ਛੁੱਟੀ ਦਾ ਦਿਨ ਹੋਵੇ ਮੌਜ-ਮਸਤੀ ਭਰਿਆ
ਸਾਡੀ ਰੂਟੀਨ ਦੀ ਲਾਈਫ ’ਚ ਛੁੱਟੀਆਂ ਬਹੁਤ ਖਾਸ ਹੁੰਦੀਆਂ ਹਨ ਅਤੇ ਪੂਰੇ ਹਫ਼ਤੇ ’ਚ ਐਤਵਾਰ ਦਾ ਦਿਨ ਹੀ ਤਾਂ ਅਜਿਹਾ ਹੁੰਦਾ ਹੈ ਜੋ ਪੂਰੇ ਪਰਿਵਾਰ ਲਈ ਖਾਸ ਹੁੰਦਾ ਹੈ ਕਿਉਂਕਿ ਇਸ ਦਿਨ ਘਰ ਦੇ ਸਾਰੇ ਮੈਂਬਰਾਂ ਨੂੰ ਛੁੱਟੀ ਹੁੰਦੀ ਹੈ ਸਭ ਘਰ ’ਚ ਰਹਿੰਦੇ ਹਨ ਇੱਕ ਦੂਜੇ ਨਾਲ ਜਿੱਥੇ ਬੱਚਿਆਂ ਦੇ ਸਕੂਲ ਦਫਤਰ ਵਗੈਰਾ ਇਸ ਦਿਨ ਬੰਦ ਹੁੰਦੇ ਹਨ ਉੱਥੇ ਕਈ ਥਾਵਾਂ ’ਤੇ ਦੁਕਾਨਾਂ ਵੀ ਬੰਦ ਰੱਖੀਆਂ ਜਾਂਦੀਆਂ ਹਨ ਇਸੇ ਦਿਨ ਹਫ਼ਤੇ ਭਰ ਦੀ ਰੂਟੀਨ ਤੋਂ ਵੱਖ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ ਦੇਰ ਨਾਲ ਉੱਠਣਾ, ਦੇਰ ਨਾਲ ਨਾਸ਼ਤਾ, ਫਿਰ ਆਰਾਮ ਨਾਲ ਲੰਚ ਕਰਨਾ, ਬਸ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਸ਼ਾਮ ਹੋ ਗਈ ਸਾਰਾ ਦਿਨ ਕਿਸ ਤਰ੍ਹਾਂ ਲੰਘ ਗਿਆ?
ਹਫਤੇ ਭਰ ਦੀ ਉਡੀਕ ਤੋਂ ਬਾਅਦ ਐਤਵਾਰ ਆਉਂਦਾ ਹੈ ਅਤੇ ਇਸ ਤਰ੍ਹਾਂ ਬੀਤ ਜਾਂਦਾ ਹੈ ਜਿਵੇਂ ਕੁਝ ਸੀ ਹੀ ਨਹੀਂ ਕੁਝ ਤਾਂ ਖਾਸ ਅਤੇ ਵੱਖ ਹੋਣਾ ਹੀ ਚਾਹੀਦਾ ਹੈ, ਇਸ ਦਿਨ ਜਿਸ ਨਾਲ ਇਹ ਭੁਲਾਏ ਨਾ ਭੁੱਲੇ ਅਤੇ ਆਉਣ ਵਾਲੇ ਹਫਤੇ ਨੂੰ ਅਸੀਂ ਚੁਣੌਤੀ ਮੰਨ ਕੇ ਬਿਤਾਈਏ ਐਤਵਾਰ ਨੂੰ ਖਾਸ ਬਣਾਉਣ ਲਈ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ, ਥੋੜ੍ਹਾ ਕੰਮ, ਕੁਝ ਮਸਤੀ ਜਾਂ ਫਿਰ ਕੁਝ ਅਜਿਹਾ ਜਿਸ ਨੂੰ ਅਸੀਂ ਬਹੁਤ ਮਸਤੀ ਜਾਂ ਫਿਰ ਕੁਝ ਅਜਿਹਾ ਜਿਸ ਨੂੰ ਅਸੀਂ ਬਹੁਤ ਦਿਨ ਤੋਂ ਕਰਨ ਦੀ ਸੋਚ ਰਹੇ ਹਾਂ
Table of Contents
ਪਿਕਨਿਕ:-
ਐਤਵਾਰ ਦੇ ਦਿਨ ਘਰ ਤੋਂ ਬਾਹਰ ਘੁੰਮਣ ਜਾਣਾ ਕਾਫੀ ਰਾਹਤ ਦਿੰਦਾ ਹੈ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਜਦੋਂ ਘਰ ਤੋਂ ਬਾਹਰ ਕਿਸੇ ਜਗ੍ਹਾ ਪਿਕਨਿਕ ਮਨਾਉਣ ਜਾਂਦੇ ਹਨ ਤਾਂ ਵਾਕਈ ਇਹ ਇੱਕ ਖੂਬਸੂਰਤ ਪਲ ਹੁੰਦਾ ਹੈ ਪਿਕਨਿਕ ਮਨਾਉਣ ਲਈ ਤੁਸੀਂ ਘਰੋਂ ਬਾਹਰ ਕਿਸੇ ਪਾਰਕ, ਬਗੀਚੇ ਜਾਂ ਕਿਸੇ ਇਤਿਹਾਸਕ ਜਗ੍ਹਾ ਨੂੰ ਚੁਣ ਸਕਦੇ ਹੋ ਪਿਕਨਿਕ ਲਈ ਘਰੋਂ ਨਿੱਕਲਦੇ ਸਮੇਂ ਆਪਣੇ ਲਈ ਸਾਰਾ ਜ਼ਰੂਰਤ ਦਾ ਸਮਾਨ ਲੈ ਲਓ ਤਾਂ ਕਿ ਪਰਿਵਾਰ ਦੇ ਸਾਰੇ ਮੈਂਬਰ ਜਿਸ ਨਾਲ ਖੂਬ ਆਨੰਦ ਮਾਣ ਸਕਣ ਆਪਣੇ ਨਾਲ ਦੋ ਚਟਾਈਆਂ, ਕੁਝ ਨਾਸ਼ਤੇ ਦਾ ਸਮਾਨ, ਇੱਕ-ਦੋ ਚਾਦਰਾਂ ਅਤੇ ਸਿਰਹਾਣੇ, ਚਾਹ ਅਤੇ ਨਾਲ ਹੀ ਸਨੈਕਸ ਵਗੈਰਾ ਪੈਕ ਕਰ ਲਓ ਬੱਚਿਆਂ ਦੇ ਖੇਡਣ ਲਈ ਉਨ੍ਹਾਂ ਦੇ ਖੇਡ ਦਾ ਕੁਝ ਸਮਾਨ ਵੀ ਲੈ ਲਓ ਤਾਂ ਕਿ ਉਨ੍ਹਾਂ ਲਈ ਵੀ ਇਹ ਪਿਕਨਿਕ ਯਾਦਗਾਰ ਰਹੇ ਸ਼ਾਮ ਨੂੰ ਵਾਪਸ ਆਉਂਦੇ ਸਮੇਂ ਤੁਹਾਨੂੰ ਵੀ ਇਹ ਲੱਗੇਗਾ ਕਿ ਤੁਸੀਂ ਕਿਸੇ ਦੂਜੀ ਦੁਨੀਆਂ ਤੋਂ ਵਾਪਸ ਆ ਰਹੇ ਹੋ
ਫਿਲਮ ਦੇਖਣਾ:-
ਐਤਵਾਰ ਦੀ ਛੁੱਟੀ ਦਾ ਪੂਰਾ ਮਜ਼ਾ ਲਿਆ ਜਾ ਸਕਦਾ ਹੈ ਪਰਿਵਾਰ ਨਾਲ ਸਿਨੇਮਾ ਹਾਲ ’ਚ ਇਕੱਠੇ ਫਿਲਮ ਦੇਖਣ ਨਾਲ ਸਿਨੇਮਾ ਹਾਲ ’ਚ ਪਾੱਪਕਾਰਨ ਅਤੇ ਕੋਲਡਰਿੰਕ ਨਾਲ ਫਿਲਮ ਦੇਖਣ ਦਾ ਮਜ਼ਾ ਹੋਰ ਦੁੱਗਣਾ ਹੋ ਜਾਂਦਾ ਹੈ ਮਹੀਨੇ ’ਚ ਇੱਕ ਵਾਰ ਆਪਣੇ ਪਰਿਵਾਰ ਨੂੰ ਫਿਲਮ ਦਿਖਾਉਣ ਲੈ ਜਾਓ
ਬਾਹਰ ਖਾਣਾ ਖਾਓ:-
