change day -sachi shiksha punjabi

ਦਿਨ ਬਦਲਣ ਦੀ ਉਮੀਦ

ਮਨੁੱਖ ਨੂੰ ਸਦਾ ਉਮੀਦ ਦਾ ਪੱਲਾ ਫੜ ਕੇ ਰੱਖਣਾ ਚਾਹੀਦਾ ਹੈ ਇਸ ਗੱਲ ਨੂੰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਕਾਲੇ ਸੰਘਣੇ ਬੱਦਲ ਆਕਾਸ਼ ’ਤੇ ਛਾ ਜਾਂਦੇ ਹਨ ਤਾਂ ਉਹ ਸ਼ਕਤੀਸ਼ਾਲੀ ਸੂਰਜ ਨੂੰ ਵੀ ਢਕ ਲੈਂਦੇ ਹਨ ਦਿਨ ’ਚ ਹੀ ਰਾਤ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ ਭਾਵ ਪੂਰਾ ਹਨੇ੍ਹਰਾ ਛਾ ਜਾਂਦਾ ਹੈ

ਮਨੁੱਖ ਇਸ ਉਮੀਦ ’ਚ ਸਾਰਾ ਜੀਵਨ ਬਤੀਤ ਕਰ ਦਿੰਦਾ ਹੈ ਕਿ ਕਦੇ ਤਾਂ ਉਸ ਦੇ ਦਿਨ ਬਦਲਣਗੇ ਅਤੇ ਉਹ ਵੀ ਸੁੱਖ ਦਾ ਸਾਹ ਲੈ ਸਕੇਗਾ ਉਹ ਉਸ ਦਿਨ ਦੀ ਉਡੀਕ ਕਰਦਾ ਹੈ ਜਦੋਂ ਉਸ ਦਾ ਵੀ ਆਪਣਾ ਆਸਮਾਨ ਹੋਵੇਗਾ ਜਿੱਥੇ ਉਹ ਲੰਬੀ ਉੱਡਾਣ ਭਰੇਗਾ ਉਸ ਦੀ ਆਪਣੀ ਜ਼ਮੀਨ ਹੋਵੇਗੀ ਜਿੱਥੇ ਉਹ ਪੈਰ ਜਮਾ ਕੇ ਖੜ੍ਹਾ ਹੋ ਸਕੇਗਾ ਉਦੋਂ ਕੋਈ ਉਸ ਵੱਲ ਚੁੱਭਵੀਆਂ ਨਜ਼ਰਾਂ ਨਾਲ ਦੇਖਣ ਦੀ ਹਿਮਾਕਤ ਨਹੀਂ ਕਰੇਗਾ

ਕਹਿੰਦੇ ਹਨ ਬਾਰ੍ਹਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਨਸਾਨ ਦੀ ਆਪਣੀ ਕਿਸਮਤ ’ਚ ਵੀ ਬਦਲਾਅ ਹੋਵੇਗਾ, ਅਜਿਹੇ ਸੁਫਨੇ ਤਾਂ ਉਹ ਦੇਖ ਸਕਦਾ ਹੈ ਕੁਝ ਕਿਸਮਤਵਾਲੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਜੀਵਨ ’ਚ ਸਮਾਂ ਬੀਤਦੇ ਬਦਲਾਅ ਆ ਜਾਂਦਾ ਹੈ ਪਰ ਕੁਝ ਬਦਕਿਸਮਤ ਲੋਕ ਵੀ ਸੰਸਾਰ ’ਚ ਹਨ ਜੋ ਜਨਮ ਤੋਂ ਮੌਤ ਤੱਕ ਅੱਡੀਆਂ ਘਸਾਉਂਦੇ ਰਹਿੰਦੇ ਹਨ ਉਨ੍ਹਾਂ ਲਈ ਸਉਣ ਹਰੇ ਨਾ ਭਾਦੋਂ ਸੁੱਕੇ ਵਾਲੀ ਹਾਲਤ ਰਹਿੰਦੀ ਹੈ

