ਰੋਗੀ ਬੱਚੇ ਦਾ ਮਨੋਰੰਜਨ ਕਿਵੇਂ ਕਰੀਏ
ਜੇਕਰ ਕੋਈ ਬਿਮਾਰ ਪੈ ਜਾਵੇ ਤਾਂ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਜਾਂਦੀ ਹੈ ਕਿਉਂਕਿ ਉਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਜਾਂਦੀਆਂ ਹਨ ਇਸ ਹਾਲਤ ’ਚ ਰੋਗੀ ਖੁਦ ਨੂੰ ਬੋਰਿੰਗ ਮਹਿਸੂਸ ਕਰਦਾ ਹੈ
ਜੇਕਰ ਪਾਬੰਦੀਆਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਰੋਗ ਦਾ ਖ਼ਤਰਾ ਵਧ ਜਾਂਦਾ ਹੈ ਇਸ ਲਈ ਸੰਜਮ ਅਤੇ ਪਰਹੇਜ਼ ਡਾਕਟਰ ਦੀ ਰਾਇ ਅਨੁਸਾਰ ਕਰਨਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬੱਚਿਆਂ ਦੀ ਬਿਮਾਰੀ ਦੀ ਹਾਲਤ ’ਚ, ਪਰ ਬੱਚਿਆਂ ਦੀ ਬਿਮਾਰੀ ’ਚ ਨਿਯਮ ਅਤੇ ਸੰਜਮ ਦਾ ਪਾਲਣ ਆਸਾਨ ਕੰਮ ਨਹੀਂ ਹੈ, ਖਾਸ ਕਰਕੇ ਮਾਂ ਲਈ, ਕਿਉਂਕਿ ਮਾਂ ਹੀ ਬੱਚੇ ਦੀ ਦੇਖਭਾਲ ਜ਼ਿਆਦਾ ਕਰਦੀ ਹੈ, ਇਸ ਲਈ ਉਸ ਦਾ ਫਰਜ਼ ਵਧ ਜਾਂਦਾ ਹੈ
ਬੱਚੇ ਕੁਦਰਤੀ ਤੌਰ ’ਤੇ ਚੰਚਲ ਅਤੇ ਨਾ-ਸਮਝ ਹੁੰਦੇ ਹਨ ਬਿਮਾਰੀ ਦੀ ਹਾਲਤ ’ਚ ਵੀ ਉਹ ਖੇਡਣਾ-ਕੁੱਦਣਾ ਜਾਂ ਆਪਣੀਆਂ ਮਨਪਸੰਦ ਚੀਜ਼ਾਂ ਜਿਵੇਂ-ਚਿਊਂਗਮ, ਆਈਸਕ੍ਰੀਮ, ਚਾਕਲੇਟ ਆਦਿ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਇਸ ਲਈ ਉਨ੍ਹਾਂ ਪ੍ਰਤੀ ਸਾਵਧਾਨੀ ਅਤੇ ਸਮਝਦਾਰੀ ਨਾਲ ਕੰਮ ਲੈਣਾ ਪੈਂਦਾ ਹੈ ਜੇਕਰ ਸਾਵਧਾਨੀ ਅਤੇ ਸਮਝਦਾਰੀ ਨਾਲ ਕੰਮ ਨਾ ਲਿਆ ਜਾਵੇ ਤਾਂ ਉਨ੍ਹਾਂ ’ਤੇ ਮਨੋਵਿਗਿਆਨਕ ਅਸਰ ਪੈਂਦਾ ਹੈ, ਜਿਸ ਨਾਲ ਉਹ ਚਿੜਚਿੜੇ ਅਤੇ ਸੁਸਤ ਹੋ ਸਕਦੇ ਹਨ ਅਜਿਹੀ ਹਾਲਤ ’ਚ ਬੱਚਿਆਂ ਦੇ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਝਿੜਕਣ ਨਾ, ਸਗੋਂ ਉਨ੍ਹਾਂ ਨੂੰ ਭਰਪੂਰ ਪਿਆਰ ਦੇਣ ਅਤੇ ਸਮਝਾਉਣ
ਬੱਚਿਆਂ ਨੂੰ ਝਿੜਕਣ ਨਾਲ ਜਾਂ ਪਿਆਰ ਨਾਲ ਨਾ ਸਮਝਾਉਣ ’ਤੇ ਉਨ੍ਹਾਂ ਦੀ ਹਾਲਤ ਬੁਰੀ ਹੋ ਸਕਦੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਸਿਹਤ ’ਤੇ ਵੀ ਬੁਰਾ ਅਸਰ ਪੈ ਸਕਦਾ ਹੈ ਖਾਸ ਕਰਕੇ ਇਹ ਗੱਲ ਮਾਂ ਨੂੰ ਹੀ ਸਮਝਣੀ ਚਾਹੀਦੀ ਹੈ ਕਿਉਂਕਿ ਬੱਚੇ ਮਾਂ ਦੇ ਨੇੜੇ ਜ਼ਿਆਦਾ ਰਹਿੰਦੇ ਹਨ
