jaam e insan guru ka

ਮਰ ਰਹੀ ਇਨਸਾਨੀਅਤ ਨੂੰ ਮਿਲਿਆ ਬਲ
‘ਜਾਮ-ਏ-ਇੰਸਾਂ ਗੁਰੂ ਕਾ’ ਦਿਵਸ (29 ਅਪਰੈਲ) ’ਤੇ ਵਿਸ਼ੇਸ਼
ਇਨਸਾਨੀਅਤ ਦੀ ਰੱਖਿਆ ’ਚ ਹਰ ਕਦਮ ਵਧਾਉਣਾ ਹੈ ਇਸ ਦੀ ਸਾਖ ਨੂੰ ਡਿੱਗਣ ਨਹੀਂ ਦੇਣਾ ਕਿਸੇ ਵੀ ਆਫਤ ’ਚ ਇਨਸਾਨੀਅਤ ਤੜਫ ਰਹੀ ਹੈ ਤਾਂ ਉਸ ਨੂੰ ਬਚਾਉਣਾ ਹੈ ਉਸ ਦੇ ਲਈ ਡਟ ਜਾਣਾ ਹੈ ਉਸ ਨੂੰ ਕਿਸੇ ਵੀ ਹਾਲਤ ’ਚ ਕਮਜ਼ੋਰ ਨਹੀਂ ਹੋਣ ਦੇਣਾ ਇਨਸਾਨੀਅਤ ਲਈ ਜਿਉਣਾ ਹੈ, ਇਨਸਾਨੀਅਤ ਲਈ ਮਰਨਾ ਹੈ ਇਹੀ ਇੰਸਾਂ ਨਿਯਮ ਅਤੇ ਨੀਤੀ ਹੈ

ਪੰਜ ਤੱਤਾਂ ਦਾ ਪੁਤਲਾ, ਜਿਸ ’ਚ ਕਿ ਪੰਜ ਤੱਤ ਮਿੱਟੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਪੂਰਨ ਰੂਪ ’ਚ ਹਨ, ਉਹ ਇਨਸਾਨ ਹੀ ਹੈ ਹਾਲਾਂਕਿ ਇਹ ਸ੍ਰਿਸ਼ਟੀ ਪੰਜ ਤੱਤਾਂ ਨਾਲ ਬਣੀ ਹੈ ਅਤੇ ਹਰ ਪ੍ਰਾਣੀ ’ਚ ਇਹ ਪੰਜ ਤੱਤ ਮੌਜ਼ੂਦ ਹਨ, ਕੋਈ ਤੱਤ ਜਿਆਦਾ ਅਤੇ ਕੋਈ ਘੱਟ ਹੈ ਇਨਸਾਨ ਤੋਂ ਹੇਠਾਂ ਦੀਆਂ ਹੋਰ ਸਭ ਜੂਨੀਆਂ ਭਾਵੇਂ ਉਹ ਬਨਸਪਤੀ ਹੈ ਜਾਂ ਕੀੜੇ-ਮਕੌੜੇ, ਪੰਛੀ ਹਨ ਜਾਂ ਪਸ਼ੂ-ਜਾਨਵਰ ਹਨ, ਕਿਸੇ ’ਚ ਇੱਕ, ਕਿਸੇ ’ਚ ਦੋ, ਕਿਸੇ ’ਚ ਤਿੰਨ ਅਤੇ ਕਿਸੇ ’ਚ (ਪਸ਼ੂਆਂ/ਜਾਨਵਰਾਂ ’ਚ) ਚਾਰ ਤੱਤ ਮੁੱਖ ਹਨ ਪੰਜਵਾਂ ਆਕਾਸ਼ ਤੱਤ ਮਨੁੱਖ ਤੋਂ ਬਿਨਾਂ ਹੋਰ ਸਾਰੀਆਂ ਜੀਵ-ਜੂਨੀਆਂ ’ਚ ਨਾ-ਮਾਤਰ ਹੁੰਦਾ ਹੈ ਭਾਵ ਸਿਰਫ ਇਨਸਾਨ ਹੀ ਹੈ, ਜਿਸ ’ਚ ਸਾਰੇ ਪੰਜ ਤੱਤ ਪੂਰਨ ਹਨ ਆਕਾਸ਼ ਤੱਤ ਇਨਸਾਨ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਹੈ ਬੇਸ਼ੱਕ ਪੰਜ ਤੱਤ ਨਾਲ ਸਾਰੇ ਇਨਸਾਨ ਹੀ ਹਨ, ਪਰ ‘ਇਨਸਾਨ’ ਆਦਮੀ-ਇਨਸਾਨ ਬਣਨਾ ਆਪਣੇ ਆਪ ’ਚ ਬਹੁਤ ਵੱਡੀ ਗੱਲ ਹੈ ਅਰਥਾਤ ਇਨਸਾਨੀਅਤ ਦੇ ਗੁਣਾਂ ਨਾਲ ਭਰਪੂਰ ਵਿਅਕਤੀ ਹੀ ‘ਇਨਸਾਨ’ ਕਹਾਉਣ ਦਾ ਮਾਣ ਹਾਸਲ ਕਰ ਸਕਦਾ ਹੈ

