New Born Baby -sachi shiksha punjabi

ਸਰਦੀ ਤੋਂ ਇੰਜ ਬਚਾਓ ਆਪਣੇ ਨਵ-ਜਨਮੇ ਬੱਚੇ ਨੂੰ

ਨਵਜਾਤ ਬੱਚਿਆਂ ਦੀ ਇਮਿਊਨਿਟੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ, ਇਸ ਲਈ ਉਹ ਬਿਮਾਰੀਆਂ ਦੀ ਚਪੇਟ ’ਚ ਅਸਾਨੀ ਨਾਲ ਆ ਜਾਂਦੇ ਹਨ ਅਜਿਹੇ ’ਚ ਨਵ-ਜਨਮੇ ਬੱਚਿਆਂ ਲਈ ਇਹ ਮੌਸਮ ਥੋੜ੍ਹਾ ਮੁਸ਼ਕਲ ਭਰਿਆ ਹੋ ਸਕਦਾ ਹੈ ਅਤੇ ਨਵਜਾਤ ਬੱਚੇ ਦੀ ਦੇਖਭਾਲ ਮਾਤਾ-ਪਿਤਾ ਲਈ ਸਖ਼ਤ ਚੁਣੌਤੀ ਬਣ ਜਾਂਦੀ ਹੈ

ਇਸ ਲਈ ਜੇਕਰ ਬੱਚੇ ਦੇ ਜਨਮ ਤੋਂ ਬਾਅਦ ਇਹ ਸਰਦੀਆਂ ਦਾ ਪਹਿਲਾ ਮੌਸਮ ਹੈ, ਤਾਂ ਤੁਹਾਨੂੰ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਦੂਜੇ ਪਾਸੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ’ਤੇ ਵੀ ਬਿਮਾਰੀਆਂ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ ਸਰਦੀਆਂ ’ਚ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਕੁਝ ਅਸਾਨ ਟਿਪਸ ਤੁਹਾਡੀ ਮੱਦਦ ਕਰ ਸਕਦੇ ਹਨ:-

ਜ਼ਿਆਦਾ ਕੱਪੜਿਆਂ ਨਾਲ ਨਵਜਾਤ ਬੱਚੇ ਨੂੰ ਨਾ ਢਕੋ

ਸਰਦੀਆਂ ’ਚ ਆਪਣੇ ਨਵਜਾਤ ਨੂੰ ਠੰਢ ਤੋਂ ਬਚਾਉਣ ਲਈ ਉਸ ਨੂੰ ਜ਼ਰੂਰਤ ਤੋਂ ਜ਼ਿਆਦਾ ਢਕਣਾ ਸਹੀ ਨਹੀਂ ਹੈ ਅਕਸਰ ਬੱਚੇ ਜ਼ਿਆਦਾ ਕੱਪੜਿਆਂ ਨਾਲ ਲੱਦੇ ਹੋਏ ਨਜ਼ਰ ਆਉਂਦੇ ਹਨ ਪਰ ਅਜਿਹਾ ਕਰਨ ਨਾਲ ਬੱਚੇ ਦੇ ਸਰੀਰ ’ਚ ਜ਼ਿਆਦਾ ਗਰਮਾਹਟ ਬਣ ਜਾਂਦੀ ਹੈ ਇਸ ਕਾਰਨ ਉਸ ਨੂੰ ਬੇਚੈਨੀ ਅਤੇ ਸਾਹ ਲੈਣ ’ਚ ਦਿੱਕਤ ਮਹਿਸੂਸ ਹੋ ਸਕਦੀ ਹੈ, ਇਸ ਲਈ ਬੱਚੇ ਨੂੰ ਜ਼ਰੂਰਤ ਤੋਂ ਜ਼ਿਆਦਾ ਕੱਪੜੇ ਨਾ ਪਹਿਨਾਓ।

ਜ਼ਰੂਰੀ ਵੈਕਸੀਨ ਲਗਵਾਓ

ਸਰਦੀਆਂ ਆਉਣ ਦੇ ਨਾਲ ਫਲੂ ਅਤੇ ਝੱਗ ਵਾਲੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ ਇਹ ਮੌਸਮ ਨਵਜਾਤ ਬੱਚੇ ਲਈ ਨਾਜ਼ੁਕ ਹੁੰਦਾ ਹੈ ਮਾਤਾ-ਪਿਤਾ ਨੂੰ ਬੱਚੇ ਨੂੰ ਸਾਰੇ ਜ਼ਰੂਰੀ ਵੈਕਸੀਨ ਸਮੇਂ ’ਤੇ ਲਗਵਾਉਣੀ ਚਾਹੀਦੀ ਹੈ ਜਿਹੜੇ ਬੱਚਿਆਂ ਦੀ ਉਮਰ 6 ਮਹੀਨੇ ਜਾਂ ਉਸ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਫਲੂ ਸ਼ਾਟ ਲੱਗ ਸਕਦਾ ਹੈ।

