ਵਿਆਹ ਤੋਂ ਬਾਅਦ ਕਿਵੇਂ ਕਰੀਏ ਨਵੇਂ ਰਿਸ਼ਤਿਆਂ ਨਾਲ ਐਡਜਸਟਮੈਂਟ new relationship after marriage
ਨਵੀਂ ਵਿਆਹੀ ਨੂੰ ਨਵੇਂ ਮਾਹੌਲ ’ਚ ਨਵੇਂ ਲੋਕਾਂ ਨਾਲ ਰਿਸ਼ਤਾ ਬਣਾਉਣ ’ਚ ਮੁਸ਼ਕਲ ਮਹਿਸੂਸ ਤਾਂ ਹੁੰਦੀ ਹੀ ਹੈ ਕਿਉਂਕਿ 22 ਤੋਂ 26 ਸਾਲ ਤੱਕ ਦਾ ਸਮਾਂ ਅਲੱਗ ਮਾਹੌਲ ’ਚ ਆਪਣਿਆਂ ਨਾਲ ਬਿਤਾਇਆ ਹੁੰਦਾ ਹੈ ਉਸ ਸਮੇਂ ਰਿਸ਼ਤਾ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਨਾਲ ਹੀ ਹੁੰਦਾ ਹੈ ਜਿੱਥੇ ਥੋੜ੍ਹੀ ਕਮੀ-ਪੇਸ਼ੀ ਚੱਲ ਜਾਂਦੀ ਹੈ ਪਰ ਸਹੁਰਾ ਪਰਿਵਾਰ ’ਚ ਸਭ ਨਵੇਂ ਲੋਕ ਹੁੰਦੇ ਹਨ, ਉਨ੍ਹਾਂ ਨਾਲ ਸੰਬੰਧ ਬਣਾਉਣ ਅਤੇ ਉਨ੍ਹਾਂ ਨੂੰ ਸਮਝਣ ’ਚ ਕੁਝ ਸਮਾਂ ਤਾਂ ਲੱਗਦਾ ਹੈ ਉਸ ਲਈ ਸੰਜਮ ਅਤੇ ਠੰਡੇ ਰਹਿਣ ਦੀ ਜ਼ਰੂਰਤ ਹੁੰਦੀ ਹੈ
ਐਕਸਪਰਟਾਂ ਦਾ ਕਹਿਣਾ ਹੈ ਕਿ ਸ਼ਾਦੀ ਦੀਆਂ ਤਿਆਰੀਆਂ ਨਾਲ ਹੀ ਸ਼ਾਦੀ ਤੋਂ ਬਾਅਦ ਆਉਣ ਵਾਲੇ ਬਦਲਾਅ ਦੀ ਤਿਆਰੀ ਮਨ ਹੀ ਮਨ ਵਿਆਹੁਤਾ ਨੂੰ ਕਰ ਲੈਣੀ ਚਾਹੀਦੀ ਹੈ ਜਿਵੇਂ ਸਹੁਰਾ ਪਰਿਵਾਰ ’ਚ ਕੌਣ-ਕੌਣ ਹੈ, ਕਿਸ ਉਮਰ ਦੇ ਹਨ, ਥੋੜ੍ਹਾ-ਬਹੁਤ ਉਨ੍ਹਾਂ ਦੇ ਘਰ ਦਾ ਵਾਤਾਵਰਨ ਕਿਵੇਂ ਦਾ ਹੈ (ਜੇਕਰ ਪਤਾ ਲੱਗ ਸਕੇ) ਇਸ ਦੇ ਲਈ ਪਹਿਲਾਂ ਤੋਂ ਮਨ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਜੇਕਰ ਦੋਵੇਂ ਪਾਸਿਆਂ ਤੋਂ ਪਿਆਰ ਮਿਲਦਾ ਹੈ ਤਾਂ ਸੰਬੰਧ ਆਸਾਨੀ ਨਾਲ ਮਧੁਰ ਬਣ ਸਕਦੇ ਹਨ
Also Read :- ਸ਼ਾਦੀ ਤੋਂ ਬਾਅਦ ਬਣੋ ‘ਹੈਪੀ ਕਪਲ’
Table of Contents