ਧਰਮਾਂ ’ਚ ਆਦਮੀ (ਇਨਸਾਨ) ਦਾ ਰੁਤਬਾ
ਬਹੁਤ ਉੱਚਾ ਦੱਸਿਆ ਗਿਆ ਹੈ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ, ਇਸ ਦੀ ਸਹੀ ਪਰਿਭਾਸ਼ਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੁਨੀਆਂ ਨੂੰ ਦੱਸੀ ਹੈ- ਅਰਥਾਤ, ਕਿਸੇ ਨੂੰ ਦੁੱਖ-ਦਰਦ ’ਚ ਤੜਫਦਾ ਦੇਖ ਕੇ ਉਸ ਦੀ ਮੱਦਦ ਕਰਨਾ, ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਹੀ ਸੱਚੀ ਇਨਸਾਨੀਅਤ ਹੈ ਇਸ ਤੋਂ ਉਲਟ ਕਿਸੇ ਨੂੰ ਦੁੱਖ-ਦਰਦ ’ਚ ਤੜਫਦਾ ਦੇਖ ਕੇ ਉਸ ’ਤੇ ਠਹਾਕੇ ਲਗਾਉਣਾ, ਉਸ ਨੂੰ ਸਤਾਉਣਾ, ਉਸ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਇਹ ਰਾਖਸ਼ੀਪਣ ਹੈ, ਸ਼ੈਤਾਨੀਅਤ ਹੈ

ਮਨੁੱਖ ਦੀਆਂ ਅਜਿਹੀਆਂ ਰਾਖਸ਼ੀ ਪ੍ਰਵਿਰਤੀਆਂ ਕਾਰਨ ਮਨੁੱਖੀ ਸਮਾਜ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਦਾ ਹੈ ਇਨਸਾਨੀਅਤ ਦਿਨ-ਬ-ਦਿਨ ਰਸਾਤਲ ’ਚ ਜਾ ਰਹੀ ਹੈ ਭ੍ਰਿਸ਼ਟਾਚਾਰ ਆਦਿ ਬੁਰਾਈਆਂ ਦਾ ਸਮਾਜ ’ਚ ਬੋਲਬਾਲਾ ਹੈ ਲੋਕ ਆਪਣੀ ਜ਼ਮੀਰ ਨੂੰ ਦਬਾ ਰੱਖਿਆ ਹੈ ਇਸ ਵਜ੍ਹਾ ਨਾਲ ਹੀ ਸਮਾਜ ’ਚ ਡਰ ਦਾ ਵਾਤਾਵਰਨ ਬਣਿਆ ਹੋਇਆ ਹੈ, ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਭਾਵੇਂ ਕੋਈ ਔਰਤ ਹੈ ਜਾਂ ਪੁਰਸ਼, ਬਹੂ-ਬੇਟੀ ਬੇਟਾ ਆਦਿ ਸਭ ਅਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਸਵਾਰਥੀ ਇਨਸਾਨ ਇਨਸਾਨੀਅਤ ਦੀ ਭਾਵਨਾ ਤੋਂ ਹੀਨ ਹੋ ਚੁੱਕਾ ਹੈ, ਮਾਤਾ-ਪਿਤਾ, ਬੇਟਾ-ਬੇਟੀ ਆਦਿ ਕਿਸੇ ਦਾ ਕੋਈ ਲਿਹਾਜ਼ ਨਹੀਂ, ਕਿਸੇ ਦੀ ਕੋਈ ਪਰਵਾਹ ਨਹੀਂ ਔਰਤ ਅਤੇ ਪੁਰਸ਼ ਦਾ ਰਿਸ਼ਤਾ ਹੀ ਸਿਰਫ ਰਹਿ ਗਿਆ ਪੂਜਨੀਕ ਗੁਰੂ ਜੀ ਨੇ ਆਪਣੇ ਭਜਨ ’ਚ ਵੀ ਲਿਖਿਆ ਹੈ-

