ਕਰੀਅਰ ਬਣਾਈਏ ਕਾਮਯਾਬ ਕਿਵੇਂ

ਕਰੀਅਰ ’ਚ ਕਾਮਯਾਬੀ ਕੌਣ ਨਹੀਂ ਚਾਹੁੰਦਾ ਪਰ ਅਜਿਹਾ ਕਿਉਂ ਹੁੰਦਾ ਹੈ ਕਿ ਮਿਹਨਤ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜ਼ੂਦ ਸਫਲਤਾ ਹੱਥ ਨਹੀਂ ਲੱਗਦੀ ਅਤੇ ਤੁਹਾਡੇ ਕੋਲ ਮਾਯੂਸੀ ਡੇਰਾ ਜਮਾ ਲੈਂਦੀ ਹੈ ਤੁਹਾਨੂੰ ਇੱਥੇ ਆਤਮ-ਨਿਰੀਖਣ ਦੀ ਜ਼ਰੂਰਤ ਹੈ ਆਪਣੀ ਸੋਚ ’ਤੇ ਗੌਰ ਫਰਮਾਓ ਕੀ ਤੁਸੀਂ ਆਪਣੀ ਸੋਚ ਵੱਡੀ ਰੱਖਦੇ ਹੋ? ਜਾਂ ਸਿਰਫ ਇੱਕ ਛੋਟੇ ਜਿਹੇ ਦਾਇਰੇ ਤੱਕ ਹੀ ਸੀਮਤ ਸੋਚ ਦੇ ਮਾਲਕ ਹੋ ਰੂਟੀਨ ਕਈ ਵਾਰ ਦਿਮਾਗ ਡਲ ਕਰ ਦਿੰਦਾ ਹੈ ਇਸ ’ਤੇ ਗੌਰ ਕਰੋ ਦਿਮਾਗ ਦੀਆਂ ਗੰਢਾਂ ਖੋਲ੍ਹਣ ’ਚ ਯੋਗਾ, ਮੈਡੀਟੇਸ਼ਨ ਸਹਾਇਕ ਹੋੋਣਗੇ ਇਨ੍ਹਾਂ ਨੂੰ ਅਜ਼ਮਾਓ ਆਪਣੀ ਸੋਚ ਬੈਲੰਸਡ ਰੱਖੋ

Also Read :-

ਰਹੋ ਅਪਡੇਟ

ਆਪਣੇ ਖੇਤਰ ਨਾਲ ਜੁੜੀਆਂ ਨਵੀਆਂ-ਨਵੀਆਂ ਅਪ-ਟੂ-ਡੇਟ ਜਾਣਕਾਰੀਆਂ ਹਾਸਲ ਕਰਦੇ ਰਹੋ ਗਲੋਬਲ ਹੁੰਦੀ ਦੁਨੀਆਂ ’ਚ ਮੌਕਿਆਂ ਦੀ ਕਮੀ ਨਹੀਂ ਜੇਕਰ ਤੁਹਾਨੂੰ ਵਰਤਮਾਨ ਨੌਕਰੀ ਤੋਂ ਪ੍ਰੋਬਲਮ ਹੈ ਤਾਂ ਉਸ ਨੂੰ ਲੈ ਕੇ ਦੁਖੀ ਰਹਿਣ ਤੋਂ ਚੰਗਾ ਹੈ ਦੂਜੀ ਜੌਬ ਤਲਾਸ਼ ਕਰੋ ਪਰ ਦੂਜੀ ਜੌਬ ਜਦੋਂ ਤੱਕ ਨਹੀਂ ਮਿਲ ਜਾਂਦੀ, ਇੱਥੇ ਕੰਟੀਨਿਊ ਕਰੋ ਵੈਸੇ ਦੂਜੀ ਜੌਬ ਮਿਲਣਾ, ਉਹ ਵੀ ਮਨਪਸੰਦ ਐਨਾ ਅਸਾਨ ਨਾ ਹੋਵੇਗਾ ਪਰ ਕੋਸ਼ਿਸ਼ ਕਰਦੇ ਰਹੋ ਦੋਸਤ, ਨਿਊਜ਼ਪੇਪਰ, ਇੰਟਰਨੈੱਟ ਜ਼ਰੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤਨਾਅ ਨਾ ਪਾਲੋ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ ਆਤਮ-ਵਿਸ਼ਵਾਸ ਬਣਾਈ ਰੱਖੋ ਅਜਿਹਾ ਬਹੁਤਿਆਂ ਨਾਲ ਹੁੰਦਾ ਹੈ ਇਹ ਸੋਚ ਕੇ ਤਸੱਲੀ ਰੱਖੋ ਅਤੇ ਕਾਰਜਸ਼ੀਲ ਰਹੋ ਤੁਸੀਂ ਕਰੀਅਰ ’ਚ ਦੂਰ ਤੱਕ ਜਾਓਗੇ ਬਿਨਾ ਸ਼ੱਕ ਜੇਕਰ ਮਨ ’ਚ ਲਗਨ ਪੱਕੀ ਹੈ

