ਇਨਸਾਨ ਦੀ ਤਾਕਤ ਹੈ ਸੰਵੇਦਨਸ਼ੀਲਤਾ ਗੱਲਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਣਾ, ਪਹਿਚਾਨਣ ਅਤੇ ਚਤੁਰ ਫੈਸਲੇ ਲੈਣ ’ਚ ਜ਼ਿਆਦਾ ਅੱਗੇ ਹੁੰਦੇ ਹਨ ਅਜਿਹੇ ਵਿਅਕਤੀ

ਸੰਵਦੇਨਸ਼ੀਲਤਾ ਇੱਕ ਅਜਿਹਾ ਗੁਣ ਹੈ ਜਿਸ ਨੂੰ ਆਮ ਤੌਰ ’ਤੇ ਕਮਜ਼ੋਰੀ ਦੇ ਰੂਪ ’ਚ ਲਿਆ ਜਾਂਦਾ ਹੈ ਮਨੋਵਿਗਿਆਨਕ ਮੰਨਦੇ ਹਨ ਕਿ ਸ਼ਖਸੀਅਤ ਦੀ ਖੂਬੀ ਦੇ ਤੌਰ ’ਤੇ ਸੰਵਦੇਨਸ਼ੀਲ ਹੋਣ ਦਾ ਮਤਲਬ ਹੈ ਕਿ ਤੁਸੀਂ ਆਸ-ਪਾਸ ਤੋਂ ਜ਼ਿਆਦਾ ਸੂਚਨਾਵਾਂ ਲੈਂਦੇ ਹੋ ਅਤੇ ਉਸ ਦਾ ਇਸਤੇਮਾਲ ਕਰਦੇ ਹੋ ਦਿਮਾਗ ਦੇ ਪੱਧਰ ’ਤੇ ਉਹ ਸੂਚਨਾਵਾਂ ਨੂੰ ਜ਼ਿਆਦਾ ਡੂੰਘਾਈ ਨਾਲ ਪ੍ਰੋਸੈੱਸ ਕਰਦੇ ਹਨ ਇਹ ਦੁਨੀਆਂ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਬਦਲ ਦਿੰਦਾ ਹੈ ਤੁਸੀਂ ਦੇਖ ਪਾਉਂਦੇ ਹੋ ਜੋ ਹੋਰ ਲੋਕ ਨਹੀਂ ਦੇਖ,

ਸੋਚ ਅਤੇ ਮਹਿਸੂਸ ਕਰ ਪਾਉਂਦੇ ਹਨ ਅਧਿਐਨ ’ਚ ਪਾਇਆ ਗਿਆ ਹੈ ਕਿ ਯਾਦ ਰੱਖਣ ਜਾਂ ਪਹਿਚਾਨਣ ਦੇ ਕੰਮ ’ਚ ਸੰਵੇਦਨਸ਼ੀਲ ਲੋਕਾਂ ਨੇ ਜ਼ਿਆਦਾ ਬਿਹਤਰ ਨਤੀਜੇ ਦਿੱਤੇ ਖਾਸ ਕਰਕੇ ਕੁਝ ਨੋਟਿਸ ਕਰਨ, ਨਤੀਜੇ ਦਾ ਅਨੁਮਾਨ ਲਗਾਉਣ ਅਤੇ ਚਤੁਰ ਫੈਸਲੇ ਕਰਨ ’ਚ ਸੰਵੇਦਨਸ਼ੀਲ ਇਨਸਾਨ ਕਾਫੀ ਹੱਦ ਤੱਕ ਸਫਲ ਰਹਿੰਦੇ ਹਨ ਸੰਵਦੇਨਸ਼ੀਲਤਾ ਦਾ ਸਭ ਤੋਂ ਵੱਡਾ ਲਾਭ ਬੂਸਟ ਇਫੈਕਟ ਹੈ ਕਿਸੇ ਦੀ ਮੱਦਦ ਕਰਨ ਵਾਲੀਆਂ ਚੀਜ਼ਾਂ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕਰਦੀਆਂ ਹਨ

