ਕੋਲਡ ਕਾੱਫੀ
ਸਮੱਗਰੀ:-
- ਦੋ ਕੱਪ ਠੰਢਾ ਦੁੱਧ,
- ਖੰਡ 3 ਚਮਚ,
- ਕਾੱਫੀ ਪਾਊਡਰ ਇੱਕ ਚਮਚ,
- ਕਰੀਮ 2 ਚਮਚ,
- ਵਨੀਲਾ ਆਇਸਕ੍ਰੀਮ 2 ਚਮਚ,
- ਆਇਸ ਕਿਊਬ ਚਾਰ,
- ਕੋਕੋ ਪਾਊਡਰ ਅੱਧਾ ਚਮਚ
ਬਣਾਉਣ ਦੀ ਵਿਧੀ:-
ਇੱਕ ਕੱਪ ’ਚ ਕਾੱਫੀ ਪਾਊਡਰ ਅਤੇ ਖੰਡ ਪਾਓ ਇਸ ’ਚ ਅੱਧਾ ਚਮਚ ਦੁੱਧ ਪਾ ਕੇ ਚਮਚ ਨਾਲ ਫੈਟ ਲਓ ਇਸ ਮਿਸ਼ਰਨ ਨੂੰ ਮਿਕਸੀ ’ਚ ਪਾਓ ਇਸ ’ਚ ਦੁੱਧ, ਆਇਸ ਕਿਊਬ ਅਤੇ ਕਰੀਮ ਪਾ ਕੇ ਦੋ ਮਿੰਟਾਂ ਲਈ ਚਲਾ ਦਿਓ ਇਸ ਨੂੰ ਵਨੀਲਾ ਆਇਸਕ੍ਰੀਮ ਅਤੇ ਕੋਕੋ ਪਾਊੂਡਰ ਨਾਲ ਸਜਾ ਕੇ ਸਰਵ ਕਰੋ