ਬਿਨਾਂ ਮੋਬਾਇਲ ਨੰਬਰ ਆਧਾਰ ਕਾਰਡ Aadhar Card ਕਿਵੇਂ ਡਾਊਨਲੋਡ ਕਰੀਏ
ਪੂਰੇ ਭਾਰਤ ’ਚ ਸਰਕਾਰੀ ਯੋਜਨਾਵਾਂ ਦੇ ਫਾਰਮ ਭਰਨ ਲਈ ਸੀਐੱਸਸੀ ਸੈਂਟਰ ਚੱਲ ਰਹੇ ਹਨ ਹਰ ਕਿਸੇ ਨੂੰ ਲੱਗਦਾ ਹੈ ਕਿ ਆਧਾਰ ਕਾਰਡ ’ਚ ਸੋਧ ਨਾਲ ਸਬੰਧਿਤ ਕੰਮ ਵੀ ਸੀਐੱਸਸੀ ਸੈਂਟਰ ’ਤੇ ਹੋ ਜਾਂਦੇ ਹਨ, ਪਰ ਅਜਿਹਾ ਨਹੀਂ ਹੈ ਸਾਰੇ ਸੀਐੱਸਸੀ ਸੈਂਟਰਾਂ ’ਤੇ ਇਹ ਸੁਵਿਧਾ ਉਪਲੱਬਧ ਨਹੀਂ ਹੁੰਦੀ ਹੈ ਜਿਸ ਸੀਐੱਸਸੀ ਸੰਚਾਲਕ ਨੂੰ ਸਰਕਾਰ ਵੱਲੋਂ ਆਧਾਰ ਕਾਰਡ ਨਾਲ ਸਬੰਧਿਤ ਕੰਮ ਕਰਨ ਲਈ ਪ੍ਰਮਾਣਿਤ ਕੀਤਾ ਜਾਂਦਾ ਹੈ, ਸਿਰਫ ਉਨ੍ਹਾਂ ਸੀਐੱਸਸੀ ਸੈਂਟਰਾਂ ’ਤੇ ਇਹ ਸੁਵਿਧਾ ਉਪਲੱਬਧ ਹੁੰਦੀ ਹੈ
ਆਧਾਰ ਕਾਰਡ ਹਰ ਭਾਰਤਵਾਸੀ ਦਾ ਇੱਕ ਮਹੱਤਵਪੂਰਨ ਕਾਰਡ ਹੈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਲਗਭਗ ਸਾਰੀਆਂ ਯੋਜਨਾਵਾਂ ਆਧਾਰ ਕਾਰਡ ਨਾਲ ਜੁੜੀਆਂ ਹੁੰਦੀਆਂ ਹਨ ਜੇਕਰ ਕਿਸੇ ਵਿਅਕਤੀ ਦਾ ਆਧਾਰ ਕਾਰਡ ਨਹੀਂ ਬਣਿਆ ਹੈ ਜਾਂ ਗੁੰਮ ਹੋ ਗਿਆ ਹੈ, ਅਜਿਹੇ ’ਚ ਵਿਅਕਤੀ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਰਅਸਲ ਆਧਾਰ ਕਾਰਡ ਨਾਲ ਤੁਹਾਡਾ ਆਪਣਾ ਨਿੱਜੀ ਮੋਬਾਇਲ ਨੰਬਰ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ,
ਕਿਉਂਕਿ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਜਿੱਥੇ ਆਧਾਰ ਕਾਰਡ ਨੰਬਰ ਲਿਖਿਆ ਜਾਂਦਾ ਹੈ, ਉਦੋਂ ਬਹੁਤ ਵਾਰ ਰਜਿਸਟਰਡ ਮੋਬਾਇਲ ਨੰਬਰ ’ਤੇ ਓਟੀਪੀ ਆਉਂਦਾ ਹੈ ਇਸ ਤੋਂ ਇਲਾਵਾ ਇੱਕ ਸਮੱਸਿਆ ਇਹ ਵੀ ਹੁੰਦੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਆਧਾਰ ਕਾਰਡ ਨਾਲ ਮੋਬਾਇਲ ਨੰਬਰ ਰਜਿਸਟਰਡ ਨਹੀਂ ਹੈ, ਜਾਂ ਫਿਰ ਜੋ ਮੋਬਾਇਲ ਨੰਬਰ ਰਜਿਸਟਰਡ ਹੈ ਉਹ ਗੁੰਮ ਹੋ ਗਿਆ ਹੈ
