ਕੰਮ ਤੋਂ ਬਾਅਦ ਕਿਵੇਂ ਰੱਖੀਏ ਆਪਣੇ ਆਪ ਨੂੰ ਰੁੱਝਿਆ
ਸਮੇਂ ਦੀ ਸਾਡੇ ਜੀਵਨ ’ਚ ਬਹੁਤ ਮਹੱਤਵਪੂਰਨ ਜਗ੍ਹਾ ਹੈ ਜੋ ਲੋਕ ਸਮੇਂ ਦੀ ਕਦਰ ਕਰਦੇ ਹਨ ਤਾਂ ਸਮਾਂ ਵੀ ਉਸ ਦੀ ਫਿਕਰ ਕਰਦਾ ਹੈ ਜੋ ਆਪਣਾ ਸਮਾਂ ਉਂਜ ਹੀ ਗੁਆ ਦਿੰਦੇ ਹਨ, ਅੱਗੇ ਚੱਲ ਕੇ ਉਨ੍ਹਾਂ ਨੂੰ ਸਮੇਂ ਦੀ ਕਦਰ ਦਾ ਪਤਾ ਚੱਲਦਾ ਹੈ
ਜੇਕਰ ਤੁਸੀਂ ਵਰਕਰ ਹੋ ਜਾਂ ਤੁਹਾਡਾ ਆਪਣਾ ਵਪਾਰ ਹੈ ਤਾਂ ਤੁਹਾਡੇ ਕੋਲ ਜਿਆਦਾ ਸਮਾਂ ਤਾਂ ਨਹੀਂ ਬੱਚਦਾ ਹੋਵੇਗਾ ਪਰ ਕੰਮ ਤੋਂ ਵਾਪਸ ਆ ਕੇ ਆਪਣੇ ਸਮੇਂ ਨੂੰ ਬਿਨਾਂ ਗੁਆਏ ਉਸ ਨੂੰ ਕਿਸੇ ਚੰਗੇ ਕੰਮ ’ਚ ਲਗਾਓ ਹਫਤੇ ’ਚ ਪੰਜ ਦਿਨ ਤੁਸੀਂ ਜੰਮ ਕੇ ਕੰਮ ਕਰਦੇ ਹੋ ਅਤੇ ਉਸ ਸਮੇਂ ਇਹ ਵੀ ਸੋਚਦੇ ਜਾਂਦੇ ਹੋ ਕਿ ਦੋ ਦਿਨ ਦੀ ਛੁੱਟੀ ’ਚ ਪੂਰਾ ਦਿਨ ਆਰਾਮ ਕਰਾਂਗਾ ਪਰ ਕੀ ਤੁਸੀਂ ਸੱਚਮੁੱਚ ਅਜਿਹਾ ਕਰ ਪਾਉਂਦੇ ਹੋ?
ਸ਼ਾਇਦ ਨਹੀਂ ਉਨ੍ਹਾਂ ਦੋ ਦਿਨਾਂ ’ਚ ਤੁਸੀਂ ਕੋਈ ਸਾਰਥਕ ਕੰਮ ਨਹੀਂ ਕਰ ਪਾਉਂਦੇ ਅਤੇ ਸਮਾਂ ਕਿਵੇਂ ਨਿਕਲ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ ਫਿਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਰੇ ਮੈਂ ਤਾਂ ਸਮਾਂ ਬਰਬਾਦ ਕਰ ਦਿੱਤਾ ਤੁਸੀਂ ਸਮੇਂ ਨੂੰ ਬਰਬਾਦ ਕਰਨ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਰੁੱਝਿਆ ਰੱਖੋ ਹਾਂ ਕੁਝ ਦੇਰ ਆਰਾਮ ਜ਼ਰੂਰ ਕਰੋ ਪਰ ਆਪਣੇ ਸਮੇਂ ਨੂੰ ਪੂਰੀ ਤਰ੍ਹਾਂ ਬਰਬਾਦ ਨਾ ਕਰੋ ਕੁਝ ਕਾਰਗਰ ਤਰੀਕੇ
Also Read :-
Table of Contents
ਤੁਹਾਨੂੰ ਦੱਸਦੇ ਹਾਂ ਜੋ ਤੁਹਾਡੇ ਖਾਲੀ ਸਮੇਂ ’ਚ ਸਮਾਂ ਬਰਬਾਦੀ ਨੂੰ ਬਚਾਉਣਗੇ:
ਸੋਸ਼ਲ ਵਰਕ ਜਾਂ ਸਮਾਜ ਸੇਵਾ