ਆਓ ਜਾਣੀਏ ਕੁਝ ਅਜਿਹੇ ਟਿਪਸ ਜੋ ਨਵੇਂ ਰਿਸ਼ਤਿਆਂ ਨਾਲ ਐਡਜਸਟ ਕਰਨ ’ਚ ਤੁਹਾਡੀ ਮੱਦਦ ਕਰਨਗੇ
ਮਨ ’ਚ ਪਹਿਲਾਂ ਤੋਂ ਬੁਰੇ ਭਾਵ ਲੈ ਕੇ ਨਾ ਜਾਓ:-
ਅਕਸਰ ਮਿੱਤਰ ਅਤੇ ਆਸ-ਪਾਸ ਦੇ ਵਾਤਾਵਰਨ ’ਚ ਰਹਿਣ ਵਾਲੇ ਲੋਕਾਂ ਤੋਂ ਸੁਣਿਆ ਅਤੇ ਦੇਖਿਆ ਜਾਂਦਾ ਹੈ ਕਿ ਸੱਸ ਤਾਂ ਹੁੰਦੀ ਹੀ ਅਜਿਹੀ ਹੈ, ਨਨਾਣ ਨੂੰ ਭਾਬੀ ਦਾ ਹੱਸਣਾ-ਖੇਡਣਾ ਨਹੀਂ ਭਾਉਂਦਾ, ਸੱਸ ਹਰ ਗੱਲ ’ਤੇ ਟੋਕਦੀ ਹੀ ਰਹਿੰਦੀ ਹੈ, ਜਦੋਂ ਮਰਜੀ ਕੁਝ ਵੀ ਬੋਲ ਦਿੰਦੀ ਹੈ ਅਜਿਹਾ ਟੀਵੀ ਸੀਰੀਅਲਾਂ ’ਚ ਵੀ ਦੇਖਣ ਨੂੰ ਮਿਲਦਾ ਹੈ ਸਭ ਦੇ ਤਜ਼ਰਬੇ, ਸੋਚਣ ਸਮਝਣ ਦਾ ਤਰੀਕਾ ਅਤੇ ਹਾਲਾਤ ਵੀ ਵੱਖ ਹੁੰਦੇ ਹਨ ਇਨ੍ਹਾਂ ਉਦਾਹਰਨਾਂ ਨੂੰ ਪਾਜੀਟਿਵ ਲਓ ਅਤੇ ਬੁੱਧੀ ਦੀ ਸਹੀ ਵਰਤੋਂ ਕਰੋ ਕਿਸੇ ਹੋਰ ਦੀ ਸੋਚ ਨੂੰ ਬਿਨਾਂ ਅਨੁਭਵ ਨਾ ਅਪਣਾਓ ਜੇਕਰ ਇਨ੍ਹਾਂ ਪੁਰਾਣੇ ਮਾਹੌਲ ਤੋਂ ਦੂਰ ਰਹਿ ਕੇ ਨਵੇਂ ਮਾਹੌਲ ਅਤੇ ਨਵੇਂ ਰਿਸ਼ਤਿਆਂ ਨੂੰ ਅਪਣਾਓਗੇ ਤਾਂ ਰਿਸ਼ਤੇ ਵਧੀਆ, ਮਜ਼ਬੂਤ ਅਤੇ ਮਿੱਠੇ ਬਣਨ ’ਚ ਮੱਦਦ ਮਿਲੇਗੀ
ਸਹੁਰਾ ਪਰਿਵਾਰ ’ਚ ਆਉਣਾ-ਜਾਣਾ ਰੱਖੋ ਅਤੇ ਉਨ੍ਹਾਂ ਨੂੰ ਸੱਦਾ ਦਿਓ:-
ਜੇਕਰ ਤੁਸੀਂ ਜਾਂ ਤੁਹਾਡੇ ਪਤੀ ਦੂਜੇ ਸ਼ਹਿਰ ’ਚ ਨੌਕਰੀ ਕਰਦੇ ਹੋ ਤਾਂ ਇਹ ਸਪੱਸ਼ਟ ਹੈ ਕਿ ਤੁਸੀਂ ਉਨ੍ਹਾਂ ਨਾਲ ਬਾਹਰ ਜਾਓਂਗੇ ਮਹੀਨੇ ਦੋ ਮਹੀਨਿਆਂ ’ਚ ਜਿਵੇਂ ਤੁਹਾਡੇ ਲਈ ਸੁਵਿਧਾਜਨਕ ਹੋਵੇ, ਸਹੁਰੇ ਘਰ ਜ਼ਰੂਰ ਜਾਓ ਤਾਂ ਰਿਸ਼ਤੇ ਮਧੁਰ ਅਤੇ ਦ੍ਰਿੜ੍ਹ ਬਣਦੇ ਹਨ ਕਦੇ-ਕਦੇ ਉਨ੍ਹਾਂ ਨੂੰ ਵੀ ਆਪਣੇ ਸ਼ਹਿਰ ’ਚ ਬੁਲਾਓ, ਘੁਮਾਓ, ਪਿਕਚਰ ਦਿਖਾਓ ਆਦਿ ਇਸ ਨਾਲ ਨਜ਼ਦੀਕੀਆਂ ਵਧਦੀਆਂ ਹਨ ਅਤੇ ਆਪਸੀ ਸਮਝ ਵੀ