ਸਾਫ-ਸਫਾਈ ਦਾ ਖਿਆਲ ਰੱਖੋ

ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਉਹ ਸਰਦੀ ਦਾ ਮੌਸਮ ਦੇਖ ਰਿਹਾ ਹੈ, ਤਾਂ ਇਹ ਸਮਾਂ ਉਸ ਦੇ ਲਈ ਨਾਜ਼ੁਕ ਹੋ ਸਕਦਾ ਹੈ ਇਸ ਦੌਰਾਨ ਸਾਫ-ਸਫਾਈ ਦਾ ਖਿਆਲ ਰੱਖੋ ਤਾਪਮਾਨ ਜ਼ਿਆਦਾ ਘੱਟ ਹੈ, ਤਾਂ ਰੋਜ ਨਹਿਲਾਉਣ ਦੀ ਬਜਾਇ ਮੁਲਾਇਮ ਚਮੜੀ ਨੂੰ ਸਪੰਜ ਕਰੋ ਗੁਣਗੁਣੇ ਪਾਣੀ ’ਚ ਸਾਫ ਤੌਲੀਏ ਨੂੰ ਗਿੱਲਾ ਕਰਕੇ ਬੱਚੇ ਦੇ ਸਰੀਰ ਨੂੰ ਸਾਫ ਰੱਖੋ ਠੰਢ ਦੇ ਦਿਨਾਂ ’ਚ ਸਫਾਈ ਦਾ ਖਿਆਲ ਨਾ ਰੱਖਣ ਨਾਲ ਸਰੀਰ ’ਚ ਸੰਕਰਮਣ ਹੋ ਸਕਦਾ ਹੈ।

ਸਰਦੀਆਂ ਦੀ ਧੁੱਪ ਹੈ ਜ਼ਰੂਰੀ

ਬੱਚੇ ਦੀ ਪਹਿਲੀ ਸਰਦੀ ਉਸ ਦੇ ਲਈ ਖਾਸ ਹੁੰਦੀ ਹੈ ਵਿਟਾਮਿਨ-ਡੀ ਦੀ ਪੂਰਤੀ ਲਈ ਬੱਚੇ ਨੂੰ ਹਫਤੇ ’ਚ 1 ਤੋਂ 2 ਵਾਰ 10 ਮਿੰਟਾਂ ਲਈ ਧੁੱਪ ’ਚ ਲੈ ਕੇ ਜਾਓ ਪਰ ਸਵੇਰ ਦੀ ਹਲਕੀ ਧੁੱਪ ਹੀ ਬੱਚੇ ਲਈ ਚੰਗੀ ਰਹੇਗੀ ਤੇਜ਼ ਧੁੱਪ ’ਚ ਬੱਚੇ ਦੀ ਚਮੜੀ ’ਤੇ ਬੁਰਾ ਅਸਰ ਪੈ ਸਕਦਾ ਹੈ।

ਅੱਖਾਂ ਦਾ ਖਿਆਲ ਰੱਖੋ

ਠੰਢ ਦੇ ਮੌਸਮ ’ਚ ਜ਼ਿਆਦਾ ਠੰਢੀ ਹਵਾ ਦਾ ਬੁਰਾ ਅਸਰ ਬੱਚੇ ਦੀਆਂ ਅੱਖਾਂ ’ਤੇ ਪੈਂਦਾ ਹੈ ਸਰਦੀਆਂ ’ਚ ਸਾਫ-ਸਫਾਈ ਦਾ ਖਿਆਲ ਨਾ ਰੱਖਣ ਨਾਲ ਬੱਚੇ ਦੀ ਅੱਖ ’ਚ ਸੰਕਰਮਣ ਹੋ ਸਕਦਾ ਹੈ ਲਾਲ ਅੱਖ ਜਾਂ ਆਸ-ਪਾਸ ਪੀਲਾ ਪਦਾਰਥ ਨਜ਼ਰ ਆ ਸਕਦਾ ਹੈ ਇਨ੍ਹਾਂ ਦੇ ਨਜ਼ਰ ਆਉਣ ’ਤੇ ਡਾਕਟਰ ਨਾਲ ਸੰਪਰਕ ਕਰੋ ਜੇਕਰ ਬੱਚੇ ਦੀ ਅੱਖ ’ਚੋਂ ਪਾਣੀ ਨਿਕਲ ਰਿਹਾ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਬੱਚੇ ਦੀਆਂ ਅੱਖਾਂ ਨੂੰ ਸਰਦੀਆਂ ’ਚ ਠੀਕ ਰੱਖਣ ਲਈ ਗੁਣਗੁਣੇ ਪਾਣੀ ’ਚ ਕਾਟਨ ਨੂੰ ਗਿੱਲਾ ਕਰੋ, ਫਿਰ ਬੱਚੇ ਦੀ ਅੱਖ ਦੇ ਆਸ-ਪਾਸ ਦੇ ਹਿੱਸੇ ਨੂੰ ਸਾਫ ਕਰੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!