ਉਹ ਆਪਣੇ ਆਸ-ਪਾਸ ਮੱਦਦਗਾਰ ਮਾਹੌਲ ਬਣਾ ਲੈਂਦੇ ਹਨ ਰਿਸਰਚ ’ਚ ਪਾਇਆ ਗਿਆ ਹੈ ਕਿ ਸੰਵੇਦਨਸ਼ੀਲ ਲੋਕ ਹਰ ਤਰ੍ਹਾਂ ਦੀ ਸਿਖਲਾਈ ’ਚ ਜ਼ਿਆਦਾ ਗ੍ਰਹਿਣ ਕਰਦੇ ਹਨ ਅਧਿਐਨ ’ਚ ਇਹ ਵੀ ਪਾਇਆ ਗਿਆ ਕਿ ਸਾਲ 2022 ’ਚ ਤਲਾਕ ਲੈਣ ਦੀ ਹਾਲਤ ’ਚ ਵੀ ਸੰਵੇਦਨਸ਼ੀਲ ਵਿਅਕਤੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਕਈ ਜੋੜਿਆਂ ਨੇ ਰਿਲੈਸ਼ਨਸ਼ਿਪ ਸੁਧਾਰਨ ਦੀ ਟ੍ਰੇਨਿੰਗ ਤੋਂ ਬਾਅਦ ਤਲਾਕ ਦੀ ਸੋਚ ਬਦਲੀ, ਜਿਸ ’ਚ ਇੱਕ ਸੰਵੇਦਨਸ਼ੀਲ ਸਾਥੀ ਸੀ ਅਗਵਾਈ ਅਤੇ ਪ੍ਰਬੰਧਨ ਖੇਤਰਾਂ ’ਚ ਵੀ ਇਹ ਫਾਰਮੂਲਾ ਹੁੰਦਾ ਹੈ

ਸੰਵੇਦਨਸ਼ੀਲਤਾ ਦੇ ਕਈ ਰੂਪ ਹਨ

ਸੰਵੇਦਨਸ਼ੀਲਤਾ ਸ਼ਬਦ ਸੰਵੇਦਨਾ ਤੋਂ ਪੈਦਾ ਹੋਇਆ ਹੈ ਮਨ ’ਚ ਹੋਣ ਵਾਲੇ ਬੋਧ ਜਾਂ ਅਹਿਸਾਸ ਨੂੰ ਸੰਵੇਦਨਾ ਕਹਿੰਦੇ ਹਨ ਕਿਸੇ ਨੂੰ ਦੁੱਖ ਜਾਂ ਕਸ਼ਟ ਨੂੰ ਦੇਖ ਕੇ ਮਨ ’ਚ ਹੋਣ ਵਾਲਾ ਦੁੱਖ ਸਹਿਮਤੀ ਹੈ ਉਰਦੂ ’ਚ ਹਮਦਰਦੀ ਸ਼ਬਦ ਦਾ ਅਰਥ ਵੀ ਦੂਜਿਆਂ ਦੇ ਦਰਦ ਜਾਂ ਦੁੱਖ ਨਾਲ ਅਪਨਾਪਣ ਰੱਖਣਾ ਹੈ ਇਸ ਤਰ੍ਹਾਂ ਸੰਵੇਦਨਸ਼ੀਲਤਾ ਦੇ ਦੋ ਰੂਪ ਹਨ ਦ੍ਰਵਿਤ ਹੋਣਾ ਜਾਂ ਖੁਦ ’ਚ ਦਇਆ, ਅਹਿੰਸਾ, ਸੁਚਿਤਾ, ਮਾਨਵਤਾ, ਨਿਆਂ, ਸ਼ਿਸ਼ਟਾਚਾਰ, ਸਦਾਚਾਰ ਦੀ ਭਾਵਨਾ ਅਤੇ ਦੂਜਾ ਰੂਪ ਹੈ ਪਰਾਨੁਭੂਤੀ ਭਾਵ ਦੂਜਿਆਂ ਦੇ ਦੁੱਖ ਨਾਲ ਦੁਖੀ ਹੋਣਾ ਪਰਾਨੁਭੂਤੀ ’ਚ ਪਰਉਪਕਾਰ, ਦਾਨ, ਮੱਦਦ, ਸਹਿਯੋਗ, ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰਨਾ ਵੀ ਸ਼ਾਮਲ ਹਨ ਦੱਸਦੇ ਹਨ

