ਬਜ਼ੁਰਗ ਅਵਸਥਾ ’ਚ ਸਿਹਤ ਦੀ ਦੇਖਭਾਲ ਕਰੋ
ਅਕਸਰ ਜਦੋਂ ਇਨਸਾਨ ਬਜ਼ੁਰਗ ਅਵਸਥਾ ’ਚ ਪਹੁੰਚਦਾ ਹੈ ਤਾਂ ਕਈ ਤਕਲੀਫਾਂ ਨਾਲ-ਨਾਲ ਸ਼ੁਰੂ ਹੋ ਜਾਂਦੀਆਂ ਹਨ ਕੁਝ ਤਕਲੀਫਾਂ ਨੂੰ ਤਾਂ ਦਵਾਈ ਨਾਲ ਕੰਟਰੋਲ ’ਚ ਰੱਖਿਆ ਜਾ ਸਕਦਾ ਹੈ ਪਰ ਕੁਝ ਅਜਿਹੀਆਂ ਤਕਲੀਫਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਹੀ ਦੇਖ-ਰੇਖ ਨਾਲ ਹੀ ਕੰਟਰੋਲ ’ਚ ਰੱਖ ਸਕਦੇ ਹੋ ਰੋਜ਼ਮਰ੍ਹਾ ’ਚ ਕੁਝ ਉਪਾਅ ਨੂੰ ਥਾਂ ਦੇਣ ਨਾਲ ਕੁਝ ਕਸ਼ਟ ਘੱਟ ਕਰ ਸਕਦੇ ਹੋ
Also Read :-
Table of Contents
ਲੰਮੇ ਗਹਿਰੇ ਸਾਹ ਲਓ:-
ਸਵੇਰੇ ਖੁੱਲ੍ਹੇ ਪਾਰਕ ’ਚ ਗਹਿਰੇ ਲੰਮੇ ਸਾਹ ਲੈਣ ਨਾਲ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ ਇਸ ਕਿਰਿਆ ਨਾਲ ਨੱਕ ਬੰਦ ਨਹੀਂ ਹੁੰਦਾ ਅਤੇ ਸਾਹ ਲੈਣ ’ਚ ਅਸਾਨੀ ਬਣੀ ਰਹਿੰਦੀ ਹੈ
ਸੈਰ ਕਰੋ:-
ਸਵੇਰੇ-ਸ਼ਾਮ ਜਿੰਨਾ ਤੁਸੀਂ ਅਸਾਨੀ ਨਾਲ ਚੱਲ ਸਕਦੇ ਹੋ, ਓਨਾ ਚੱਲੋ ਚੱਲਣ ਨਾਲ ਖੂਨ ਦਾ ਦੌਰਾ ਠੀਕ ਬਣਿਆ ਰਹਿੰਦਾ ਹੈ ਅਤੇ ਸਰੀਰ ਚੁਸਤ-ਦਰੁਸਤ ਰਹਿੰਦਾ ਹੈ ਕੋਸ਼ਿਸ਼ ਕਰੋ ਕਿ ਸੈਰ ਉਸ ਥਾਂ ਕਰੋ ਜਿੱਥੇ ਜ਼ਮੀਨ ਪੱਧਰੀ ਹੋਵੇ ਉੱਬੜ-ਖਾਬੜ ਜਗ੍ਹਾ ’ਤੇ ਪੈਰ ਮੁੜਨ ਦਾ ਡਰ ਬਣਿਆ ਰਹਿੰਦਾ ਹੈ ਜੇਕਰ ਬਾਹਰ ਜਾ ਕੇ ਸੈਰ ਕਰਨਾ ਸੰਭਵ ਨਹੀਂ ਹੈ ਤਾਂ ਘਰ ਦੇ ਵਿਹੜੇ ’ਚ ਤੁਰੋ ਗੋਡਿਆਂ ’ਚ ਦਰਦ ਜ਼ਿਆਦਾ ਹੋਵੇ ਤਾਂ ‘ਵਾਕਿੰਗ ਸਟਿੱਕ’ ਦਾ ਸਹਾਰਾ ਲੈਂਦੇ ਹੋਏ ਸੈਰ ਕਰੋ
ਕਸਰਤ:-
ਡਾਕਟਰਾਂ ਦੀ ਸਲਾਹ ਅਨੁਸਾਰ ਕੁਝ ਕਸਰਤ ਜਿੰਨੀ ਤੁਹਾਡਾ ਸਰੀਰ ਅਸਾਨੀ ਨਾਲ ਸਹਿਣ ਕਰ ਸਕੇ, ਓਨੀ ਕਸਰਤ ਜ਼ਰੂਰ ਕਰੋ ਜਿਵੇਂ ਹੀ ਕਸਰਤ ’ਚ ਥਕਾਣ ਮਹਿਸੂਸ ਹੋਵੇ ਤਾਂ ਥੋੜ੍ਹਾ ਆਰਾਮ ਕਰੋ ਲੰਮੇ ਸਮੇਂ ਤੱਕ ਲੰਬੀ ਕਸਰਤ ਨਾ ਕਰੋ ਕਸਰਤ ਨਾਲ ਆਪਣੇ ਸਰੀਰ ’ਚ ਉੱਠੇ ਦਰਦਾਂ ’ਤੇ ਕੰਟਰੋਲ ਪਾ ਸਕਦੇ ਹੋ
