ਬਿਮਾਰ ਵਿਅਕਤੀ ਨੂੰ ਕਿਵੇਂ ਮਿਲੀਏ?
ਅਸੀਂ ਆਪਣੀ ਸਿਹਤ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੇ ਹਨ ਨਿੱਤ ਸਮੇਂ ’ਤੇ ਜਾਗਣਾ, ਸੌਣਾ ਅਤੇ ਭੋਜਨ ਖਾਣਾ ਸਿਹਤਮੰਦ ਰਹਿਣ ਦਾ ਮੂਲਮੰਤਰ ਹੈ ਫਿਰ ਵੀ ਅਸੀਂ ਕਦੇ ਨਾ ਕਦੇ ਬਿਮਾਰ ਹੋ ਹੀ ਜਾਂਦੇ ਹਾਂ ਅਜਿਹੇ ਸਮੇਂ ’ਚ ਸਾਨੂੰ ਬਿਮਾਰ ਵਿਅਕਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਹਮਦਰਦ ਵਿਹਾਰ ਰੱਖਣਾ ਚਾਹੀਦਾ ਹੈ ਕਿ ਤੁਹਾਡੀ ਹਮਦਰਦੀ ਨਾਲ ਮਰੀਜ਼ ਖੁਦ ’ਚ ਹੀਨਤਾ ਅਤੇ ਬੇਚਾਰਗੀ ਮਹਿਸੂਸ ਨਾ ਕਰੇ ਅਖੀਰ ਮਿਲਣ ਵਾਲਿਆਂ ਦਾ ਵਿਹਾਰ ਸੰਜਮ ਭਰਿਆ ਹੋਣਾ ਚਾਹੀਦਾ ਹੈ
ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਹੱਲ ਘਰੇਲੂ ਇਲਾਜ ਨਾਲ ਹੋ ਸਕਦਾ ਹੈ ਅਤੇ ਗੰਭੀਰਤਾ ਦੀ ਸਥਿਤੀ ’ਚ ਉਹ ਹਸਪਤਾਲ ’ਚ ਭਰਤੀ ਵੀ ਹੋ ਸਕਦਾ ਹੈ ਅਜਿਹੀ ਸਥਿਤੀ ’ਚ ਮਰੀਜ਼ ਨੂੰ ਮਿਲਣ ਜਾਣ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਮਰੀਜ਼ ਦੀ ਸੰਵੇਦਨਸ਼ੀਲਤਾ ਨੂੰ ਕਿਰਿਆਸ਼ੀਲ ’ਚ ਬਦਲਿਆ ਜਾ ਸਕਦਾ ਹੈ ਮਰੀਜ਼ ਅੰਦਰ ਆਤਮਬਲ ਨੂੰ ਜਗਾਓ ਆਤਮਬਲ ਆਉਣ ਨਾਲ ਜੋ ਦਵਾਈ ਪਹਿਲਾਂ ਬਹੁਤ ਘੱਟ ਪ੍ਰਤੀਸ਼ਤ ਅਸਰ ਕਰ ਰਹੀ ਹੁੰਦੀ ਹੈ,
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
ਉਹੀ ਦਵਾਈ ਰਾਮ-ਨਾਮ ਦੇ ਸਿਮਰਨ ਨਾਲ ਸੌ ਪ੍ਰਤੀਸ਼ਤ ਅਸਰ ਕਰਨ ਲਗਦੀ ਹੈ ਅਤੇ ਮਰੀਜ਼ ਜਲਦੀ ਹੀ ਠੀਕ ਹੋਣ ਲਗਦਾ ਹੈ
ਕਰ ਮਰੀਜ਼ ਇਸ ਹਾਲਤ ’ਚ ਨਹੀਂ ਹੈ ਤਾਂ ਮਰੀਜ਼ ਦੀ ਚੰਗੀ ਸਿਹਤ ਦੀ ਕਾਮਨਾ ਲਈ ਭਗਵਾਨ ਨੂੰ ਪ੍ਰਾਰਥਨਾ ਕਰੋ