ਟੇਕ- ਪਾਪ ਛੁਪਾ ਕੇ ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ-2
ਦੇਖ ਭਗਵਾਨ ਤੇਰਾ ਇਨਸਾਨ,
ਤੁਝਕੋ ਸਮਝੇ ਹੈ ਨਾਦਾਨ-2
ਕਾਮ-ਵਾਸਨਾ ਕਾ ਪੁਤਲਾ ਬਨਕੇ
ਬਿਖੇਰੇ ਰਿਸ਼ਤੇ-ਨਾਤੋਂ ਕੇ ਯੇ ਮਨਕੇ-2
ਮਰਦ-ਔਰਤ ਕਾ ਰਿਸ਼ਤਾ ਹੀ ਬਚ ਰਹਾ
ਰਿਸ਼ਤੇ ਜਲ ਰਹੇ ਬਿਨ ਸ਼ਮਸ਼ਾਨ
ਦੇਖ ਭਗਵਾਨ…

ਇਨਸਾਨਾਂ ’ਚ ਇਨਸਾਨੀਅਤ, ਆਦਮੀਅਤ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ, ਮਰ ਚੁੱਕੀ ਹੈ ਅਤੇ ਸ਼ੈਤਾਨੀਅਤ, ਗੈਰ-ਮਨੁੱਖਤਾ ਸਿਰ ਚੜ੍ਹ ਕੇ ਬੋਲ ਰਹੀ ਹੈ ਇਸ ਲਈ ਸਮਾਜ ਨੂੰ ਬੁਰਾਈਆਂ ’ਚੋਂ ਕੱਢਣ ਅਤੇ ਇਨਸਾਨਾਂ ’ਚ ਇਨਸਾਨੀਅਤ ਦੇ ਗੁਣ, ਇਨਸਾਨੀ ਚੇਤਨਾ ਨੂੰ ਭਰਨ, ਇਨਸਾਨ ਦੇ ਜ਼ਮੀਰ ਨੂੰ ਜਗਾਉਣ, ਉਨ੍ਹਾਂ ’ਚ ਆਤਮ-ਵਿਸ਼ਵਾਸ ਭਰਨ, ਉਨ੍ਹਾਂ ਦੀ ਖੁਦੀ ਨੂੰ ਬੁਲੰਦ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਜਾਮ-ਏ-ਇੰਸਾਂ ਗੁਰੂ ਕਾ’, ਰੂਹਾਨੀ ਜਾਮ ਦੇ ਨਾਂਅ ਨਾਲ ਇੱਕ ਬਹੁਤ ਇਤਿਹਾਸਕ ਕਦਮ ਚੁੱਕਿਆ ਹੈ