ਕਿ ਗੌਤਮ ਬੁੱਧ (ਬਾਲਕ ਸਿਧਾਰਥ) ਦੇ ਮਨ ’ਚ ਸੰਸਾਰ ਦੇ ਦੁੱਖ ਨੂੰ ਦੇਖ ਕੇ ਦੁੱਖ ਪੈਦਾ ਹੋਣ ਲੱਗਿਆ ਜ਼ਰਾ ਰੋਗ, ਬੁਢਾਪੇ ਅਤੇ ਮੌਤ ਦੇ ਦ੍ਰਿਸ਼ਾਂ ਨੇ ਬਾਲਕ ਸਿਧਾਰਥ ਦੇ ਅੰਦਰ ਨੂੰ ਝਕਝੋਰ ਦਿੱਤਾ ਇਹ ਦੁੱਖ ਸਹਿਣ ਵਾਲੇ ਸੰਵੇੇਦਨਸ਼ੀਲ ਮਨ ਦੀ ਪ੍ਰਤੀਕਿਰਿਆ ਸੀ ਸਮਾਰਟ ਅਸ਼ੋਕ ਦਾ ਮਨ ਕÇਲੰਗ ਜਿੱਤ ’ਚ ਮਾਰ-ਕਾਟ ਨਾਲ ਸੰਵੇਦਿਤ ਹੋ ਉੱਠਿਆ ਅਤੇ ਉਸ ਨੇ ਬੋਧ ਧਰਮ ਅਪਣਾਇਆ ਜੈਨ ਧਰਮ ਦੇ ਅਹਿੰਸਾ ਦੇ ਸਿਧਾਂਤ ਨੇ ਭਗਵਾਨ ਮਹਾਂਵੀਰ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਪਸ਼ੂਬਲੀ ਪ੍ਰਥਾ ਰੋਕੀ ਜੈਨ ਧਰਮ ਅਨੁਸਾਰ ਮਨ, ਬਚਨ, ਕਰਮ ਨਾਲ ਕਿਸੇ ਨੂੰ ਤਰਾਸ ਦੇਣਾ, ਦੁੱਖ ਪਹੁੰਚਾਉਣਾ ਹਿੰਸਾ ਹੈ ਅਤੇ ਇਸ ਦਾ ਨਿਸ਼ੇਧਾਤਮਕ ਰੂਪ ਅਹਿੰਸਾ ਹੈ ਹਿੰਦੂ ਧਰਮ ’ਚ ਪਰਉਪਕਾਰ ਅਤੇ ਦਾਨ, ਇਸਲਾਮ ’ਚ ਜਕਾਤ (ਦੋਵਾਂ ਨੂੰ ਦਾਨ), ਈਸਾਈ ਧਰਮ ’ਚ ਦਿਆਲਤਾ, ਪੁੰਨ, ਸਿੱਖ ਧਰਮ ਦੀ ਕਾਰਸੇਵਾ (ਆਪਣੇ ਹੱਥਾਂ ਨਾਲ ਸੇਵਾ ਕਾਰਜ ਕਰਨਾ) ਸੰਵੇਦਨਸ਼ੀਲਤਾ ਦੇ ਹੀ ਧਾਰਮਿਕ ਰੂਪ ਹਨ