Also Read :-
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
ਗੁੱਸੇ ਅਤੇ ਸੁਸਤੀ ਕਾਰਨ
ਰੋਗ ਅਤੇ ਡਾਕਟਰ ਦੇ ਕਹਿਣ ਅਨੁਸਾਰ ਮਾਂ ਆਪਣੇ ਬਿਮਾਰ ਬੱਚੇ ’ਤੇ ਰੋਕ ਲਗਾਉਂਦੀ ਹੈ ਇਸ ਕਾਰਨ ਬੱਚੇ ਘਰ ਤੋਂ ਬਾਹਰ ਨਹੀਂ ਜਾਂਦੇ, ਉਹ ਬਿਸਤਰ ’ਤੇ ਪਏ ਰਹਿੰਦੇ ਹਨ ਇਸ ਤੋਂ ਇਲਾਵਾ ਖਾਣੇ ’ਤੇ ਵੀ ਪਾਬੰਦੀਆਂ ਲੱਗ ਜਾਂਦੀਆਂ ਹਨ ਇਸ ਨਾਲ ਬੱਚਾ ਬੋਰਿੰਗ ਅਤੇ ਸੁਸਤੀ ਮਹਿਸੂਸ ਕਰਦਾ ਹੈ ਉਸ ਦੇ ਅੰਦਰ ਗੁੱਸੇ ਦੀ ਭਾਵਨਾ ਜਾਗ੍ਰਤ ਹੋ ਜਾਂਦੀ ਹੈ ਉਹ ਦਵਾਈ ਲੈਣ ’ਚ ਵੀ ਨਾਂਹ-ਨੁੱਕਰ ਕਰਨ ਲਗਦੇ ਹਨ, ਕਿਉਂਕਿ ਬੱਚੇ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਾਬੰਦੀਆਂ ’ਚ ਬੰਨਿ੍ਹਆ ਨਹੀਂ ਜਾ ਸਕਦਾ
ਇਸ ਲਈ ਇਸ ਹਾਲਤ ’ਚ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰੋ ਅਤੇ ਉਨ੍ਹਾਂ ਦਾ ਮਨ ਬਹਿਲਾਓ ਕਿਉਂਕਿ ਬੱਚਾ ਖੁਦ ਆਪਣਾ ਮਨ ਬਹਿਲਾਅ ਨਹੀਂ ਸਕਦਾ ਉਹ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਿਆਰ ਕਰਨ, ਉਸ ਨਾਲ ਮਿੱਠੀਆਂ ਗੱਲਾਂ ਕਰਨ ਅਜਿਹੀ ਹਾਲਤ ’ਚ ਚਾਹੀਦਾ ਹੈ ਕਿ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿਓ ਉਸ ਨਾਲ ਹਮਦਰਦੀ ਪ੍ਰਗਟ ਕਰੋ ਉਸ ਨੂੰ ਕਹਾਣੀਆਂ ਸੁਣਾਓ ਬੱਚਿਆਂ ਦਾ ਦਿਲ ਬਹਿਲਾਉਣ ਲਈ ਵੈਸੇ ਤਾਂ ਬਹੁਤ ਸਾਰੇ ਸਾਧਨ ਹਨ ਜਿਵੇਂ: ਵੀਡੀਓ, ਰੇਡੀਓ, ਟੀਵੀ, ਟੇਪਰਿਕਾਡਰ ਆਦਿ ਕਾੱਮਿਕਸ ਜਾਂ ਕਹਾਣੀਆਂ ਦੀਆਂ ਕਿਤਾਬਾਂ ਵੀ ਬੱਚਿਆਂ ਕੋਲ ਰੱਖ ਸਕਦੇ ਹਾਂ ਤਾਂ ਕਿ ਜ਼ਰੂਰਤ ਪੈਣ ’ਤੇ ਉਹ ਇਨ੍ਹਾਂ ਦੀ ਵਰਤੋਂ ਕਰ ਸਕਣ
ਇਸ ਤੋਂ ਇਲਾਵਾ ਬੱਚਿਆਂ ਦਾ ਮਨ ਬਹਿਲਾਅ ਹੇਠ ਲਿਖੇ ਤਰੀਕਿਆਂ ਨਾਲ ਵੀ ਕੀਤਾ ਜਾ ਸਕਦਾ ਹੈ:-
ਡਰਾਇੰਗ:-