ਸਮਾਜ ਸੇਵਾ ਇੱਕ ਅਜਿਹਾ ਕੰਮ ਹੈ ਜਿਸ ’ਚ ਜੇਕਰ ਤੁਸੀਂ ਜਾਂਦੇ ਹੋ ਜਾਂ ਆਪਣੇ ਵੱਲੋਂ ਅਜਿਹਾ ਕੋਈ ਵੀ ਕੰਮ ਕਰਦੇ ਹੋ ਜਿਸ ਨਾਲ ਸਮਾਜ ਦਾ ਭਲਾ ਹੋਵੇ ਤਾਂ ਸਮਝੋ ਤੁਹਾਡਾ ਉਦੇਸ਼ ਪੂਰਾ ਹੋਇਆ ਸੋਸ਼ਲ ਵਰਕ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਉਹ ਹੁੰਦਾ ਹੈ ਜਿਸ ’ਚ ਤੁਸੀਂ ਆਰਥਿਕ ਮੱਦਦ ਕਰਦੇ ਹੋ ਤੇ ਦੂਜਾ ਸਰੀਰਕ ਜਾਂ ਮਾਨਸਿਕ
ਜੇਕਰ ਤੁਹਾਡੇ ਕੋਲ ਥੋੜ੍ਹਾ ਸਮਾਂ ਵੀ ਖਾਲੀ ਹੈ ਤਾਂ ਉਸ ਨੂੰ ਕਿਸੇ ਨੇਕ ਕੰਮ ਜਿਵੇਂ ਗਰੀਬ ਬੱਚਿਆਂ ਲਈ ਕੁਝ ਖਾਣ-ਪੀਣ ਦੀਆਂ ਵਸਤੂਆਂ ਅਤੇ ਗਰਮ ਕੱਪੜੇ ਲੈ ਜਾ ਕੇ ਉਨ੍ਹਾਂ ’ਚ ਵੰਡਣਾ ਜਾਂ ਉਨ੍ਹਾਂ ਨੂੰ ਕੋਈ ਕਲਾ ਸਿਖਾਉਣਾ ਜਿਵੇਂ ਨਾਚ, ਸੰਗੀਤ, ਨਾਟਕ ਆਦਿ ’ਚ ਲਗਾਓ ਇਨ੍ਹਾਂ ਸਾਰੇ ਕੰਮਾਂ ਨੂੰ ਕਰਨ ਤੋਂ ਬਾਅਦ ਤੁਹਾਡੀ ਨਾ ਸਿਰਫ ਸਮੇਂ ਦੀ ਬਰਬਾਦੀ ਬਚੇਗੀ ਸਗੋਂ ਤੁਹਾਨੂੰ ਆਪਣਾ ਜੀਵਨ ਵੀ ਕਿਸੇ ਖਾਸ ਮਕਸਦ ਨਾਲ ਜੁੜਿਆ ਹੋਇਆ ਲੱਗੇਗਾ
ਘਰ ਨੂੰ ਸਜਾਉਣ ਅਤੇ ਸੰਵਾਰਨ ’ਚ ਦਿਲ ਲਗਾਓ
ਜੇਕਰ ਤੁਸੀਂ ਵਰਕਿੰਗ ਹੋ ਤਾਂ ਵੀ ਤੁਹਾਡੇ ਘਰ ਤੋਂ ਅਜਿਹਾ ਪ੍ਰਤੀਤ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਵਿ੍ਹਲੜ ਹੋ ਘਰ ਦੀ ਹਰ ਹਫਤੇ ਸਾਫ-ਸਫਾਈ ਕਰਨੀ ਚਾਹੀਦੀ ਹੈ ਘਰ ਦੇ ਕੋਨੇ-ਕੋਨੇ ਤੋਂ ਤੁਹਾਡੀ ਦਿੱਖ ਦਾ ਪਤਾ ਚੱਲਣਾ ਚਾਹੀਦਾ ਹੈ ਵਾਸ਼ਿੰਗ ਮਸ਼ੀਨ ’ਚ ਕੱਪੜੇ ਧੋਣ ਦਾ ਕੰਮ ਤੁਸੀਂ ਹਫਤੇ ਦੀ ਛੁੱਟੀ ’ਚ ਕਰ ਸਕਦੇ ਹੋ, ਆਪਣੇ ਪਤੀ ਦਾ ਮਨਪਸੰਦ ਖਾਣਾ ਬਣਾ ਸਕਦੇ ਹੋ ਜਾਂ ਫਿਰ ਅਲਮਾਰੀਆਂ ਦੀ ਸਾਫ-ਸਫਾਈ ਦਾ ਕੰਮ ਵੀ ਕਰ ਸਕਦੇ ਹੋ ਇਸ ਨਾਲ ਤੁਹਾਡਾ ਟਾਈਮ ਤਾਂ ਪਾਸ ਹੋਵੇਗਾ, ਨਾਲ ਹੀ ਤੁਹਾਡਾ ਘਰ ਵੀ ਜੰਨਤ ਬਣ ਜਾਵੇਗਾ
