਗਾ!
ਤਾਂ ਹੁਣ ਇਸ ਨੂੰ ਰਾਜਾ ਕੋਲ ਲੈ ਚੱਲਾਂ! ਬੱਕਰੇ ਨਾਲ ਉਹ ਰਾਜਾ ਦੇ ਕੋਲ ਗਿਆ ਰਾਜਾ ਨੇ ਥੋੜ੍ਹੀ ਜਿਹੀ ਹਰੀ ਘਾਹ ਬੱਕਰੇ ਸਾਹਮਣੇ ਰੱਖੀ, ਤਾਂ ਬੱਕਰਾ ਉਸ ਨੂੰ ਖਾਣ ਲੱਗਾ ਇਸ ’ਤੇ ਰਾਜਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਤੂੰ ਉਸ ਨੂੰ ਢਿੱਡਭਰ ਖੁਆਇਆ ਹੀ ਨਹੀਂ, ਨਹੀਂ ਤਾਂ ਉਹ ਘਾਹ ਕਿਉਂ ਖਾਣ ਲੱਗਦਾ? ਬਹੁਤ ਲੋਕਾਂ ਨੇ ਬੱਕਰੇ ਦਾ ਢਿੱਡ ਭਰਨ ਦਾ ਯਤਨ ਕੀਤਾ, ਪਰ ਜਿਉਂ ਹੀ ਦਰਬਾਰ ’ਚ ਉਸ ਦੇ ਸਾਹਮਣੇ ਘਾਹ ਪਾਈ ਜਾਂਦੀ, ਤਾਂ ਉਹ ਫਿਰ ਤੋਂ ਖਾਣ ਲੱਗਦਾ ਇੱਕ ਵਿੱਦਵਾਨ ਬ੍ਰਾਹਮਣ ਨੇ ਸੋਚਿਆ
ਕਿ ਇਸ ਐਲਾਨ ਦਾ ਕੋਈ ਤਾਂ ਰਹੱਸ ਹੈ! ਜੇਕਰ ਯੁਕਤੀ ਨਾਲ ਕੰਮ ਕੀਤਾ ਜਾਵੇ, ਤਾਂ ਕੰਮ ਬਣ ਸਕਦਾ ਹੈ ਉਹ ਬੱਕਰੇ ਨੂੰ ਆਪਣੇ ਘਰ ਲੈ ਗਿਆ ਉਸ ਨੇ ਉਸ ਦੇ ਸਾਹਮਣੇ ਘਾਹ ਰੱਖ ਦਿੱਤੀ ਅਤੇ ਜਦੋਂ ਵੀ ਬੱਕਰਾ ਘਾਹ ਖਾਣ ਲਈ ਜਾਂਦਾ, ਤਾਂ ਉਹ ਉਸ ਨੂੰ ਲੱਕੜੀ ਨਾਲ ਮਾਰਦਾ ਸਾਰੇ ਦਿਨ ’ਚ ਅਜਿਹਾ ਕਈ ਵਾਰ ਹੋਇਆ ਅਖੀਰ ’ਚ ਬੱਕਰੇ ਨੇ ਸੋਚਿਆ ਕਿ ਜੇਕਰ ਮੈਂ ਘਾਹ ਖਾਣ ਦਾ ਯਤਨ ਕਰਾਂਗਾ ਤਾਂ ਮਾਰ ਖਾਣੀ ਪਵੇਗੀ ਸ਼ਾਮ ਨੂੰ ਉਹ ਬ੍ਰਾਹਮਣ ਬੱਕਰੇ ਨੂੰ ਲੈ ਕੇ ਰਾਜ ਦਰਬਾਰ ’ਚ ਵਾਪਸ ਗਿਆ
ਬੱਕਰੇ ਨੂੰ ਤਾਂ ਉਸ ਨੇ ਬਿਲਕੁਲ ਘਾਹ ਨਹੀਂ ਖੁਆਈ ਸੀ, ਫਿਰ ਵੀ ਰਾਜਾ ਨੂੰ ਕਿਹਾ ਕਿ ਮੈਂ ਇਸ ਨੂੰ ਭਰਪੇਟ ਖੁਆਇਆ ਹੈ ਆਖਰ ਇਹ ਹੁਣ ਬਿਲਕੁਲ ਘਾਹ ਨਹੀਂ ਖਾਏਗਾ ਲੈ ਲਓ ਪ੍ਰੀਖਿਆ ਰਾਜਾ ਨੇ ਘਾਹ ਪਾਈ, ਪਰ ਉਸ ਬੱਕਰੇ ਨੇ ਉਸ ਨੂੰ ਖਾਧਾ ਤਾਂ ਕੀ, ਦੇਖਿਆ ਅਤੇ ਸੁੰਘਿਆ ਤੱਕ ਨਹੀਂ ਬੱਕਰੇ ਦੇ ਮਨ ’ਚ ਇਹ ਗੱਲ ਬੈਠ ਗਈ ਸੀ ਕਿ ਜੇਕਰ ਘਾਹ ਖਾਊਂਗਾ ਤਾਂ ਮਾਰ ਪਵੇਗੀ ਆਖਰ ਉਸ ਨੇ ਘਾਹ ਨਹੀਂ ਖਾਧੀ
ਚਿੰਤਨ: ਇਹ ਬੱਕਰਾ ਸਾਡਾ ‘ਮਨ’ ਹੀ ਹੈ, ਬੱਕਰੇ ਨੂੰ ਘਾਹ ਚਰਾਉਣ ਲੈ ਜਾਣ ਵਾਲਾ ਬ੍ਰਾਹਮਣ ‘ਆਤਮਾ’ ਹੈ ਰਾਜਾ ‘ਪਰਮਾਤਮਾ’ ਹੈ ਮਨ ਸੁਧਰੇਗਾ, ਤਾਂ ਜੀਵਨ ਵੀ ਸੁਧਰੇਗਾ ਆਖਰ ਮਨ ਨੂੰ ਵਿਵੇਕ ਰੂਪੀ ਲੱਕੜੀ ਨਾਲ ਰੋਜ਼ ਕੁੱਟੋ ਕਮਾਈ ਛੋਟੀ ਜਾਂ ਵੱਡੀ ਹੋ ਸਕਦੀ ਹੈ, ਪਰ ਰੋਟੀ ਦਾ ਸਾਈਜ਼ ਲਗਭਗ ਸਭ ਘਰ ’ਚ ਇੱਕ ਵਰਗਾ ਹੀ ਹੁੰਦਾ ਹੈ ਜੇਕਰ ਤੁਸੀਂ ਕਿਸੇ ਨੂੰ ਛੋਟਾ ਦੇਖ ਰਹੇ ਹੋ, ਤਾਂ ਤੁਸੀਂ ਉਸ ਨੂੰ ਜਾਂ ਤਾਂ ‘ਦੂਰ’ ਤੋਂ ਦੇਖ ਰਹੇ ਹੋ, ਜਾਂ ਆਪਣੇ ‘ਗਰੂਰ’ ਨਾਲ ਦੇਖ ਰਹੇ ਹੋ