ਗੂੜ੍ਹੇ ਰਿਸ਼ਤਿਆਂ ਨੂੰ ਦਾਅ ’ਤੇ ਨਾ ਲਗਾਓ
ਬਹੁਤ ਵਿਚਾਰ ਕਰਨ ’ਤੇ ਵੀ ਮੈਨੂੰ ਇਹ ਸਮਝ ’ਚ ਨਹੀਂ ਆ ਰਿਹਾ ਕਿ ਅੱਜ ਇੱਕ ਭਰਾ ਆਪਣੇ ਦੂਜੇ ਭਰਾ ਦੇ ਖੂਨ ਦਾ ਪਿਆਸਾ ਕਿਉਂ ਹੁੰਦਾ ਜਾ ਰਿਹਾ ਹੈ? ਕੀ ਉਹ ਪਿਆਰ ਨਾਲ ਮਿਲ-ਜੁਲ ਕੇ ਨਹੀਂ ਰਹਿ ਸਕਦੇ? ਕੀ ਅੱਜ ਸਭ ਦੇ ਖੂਨ ਸਫੈਦ ਹੋ ਰਹੇ ਹਨ? ਅਜਿਹਾ ਕਿਉਂ ਹੋ ਗਿਆ ਹੈ ਕਿ ਰਿਸ਼ਤਿਆਂ ਦੇ ਮਾਇਨੇ ਹੀ ਬਦਲਦੇ ਜਾ ਰਹੇ ਹਨ?
ਸਾਡੇ ਸਵਾਰਥ ਸ਼ਾਇਦ ਐਨੇ ਜ਼ਿਆਦਾ ਟਕਰਾਉਣ ਲੱਗੇ ਹਨ ਕਿ ਅਸੀਂ ਚਿੜਚਿੜੇ ਹੁੰਦੇ ਜਾ ਰਹੇ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਸਭ ਅਣਲੋੜੀਂਦੇ ਹੀ ਦਿਨ-ਰਾਤ ਆਪਣਾ ਸੁਖ-ਚੈਨ ਗੁਆ ਕੇ ਲਗਾਤਾਰ ਰੇਸ ’ਚ ਸ਼ਾਮਲ ਹੋ ਰਹੇ ਹਾਂ ਮੈਂ, ਮੇਰਾ ਪਰਿਵਾਰ ਅਤੇ ਮੇਰੇ ਬੱਚੇ ਬਸ ਇੱਥੋਂ ਤੱਕ ਅਸੀਂ ਸਾਰੇ ਸੀਮਤ ਹੁੰਦੇ ਜਾ ਰਹੇ ਹਾਂ ਇਨ੍ਹਾਂ ਤੋਂ ਇਲਾਵਾ ਨਾ ਸਾਨੂੰ ਕੋਈ ਦਿਖਾਈ ਦਿੰਦਾ ਹੈ ਅਤੇ ਨਾ ਹੀ ਸਾਨੂੰ ਕਿਸੇ ਹੋਰ ਭਰਾ-ਭਾਈ ਦੇ ਵਿਸ਼ੇ ਬਾਰੇ ਸੋਚਣਾ ਚਾਹੁੰਦੇ ਹਾਂ
ਸਾਡਾ ਹੰਕਾਰ ਐਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਜੋ ਕਿਸੇ ਸ਼ਰਤ ’ਤੇ, ਕਿਸੇ ਨਾਲ ਵੀ ਸਮਝੌਤਾ ਨਹੀਂ ਕਰਨਾ ਚਾਹੁੰਦਾ ਸਾਰੀ ਦੁਨੀਆਂ ਨੂੰ ਦੇਖ ਲੈਣ ਅਤੇ ਉਸ ’ਚ ਅੱਗ ਲਾ ਦੇਣ ਦੀ ਮਾਨਸਿਕਤਾ ਸਮਾਜ ਦਾ ਬਹੁਤ ਅਹਿੱਤ ਕਰ ਰਹੀ ਹੈ ਸਾਡਾ ਇਹੀ ਹੰਕਾਰ ਸਾਨੂੰ ਦੂਜਿਆਂ ਨਾਲ ਤਾਲਮੇਲ ਬਣਾਉਣ ਨਹੀਂ ਦਿੰਦਾ ਇਸ ਲਈ ਸਾਨੂੰ ਸਭ ਤੋਂ ਅਲੱਗ-ਅਲੱਗ ਕਰਨ ’ਚ ਸਫਲ ਹੋ ਰਿਹਾ ਹੈ ਅਤੇ ਅਸੀਂ ਇਸ ਦੇ ਸ਼ਿਕਾਰ ਹੋ ਰਹੇ ਹਾਂ