ਕਿਤਾਬਾਂ ਪੜ੍ਹੋ
ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਦੋਸਤ ਹੁੰਦੀਆਂ ਹਨ ਐਤਵਾਰ ਨੂੰ ਘਰ ਦੇ ਕੰਮਾਂ ਤੋਂ ਫੁਰਸਤ ਪਾਉਣ ਤੋਂ ਬਾਅਦ ਕੁਝ ਦੇਰ ਰਿਲੈਕਸ ਕਰਕੇ ਤੁਸੀਂ ਕੋਈ ਚੰਗੀ ਜਿਹੀ ਕਿਤਾਬ ਪੜ੍ਹ ਸਕਦੇ ਹੋ ਪੁਸਤਕਾਂ ਪੜ੍ਹਨ ਨਾਲ ਗਿਆਨ ਵੀ ਵਧਦਾ ਹੈ, ਤੁਹਾਡਾ ਸ਼ਬਦ-ਗਿਆਨ ਵਧਦਾ ਹੈ ਅਤੇ ਨਾਲ ਹੀ ਪਤਾ ਚੱਲਦੀਆਂ ਹਨ ਕਈ ਨਵੀਆਂ ਅਤੇ ਰੋਚਕ ਘਟਨਾਵਾਂ
ਟੀਵੀ ਦੇਖ ਕੇ ਵੀ ਤੁਸੀਂ ਸਮਾਂ ਬਿਤਾ ਸਕਦੇ ਹੋ
ਟੀਵੀ ਇੱਕ ਅਜਿਹਾ ਜ਼ਰੀਆ ਹੈ ਜਿਸ ਦਾ ਜ਼ਿਕਰ ਆਉਂਦੇ ਹੀ ਸਭ ਦੇ ਮਨ ’ਚ ਆਉਂਦੀਆਂ ਹਨ ਬੇਤੁਕੀਆਂ ਗੱਲਾਂ ਇਹ ਗੱਲ ਵੀ ਠੀਕ ਹੈ ਕਿ ਟੀਵੀ ਦੇਖਣਾ ਜ਼ਿਆਦਾ ਚੰਗੀ ਗੱਲ ਨਹੀਂ ਹੈ ਪਰ ਟੀਵੀ ’ਤੇ ਹੀ ਕੁਝ ਗਿਆਨ ਵਾਧੂ ਚੈਨਲ ਵੀ ਆਉਂਦੇ ਹਨ ਜਿਵੇਂ ਬੀਬੀਸੀ ਨੈਸ਼ਨਲ ਜਿਓਗ੍ਰਾਫਿਕ, ਡਿਸਕਵਰੀ ਆਦਿ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਆਪਣਾ ਗਿਆਨ ਵਧਾ ਸਕਦੇ ਹੋ
ਲੇਖਨ ਦਾ ਕੰਮ ਕਰੋ
ਲੇਖਨ ਦਾ ਕੰਮ ਰਚਨਾਤਮਕਤਾ ਨਾਲ ਭਰਪੂਰ ਹੁੰਦਾ ਹੈ ਕਦੇ-ਕਦੇ ਜਦੋਂ ਅਸੀਂ ਖਾਲੀ ਬੈਠਦੇ ਹਾਂ ਤਾਂ ਸਾਡੇ ਮਨ ’ਚ ਕਈ ਵਿਚਾਰ ਆਉਂਦੇ ਹਨ ਅਜਿਹੀ ਹੀ ਸਥਿਤੀ ਲਈ ਤੁਸੀਂ ਇੱਕ ਡਾਇਰੀ ਬਣਾਓ ਜਿਸ ’ਚ ਤੁਸੀਂ ਆਪਣੇ ਆਪ ਨੂੰ ਰੋਜ਼ਾਨਾ ਦੀ ਰੂਟੀਨ ਦਾ ਜ਼ਿਕਰ ਕਰ ਸਕਦੇ ਹੋ ਇਸ ਨਾਲ ਤੁਹਾਡਾ ਮਨ ਵੀ ਹਲਕਾ ਹੋਵੇਗਾ, ਸਮਾਂ ਵੀ ਵਧੀਆ ਲੰਘੇਗਾ ਅਤੇ ਇਨ੍ਹਾਂ ਵਿਚਾਰਾਂ ਨੂੰ ਤੁਸੀਂ ਕਵਿਤਾ ਦੇ ਰੂਪ ’ਚ ਪਿਰੋਅ ਕੇ ਕਿਸੇ ਮੈਗਜ਼ੀਨ ਜਾਂ ਅਖਬਾਰ ਨੂੰ ਭੇਜ ਸਕਦੇ ਹੋ
ਤਰਨਰੁਮ