ਛੁੱਟੀ ਦੇ ਦਿਨ ਉਹੀ ਖਾਣਾ, ਉਹੀ ਡਾਈਨਿੰਗ ਟੇਬਲ ਕੁਝ ਬੋਰਿੰਗ ਜਿਹਾ ਲੱਗਦਾ ਹੈ ਇਸ ਦਿਨ ਕੁਝ ਬਦਲਾਅ ਕੀਤਾ ਜਾਵੇ ਘਰ ’ਚ ਖਾਣੇ ਦਾ ਝੰਜਟ ਵਧਾਉਣ ਦੀ ਬਜਾਇ ਬਾਹਰ ਖਾਣਾ ਖਾਣ ਜਾਓ ਕਿਸੇ ਰੈਸਟੋਰੈਂਟ ਜਾਂ ਹੋਟਲ ’ਚ ਪੂਰੇ ਪਰਿਵਾਰ ਨੂੰ ਖਾਣਾ ਖੁਵਾਉਣ ਲੈ ਜਾਓ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਘਰ ਦੇ ਨਜ਼ਦੀਕ ਵਾਲੇ ਰੈਸਟੋਰੈਂਟ ’ਚ ਹੀ ਇਹ ਕੰਮ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਬਾਹਰ ਖਾਣਾ ਖਾਣਾ ਤੁਹਾਨੂੰ ਪਸੰਦ ਨਹੀਂ ਹੈ ਤਾਂ ਵੀ ਪਰਿਵਾਰ ਵਾਲਿਆਂ ਨੂੰ ਬਾਜ਼ਾਰ ਦੀ ਥੋੜ੍ਹੀ ਜਿਹੀ ਸੈਰ ਕਰਾ ਕੇ ਚਾਟ ਜਾਂ ਗੋਲਗੱਪੇ ਖੁਵਾਉਣ ’ਚ ਤਾਂ ਕੋਈ ਹਰਜ਼ ਨਹੀਂ ਹੈ
ਸ਼ਾੱਪਿੰਗ:-
ਹਫ਼ਤਾ ਖਤਮ ਹੋਣ ਤੋਂ ਬਾਅਦ ਐਤਵਾਰ ਦੀ ਉਡੀਕ ਸ਼ਾੱਪਿੰਗ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਪਰਿਵਾਰ ’ਚ ਬੱਚਿਆਂ ਜਾਂ ਵੱਡਿਆਂ ਦੇ ਕੱਪੜੇ ਗਰਾੱਸਰੀ ਜਾਂ ਕੋਈ ਹੋਰ ਆਈਟਮ ਵਗੈਰਾ ਖਰੀਦਣ ਲਈ ਇਹ ਦਿਨ ਵਧੀਆ ਹੈ ਇਸ ’ਚ ਤੁਹਾਡੇ ਘਰ ਦੇ ਕੰਮ ’ਚ ਹੱਥ ਵੰਡਾਉਣ ਲਈ ਤੁਹਾਨੂੰ ਪਰਿਵਾਰ ਦਾ ਸਹਿਯੋਗ ਵੀ ਮਿਲਦਾ ਹੈ ਘਰ ਇਕੱਲਾ ਛੱਡਣ ਦੀ ਟੈਨਸ਼ਨ ਵੀ ਇਸ ਦਿਨ ਨਹੀਂ ਰਹਿੰਦੀ ਕੋਈ ਨਾ ਕੋੋਈ ਤਾਂ ਘਰ ’ਚ ਰਹੇਗਾ ਹੀ, ਸੋ ਸ਼ਾੱਪਿੰਗ ਵੀ ਤਸੱਲੀ ਨਾਲ ਹੋ ਜਾਂਦੀ ਹੈ ਪਹਿਲੇ ਹੀ ਦਿਨ ਪੂਰੀ ਸ਼ਾੱਪਿੰਗ ਦੀ ਪਲਾਨਿੰਗ ਕਰਕੇ ਚੱਲੋ ਕਿੱਥੋਂ ਕੀ ਅਤੇ ਕਿੰਨੀ ਸ਼ਾੱਪਿੰਗ ਕਰਨੀ ਹੈ?