ਮਰ ਰਹੀ ਇਨਸਾਨੀਅਤ ਨੂੰ ਮੁੜ-ਸੁਰਜੀਤ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ‘ਜਾਮ-ਏ-ਇੰਸਾਂ ਗੁਰੂ ਕਾ’ ਦਾ ਸ਼ੁੱਭ ਆਰੰਭ 29 ਅਪਰੈਲ 2007 ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤਾ ਰੂਹਾਨੀ ਜਾਮ ਪੀਣ ਤੋਂ ਪਹਿਲਾਂ ਡੇਰਾ ਸ਼ਰਧਾਲੂ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਲਈ ਨਿਰਧਾਰਤ ਕੀਤੇ ਗਏ 47 ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲੈਂਦੇ ਹਨ ਇਹ ਨਿਯਮ ਮਨੁੱਖ ਨੂੰ ਨੈਤਿਕ ਤੌਰ ’ਤੇ ਪਾਕ-ਪਵਿੱਤਰ ਜੀਵਨ-ਜਿਉਣ ਲਈ ਤੇ ਮਾਨਵਤਾ ਦੀ ਭਲਾਈ ਦੇ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ

ਹੁਣ ਤੱਕ ਕਰੋੜਾਂ ਡੇਰਾ ਸ਼ਰਧਾਲੂ ਰੂਹਾਨੀ ਜਾਮ ਪੀ ਕੇ ਆਪਣੇ ਜੀਵਨ ’ਚ ਖੁਸ਼ੀਆਂ ਭਰ ਚੁੱਕੇ ਹਨ, ਕਰੋੜਾਂ ਇਨਸਾਨ ਅਡਿੱਗਤਾ ਅਤੇ ਸਥਿਰਤਾ ਨਾਲ ਕਦਮ-ਤਾਲ ਕਰਦੇ ਹੋਏ ਇਨਸਾਨੀਅਤ ਦੇ ਰਾਹ ’ਤੇ ਇਕੱਠੇ ਅੱਗੇ ਵਧ ਰਹੇ ਹਨ ਪੂਜਨੀਕ ਗੁਰੂ ਜੀ ਦਾ ਹਰ ਇੰਸਾਂ ਅੱਜ ਇਸ ਨਵੀਂ ਰੀਤ ਤੇ ਰਸਮ ਨਾਲ (ਇਨਸਾਨੀਅਤ ਦੇ ਗੁਣ ਧਾਰਨ ਕਰਕੇ) ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਸਮਾਜ ’ਚ ਨੇਕੀ-ਭਲਾਈ ਦੀ ਲਹਿਰ ਚਲਾ ਕੇ ਸਮਾਜ ਨੂੰ ਨਵੀਂ ਦਿਸ਼ਾ ਦੇਣ, ਸਮਾਜ ਨੂੰ ਬਦਲਣ, ਆਪਣੇ ਸ਼ੁੱਭ ਗੁਣਾਂ ਨਾਲ ਸਮਾਜ ਨੂੰ ਸੁਧਾਰਨ, ਸਮਾਜ ’ਚ ਫੈਲੀਆਂ ਸਾਰੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਦ੍ਰਿੜ੍ਹ ਸੰਕਲਪ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ

ਰੂਹਾਨੀ ਜਾਮ ਦੀ ਮਹੱਤਤਾ:-

ਸਮਾਜ ’ਚ ਮਰ ਰਹੀ ਇਨਸਾਨੀਅਤ ਨੂੰ ਫਿਰ ਤੋਂ ਜਿਉਂਦਾ ਰੱਖਣ ਦਾ ਪੂਜਨੀਕ ਗੁਰੂ ਜੀ ਨੇ ਜਾਮ-ਏ ਇੰਸਾਂ ਰਾਹੀ ਜੋ ਇਤਿਹਾਸ ਰਚਿਆ ਹੈ ਉਹ ਰਹਿੰਦੀ ਦੁਨਿਆ ਤੱਕ ਕਾਇਮ ਰਹੇਗਾ 29 ਅਪਰੈਲ ਦਾ ਇਹ ਦਿਨ ਸਦਾ ਅਮਿੱਟ ਰਹੇਗਾ ਇਸ ਹੀ ਦਿਨ ਇਸ ਮਹੱਤਵਪੂਰਨ ਪਰਿਵਰਤਨਸ਼ੀਲ ਘਟਨਾਕ੍ਰਮ ਦਾ ਸ਼ੁੱਭ ਆਰੰਭ ਹੋਇਆ, ਜਿਸ ਨੇ ਮਨੁੱਖੀ ਸਮਾਜ ਨੂੰ ਇੱਕ ਸਿਹਤਮੰਦ ਨਵਾਂ ਰਸਤਾ ਦਿਖਾਇਆ ਹੈ ਪੂਜਨੀਕ ਗੁਰੂ ਜੀ ਦੀ ਇਸ ਇਤਿਹਾਸਕ ਲਹਿਰ ਨਾਲ ਜੁੜਨ ਲਈ ਲੱਖਾਂ ਨਹੀਂ ਕਰੋੜਾਂ ਲੋਕ ਅੱਗੇ ਆਏ, ਜਿਨ੍ਹਾਂ ਨੇ ਇੰਸਾਂ ਬਣਨ ਦਾ ਸੰਕਲਪ ਲਿਆ ਹੈ ਕਰੋੜਾਂ ਦੀ ਗਿਣਤੀ ’ਚ ਅੱਜ ਇੰਸਾਂ ਆਪਣੇ ਪਿਆਰੇ ਮੁਰਸ਼ਿਦ ਰਾਹੀਂ ਦਿਖਾਏ ਇਨਸਾਨੀਅਤ ਦੇ ਇਸ ਸੱਚੇ ਰਸਤੇ ’ਤੇ ਚੱਲਦੇ ਹੋਏ ਮਾਨਵਤਾ ਅਤੇ ਸਮਾਜ ਭਲਾਈ ਦੇ ਕਾਰਜਾਂ ’ਚ ਤਨ-ਮਨ-ਧਨ ਨਾਲ ਲੱਗੇ ਹੋਏ ਹਨ

‘ਇੰਸਾਂ’ ਅੱਜ ਦੇ ਯੁੱਗ ’ਚ ਇੱਕ ਅਜਿਹੀ ਵਿਚਾਰਧਾਰਾ ਹੈ ਜੋ ਕਿ ਇਨਸਾਨੀਅਤ ਦੇ ਰਖਵਾਲਿਆਂ ਦੇ ਰੂਪ ’ਚ ਸਿਰਜਤ ਕੀਤੀ ਗਈ ਹੈ ਖੁਦ ਪੂਜਨੀਕ ਗੁਰੂ ਜੀ ਨੇ ਆਪਣੇ ਨਾਂਅ ਨਾਲ ‘ਇੰਸਾਂ’ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸੁਸ਼ੋਭਿਤ ਕੀਤਾ ਸਮਾਜ ਚੋਂ ਜਾਤ-ਪਾਤ ਦਾ ਕੋਹੜ ਖਤਮ ਕਰਕੇ ਸਭ ਨੂੰ ਇੱਕ ਸਮਝ ਕੇ ਮਾਨਵਤਾ ਭਲਾਈ ਦੀ ਲਹਿਰ ਪੈਦਾ ਕਰਨਾ ਹੀ ਜਾਮ-ਏ- ਇੰਸਾਂ ਹੈ
ਦੁਨੀਆਂ ਨੂੰ ਇਨਸਾਨੀਅਤ ਦਾ ਇਹ ਸੱਚਾ ਰਸਤਾ ਦਿਖਾਉਣ ਵਾਲਾ ਅਤੇ ਇਸ ਰਾਹ ’ਤੇ ਅਡੋਲ ਚਲਾਉਣ ਵਾਲਾ 29 ਅਪਰੈਲ ਦਾ ਇਹ ਪਵਿੱਤਰ ਦਿਨ ਇਕੱਠੇ ਦੋ-ਦੋ ਮਹੱਤਵਪੂਰਨ ਨਜ਼ਾਰਿਆਂ ਦਾ ਦ੍ਰਿਸ਼ਟਾਂਤ ਹੈ