- ਮਰੀਜ਼ ਨੂੰ ਮਿਲਣ ਘੱਟ ਤੋਂ ਘੱਟ ਵਿਅਕਤੀ ਜਾਣ ਜ਼ਿਆਦਾ ਭੀੜ ਹਸਪਤਾਲ ਦੇ ਸ਼ਾਂਤ ਮਾਹੌਲ ’ਚ ਵਿਘਨ ਪਾਉਂਦੀ ਹੈ
- ਭੜਕੀਲੇ/ਚਮਕੀਲੇ ਕੱਪੜਿਆਂ ਦੀ ਤੁਲਨਾ ’ਚ ਹਲਕੇ ਰੰਗ ਦੇ ਕੱਪੜੇ ਪਹਿਨ ਕੇ ਜਾਓ
- ਟੱਕ-ਟੱਕ ਆਵਾਜ ਕਰਨ ਵਾਲੇ ਬੂਟ, ਸੈਂਡਲ ਆਦਿ ਪਹਿਨ ਕੇ ਨਾ ਜਾਓ
- ਜ਼ਿਆਦਾ ਸੁਗੰਧ ਅਤੇ ਤਿੱਖੀ ਖੁਸ਼ਬੂ ਦੇ ਪਰਫਿਊਮ ਆਦਿ ਨਾ ਲਾ ਕੇ ਜਾਓ
- ‘ਹਾਇ, ਵਿਚਾਰਾ/ਵਿਚਾਰੀ ਨੂੰ ਇਹ ਕੀ ਹੋ ਗਿਆ’ ਵਰਗੇ ਨਿਰਾਸ਼ਤਾ ਭਰੇ ਸ਼ਬਦਾਂ ਦੀ ਵਰਤੋਂ ਨਾ ਕਰੋ
- ਮਰੀਜ਼ ਦੇ ਮੰਜੇ ਨੂੰ ਚਾਰੇ ਪਾਸੇ ਤੋਂ ਘੇਰ ਕੇ ਖੜ੍ਹੇ ਹੋਣਾ ਅਤੇ ਉੱਚੀ ਅਵਾਜ਼ ’ਚ ਗੱਲਾਂ ਕਰਨ ਨਾਲ ਮਰੀਜ਼ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਸਕਦਾ ਹੈ
- ਛੋਟੇ ਬੱਚਿਆਂ ਨੂੰ ਹਸਪਤਾਲ ਲੈ ਜਾਣਾ ਬਿਮਾਰੀ ਦੇ ਸੰਕਰਮਣ ਨੂੰ ਬੁਲਾਵਾ ਦੇਣਾ ਹੈ
- ਬਿਮਾਰ ਵਿਅਕਤੀ ਦੀਆਂ ਗੱਲਾਂ ’ਤੇ ਖਾਸ ਧਿਆਨ ਦਿਓ
- ਬਿਮਾਰ ਵਿਅਕਤੀ ਸਾਹਮਣੇ ਘਰ ਦੀਆਂ ਸਮੱਸਿਆਵਾਂ ਦਾ ਖੁਲਾਸਾ ਕਰਨਾ ਉਸ ਦੇ ਸਿਹਤਮੰਦ ਹੋਣ ’ਚ ਰੁਕਾਵਟ ਪੈਦਾ ਕਰ ਸਕਦਾ ਹੈ
- ਮਰੀਜ਼ ਨਾਲ ਹਲਕਾ-ਫੁਲਕਾ ਮਜ਼ਾਕ ਕਰਕੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰੋ
ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜਿਨ੍ਹਾਂ ’ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਮਰੀਜ਼ ਨੂੰ ਮਿਲਣ ਆਏ ਹੋਏ ਰਿਸ਼ਤੇਦਾਰ ਮੰਜੇ ਨਾਲ ਬੈਠ ਕੇ ਇੱਕ ਵੱਡੀ ਜਿਹੀ ਚਾਦਰ ਵਿਛਾ ਕੇ ਇੱਕ ਛੋਟੀ ਜਿਹੀ ਦਾਵਤ ਦਾ ਮਜ਼ਾ ਲੈਣਾ ਚਾਹੁੰਦੇ ਹਨ ਪਰ ਇਹ ਨਹੀਂ ਹੋਣਾ ਚਾਹੀਦਾ ਹੈ