ਮਿਲਣਾ-ਜੁਲਣਾ ਕਰੋ:-
ਛੁੱਟੀ ਦੇ ਦਿਨ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਵੀ ਕਦੇ-ਕਦੇ ਮਿਲਣ ਚਲੇ ਜਾਓ ਪੂਰਾ ਹਫਤਾ ਰੁੱਝੇ ਰਹਿਣ ਕਾਰਨ ਅਕਸਰ ਅਸੀਂ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲ ਨਹੀਂ ਪਾਉਂਦੇ, ਇਸ ਲਈ ਐਤਵਾਰ ਨੂੰ ਕਿਸੇ ਮਿੱਤਰ ਕੋਲ ਜਾ ਆਓ ਜਾਂ ਆਪਣੇ ਘਰ ਖਾਣੇ ’ਤੇ ਬੁਲਾ ਲਓ ਇਸ ਨਾਲ ਸਮਾਜਿਕ ਮੇਲ-ਜੋਲ ਨੂੰ ਵਾਧਾ ਮਿਲਦਾ ਹੈ ਲੰਚ ਜਾਂ ਡਿਨਰ ਇਕੱਠਾ ਕਰੋ ਆਖਰ ਸਮਾਜ ’ਚ ਰਹਿ ਕੇ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹਿਣਾ ਕਾਫ਼ੀ ਨਹੀਂ ਹੁੰਦਾ ਹੈ ਸਮਾਜ ’ਚ ਰਹਿ ਕੇ ਮਿਲਣਾ-ਜੁਲਣਾ ਜ਼ਰੂਰੀ ਹੈ ਕਿਸੇ ਨੂੰ ਤੁਸੀਂ ਸਮਾਂ ਦੇਵੋਗੇ ਤਾਂ ਕੋਈ ਤੁਹਾਨੂੰ ਵੀ ਸਮਾਂ ਦੇਵੇਗਾ
ਘਰ ਦੀ ਸਫ਼ਾਈ ਅਤੇ ਸਜਾਵਟ:-
ਘਰਾਂ ’ਚ ਅਕਸਰ ਕੁਝ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਨਿਬੇੜਨ ਲਈ ਪੂਰਾ ਦਿਨ ਵੀ ਘੱਟ ਪੈ ਜਾਂਦਾ ਹੈ ਪੂਰਾ ਮਹੀਨਾ ਲੱਗ ਜਾਂਦਾ ਹੈ ਇਹ ਸੋਚਣ ’ਚ ਕਿ ਹੁਣ ਕਰੀਏ ਜਾਂ ਕਦੋਂ? ਇਸ ਲਈ ਇਨ੍ਹਾਂ ਕੰਮਾਂ ਲਈ ਐਤਵਾਰ ਦਾ ਦਿਨ ਸਹੀ ਰਹਿੰਦਾ ਹੈ ਘਰ ਦੀ ਛੱਤਾਂ ’ਤੇ ਭਰਿਆ ਫਾਲਤੂ ਸਮਾਨ, ਫਜ਼ੂਲ ਭਰੀਆਂ ਅਲਮਾਰੀਆਂ, ਬੱਚਿਆਂ ਦੇ ਕਮਰੇ, ਰਸੋਈ ਆਦਿ ਦੀ ਸਫਾਈ ਲਈ ਐਤਵਾਰ ਦਾ ਦਿਨ ਸਹੀ ਰਹਿੰਦਾ ਹੈ ਇਸ ਕੰਮ ’ਚ ਇਸ ਦਿਨ ਪਰਿਵਾਰ ਦੇ ਲੋਕਾਂ ਦੀ ਮੱਦਦ ਲਈ ਜਾ ਸਕਦੀ ਹੈ
ਇਸ ਦੇ ਲਈ ਸ਼ਨਿੱਚਰਵਾਰ ਦੀ ਸ਼ਾਮ ਨੂੰ ਹੀ ਇਹ ਤੈਅ ਕਰ ਲਓ ਕਿ ਅਗਲੇ ਦਿਨ ਕੀ-ਕੀ ਅਤੇ ਕਿਵੇਂ ਕਰਨਾ ਹੈ ਸਵੇਰੇ ਉੱਠ ਕੇ ਹਲਕਾ-ਫੁਲਕਾ ਚਾਹ-ਨਾਸ਼ਤਾ ਕਰਕੇ ਸਭ ਨੂੰ ਆਪਣਾ-ਆਪਣਾ ਕੰਮ ਵੰਡ ਦਿਓ ਵਿੱਚ-ਵਿਚਾਲੇ ਚਾਹ ਸਨੈਕਸ ਲੈ ਲਓ ਫਿਰ ਕੰਮ ’ਚ ਲੱਗ ਜਾਓ ਹਲਕਾ ਲੰਚ ਤਿਆਰ ਕਰੋ ਫਿਰ ਆਪਣਾ ਕੰਮ ਕਰਨ ਲੱਗੋ ਸ਼ਾਮ ਨੂੰ ਕੰਮ ਨਿਪਟਾਉਣ ਤੋਂ ਬਾਅਦ ਨਹਾ-ਧੋ ਕੇ ਬਾਹਰ ਖਾਣਾ ਖਾਣ ਨਿਕਲੋ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਕੰਮ ਹੋ ਗਿਆ
ਸ਼ਿਖਾ ਚੌਧਰੀ