ਇਸ ਦਿਨ ਭਾਵ, 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ, ਸਰਵ-ਧਰਮ-ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਇਸ ਤਰ੍ਹਾਂ ਜਿੱਥੇ 29 ਅਪਰੈਲ 1948 ਦਾ ਦਿਨ ਡੇਰਾ ਸੱਚਾ ਸੌਦਾ ਦੀ ਪਵਿੱਤਰ ਹੋਂਦ ਦਾ ਪਹਿਲਾ ਦਿਨ ਹੈ, ਉੱਥੇ ਹੀ 29 ਅਪਰੈਲ 2007 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਰੂਹਾਨੀ ਜਾਮ’ ਦੀ ਸ਼ੁਰੂਆਤ ਕਰਕੇ ਇਨਸਾਨੀਅਤ ਦੀ ਮਸ਼ਾਲ ਨੂੰ ਜਗਾਇਆ ਅਤੇ ਇਸ ਮਸ਼ਾਲ ਦੀ ਰੌਸ਼ਨੀ ਨਾਲ ਸੰਸਾਰ ਭਰ ਜਗਮਗਾਇਆ 29 ਅਪਰੈਲ 2007 ਨੂੰ ਉਹ ਦਿਨ ‘ਜਾਮ-ਏ-ਇੰਸਾਂ ਗੁਰੂ ਕਾ’ ਦੇ ਨਾਂਅ ਨਾਲ ਪਹਿਲਾ ਦਿਨ ਸੀ ਇਸ ਤਰ੍ਹਾਂ ਜਾਮ-ਏ-ਇੰਸਾਂ ਦੇ 47 ਨਿਯਮਾਂ ਮੰਨਣ ਵਾਲਿਆ, ਇਸ ’ਤੇ ਦ੍ਰਿੜ੍ਹਤਾ ਨਾਲ ਚੱਲਣ ਵਾਲਿਆਂ ਦਾ ਕਾਫਲਾ ਵਧਦਾ ਗਿਆ, ਵਧਦਾ ਚਲਿਆ ਗਿਆ ਅਤੇ ਕਾਰਵਾਂ ਬਣ ਗਿਆ ਪੂਰੇ ਦੇਸ਼ (ਭਾਰਤ) ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਇੰਸਾਂ ਮਾਨਵਤਾ ਭਲਾਈ ਦੇ 156 ਕਾਰਜਾਂ ਅਧੀਨ ਸਮਾਜ ਭਲਾਈ ਦੇ ਕਾਰਜਾਂ ਨੂੰ ਜੋ ਗਤੀ ਦੇ ਰਹੇ ਹਨ,

ਇਹ ਮੁਰਸ਼ਿਦ ਪਿਆਰੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ-ਪਵਿੱਤਰ ਸਿੱਖਿਆਵਾਂ ਦਾ ਹੀ ਨਤੀਜਾ ਹੈ ਇਸ ਤਰ੍ਹਾਂ 29 ਅਪਰੈਲ ਦਾ ਇਹ ਦਿਨ ਡੇਰਾ ਸੱਚਾ ਸੌਦਾ ਦੀ ਸਥਾਪਨਾ ਅਤੇ ਜਾਮ-ਏ-ਇੰਸਾਂ ਗੁਰੂ ਕਾ ਦਿਵਸ ਦੀ ਸਥਾਪਨਾ ਨੂੰ ‘ਰੂਹਾਨੀ ਸਥਾਪਨਾ ਦਿਵਸ’ ਦੇ ਨਾਂਅ ਨਾਲ ਹਰ ਸਾਲ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਵੱਲੋਂ ਪਵਿੱਤਰ ਭੰਡਾਰੇ ਦੇ ਰੂਪ ’ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਸਰਵ-ਧਰਮ-ਸੰਗਮ ਪਾਕ-ਪਵਿੱਤਰ ਭੰਡਾਰੇ ਦਾ ਦੇਸ਼ ਅਤੇ ਵਿਦੇਸ਼ ਤੋਂ ਵੀ ਭਾਰੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਨਾਮ ਲੇਵਾ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨਾਮ ਲੇਵਾ ਪ੍ਰੇਮੀ ਜਨ ਵੀ) ਭਾਰੀ ਗਿਣਤੀ ’ਚ ਸ਼ਿਰਕਤ ਕਰਦੇ ਹਨ ਅਤੇ ਸਾਰੇ ਪ੍ਰੇਮੀ ਜਨ ਮਿਲ-ਜੁਲ ਕੇ ਧੂਮ-ਧਾਮ ਨਾਲ ਇਹ ਪਾਕ-ਪਵਿੱਤਰ ਦਿਨ ਮਨਾਉਂਦੇ ਹਨ