ਕਈ ਵਾਰ ਵਿਅਕਤੀ ਦਾ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ, ਅਜਿਹੇ ’ਚ ਆਧਾਰ ਕਾਰਡ ਡਾਊਨਲੋਡ ਕਰਨ ਲਈ ਰਜਿਸਟਰਡ ਮੋਬਾਇਲ ਨੰਬਰ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਉਸ ਨੰਬਰ ’ਤੇ ਵੈਰੀਫਿਕੇਸ਼ਨ ਓਟੀਪੀ ਕੋਡ ਆਉਂਦਾ ਹੈ ਪਰ ਜੇਕਰ ਆਪਣੇ ਆਧਾਰ ਕਾਰਡ ਬਣਵਾਉਂਦੇ ਸਮੇਂ ਫੋਨ ਨੰਬਰ ਰਜਿਸਟਰ ਨਹੀਂ ਕਰਵਾਇਆ ਜਾਂ ਤੁਹਾਡਾ ਰਜਿਸਟਰਡ ਨੰਬਰ ਵਾਲਾ ਸਿਮ ਤੁਹਾਡੇ ਕੋਲ ਨਹੀਂ ਹੈ ਜਾਂ ਗੁਆਚ ਗਿਆ ਹੈ, ਤਾਂ ਆਧਾਰ ਕਾਰਡ ਘਰ ਮੰਗਵਾਉਣ ਜਾਂ ਉਸ ਦੀ ਪੀਡੀਐੱਫ ਕਾਪੀ ਲਈ ਦੋ ਉਪਾਅ ਹਨ
- https://uidai.gov.in/ ਨਾਲ ਆਧਾਰ ਕਾਰਡ ਦਾ ਰੀਪ੍ਰਿੰਟ ਕਰਵਾਓ
- ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਓ
ਇਹ ਦੋ ਉਪਾਅ ਹਨ ਤੁਸੀਂ ਆਪਣੀ ਸੁਵਿਧਾ ਅਨੁਸਾਰ ਦੋਵਾਂ ’ਚੋਂ ਕੋਈ ਇੱਕ ਬਦਲ ਚੁਣ ਸਕਦੇ ਹੋ ਆਓ ਇਸ ਜਾਣਕਾਰੀ ਨੂੰ ਵਿਸਥਾਰ ਨਾਲ ਜਾਣੋ:-
Table of Contents
ਸਰਕਾਰੀ ਵੈਬਸਾਈਟ uidai.gov.in ਤੋਂ ਆਧਾਰ ਕਾਰਡ ਮੰਗਵਾਓ:-
ਇਸ ਤਰੀਕੇ ਨਾਲ ਤੁਸੀਂ ਆਧਾਰ ਕਾਰਡ ਦੀ ਆਫੀਸ਼ੀਅਲ ਵੈਬਸਾਈਟ ’ਤੇ ਆਪਣਾ ਆਧਾਰ ਕਾਰਡ ਰੀਪ੍ਰਿੰਟ ਕਰਵਾਉਂਦੇ ਹੋ ਇਸ ਸੁਵਿਧਾ ’ਚ 50/- ਰੁਪਏ (ਪੰਜਾਹ ਰੁਪਏ) ਫੀਸ ਲਗਦੀ ਹੈ ਅਤੇ ਇੱਕ ਨਵਾਂ ਬਣਿਆ ਹੋਇਆ ਆਧਾਰ ਕਾਰਡ ਤੁਹਾਡੇ ਪਤੇ ’ਤੇ ਸਪੀਡ ਪੋਸਟ ਰਾਹੀਂ ਆਵੇਗਾ ਤੁਸੀਂ ਚਾਹੇ ਤਾਂ ਪੀਵੀਸੀ ਪਲਾਸਟਿਕ ਦਾ ਬਣਿਆ ਹੋਇਆ ਏਟੀਐੱਮ ਸਾਈਜ਼ ਦੇ ਆਧਾਰ ਕਾਰਡ ਦਾ ਆਰਡਰ ਵੀ ਦੇ ਸਕਦੇ ਹੋ ਪੀਵੀਸੀ ਆਧਾਰ ਕਾਰਡ ਬਣਵਾਉਣ ਦੀ ਫੀਸ 50 ਰੁਪਏ ਆਧਾਰ ਕਾਰਡ ਮੰਗਵਾਉਣ ਲਈ uidai.gov.in ਵੈਬਸਾਈਟ ’ਤੇ ਜਾਓ ਇੱਥੇ ਸਭ ਤੋਂ ਪਹਿਲਾਂ ਟੈਬ ‘ਮਾਈ ਆਧਾਰ’ ’ਤੇ ਕਲਿੱਕ ਕਰੋ ਹੁਣ ਇਸ ’ਚ ‘ਆਰਡਰ ਆਧਾਰ ਰੀਪ੍ਰਿੰਟ’ ਬਦਲ ਦਬਾਓ ਜੇਕਰ ਤੁਸੀਂ ਪਲਾਸਟਿਕ ਆਧਾਰ ਕਾਰਡ ਮੰਗਵਾਉਣਾ ਚਾਹੁੰਦੇ ਹੋ ਤਾਂ ‘ਮਾਈ ਆਧਾਰ’ ’ਤੇ ਕਲਿੱਕ ਕਰਨ ਤੋਂ ਬਾਅਦ ‘ਆਰਡਰ ਆਧਾਰ ਪੀਵੀਸੀ ਕਾਰਡ’ ’ਤੇ ਕਲਿੱਕ ਕਰੋ
ਹੁਣ ਜੋ ਪੇਜ਼ ਖੁੱਲੇਗਾ ਉਸ ’ਚ ਆਪਣਾ Aadhaar number/ Virtual ID / EID ਇਨ੍ਹਾਂ ’ਚੋਂ ਕਿਸੇ ਵੀ ਨੰਬਰ ਦਾ ਭਰਨਾ ਹੋਵੇਗਾ ਇਸ ਤੋਂ ਬਾਅਦ ‘ਐਂਟਰ ਸਕਿਓਰਿਟੀ ਕੋਡ’ ’ਚ ਖਾਲੀ ਥਾਂ ਦੇ ਅੱਗੇ ਦਿੱਤਾ ਹੋਇਆ Captcha ਭਰਨਾ ਹੋਵੇਗਾ ਕਿਉਂਕਿ ਤੁਹਾਡੇ ਕੋਲ ਓਰੀਜਨਲ ਮੋਬਾਇਲ ਨੰਬਰ ਨਹੀਂ ਹੈ, ਇਸ ਲਈ ਹੇਠਾਂ my mobile number is not registered ਦੇ ਅੱਗੇ ਬਣੇ ਬਾਕਸ ਨੂੰ ਸਿਲੈਕਟ (tick)) ਕਰੋ ਇਸ ਤੋਂ ਹੇਠਾਂ ਨਵਾਂ ਬਦਲ ਖੁੱਲ੍ਹੇਗਾ, ਜਿਸ ’ਚ ਤੁਹਾਨੂੰ ਕੋਈ ਵੀ ਹੋਰ ਮੋਬਾਇਲ ਨੰਬਰ ਲਿਖਣਾ ਹੋਵੇਗਾ, ਕਿਉਂਕਿ ਹੁਣ ਉਸ ’ਤੇ ਓਟੀਪੀ ਕੋਡ ਆਵੇਗਾ ਹੋਰ ਮੋਬਾਇਲ ਨੰਬਰ ਨੂੰ ਲਿਖਣ ਤੋਂ ਬਾਅਦ ‘ਸੈਂਡ ਓਟੀਪੀ’ ’ਤੇ ਕਲਿੱਕ ਕਰੋ
ਤੁਸੀਂ ਜਿਸ ਮੋਬਾਇਲ ਦਾ ਨੰਬਰ ਭਰਿਆ ਸੀ, ਉਸ ’ਤੇ ਕੋਡ ਆਵੇਗਾ, ਇਸ ਕੋਡ ਨੂੰ Enter OTP/TOTP ’ਚ ਭਰੋ Terms & conditions ਬਾਕਸ ਨੂੰ ਸਲੈਕਟ ਕਰੋ ਅਤੇ ‘ਸਬਮਿੱਟ’ ’ਤੇ ਕਲਿੱਕ ਕਰੋ ਹੁਣ ਜੋ ਪੇਜ਼ ਖੁੱਲ੍ਹੇਗਾ ਉਸ ’ਚ Make Payment ’ਤੇ ਕਲਿੱਕ ਕਰੋ, ਜਿਸ ਨਾਲ ਤੁਸੀਂ ਆਧਾਰ ਕਾਰਡ ਬਣਵਾਉਣ ਦੀ 50 ਰੁਪਏ ਫੀਸ ਜਮ੍ਹਾ ਕਰ ਸਕੋ ਤੁਸੀਂ ਡੇਬਿਟ ਕਾਰਡ, ਕ੍ਰੇਡਿਟ ਕਾਰਡ, ਯੂਪੀਆਈ, ਨੈੱਟ ਬੈਂਕਿੰਗ ’ਚੋਂ ਕਿਸੇ ਵੀ ਆਪਸ਼ਨ ਰਾਹੀਂ ਫੀਸ ਜਮ੍ਹਾ ਕਰ ਸਕਦੇ ਹੋ