ਪਰਿਵਾਰ ਵਾਲਿਆਂ ਨੂੰ ਨਾ ਬਦਲੋ:-
ਕਈ ਵਾਰ ਲੜਕੀਆਂ ਜਿਹੋ-ਜਿਹਾ ਮਾਹੌਲ ਆਪਣੇ ਪੇਕੇ ਘਰ ਦੇਖ ਕੇ ਆਉਂਦੀਆਂ ਹਨ, ਉਹੋ ਜਿਹੇ ਮਾਹੌਲ ਦੀ ਉਮੀਦ ਸਹੁਰਾ ਪਰਿਵਾਰ ਵਾਲਿਆਂ ਤੋਂ ਰੱਖਦੀਆਂ ਹਨ ਸਾਰੇ ਪਰਿਵਾਰਾਂ ਦਾ ਆਪਣਾ ਖਾਣ-ਪੀਣ, ਤੌਰ-ਤਰੀਕੇ, ਪਹਿਨਾਵਾ, ਤਿਉਹਾਰ, ਵਰਤ, ਪੂਜਾ ਕਰਨ ਦੇ ਤਰੀਕੇ ਹਨ ਪਹਿਲਾਂ ਉਨ੍ਹਾਂ ਨੂੰ ਸਮਝਣ ਦਾ ਯਤਨ ਕਰੋ, ਫਿਰ ਮੌਕਾ ਦੇਖ ਕੇ ਆਪਣੇ ਤੌਰ-ਤਰੀਕਿਆਂ ਦੀ ਥੋੜ੍ਹੀ ਜਿਹੀ ਗੱਲ ਕਰੋ ਜੇਕਰ ਸ਼ੁਰੂ ਤੋਂ ਤੁਸੀਂ ਚਾਹੋ ਕਿ ਉਹ ਸਭ ਤੁਹਾਡੇ ਅਨੁਸਾਰ ਚੱਲਣ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੇਗੀ ਅਤੇ ਪਾੜਾ ਵਧੇਗਾ ਸਕਾਰਾਤਮਕ ਬਦਲਾਅ ਲਿਆਓ ਅਤੇ ਰਿਸ਼ਤਿਆਂ ਦੀ ਵੇਲ ਨੂੰ ਪੈਦਾ ਹੋਣ ਦਾ ਮੌਕਾ ਦਿਓ
ਗੱਲਬਾਤ ਕਰੋ:-
ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਗੱਲ ਕਰੋ ਖੁਦ ਘੱਟ ਅਤੇ ਮਿੱਠਾ ਬੋਲੋ ਜ਼ਿਆਦਾ ਬੋਲਣ ਨਾਲ ਕਦੇ-ਕਦੇ ਗਲਤ ਵੀ ਮੂੰਹ ’ਚੋਂ ਨਿਕਲ ਸਕਦਾ ਹੈ ਜੇਕਰ ਤੁਹਾਨੂੰ ਕਿਸੇ ਦੀ ਗੱਲ ਠੀਕ ਨਾ ਲੱਗੇ ਤਾਂ ਪਿਆਰ ਨਾਲ ਬਿਨਾਂ ਕਿਸੇ ਤਾਨ੍ਹੇ ਦੇ ਸਿੱਧੇ ਗੱਲ ਕਰੋ ਗਲਤਫਹਿਮੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਗੈਰ-ਵਾਜਬ ਗੱਲ ਨੂੰ ਦਿਲ ’ਚ ਲਗਾ ਲਵੋਗੇ ਤਾਂ ਸਮੱਸਿਆ ਵਧ ਸਕਦੀ ਹੈ
ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ:-