ਭਲਾਈ-ਕਾਰਜ ਹੀ ਉਦੇਸ਼ ਹੋਵੇ:-

ਬਗੈਰ ਕਿਸੇ ਸ਼ੰਕਾ-ਭਰਮ ਅਤੇ ਹਰ ਤਰ੍ਹਾਂ ਦੇ ਕੂੜ-ਪ੍ਰਚਾਰ ਨੂੰ ਅਣਸੁਣਿਆ ਅਤੇ ਅਣਦੇਖਿਆ ਕਰਦੇ ਹੋਏ ਡੇਰਾ ਸ਼ਰਧਾਲੂ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ-ਭਾਈ ਅਤੇ ਸਾਧ-ਸੰਗਤ) ਆਪਣੇ ਪਿਆਰੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਨ ’ਚ ਤਨ-ਮਨ-ਧਨ ਨਾਲ ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜਾਂ ’ਚ ਲੱਗੇ ਹੋਏ ਹਨ ਅਤੇ ਆਪਣੇ ਮੁਰਸ਼ਿਦ ਪਿਆਰੇ ਦਾ ਬਚਨ ਹੀ ਉਨ੍ਹਾਂ ਦਾ ਇਸ਼ਟ ਹੈ

ਪੂਜਨੀਕ ਸਤਿਗੁਰੂ ਜੀ ਨੇ ਸਾਧ-ਸੰਗਤ ਨੂੰ ਭਲਾਈ ਕਰਨ ਦਾ ਹੀ ਪਾਠ ਪੜ੍ਹਾਇਆ ਹੈ ਇਨਸਾਨ ਹੈ ਜਾਂ ਕੋਈ ਵੀ ਜੀਵ-ਪ੍ਰਾਣੀ, ਪਸ਼ੂ-ਪੰਛੀ, ਜਾਨਵਰ, ਹਰ ਜ਼ਰੂਰਤਮੰਦ ਦੀ ਜਿੰਨੀ ਸੰਭਵ ਹੋਵੇ ਮੱਦਦ ਕਰਨਾ, ਜਿਵੇਂ ਸਾਧ-ਸੰਗਤ, ਸੇਵਾਦਾਰਾਂ ਨੇ ਪਹਿਲਾਂ ਤੋਂ ਹੀ ਵਿਸ਼ਵ ਪੱਧਰ ’ਤੇ ਆਪਣੀ ਭਲਾਈ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ, ਅੱਜ ਵੀ ਉਸੇ ਗਤੀ ਨਾਲ ਸੇਵਾ-ਸਿਮਰਨ ਤੇ ਭਲਾਈ ਦੇ ਕਾਰਜਾਂ ’ਚ ਲੱਗੇ ਰਹਿਣਾ ਹੀ ਸੇਵਾਦਾਰ ਆਪਣਾ ਪਰਮ-ਕਰਤੱਵ ਮੰਨਦੇ ਹਨ ਅਤੇ ਹਰ ਇਨਸਾਨ ਇਸ ਨੂੰ ਆਪਣਾ ਧਰਮ ਮੰਨਦੇ ਹੋਏ ਮਾਨਵਤਾ ਭਲਾਈ ਕਾਰਜਾਂ ’ਚ ਜੁੜੇ ਹੋਏ ਹਨ ਭਲੇ ਲੋਕ ਜੁੜਦੇ ਜਾਣ ਅਤੇ ਨੇਕੀ-ਭਲਾਈ ਦਾ, ਭਲੇ ਲੋਕਾਂ ਦਾ ਇਹ ਕਾਰਵਾਂ ਵਧਦਾ ਹੀ ਚਲਿਆ ਜਾਵੇ ਅਤੇ ਬਿਨਾਂ ਰੁਕੇ ਵਧਦਾ ਹੀ ਚਲਿਆ ਜਾਵੇ, ਇਹ ਦੁਆ ਹੈ ਸਤਿਗੁਰੂ-ਮੌਲਾ ਨੂੰ ਇਸ ਪਵਿੱਤਰ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!