ਤੁਹਾਡਾ ਵਿਹਾਰ ਐਨਾ ਰੁਖਾ ਨਹੀਂ ਹੋਣਾ ਚਾਹੀਦਾ ਕਿ ਮਰੀਜ਼ ਦੇ ਮਨ ਨੂੰ ਠੇਸ ਪਹੁੰਚੇ
ਬਿਮਾਰੀ ਦੀ ਅਵਸਥਾ ’ਚ ਵਿਅਕਤੀ ਖੁਦ ਨੂੰ ਨਿਰਾਸ਼ਾ ਦੀ ਭਾਵਨਾ ਲਏ ਰੱਖਦਾ ਹੈ ਉਸ ਦੀ ਮਾਨਸਿਕ ਸਥਿਤੀ ਠੀਕ ਵਿਅਕਤੀ ਦੀ ਤੁਲਨਾ ’ਚ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ
ਖਾਸ ਗੱਲ ਇਹ ਹੈ ਕਿ ਕਿਸੇ ਵੀ ਬਿਮਾਰ ਵਿਅਕਤੀ ਨਾਲ ਨਿਰਾਸ਼ ਜਾਂ ਨਾ-ਉਮੀਦੀ ਦੀਆਂ ਗੱਲਾਂ ਨਾ ਕਰੋ ਹਮੇਸ਼ਾ ਉਸ ਦਾ ਹੌਸਲਾ ਵਧਾਓ ਉਸ ਦੀਆਂ ਖੂਬੀਆਂ ਬਾਰੇ ਗੱਲਾਂ ਕਰੋ, ਉਸ ਦੀਆਂ ਮਨਪਸੰਦ ਕਿਤਾਬਾਂ ਆਦਿ ਉਸ ਨੂੰ ਪੜ੍ਹਨ ਨੂੰ ਦਿਓ ਖਾਲੀ ਸਮੇਂ ’ਚ ਉਸ ਨੂੰ ਆਰਾਮ ਕਰਨ ਦਿਓ ਜਾਂ ਉਸ ਨਾਲ ਮਨ ਬਹਿਲਾਉਣ ਦੀਆਂ ਗੱਲਾਂ ਕਰੋ ਤਾਂ ਕਿ ਜ਼ਿਆਦਾਤਰ ਇਕੱਲੇਪਣ ’ਚ ਉਹ ਆਪਣੀ ਬਿਮਾਰੀ ਬਾਰੇ ਡੂੰਘਾਈ ਨਾਲ ਚਿੰਤਨ ਕਰਕੇ ਆਪਣੇ ਭਵਿੱਖ ਪ੍ਰਤੀ ਉਦਾਸ ਨਾ ਹੋਵੇ
ਤੁਹਾਡੇ ਕੁਝ ਮਿੰਟਾਂ ਦੀਆਂ ਹੀ ਚੰਗੀਆਂ ਅਤੇ ਉਤਸ਼ਾਹ ਵਧਾਉਣ ਵਾਲੀਆਂ ਗੱਲਾਂ ਨਾਲ ਮਰੀਜ਼ ਠੀਕ ਹੋਣ ਦਾ ਅਨੁਭਵ ਕਰਦਾ ਹੈ ਹੋਰ ਆਮ ਵਿਅਕਤੀਆਂ ਦੀ ਤਰ੍ਹਾਂ ਮਰੀਜ਼ ਨਾਲ ਵਿਹਾਰ ਕਰਨ ’ਤੇ ਉਸ ਦੇ ਦਿਮਾਗ ’ਤੇ ਮਨੋਵਿਗਿਆਨਕ ਅਸਰ ਪੈਂਦਾ ਹੈ ਇਸ ਤਰ੍ਹਾਂ ਅਸੀਂ ਉਸ ਦੇ ਚਿੜਚਿੜੇ ਸੁਭਾਅ ਨੂੰ ਕੰਟਰੋਲ ਕਰ ਸਕਦੇ ਹੈ ਲਗਾਤਾਰ ਇੱਕ ਹੀ ਬਿਮਾਰੀ ਨਾਲ ਗ੍ਰਸਤ ਹੋਣ ਕਾਰਨ ਵਿਅਕਤੀ ਦਾ ਚਿੜਚਿੜਾਪਣ ਅਤੇ ਗੁੱਸੈਲ ਹੋਣਾ ਸੁਭਾਵਿਕ ਹੈ
ਬਿਮਾਰ ਵਿਅਕਤੀ ਤੋਂ ਵਿਦਾ ਲੈਂਦੇ ਸਮੇਂ ਉਸ ਨੂੰ ਜਲਦ ਹੀ ਠੀਕ ਹੋ ਕੇ ਘਰ ਆਉਣ ਦਾ ਸੱਦਾ ਦਿਓ ਤੁਹਾਡਾ ਸੱਭਿਅਤਾਪੂਰਨ ਅਤੇ ਸ਼ਾਂਤ ਵਿਹਾਰ ਬਿਮਾਰ ਵਿਅਕਤੀ ’ਚ ਆਕਰਸ਼ਕ ਅਤੇ ਸਿਹਤਮੰਦ ਰਹਿਣ ਦੀ ਭਾਵਨਾ ਜਗਾਉਂਦਾ ਹੈ