ਉਮੀਦ ਸਾਲਾਂ ਤੋਂ ਘਰ ਦੀ ਦਹਿਲੀਜ਼ ’ਤੇ ਖੜ੍ਹੀ ਉਹ ਮੁਸਕਾਨ ਹੈ ਜੋ ਸਾਡੇ ਕੰਨਾਂ ’ਚ ਹੌਲੀ ਜਿਹੀ ਕਹਿੰਦੀ ਹੈ-‘ਸਭ ਚੰਗਾ ਹੋਵੇਗਾ’ ਅਤੇ ਇਸੇ ਸਭ ਚੰਗਾ ਹੋਣ ਦੀ ਉਮੀਦ ’ਚ ਅਸੀਂ ਆਪਣਾ ਸਾਰਾ ਜੀਵਨ ਦਾਅ ’ਤੇ ਲਾ ਦਿੰਦੇ ਹਾਂ ਆਪਣੇ ਜੀਵਨ ਨੂੰ ਜ਼ਿਆਦਾ ਹੋਰ ਜ਼ਿਆਦਾ ਖੁਸ਼ਹਾਲ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਹੋਏ ਵੀ ਮੁਸਕਰਾਉਂਦੇ ਰਹਿੰਦੇ ਹਾਂ ਆਪਣੇ ਉਦੇਸ਼ ਨੂੰ ਪਾਉਣ ’ਚ ਜੁਟਿਆ ਮਨੁੱਖ ਹਾਸੇ-ਖੁਸ਼ੀ ਨਾਲ ਕੋਹਲੂ ਦਾ ਬਲਦ ਬਣ ਜਾਂਦਾ ਹੈ

ਘਰ-ਪਰਿਵਾਰ ਦੇ ਕਰਤੱਵਾਂ ਨੂੰ ਜੇਕਰ ਮਨੁੱਖ ਸਫਲਤਾਪੂਰਵਕ ਨਿਭਾਅ ਸਕੇ ਤਾਂ ਉਸ ਤੋਂ ਜ਼ਿਆਦਾ ਕਿਸਮਤਵਾਲਾ ਕੋਈ ਹੋਰ ਹੋ ਨਹੀਂ ਸਕਦਾ ਪਰ ਜਦੋਂ ਉਨ੍ਹਾਂ ਨੂੰ ਪੂਰਾ ਕਰਨ ਦੀ ਕਵਾਇਦ ਕਰਦਾ ਹੋਇਆ ਉਹ, ਬਸ ਜੋੜ-ਤੋੜ ਤੱਕ ਸੀਮਤ ਰਹਿ ਜਾਂਦਾ ਹੈ ਉਦੋਂ ਇਹ ਮਾਨਸਿਕ ਪੀੜਾ ਉਸ ਨੂੰ ਪਲਭਰ ਵੀ ਜਿਉਣ ਨਹੀਂ ਦਿੰਦੀ ਹੌਲੀ-ਹੌਲੀ ਹਿੰਮਤ ਟੱਟਣ ਲਗਦੀ ਹੈ ਉਦੋਂ ਉਸ ਦੀ ਬੁਰੇ ਰਸਤੇ ’ਤੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ

ਉਸ ਸਮੇਂ ਮਨੁੱਖ ਭੁੱਲ ਜਾਂਦਾ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਕਦੇ ਵੀ ਕਿਸੇ ਨੂੰ ਕੁਝ ਨਹੀਂ ਮਿਲਦਾ ਜੇਕਰ ਇਸ ਸੂਤਰ ਨੂੰ ਯਾਦ ਕਰ ਲਿਆ ਜਾਵੇ ਤਾਂ ਉਹ ਸਦਾ ਸਹੀ ਮਾਰਗ ਦਾ ਪਾਂਥੀ ਹੀ ਰਹੇਗਾ ਤਾਂ ਫਿਰ ਮਨੁੱਖ ਆਪਣੇ ਜੀਵਨ ਨੂੰ ਇਸ ਤਰ੍ਹਾਂ ਨਰਕ ਦੀ ਭੱਠੀ ’ਚ ਝੋਕ ਕੇ ਅਤੇ ਜ਼ਿਆਦਾ ਕਸ਼ਟਾਂ ਨੂੰ ਸੱਦਾ ਨਹੀਂ ਦੇਵੇਗਾ ਜੇਕਰ ਉਹ ਆਪਣੇ ਦਿਮਾਗ ਦਾ ਸਹਾਰਾ ਲੈ ਸਕੇ ਤਾਂ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਜੀਵਨ ਬਰਬਾਦ ਹੋਣ ਤੋਂ ਬਚਾ ਸਕਦਾ ਹੈ