ਮਾਲਿਸ਼:-
ਸੰਭਵ ਹੋਵੇ ਤਾਂ ਸਰੀਰ ’ਤੇ ਹਫਤੇ ’ਚ ਇੱਕ ਜਾਂ ਦੋ ਵਾਰ ਮਾਲਿਸ਼ ਜ਼ਰੂਰ ਕਰਵਾਓ ਮਾਲਿਸ਼ ਕਰਵਾਉਣਾ ਸੰਭਵ ਨਾ ਹੋਵੇ ਤਾਂ ਖੁਦ ਤੇਲ ਸਰੀਰ ’ਤੇ ਲਗਾਓ ਮਾਲਿਸ਼ ਨਾਲ ਸਰੀਰ ’ਚ ਫੁਰਤੀ ਬਣੀ ਰਹਿੰਦੀ ਹੈ
ਇਸ਼ਨਾਨ:-
ਹਰ ਰੋਜ਼ ਇਸ਼ਨਾਨ ਜ਼ਰੂਰ ਕਰੋ ਮੌਸਮ ਅਨੁਸਾਰ ਪਾਣੀ ਦੀ ਵਰਤੋਂ ਕਰੋ ਮੌਸਮ ਠੰਡਾ ਹੋਣ ’ਤੇ ਕੋਸੇ ਪਾਣੀ ਨਾਲ ਇਸ਼ਨਾਨ ਕਰੋ ਗਰਮੀਆਂ ’ਚ ਤਾਜ਼ਾ ਪਾਣੀ ਸਰੀਰ ਲਈ ਚੰਗਾ ਹੁੰਦਾ ਹੈ ਤੇਜ਼ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਨੁਕਸਾਨਦੇਹ ਹੁੰਦਾ ਹੈ
ਪੌਸ਼ਟਿਕ ਅਹਾਰ:-
ਵੈਸੇ ਤਾਂ ਹਰ ਉਮਰ ’ਚ ਪੌਸ਼ਟਿਕ ਆਹਾਰ ਲੈਣਾ ਹੀ ਉੱਤਮ ਮੰਨਿਆ ਜਾਂਦਾ ਹੈ ਪਰ ਬਜ਼ੁਰਗ ਅਵਸਥਾ ’ਚ ਤਲਿਆ ਭੋਜਨ ਅਤੇ ਮਸਾਲੇਦਾਰ ਭੋਜਨ ਲੈਣ ਨਾਲ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ ਇਸ ਅਵਸਥਾ ’ਚ ਭੋਜਨ ਮੁਸ਼ਕਿਲ ਨਾਲ ਪਚਦਾ ਹੈ ਭੋਜਨ ’ਚ ਸਖ਼ਤ ਕੱਚੀਆਂ ਚੀਜਾਂ ਨੂੰ ਨਹੀਂ ਲੈਣਾ ਚਾਹੀਦਾ ਸਲਾਦ ਵੀ ਸਟੀਮ ਕੀਤਾ ਹੋਇਆ ਲਓ ਜਾਂ ਕੱਦੂਕੱਸ਼ ਕਰਕੇ ਲਓ, ਜਿਸ ਨੂੰ ਚਬਾਉਣ ਅਤੇ ਪਚਾਉਣ ’ਚ ਆਸਾਨੀ ਰਹੇ
ਭੋਜਨ ’ਚ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤੂਆਂ ਸੀਮਤ ਮਾਤਰਾ ’ਚ ਹਰ ਰੋਜ਼ ਲੈਂਦੇ ਰਹੋ ਭੋਜਨ ਨੂੰ ਸਟੀਮ ਕਰਕੇ ਹੌਲੀ-ਹੌਲੀ ਚਬਾਓ ਫਲਾਂ ’ਚ ਪਪੀਤਾ ਲਾਭਦਾਇਕ ਹੈ ਪੇਟ ਸਾਫ ਰੱਖਣ ’ਚ ਵੀ ਸਹਾਇਕ ਹੈ ਅਤੇ ਇਸ ਨੂੰ ਅਸਾਨੀ ਨਾਲ ਚਬਾਇਆ ਜਾ ਸਕਦਾ ਹੈ ਵਾਰ-ਵਾਰ ਚਾਹ-ਕਾੱਫੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਸ਼ਾਕਾਹਾਰੀ ਭੋਜਨ ਲੈਣਾ ਹੀ ਲਾਹੇਵੰਦ ਹੈ ਭੋਜਨ ਤੋਂ ਪਹਿਲਾਂ ਸੂਪ ਲੈਣਾ ਲਾਭਦਾਇਕ ਹੈ ਹਰੀਆਂ ਸਬਜ਼ੀਆਂ ਨੂੰ ਦਿਨ ਦੇ ਭੋਜਨ ’ਚ ਥਾਂ ਦਿਓ