ਸਾਹਮਣੇ ਹੋਵੇ ਟੀਚਾ

ਕਰੀਅਰ ਸਬੰਧੀ ਹੁਣ ਕਾਫੀ ਅਵੇਅਰਨੈੱਸ ਆ ਗਈ ਹੈ ਹੁਣ ਪਹਿਲਾਂ ਵਾਂਗ ਲੋਕ ਕਰੀਅਰ ਸਬੰਧੀ ਲਾਪਰਵਾਹ ਨਹੀਂ ਹਨ ਉਹ ਬਚਪਨ ਤੋਂ ਹੀ ਆਪਣਾ ਟੀਚਾ ਤੈਅ ਕਰਕੇ ਉਸ ਦੇ ਅਨੁਸਾਰ ਵਿਸ਼ਾ ਚੁਣ ਲੈਂਦੇ ਹਨ ਉਨ੍ਹਾਂ ਨੂੰ ਪਤਾ ਰਹਿੰਦਾ ਹੈ ਉਨ੍ਹਾਂ ਨੇ ਜ਼ਿੰਦਗੀ ’ਚ ਕੀ ਬਣਨਾ ਹੈ, ਕਿਸ ਖੇਤਰ ’ਚ ਉਨ੍ਹਾਂ ਨੇ ਅੱਗੇ ਵਧਣਾ ਹੈ ਕਿਸ ਕੰਮ ਨੂੰ ਉਹ ਬਿਹਤਰ ਅੰਜ਼ਾਮ ਦੇ ਸਕਦੇ ਹਨ

ਆਪਣੇ ਟੀਚੇ ਨੂੰ ਲੈ ਕੇ ਵਿਦਿਆਰਥੀ ਜੇਕਰ ਢਿੱਲ-ਮੱਠ ਵਾਲੀ ਸਥਿਤੀ ਅਪਣਾਏਗਾ ਤਾਂ ਉਸ ਦਾ ਉਸ ਦੇ ਕਰੀਅਰ ’ਤੇ ਬੁਰਾ ਅਸਰ ਪਵੇਗਾ ਇੱਥੇ ਪੂਰੇ ਕਾਨਫੀਡੈਂਸ ਨਾਲ ਹੀ ਅੱਗੇ ਵਧਣਾ ਹੁੰਦਾ ਹੈ ਕਿਸੇ ਦੂਜੇ ਨੇ ਤੁਹਾਨੂੰ ਕੋਈ ਰਾਇ ਦਿੱਤੀ, ਤੀਜੇ ਨੇ ਕੁਝ ਅਤੇ ਤੁਸੀਂ ਆਪਣੇ ਟੀਚੇ ਨੂੰ ਲੈ ਕੇ ਸਪੱਸ਼ਟ ਨਹੀਂ ਹੋ, ਤੁਸੀਂ ਕਨਫਿਊਜ਼ਡ ਰਹੋਂਗੇ ਆਪਣਾ ਟੀਚਾ ਤੁਹਾਨੂੰ ਖੁਦ ਆਪਣਾ ਰੁਝਾਨ ਦੇਖਦੇ ਹੋਏ ਤੈਅ ਕਰਨਾ ਹੈ ਉਸੇ ’ਤੇ ਫੋਕਸ ਰੱਖ ਕੇ ਤੁਸੀਂ ਆਪਣਾ ਕਰੀਅਰ ਬਣਾਓਗੇ ਤਾਂ ਕੰਮਕਾਜੀ ਦੇ ਪੂਰੇ ਚਾਂਸ ਰਹਿਣਗੇ