ਬਹੁਤ ਸਾਰੇ ਬੱਚਿਆਂ ਨੂੰ ਡਰਾਇੰਗ ’ਚ ਬਹੁਤ ਰੁਚੀ ਹੁੰਦੀ ਹੈ ਉਹ ਹਮੇਸ਼ਾ ਪੈਨਸਲ ਜਾਂ ਕਲਰ ਪੈਨਸਲ ਨਾਲ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਹਨ, ਇਸ ਲਈ ਬੱਚਿਆਂ ਨੂੰ ਰੁੱਝਿਆ ਰੱਖਣ ਦਾ ਇਹ ਇੱਕ ਵਧੀਆ ਜ਼ਰੀਆ ਹੈ ਪਰ ਬਿਸਤਰ ’ਤੇ ਕੋਈ ਪਲਾਸਟਿਕ ਦੀ ਸ਼ੀਟ ਜ਼ਰੂਰ ਰੱਖ ਦਿਓ ਤਾਂ ਕਿ ਬਿਸਤਰ ਗੰਦਾ ਨਾ ਹੋਵੇ
ਸ਼ਤਰੰਜ, ਲੁੱਡੋ
ਇਹ ਖੇਡ ਮਨੋਰੰਜਕ ਤਾਂ ਹੁੰਦੇ ਹੀ ਹਨ, ਨਾਲ ਹੀ ਇਨ੍ਹਾਂ ’ਚ ਘੱਟ ਤੋਂ ਘੱਟ ਇੱਕ ਸਾਥੀ ਦੀ ਵੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਉਨ੍ਹਾਂ ਦਾ ਮਨੋਰੰਜਨ ਹੁੰਦਾ ਹੈ
ਵੀਡੀਓ ਗੇਮ:
ਅੱਜ-ਕੱਲ੍ਹ ਇਸ ਦਾ ਪ੍ਰਚੱਲਨ ਜ਼ਿਆਦਾ ਹੋ ਗਿਆ ਹੈ ਬੱਚੇ ਇਸ ’ਚ ਜ਼ਿਆਦਾ ਰੁਚੀ ਲੈਣ ਲੱਗੇ ਹਨ ਇਸ ਨੂੰ ਦੇਖਣ ਨਾਲ ਬੱਚਿਆਂ ਦਾ ਮਨੋਰੰਜਨ ਤਾਂ ਹੁੰਦਾ ਹੀ ਹੈ ਨਾਲ ਹੀ ਉਹ ਆਪਣੀ ਬਿਮਾਰੀ ਨੂੰ ਵੀ ਭੁੱਲ ਜਾਂਦੇ ਹਨ
ਬੁਣਾਈ-ਕਢਾਈ
ਕੁਝ ਲੜਕੀਆਂ ਬੁਣਾਈ-ਕਢਾਈ ’ਚ ਜ਼ਿਆਦਾ ਰੁਚੀ ਲੈਂਦੀਆਂ ਹਨ ਇਸ ਲਈ ਉਨ੍ਹਾਂ ਦੇ ਰੁਝੇਵੇਂ ਲਈ ਬੁਣਾਈ-ਕਢਾਈ ਦਾ ਸਮਾਨ ਲਿਆ ਕੇ ਦਿਓ ਚੰਗੇ-ਚੰਗੇ ਡਿਜ਼ਾਇਨ, ਪ੍ਰਿੰਟ ਉਨ੍ਹਾਂ ਕੋਲ ਰੱਖੋ ਤਾਂ ਕਿ ਉਹ ਵੀ ਕੋਸ਼ਿਸ਼ ਕਰਨਗੇ
ਕਿਤਾਬਾਂ ਅਤੇ ਮੈਗਜ਼ੀਨ:-
ਕੁਝ ਬੱਚੇ ਕਿਤਾਬਾਂ ਅਤੇ ਮੈਗਜ਼ੀਨ ਪੜ੍ਹਨ ਦੇ ਬਹੁਤ ਸ਼ੌਕੀਨ ਹੁੰਦੇ ਹਨ ਮੈਗਜ਼ੀਨ ਅਤੇ ਕਿਤਾਬਾਂ ਅੰਦਰ ਬਣੀਆਂ ਰੰਗੀਨ ਤਸਵੀਰਾਂ ਉਨ੍ਹਾਂ ਨੂੰ ਬਹੁਤ ਚੰਗੀਆਂ ਲਗਦੀਆਂ ਹਨ ਇਸ ਲਈ ਅਜਿਹੀਆਂ ਕਿਤਾਬਾਂ ਜਾਂ ਮੈਗਜ਼ੀਨ ਜ਼ਰੂਰ ਦਿਓ ਤਾਂ ਕਿ ਉਨ੍ਹਾਂ ਦਾ ਮਨ ਬਹਿਲ ਸਕੇ
ਖਿਡੌਣੇ:-
ਜੇਕਰ ਬੱਚੇ ਬਹੁਤ ਛੋਟੇ ਹਨ ਤਾਂ ਕਈ ਤਰ੍ਹਾਂ ਦੇ ਖਿਡੌਣਿਆਂ ਨਾਲ ਉਸ ਦਾ ਮਨ ਬਹਿਲਾ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਸੀਂ ਬਿਮਾਰ ਬੱਚੇ ਦਾ ਮਨੋਰੰਜਨ ਕਰਦੇ ਰਹੋਂਗੇ ਤਾਂ ਬੱਚਾ ਬੋਰ ਵੀ ਨਹੀਂ ਹੋਵੇਗਾ ਠੀਕ ਵੀ ਜਲਦੀ ਹੋਵੇਗਾ ਅਤੇ ਤੁਹਾਡੇ ਲਈ ਕੋਈ ਸਮੱਸਿਆ ਵੀ ਪੈਦਾ ਨਹੀਂ ਹੋਵੇਗੀ
ਅਨਿਲ ਕੁਮਾਰ ਸ੍ਰੀਵਾਸਤਵ