ਇਹ ਸਵਾਰਥ ਅਤੇ ਹੰਕਾਰ ਦੋਵੇਂ ਹੀ ਘਰ-ਪਰਿਵਾਰ ਦੇ ਬਿਖਰਾਅ ’ਚ ਅਹਿਮ ਰੋਲ ਨਿਭਾ ਰਹੇ ਹਨ ਇਹੀ ਕਾਰਨ ਹੈ ਕਿ ਬੱਚੇ ਮਾਤਾ-ਪਿਤਾ ਦੀ ਧਨ-ਦੌਲਤ, ਵਪਾਰ ਆਦਿ ਦਾ ਉਨ੍ਹਾਂ ਦੇ ਜੀਵਨ-ਕਾਲ ’ਚ ਹੀ ਵੰਡ ਕਰਕੇ ਸੁੱਖ ਦਾ ਸਾਹ ਲੈੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਦਾ ਇਹੀ ਲੱਗਦਾ ਹੈ ਕਿ ਦੂਜੇ ਭਰਾ ਜਾਂ ਭੈਣ ਨੂੰ ਮਾਪੇ ਕਿਤੇ ਉਨ੍ਹਾਂ ਤੋਂ ਜ਼ਿਆਦਾ ਨਾ ਦੇ ਦੇਣ ਜੇਕਰ ਅਜਿਹਾ ਹੋ ਗਿਆ ਤਾਂ ਉਹ ਘਾਟੇ ’ਚ ਰਹਿ ਜਾਣਗੇ ਸਭ ਤੋਂ ਵੱਡੀ ਗੱਲ ਕਿ ਘਾਟੇ ਦਾ ਸੌਦਾ ਕੋਈ ਵੀ ਨਹੀਂ ਕਰਨਾ ਚਾਹੁੰਦਾ ਇਸ ਲਈ ਆਪਣੇ ਸਵਾਰਥਾਂ ਦੀ ਪੂਰਤੀ ਲਈ ਉਹ ਜੁਗਤ ਭਿੜਾਉਂਦੇ ਰਹਿੰਦੇ ਹਨ ਜਾਇਜ਼-ਨਜਾਇਜ਼ ਹਥਕੰਡੇ ਅਪਨਾ ਕੇ ਅਤੇ ਮਾਪਿਆਂ ਦੀ ਮਿਹਨਤ ਦੀ ਕਮਾਈ ਹੜੱਪ ਲੈਂਦੇ ਹਨ ਅੱਜ ਦੇ ਬੱਚਿਆਂ ਨੂੰ ਆਪਣੇ ਅਧਿਕਾਰਾਂ ਨੂੰ ਪਾਉਣਾ ਤਾਂ ਆਉਂਦਾ ਹੈ ਪਰ ਆਪਣੇ ਫਰਜ਼ਾਂ ਤੋਂ ਅਨਜਾਣ ਬਣੇ ਰਹਿਣਾ ਚਾਹੁੰਦੇ ਹਨ ਮਾਪਿਆਂ ਦੀ ਸੇਵਾ ਕਰਨਾ ਤਾਂ ਉਹ ਭੁੱਲ ਜਾਂਦੇ ਹਨ ਆਪਣੇ ਭਰਾ-ਭੈਣਾਂ ਨਾਲ ਚੰਗੇ ਵਿਹਾਰ ਕਰਨਾ ਵੀ ਉਨ੍ਹਾਂ ਨੂੰ ਯਾਦ ਨਹੀਂ ਰਹਿੰਦਾ
ਆਪਣੇ ਜੱਦੀ ਘਰ ’ਚ ਉੱਪਰ ਹੇਠਾਂ ਦੇ ਫਲੋਰ ਅਤੇ ਮੰਜ਼ਿਲ ’ਚ ਬੱਚੇ ਨਹੀਂ ਰਹਿ ਸਕਦੇ ਪਰ ਫਲੈਟਾਂ ’ਚ ਜਾ ਕੇ ਦੂਜੇ ਅਨਜਾਣ ਲੋਕਾਂ ਨਾਲ ਰਹਿਣਾ ਪਸੰਦ ਕਰਦੇ ਹਨ ਉੱਥੇ ਰਹਿ ਕੇ ਸਮਝੌਤਾ ਕਰ ਸਕਦੇ ਹਨ ਅਤੇ ਆਪਣੇ ਭਰਾ-ਭੈਣਾਂ ਦੀ ਸ਼ਕਲਾਂ ਤੱਕ ਉਹ ਦੇਖਣਾ ਪਸੰਦ ਨਹੀਂ ਕਰਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਪਰਾਇਆਂ ਨਾਲ ਰਹਿ ਕੇ ਸੁਖੀ ਰਹਿਣਗੇ ਪਰ ਜੀਵਨ ’ਚ ਅਜਿਹਾ ਹੋ ਨਹੀਂ ਪਾਉਂਦਾ