ਸੋਹਬਤ ਚੰਗੀ ਹੋਵੇ

ਕਰੀਅਰ ’ਚ ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਅਜਿਹੇ ਸੰਗੀ-ਸਾਥੀ ਹੋਣ ਜੋ ਤੁਹਾਨੂੰ ਇੰਸਪਾਇਰ ਕਰਨ ਤੁਹਾਡੇ ਵੈੱਲ-ਵਿਸ਼ਰ ਹੋਣ ਅਜਿਹੇ ਲੋਕਾਂ ਤੋਂ ਜੋ ਨਕਾਰਾਤਮਕ ਗੱਲਾਂ ਕਰਕੇ ਤੁਹਾਡਾ ਹੌਸਲਾ ਖਤਮ ਕਰਨ, ਤੁਹਾਡੇ ’ਚ ਹੀਨ-ਭਾਵਨਾ ਜਗਾਉਣ, ਦੂਰੀ ਬਣਾ ਕੇ ਰੱਖੋ ਲੋਕਾਂ ਨੂੰ ਪਰਖ ਕੇ ਹੀ ਉਨ੍ਹਾਂ ਨਾਲ ਮੇਲਜੋਲ ਵਧਾਓ ਜਿੱਥੇ ਸੋਹਬਤ ਹੀ ਬਣਾਉਂਦੀ ਹੈ, ਸੋਹਬਤ ਵਿਗਾੜਦੀ ਵੀ ਹੈ

ਕੁਆਲੀਫਿਕੇਸ਼ਨ ਵਧਾਓ

ਗ੍ਰੋ ਕਰਨ ਦਾ ਰਾਜ ਹੈ ਕਦੇ ਵੀ ਸਿੱਖਣਾ ਨਾ ਛੱਡੋ ਕਰੀਅਰ ’ਚ ਤਰੱਕੀ ਬਿਹਤਰ ਨੌਕਰੀ ਲਈ ਅੱਗੇ ਪੜ੍ਹਾਈ ਦਾ ਮੌਕਾ ਨਾ ਛੱਡੋ ਕੁਆਲੀਫਿਕੇਸ਼ਨ ਤਾਂ ਜਿੰਨੀ ਵੀ ਵਧਾਓ ਘੱਟ ਹੈ ਡਿਪਲੋਮਾ ਹੋਲਡਰ ਹੋ ਤਾਂ ਇੰਜੀਨੀਅਰਿੰਗ ਕਰਨਾ ਅਸਾਨ ਹੋਵੇਗਾ ਐੱਮਬੀਬੀਐੱਸ ਹੋ ਤਾਂ ਸਪੈਸ਼ਲਾਈਜੇਸ਼ਨ ਤੋਂ ਬਿਨਾਂ ਕਰੀਅਰ ਨਹੀਂ ਬਣੇਗਾ ਇਸ ਦੇ ਲਈ ਅੱਗੇ ਪੜ੍ਹਾਈ ਕਰੋ ਆਰਥਿਕ ਸਮੱਸਿਆ ਹੈ ਤਾਂ ਬੈਂਕ ਤੋਂ ਪੜ੍ਹਾਈ ਲਈ ਲੋਨ ਲਓ, ਜੋ ਕਿ ਬੈਂਕ ਅਸਾਨੀ ਨਾਲ ਦਿੰਦਾ ਹੈ ਤੁਸੀਂ ਇਹ ਫਾਇਦਾ ਲਓ ਅਤੇ ਤਰੱਕੀ ਦੇ ਰਾਹ ’ਤੇ ਕਦਮ ਵਧਾਓ