ਮਨੁੱਖ ਨੂੰ ਸਦਾ ਉਮੀਦ ਦਾ ਪੱਲਾ ਫੜ ਕੇ ਰੱਖਣਾ ਚਾਹੀਦਾ ਹੈ ਇਸ ਗੱਲ ਨੂੰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਕਾਲੇ ਸੰਘਣੇ ਬੱਦਲ ਆਕਾਸ਼ ’ਤੇ ਛਾ ਜਾਂਦੇ ਹਨ ਤਾਂ ਉਹ ਸ਼ਕਤੀਸ਼ਾਲੀ ਸੂਰਜ ਨੂੰ ਵੀ ਢਕ ਲੈਂਦੇ ਹਨ ਦਿਨ ’ਚ ਹੀ ਰਾਤ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ ਭਾਵ ਪੂਰਾ ਹਨੇ੍ਹਰਾ ਛਾ ਜਾਂਦਾ ਹੈ ਉਸ ਸਮੇਂ ਬੱਦਲਾਂ ਦੇ ਵਰ੍ਹ ਜਾਣ ਤੋਂ ਬਾਅਦ ਸੂਰਜ ਮੁਸਕਰਾਉਂਦਾ ਹੋਇਆ ਫਿਰ ਤੋਂ ਆਕਾਸ਼ ’ਚ ਚਮਕਣ ਲਗਦਾ ਹੈ ਸਭ ਕੁਝ ਸਾਫ-ਸਾਫ ਦਿਖਾਈ ਦੇਣ ਲਗਦਾ ਹੈ

ਮਨੁੱਖ ਦੇ ਜੀਵਨ ’ਚ ਵੀ ਮੁਸ਼ਕਲਾਂ ਦੇ ਪਲ ਕਿਤੇ-ਕਿਤੇ ਆਉਂਦੇ ਰਹਿੰਦੇ ਹਨ, ਜੋ ਨਿਰਾਸ਼ ਹਤਾਸ਼ ਕਰਦੇ ਹਨ ਸਭ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲੋਂ ਉਸ ਨੂੰ ਅਲੱਗ-ਥਲੱਗ ਕਰ ਦਿੰਦੇ ਹਨ ਉਸ ਦਾ ਆਪਣਾ ਸਾਇਆ ਹੀ ਮੰਨੋ ਪਰਾਇਆ ਹੋ ਜਾਂਦਾ ਹੈ ਆਪਣੇ ਚਾਰੇ ਪਾਸੇ ਉਸ ਨੂੰ ਨਿਰਾਸ਼ਾ ਦੇ ਬੱਦਲ ਘਿਰਦੇ ਹੋਏ ਦਿਖਾਈ ਦਿੰਦੇ ਹਨ ਅਜਿਹੇ ਮੁਸ਼ਕਲ ਹਾਲਾਤਾਂ ’ਚ ਵੀ ਸੁੱਖ ਦੀ ਚਾਹਤ ’ਚ ਮਨੁੱਖ ਨੂੰ ਉਮੀਦ ਦੀ ਆਸ ਨਹੀਂ ਛੱਡਣੀ ਚਾਹੀਦੀ ਆਪਣੇ ਸਮੇਂ ’ਤੇ ਹਾਲਾਤ ਫਿਰ ਤੋਂ ਅਨੁਕੂਲ ਹੋ ਜਾਂਦੇ ਹਨ ਅਤੇ ਮਨੁੱਖ ਦੀ ਝੋਲੀ ’ਚ ਪਏ ਹੋਏ ਕੰਡੇ ਫੁੱਲਾਂ ’ਚ ਬਦਲ ਜਾਂਦੇ ਹਨ

ਉਸ ਸਮੇਂ ਮੁਰਝਾਇਆ ਹੋਇਆ ਮਨੁੱਖ ਫਿਰ ਤੋਂ ਫੁੱਲਾਂ ਵਾਂਗ ਮਹਿਕਣ ਲਗਦਾ ਹੈ ਉਦੋਂ ਮਨੁੱਖ ਨੂੰ ਜਿੰਨਾ ਹੋ ਸਕੇ ਹੰਕਾਰ ਨੂੰ ਆਪਣੇ ਕੋਲ ਫਟਕਣ ਵੀ ਨਹੀਂ ਦੇਣਾ ਚਾਹੀਦਾ ਹੈ ਜੀਵਨ ਦੀ ਹਰ ਪ੍ਰੀਖਿਆ ’ਚ ਤਪ ਕੇ ਕੁੰਦਨ ਵਾਂਗ ਹੋਰ ਨਿਖਰ ਕੇ ਸਾਹਮਣੇ ਆਉਣਾ ਚਾਹੀਦਾ ਹੈ ਹਰ ਹਾਲਾਤ ’ਚ ਉਸ ਨੂੰ ਉਸ ਮਾਲਕ ਦਾ ਸ਼ੁਕਰਮੰਦ ਹੋਣਾ ਚਾਹੀਦਾ ਹੈ ਉਦੋਂ ਮਨੁੱਖ ਨੂੰ ਮਾਨਸਿਕ ਅਤੇ ਆਤਮਿਕ ਬਲ ਅਤੇ ਸ਼ਾਂਤੀ ਮਿਲਦੀ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!