ਇਨਸਾਨੀ ਕਮਜ਼ੋਰੀ ਹੈ ਕਿ ਜਿਸ ਕਿਸੇ ਵਸਤੂ ਦੀ ਉਹ ਕਾਮਨਾ ਕਰਦਾ ਹੈ ਅਤੇ ਜਦੋਂ ਉਹ ਉਸ ਨੂੰ ਉਪਲੱਬਧ ਹੋ ਜਾਂਦੀ ਹੈ, ਤਾਂ ਉਹ ਉਸ ਤੋਂ ਅੱਕ ਜਾਂਦਾ ਹੈ ਅਤੇ ਕੁਝ ਨਵਾਂ ਪਾਉਣਾ ਚਾਹੁੰਦਾ ਹੈ ਇਹੀ ਉਸ ਦੇ ਭਟਕਾਅ ਦਾ ਕਾਰਨ ਹੈ ਜੋ ਉਸ ਨੂੰ ਕਿਤੇ ਵੀ ਚੈਨ ਨਹੀਂ ਲੈਣ ਦਿੰਦਾ
ਸਬੰਧਾਂ ’ਚ ਆਪਸੀ ਟਕਰਾਅ ਕਾਰਨ ਹੀ ਸ਼ਾਇਦ ਖੂਨ ਸਫੈਦ ਹੋਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਭਰਾ-ਭੈਣ ਧਨ-ਦੌਲਤ ਦੇ ਲਾਲਚ ’ਚ ਐਨੇ ਅੰਨ੍ਹੇ ਹੋ ਜਾਂਦੇ ਹਨ ਕਿ ਇੱਕ-ਦੂਜੇ ਦੇ ਖੂਨ ਦੇ ਪਿਆਸ ਬਣ ਜਾਂਦੇ ਹਨ ਇਸ ਦੇ ਲਈ ਇੱਕ-ਦੂਜੇ ਦਾ ਕਤਲ ਕਰਨ ਜਾਂ ਕਰਵਾਉਣ ਲਈ ਚਾਲ ਤੱਕ ਖੇਡ ਜਾਂਦੇ ਹਨ ਫਿਰ ਉਮਰ ਭਰ ਘਰ, ਸਮਾਜ ਅਤੇ ਨਿਆਂ ਦੇ ਦੁਸ਼ਮਣ ਬਣ ਜਾਂਦੇ ਹਨ ਜਿਨ੍ਹਾਂ ਲਈ ਅਜਿਹਾ ਘਿਨੌਣਾ ਅਪਰਾਧ ਕਰਦੇ ਹਨ, ਉਨ੍ਹਾਂ ਨੂੰ ਦੁਨੀਆਂ ਦੀ ਭੀੜ ’ਚ ਸੰਘਰਸ਼ ਕਰਨ ਲਈ ਇਕੱਲਾ ਛੱਡ ਦਿੰਦੇ ਹਨ
ਸਾਡੇ ਸਿਆਣੇ ਕਹਿੰਦੇ ਹਨ-
‘ਆਪਣਾ ਜੇਕਰ ਮਰੇਗਾ ਤਾਂ ਵੀ ਛਾਂ ’ਚ ਸੁੱਟੇਗਾ’ ਕਹਿਣ ਦਾ ਅਰਥ ਹੈ ਕਿ ਈਸ਼ਵਰ ਵੱਲੋਂ ਦਿੱਤੇ ਆਪਣੇ ਸਬੰਧਾਂ ਦੀ ਕਦਰ ਕਰਨੀ ਚਾਹੀਦੀ ਹੈ ਉਹ ਮਾਲਕ ਨਹੀਂ ਚਾਹੁੰਦਾ ਕਿ ਆਪਣੇ ਭਰਾ-ਬੰਧੂਆਂ ਨਾਲ ਗਲਤ ਵਿਹਾਰ ਕੀਤੇ ਜਾਵੇ ਧਨ ਦੌਲਤ ਤਾਂ ਆਉਣੀ ਜਾਣੀ ਹੈ ਇਸ ਦੇ ਲਈ ਗੂੜ੍ਹੇ ਰਿਸ਼ਤਿਆਂ ਦੇ ਸਬੰਧਾਂ ਨੂੰ ਦਾਅ ’ਤੇ ਲਾਉਣ ਤੋਂ ਬਚਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਜਿੰਨਾ ਸੰਭਵ ਹੋ ਸਕੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ
ਚੰਦਰ ਪ੍ਰਭਾ ਸੂਦ