ਕਮਿਊਨੀਕੇਸ਼ਨ ਪਾਵਰ ਸਹੀ ਹੋਵੇ

ਚੰਗੇ ਤੋਂ ਚੰਗੇ ਹਾਇਲੀ ਕੁਆਲੀਫਾਈਡ ਲੋਕ ਚੰਗੇ ਕਮਿਊਨੀਕੇਸ਼ਨ ਪਾਵਰ ਦੀ ਕਮੀ ’ਚ ਕਰੀਅਰ ’ਚ ਪਿੱਛੇ ਰਹਿ ਜਾਂਦੇ ਹਨ ਕਿਸੇ ਵੀ ਕੰਪਨੀ ’ਚ ਜੇਕਰ ਬਾੱਸ ਅਤੇ ਸਬ-ਆਰਡੀਨੇਟਸ ’ਚ ਸਹੀ ਕਮਿਊਨੀਕੇਸ਼ਨ ਨਹੀਂ ਹੋਵੇਗਾ ਤਾਂ ਉਸ ਕੰਪਨੀ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੋਵੇਗੀ ਕੰਪਨੀ ਦੇ ਰਾਈਜ਼ ਲਈ ਸੁਚਾਰੂ ਸੰਚਾਲਨ ਲਈ ਬਾਸ ਅਤੇ ਸਬ-ਆਰਡੀਨੈਟਸ ਦਰਮਿਆਨ ਸਹੀ ਕਮਿਊਨੀਕੇਸ਼ਨ ਜ਼ਰੂਰੀ ਹੁੰਦਾ ਹੈ ਇਸ ਨਾਲ ਸਮੇਂ ਦੀ ਬੱਚਤ ਵੀ ਹੁੰਦੀ ਹੈ ਅਤੇ ਟੈਨਸ਼ਨ ਕਨਫਿਊਜ਼ਨ ਵਰਗੀ ਸਥਿਤੀ ਨਹੀਂ ਹੁੰਦੀ ਹੈ ਪਾਰਦਰਸ਼ਿਤਾ ਬਣੀ ਰਹਿੰਦੀ ਹੈ ਕਮਿਊਨੀਕੇਸ਼ਨ ਪਾਵਰ ਸਹੀ ਹੋਣ ’ਤੇ ਹੀ ਤੁਸੀਂ ਆਪਣੇ ਨਵੇਂ ਕਾਰਗਰ ਸੁਝਾਅ ਪੇਸ਼ ਕਰਕੇ ਕੰਪਨੀ ਨੂੰ ਲਾਭ ਪਹੁੰਚਾ ਸਕਦੇ ਹੋ

ਇਸ ਤੋਂ ਇਲਾਵਾ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਫਾਲੋ ਕਰਕੇ ਹੀ ਕੁਝ ਲੋਕ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਬਣ ਕੇ ਵਿਸ਼ਵ ਪੱਧਰੀ ਬੁਲੰਦੀਆਂ ਨੂੰ ਛੂਹ ਪਾਏ ਹਨ ਜਿਵੇਂ ਆਪਣੇ ਆਪ ਨੂੰ ਅਨੁਸ਼ਾਸਤਿ ਰੱਖਣਾ, ਸਮੇਂ ਦੀ ਪਾਬੰਦੀ, ਟਾਈਮ ਮੈਨੇਜਮੈਂਟ, ਚੰਗਾ ਵਿਹਾਰ, ਜ਼ਿੰਮੇਵਾਰੀ ਦਾ ਅਹਿਸਾਸ, ਜਲਦੀ ਉੱਠਣ ਦੀ ਆਦਤ ਉਤਸ਼ਾਹੀ ਮਨ ਟੀਚੇ ਪ੍ਰਤੀ ਕੇਂਦਰਿਤ ਹੋਣ ਦੀ ਪਾਵਰ ਆਦਿ
ਊਸ਼ਾ ਜੈਨ ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!