ਦੂਜਿਆਂ ਦੀ ਮੱਦਦ ਕਰਨਾ ਅਤੇ ਸੇਵਾ ਦੀ ਤਤਪਰਤਾ ਵੀ ਸੰਵੇਦਨਸ਼ੀਲਤਾ ਹੀ ਹੈ

ਸਮਾਜਿਕ ਸਬੰਧਾਂ ਦੀ ਸੰਵੇਦਨਸ਼ੀਲਤਾ ’ਚ ਪਰਾਨੁਭੂਤੀ ਨਾਲ ਦੂਜਿਆਂ ਦੀ ਮੱਦਦ, ਅਪਾਹਿਜ਼ ਅਤੇ ਵਿਕਲਾਂਗਾਂ ਦੀ ਮੱਦਦ, ਬਿਮਾਰ ਵਿਅਕਤੀਆਂ ਦੀ ਤੀਮਾਰਦਾਰੀ, ਭਿਖਾਰੀ ਜਾਂ ਗਰੀਬਾਂ ਦੀ ਆਰਥਿਕ ਮੱਦਦ, ਗਰੀਬ ਵਿਦਿਆਰਥੀ ਨੂੰ ਪੜ੍ਹਾਉਣਾ, ਸਮਾਜ ਸੁਧਾਰ ਦੇ ਕੰਮ, ਵਾਂਝੇ ਵਰਗ ਦੀ ਮੱਦਦ, ਸਮਾਜਿਕ ਆਰਥਿਕ ਸ਼ੋਸ਼ਣ ਦਾ ਵਿਰੋਧ, ਮਾਨਵਤਾਵਾਦੀ ਕੰਮ, ਸੰਪ੍ਰਦਾਇਕ ਸਦਭਾਵਨਾ ਇੱਥੋਂ ਤੱਕ ਕਿ ਪਸ਼ੂਆਂ ’ਤੇ ਅੱਤਿਆਚਾਰ ਦਾ ਵਿਰੋਧ, ਦੁਸ਼ਮਣ ਦਾ ਵਿਰੋਧ, ਮਨੁੱਖੀ ਅਧਿਕਾਰਾਂ ਦੀ ਰੱਖਿਆ ਆਦਿ ਸਮਾਜਿਕ ਕੰਮ ਆਉਂਦੇ ਹਨ ਸਿਰਫ ਸੰਵੇਦਨਸ਼ੀਲ ਹੋਣਾ ਹੀ ਕਾਫੀ ਨਹੀਂ ਹੈ ਸਮਾਜਿਕ ਸਬੰਧਾਂ ਨੂੰ ਸੰਵੇਦਨਸ਼ੀਲਤਾ ’ਚ ਅਸਲ ਮੱਦਦ ਦੇ ਕੰਮ, ਮਨੁੱਖ ਭਾਈਚਾਰੇ ਦੀ ਸੇਵਾ ਵਰਗੇ ਕੰਮ ਵੀ ਆਉਂਦੇ ਹਨ

ਪੁਰਸ਼ਾਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ, ਦੂਜੇ ਪਾਸੇ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਐਨਾ ਸੰਵਦੇਨਸ਼ੀਲ ਨਹੀਂ ਹੋਣਾ ਚਾਹੀਦਾ ਹੈ ਤੁਹਾਡੇ ’ਤੇ ਸੰਵੇਦਨਸ਼ੀਲਤਾ ਦੇ ਗੁਣ ਨੂੰ ਛੁਪਾਉਣ ਦਾ ਦਬਾਅ ਹੋ ਸਕਦਾ ਹੈ, ਤੁਸੀਂ ਅਜਿਹਾ ਨਹੀਂ ਕਰ ਸਕਦੇ, ਇਸ ਦੀ ਕੋਸ਼ਿਸ਼ ਕਰਨਾ ਤੁਹਾਨੂੰ ਜੀਵਨ ਦੇ ਤੋਹਫੇ ਤੋਂ ਵਾਂਝਾ ਕਰ ਦੇਵੇਗਾ
-ਆਂਦਰੇ ਸੋਲੋ ਅਤੇ ਜੈਨ ਗਰੇਨਮੈਨ, ਸੰਸਥਾਪਕ ਸੈਂਸਟਿਵ ਰੈਫਿਊਜ਼ ਵੈੱਬਸਾਈਟ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!