ਸਾਰਿਆਂ ਦਾ ਖੁਸ਼ ਰਹਿਣਾ ਮਜ਼ਬੂਤ ਰਿਸ਼ਤਿਆਂ ਦੀ ਪਛਾਣ ਹੈ ਪਰ ਹਰ ਕਿਸੇ ਨੂੰ ਖੁਸ਼ ਰੱਖਣ ਦੀ ਜਿਦ ਨਾ ਫੜੋ ਸ਼ੁਰੂ ’ਚ ਤਾਂ ਤੁਸੀਂ ਕੋਸ਼ਿਸ਼ ਕਰਕੇ ਸਾਰਿਆਂ ਨੂੰ ਖੁਸ਼ ਰੱਖਣ ਦਾ ਯਤਨ ਕਰਦੇ ਹੋ ਪਰ ਬਾਅਦ ’ਚ ਉਨ੍ਹਾਂ ਦੀਆਂ ਉਮੀਦਾਂ ਜ਼ਿਆਦਾ ਤੁਹਾਡੇ ’ਤੇ ਰਹਿਣ ਲੱਗਦੀਆਂ ਹਨ, ਜੇਕਰ ਉਮੀਦਾਂ ਪੂਰੀਆਂ ਨਾ ਹੋਣ ਤਾਂ ਮਨਮੁਟਾਅ ਵਧਣ ਲੱਗਦਾ ਹੈ ਇਸ ਲਈ ਸ਼ੁਰੂ ਤੋਂ ਘੱਟ ਬੋਲੋ, ਮਿੱਠਾ ਬੋਲ, ਸਭ ਦੇ ਨਾਲ-ਨਾਲ ਸਮਾਂ ਬਿਤਾਓ, ਕੰਮ ’ਚ ਹੱਥ ਵੰਡਾਓ ਤਾਂ ਕਿ ਰਿਸ਼ਤੇ ਖੁਸ਼-ਮਿਜਾਜ਼ ਬਣੇ ਰਹਿਣ
ਆਪਣੀ ਗੱਲ ਨੂੰ ਸਲੀਕੇ ਨਾਲ ਰੱਖੋ:-
ਹਰ ਪਰਿਵਾਰ ’ਚ ਰੀਤੀ-ਰਿਵਾਜ਼, ਪੂਜਾ-ਪਾਠ ਦੀਆਂ ਵਿਧੀਆਂ ਅਲੱਗ ਹੁੰਦੀਆਂ ਹਨ ਅਤੇ ਨਵੀ ਨੂੰਹ ਨਾਲ ਉਨ੍ਹਾਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਉਮੀਦ ਕੀਤੀ ਜਾਂਦੀ ਹੈ ਜੇਕਰ ਤੁਸੀਂ ਕੰਮਕਾਜ਼ੀ ਹੋ ਅਤੇ ਤੁਹਾਡੇ ਨਾਲ ਠੀਕ ਤਰ੍ਹਾਂ ਨਾਲ ਨਾ ਨਿਭ ਸਕੇ ਤਾਂ ਆਪਣੀ ਗੱਲ ਨੂੰ ਸਲੀਕੇ ਨਾਲ ਰੱਖੋ ਤਾਂ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ
ਆਪਣੇ ਪੇਕਿਆਂ ਨਾਲ ਸਹੁਰਿਆਂ ਦੀ ਤੁਲਨਾ ਨਾ ਕਰੋ ਇਸ ਨਾਲ ਰਿਸ਼ਤੇ ਖਰਾਬ ਹੁੰਦੇ ਹਨ ਇਹ ਆਦਤ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ ਅਜਿਹਾ ਕਰਨ ਨਾਲ ਤੁਸੀਂ ਖੁਦ ਨੂੰ ਨਵੇਂ ਮਾਹੌਲ ’ਚ ਐਡਜਸਟ ਨਹੀਂ ਕਰ ਸਕੋਂਗੇ ਯਾਦ ਰੱਖੋ ਪੇਕਾ ਅਤੇ ਸਹੁਰਾ ਅਲੱਗ ਪਰਿਵਾਰ ਹਨ ਸਭ ਦੇ ਤੌਰ-ਤਰੀਕੇ ਜ਼ਿੰਦਗੀ ਪ੍ਰਤੀ ਵੱਖ ਹਨ
ਨੀਤੂ ਗੁਪਤਾ