ਫੀਸ ਜਮ੍ਹਾ ਕਰਨ ਤੋਂ ਬਾਅਦ ਇੱਕ ਪੇਮੈਂਟ ਰਸੀਦ ਮਿਲੇਗੀ, ਜਿਸ ਦੀ ਫਾਈਲ ਤੁਸੀਂ ਸੇਵ ਕਰ ਸਕਦੇ ਹੋ ਤੁਹਾਡੇ ਵੱਲੋਂ ਭਰੇ ਗਏ ਮੋਬਾਇਲ ਨੰਬਰ ’ਤੇ SRN (Service Request Number) ਆਵੇਗਾ, ਜਿਸ ਨਾਲ ਕਿ ਤੁਸੀਂ ਆਧਾਰ ਕਾਰਡ ਬਣਨ, ਭੇਜਣ ਦਾ ਸਟੇਟਸ ਦਾ ਪਤਾ ਕਰ ਸਕਦੇ ਹੋ
ਨਜ਼ਦੀਕੀ ਆਧਾਰ ਸੇਵਾ ਕੇਂਦਰ ਨਾਲ ਸੰਪਰਕ ਕਰੋ:-
ਜੇਕਰ ਤੁਸੀਂ ਆਪਣਾ ਮੋਬਾਇਲ ਨੰਬਰ ਰਜਿਸਟਰ ਨਹੀਂ ਕਰਵਾਇਆ ਹੈ ਜਾਂ ਨੰਬਰ ਗੁਆਚ ਗਿਆ ਹੈ, ਤਾਂ ਤੁਸੀਂ ਆਧਾਰ ਸੇਵਾ ਕੇਂਦਰ ’ਤੇ ਜਾ ਕੇ ਆਪਣੇ ਆਧਾਰ ਕਾਰਡ ਡੀਟੇਲ ’ਚ ਨਵਾਂ ਫੋਨ ਨੰਬਰ ਜੁੜਵਾ ਸਕਦੇ ਹੋ ਇਸ ਨਾਲ ਦੁਬਾਰਾ ਜਦੋਂ ਵੀ ਤੁਹਾਨੂੰ ਖੁਦ ਨੂੰ ਆਧਾਰ ਕਾਰਡ ਡਾਊਨਲੋਡ ਕਰਨਾ ਹੋਵੇਗਾ, ਤਾਂ ਕੋਈ ਸਮੱਸਿਆ ਨਹੀਂ ਹੋਵੇਗੀ
ਪੂਰੇ ਭਾਰਤ ’ਚ ਹਰ ਸ਼ਹਿਰ ਦੀਆਂ ਕਈ ਥਾਵਾਂ ’ਤੇ ਆਧਾਰ ਸੇਵਾ ਕੇਂਦਰ ਹਨ ਆਪਣੇ ਕੋਲ ਆਧਾਰ ਸੇਵਾ ਕੇਂਦਰ ਦੀ ਲੋਕੇਸ਼ਨ ਪਤਾ ਕਰਨ ਲਈ eaadhaar.uidai.gov.in ’ਤੇ ਜਾਓ ਇੱਥੇ ਸਭ ਤੋਂ ਪਹਿਲਾਂ MY Aadhar ’ਤੇ ਕਲਿੱਕ ਕਰੋ ਇੱਥੇ ਸਭ ਤੋਂ ਉੱਪਰ Locate an Enrolment Center ਖੋਲ੍ਹੋ ਇਸ ’ਚ ਤੁਸੀਂ ਆਪਣੇ ਸੂਬੇ/ਪੋਸਟਲ ਪਿਨ ਕੋਡ/ਸਰਚ ਬਾਕਸ ’ਚ ਜਾਣਕਾਰੀ ਭਰ ਕੇ ਆਧਾਰ ਕੇਂਦਰ ਦਾ ਪਤਾ ਕਰ ਸਕਦੇ ਹੋ
ਜੇਕਰ ਤੁਸੀਂ ਆਧਾਰ ਕਾਰਡ ’ਚ ਬਦਲਾਅ ਕਰਵਾਉਣਾ ਹੈ ਜਾਂ ਕਿਸੇ ਦਾ ਨਵਾਂ ਆਧਾਰ ਕਾਰਡ ਬਣਵਾਉਣਾ ਹੈ, ਤਾਂ ਤੁਸੀਂ ‘ਮਾਈ ਆਧਾਰ’ ’ਤੇ ਕਲਿੱਕ ਕਰਨ ਤੋਂ ਬਾਅਦ BOOK an Appointment ’ਤੇ ਜਾਓ ਇੱਥੋਂ ਅਪਾਇੰਟਮੈਂਟ ਬੁੱਕ ਕਰਕੇ ਦੱਸੇ ਗਏ ਦਿਨ ਅਤੇ ਸਮੇਂ ’ਤੇ ਆਧਾਰ ਸੇਵਾ ਕੇਂਦਰ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