ਪਾਣੀ ਪੀਓ:-
ਦਿਨ ’ਚ 8-10 ਗਿਲਾਸ ਪਾਣੀ ਜ਼ਰੂਰ ਪੀਓ ਪਾਣੀ ਨੂੰ ਇੱਕਦਮ ਨਿਗਲ ਕੇ ਨਾ ਲਓ ਹੌਲੀ-ਹੌਲੀ ਪਾਣੀ ਦੇ ਛੋਟੇ ਘੁੱਟ ਲਓ ਚਾਹ, ਸੂਪ, ਜੂਸ ਵੀ ਇੱਕ ਵਾਰ ’ਚ ਨਾ ਪੀਓ, ਹੌਲੀ-ਹੌਲੀ ਪੀਓ ਕਿਸੇ ਨੇ ਸਹੀ ਕਿਹਾ ਹੈ, ਖਾਣ ਦੇ ਪਦਾਰਥਾਂ ਨੂੰ ਪੀਓ ਅਤੇ ਪੀਣ ਦੇ ਪਦਾਰਥਾਂ ਨੂੰ ਖਾਓ’’
ਨਰਮ ਭੋਜਨ ਲਓ:-
ਆਪਣੇ ਭੋਜਨ ’ਚ ਖਿਚੜੀ, ਦਲੀਆ ਜ਼ਿਆਦਾ ਲਓ ਭੋਜਨ ’ਚ ਲੂਣ ਅਤੇ ਖੰਡ ਦੀ ਵਰਤੋਂ ਘੱਟ ਕਰੋ ਡਾਕਟਰੀ ਜਾਂਚ ਸਮੇਂ-ਸਮੇਂ ’ਤੇ ਕਰਵਾਉਂਦੇ ਰਹੋ ਮੌਸਮ ਅਨੁਸਾਰ ਕੱਪੜੇ ਪਾਓ ਜ਼ਿਆਦਾ ਠੰਢ ’ਚ ਜ਼ਰੂਰਤ ਪੈਣ ’ਤੇ ਹੀ ਬਾਹਰ ਨਿਕਲੋ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਕੱਪੜਿਆਂ ਨਾਲ ਢਕ ਲਓ ਗਰਮੀਆਂ ’ਚ ਹਲਕੇ ਕੱਪੜੇ ਅਤੇ ਸੂਤੀ ਕੱਪੜੇ ਪਹਿਨੋ
ਬੂਟਾਂ ਅਤੇ ਚੱਪਲਾਂ ’ਤੇ ਵੀ ਧਿਆਨ ਦਿਓ:-
ਜਦੋਂ ਬਾਥਰੂਮ ਸਲੀਪਰ ਘਸਣੇ ਸ਼ੁਰੂ ਹੋ ਜਾਣ ਤਾਂ ਉਸ ਨੂੂੰ ਸਮੇਂ ’ਤੇ ਬਦਲ ਦਿਓ ਚੱਲਦੇ ਸਮੇਂ ਫਰਸ਼ ’ਤੇ ਪੈਰ ਟਿਕਾ ਕੇ ਚੱਲੋ, ਜਲਦੀ-ਜਲਦੀ ਕਦਮ ਨਾ ਚੁੱਕੋ ਹਲਕੇ-ਫੁਲਕੇ ਟੀਵੀ ਪ੍ਰੋਗਰਾਮ ਦੇਖੋ ਪਰਿਵਾਰ ਨਾਲ ਹੱਸਦੇ ਖੇਡਦੇ ਰਹੋ ਕੁਝ ਘਰੇਲੂ ਕੰਮਾਂ ’ਚ ਮੱਦਦ ਕਰਦੇ ਰਹੋ ਜਿਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਆਕੜਿਆਪਣ ਨਾ ਆ ਜਾਵੇ ਪਰਿਵਾਰ ’ਚ ਜ਼ਿਆਦਾ ਦਖਲਅੰਦਾਜ਼ੀ ਨਾ ਕਰੋ ਜਿਸ ਨਾਲ ਖੁਦ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਤਨਾਅ ਤੋਂ ਬਚਾਇਆ ਜਾ ਸਕਦਾ ਹੈ