ਵੀਰਾਂਗਨਾਵਾਂ ਜਿਨ੍ਹਾਂ ਦਿੱਤਾ ਅਜ਼ਾਦੀ ਲਈ ਬਲਿਦਾਨ
ਅਜ਼ਾਦੀ ਹਰ ਇਨਸਾਨ ਦਾ ਜਨਮਸਿੱਧ ਅਧਿਕਾਰ ਹੈ ਸਾਨੂੰ ਇਹ ਅਧਿਕਾਰ ਦੋ ਸੌ ਸਾਲਾਂ ਤੋਂ ਵੀ ਜ਼ਿਆਦਾ ਗੁਲਾਮੀ ਸਹਿਣ ਤੋਂ ਬਾਅਦ 15 ਅਗਸਤ 1947 ਨੂੰ ਹਾਸਲ ਹੋਇਆ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਅਸੀਂ ਇਸ ਦਿਨ ਅਜ਼ਾਦ ਹੋ ਗਏ ਇਹ ਅਜ਼ਾਦੀ ਸਾਡੀ ਆਨ-ਬਾਨ ਅਤੇ ਸ਼ਾਨ ਹੈ ਪੂਰਾ ਦੇਸ਼ ਇਸ ਅਜ਼ਾਦੀ ਦੀਆਂ ਖੁਸ਼ੀਆਂ ’ਚ ਲੀਨ ਹੈ ਅੱਜ ਸਾਡਾ ਆਪਣਾ ਸੰਵਿਧਾਨ ਹੈ ਅਤੇ ਆਪਣਾ ਹੀ ਸ਼ਾਸਨ (ਲੋਕਤੰਤਰ) ਹੈ ਅਤੇ ਆਪਣੀ ਸੰਪ੍ਰਭੂਤਾ ਦਾ ਮਾਣ ਹੈ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਨੂੰ ਅਜ਼ਾਦ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ, ਪਰ ਇਸ ਦੇ ਨਾਲ ਹੀ ਸਾਨੂੰ ਆਪਣੇ ਇਸ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ, ਜੋ ਇਸ ਅਜ਼ਾਦੀ ਲਈ ਸੰਘਰਸ਼ ਨਾਲ ਭਰਿਆ ਹੋਇਆ ਹੈ ਉਨ੍ਹਾਂ ਵੀਰਾਂ, ਸ਼ਹੀਦਾਂ, ਵੀਰਾਂਗਨਾਵਾਂ ਦੇ ਅਸੀਂ ਸਦਾ ਰਿਣੀ ਰਹਾਂਗੇ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਅਜ਼ਾਦੀ ਲਈ ਆਪਣੇ-ਆਪ ਨੂੰ ਸਮਰਪਣ ਕਰ ਦਿੱਤਾ
ਜੰਗ-ਏ-ਅਜ਼ਾਦੀ ’ਚ ਜਾਨ ਵਾਰ ਦੇਣ ਵਾਲੇ ਉਨ੍ਹਾਂ ਸ਼ਹੀਦਾਂ ਪ੍ਰਤੀ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਆਪਣੇ ਆਦਰਸ਼ ਮੰਨ ਕੇ ਦੇਸ਼-ਪ੍ਰੇਮ ਦੀ ਲੋਅ ਨੂੰ ਅਸੀਂ ਕਦੇ ਘੱਟ ਨਾ ਹੋਣ ਦੇਈਏ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਦਾ ਆਪਣੇ ਦਿਲੋ-ਦਿਮਾਗ ’ਚ ਜਗਾ ਕੇ ਰੱਖੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਉਂਦੇ ਹੋਏ ਦੇਸ਼ ਪ੍ਰੇਮ ਦੇ ਜਜ਼ਬਾਤਾਂ ਨੂੰ ਬੁਲੰਦ ਕਰੀਏ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਸਾਡਾ ਇਤਿਹਾਸ ਇੱਕ ਸੁਨਹਿਰੀ ਸ਼ਾਨ ਲਏ ਸਾਨੂੰ ਪ੍ਰੇਰਿਤ ਕਰਦਾ ਹੈ ਕਿਉਂਕਿ ਦੋ ਸੌ ਸਾਲਾਂ ਤੋਂ ਜ਼ਿਆਦਾ ਦੀ ਇਸ ਗੁਲਾਮੀ ਨੂੰ ਚੀਰਨ ਲਈ ਸਾਡੇ ਵੀਰ-ਸਪੂਤਾਂ ਨੇ ਜੋ ਲੜਾਈਆਂ ਲੜੀਆਂ ਹਨ, ਉਹ ਵੀ ਸਿਰਫ ਦੋ-ਚਾਰ ਸਾਲ ਦੀ ਹੀ ਗੱਲ ਨਹੀਂ ਹੈ ਇਸ ਦੇ ਲਈ ਉਨ੍ਹਾਂ ਨੇ ਵੀ ਲਗਭਗ ਡੇਢ-ਦੋ ਸੌ ਸਾਲਾਂ ਤੱਕ ਸੰਘਰਸ਼ ਕੀਤਾ ਹੈ
Also Read: …ਹਮ ਪਾਗਲ ਹੀ ਅੱਛੇ ਹੈਂ ਸ਼ਹੀਦੀ ਦਿਵਸ (23 ਮਾਰਚ) ‘ਤੇ ਵਿਸ਼ੇਸ਼ ਭਾਵੇਂ ਅਸੀਂ 15 ਅਗਸਤ 1947 ਨੂੰ ਅਜ਼ਾਦ ਹੋਏ, ਇਸ ਦੇ ਲਈ ਪਹਿਲਾਂ ਸਵਤੰਤਰਤਾ ਸੰਗਰਾਮ 1857 ਨੂੰ ਮੰਨਿਆ ਜਾਂਦਾ ਹੈ, ਪਰ ਇਤਿਹਾਸ ਨੂੰ ਜਾਂਚੀਏ ਤਾਂ ਪਤਾ ਚੱਲਦਾ ਹੈ ਕਿ ਸਾਡੇ ਵੀਰ-ਸਪੂਤ ਆਪਣੀ ਮਾਤਭੂਮੀ ਦੀ ਰੱਖਿਆ ਲਈ ਇਸ ਤੋਂ ਵੀ ਸੌ ਸਾਲ ਪਹਿਲਾਂ ਜੰਗ-ਏ-ਆਜ਼ਾਦੀ ਲਈ ਮੈਦਾਨ ’ਚ ਕੁੱਦ ਪਏ ਸਨ ਇਸ ਦੇ ਲਈ ਪਹਿਲਾ ਯੁੱਧ ‘ਪਲਾਸੀ ਦਾ ਯੁੱਧ’ ਹੈ, ਜੋ ਅਜ਼ਾਦੀ ਦੀ ਸ਼ੁਰੂਆਤ ਸੀ ਇਹ ਯੁੱਧ ਜੂਨ 1757 ’ਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦਰਮਿਆਨ ਲੜਿਆ ਗਿਆ ਇਸ ਤਰ੍ਹਾਂ 1757 ਤੋਂ 1857 ਅਤੇ ਫਿਰ 1857 ਤੋਂ 1947 ਤੱਕ ਜੰਗ-ਏ-ਅਜ਼ਾਦੀ ਦਾ ਸੰਗਰਾਮ ਲਗਾਤਾਰ ਜਾਰੀ ਰਿਹਾ ਤੇ ਆਖਰ ਅਸੀਂ ਸੈਂਕੜੇ ਸਾਲਾਂ ਤੱਕ ਅਧੀਨ ਰਹਿਣ ਤੋਂ ਬਾਅਦ 15 ਅਗਸਤ 1947 ਨੂੰ ਅਜ਼ਾਦ ਹੋ ਗਏ
ਇਸ ਜੰਗ-ਏ-ਆਜ਼ਾਦੀ ’ਚ ਜਿੱਥੇ ਵੀਰ-ਸਪੂਤਾਂ ਨੇ ਆਪਣਾ ਸਭ ਕੁਝ ਬਲਿਦਾਨ ਕਰ ਦਿੱਤਾ ਉੱਥੇ ਮਹਾਨ ਨਾਇਕਾਵਾਂ ਨੇ ਵੀ ਕੁਰਬਾਨੀਆਂ ਦੇ ਕੇ ਵੀਰਗਤੀ ਪ੍ਰਾਪਤ ਕੀਤੀ ਹੈ ਰਾਣੀ ਲਕਸ਼ਮੀ ਬਾਈ ਵਰਗੀ ਵੀਰਾਂਗਨਾ ਨੂੰ ਤਾਂ ਹਰ ਕੋਈ ਜਾਣਦਾ ਹੈ, ਪਰ ਅਜਿਹੀ ਹੀ ਪਤਾ ਨਹੀਂ ਕਿੰਨੀਆਂ ਹੀ ਦ੍ਰਿੜ੍ਹ ਸੰਕਲਪੀ, ਬਲਸ਼ਾਲੀ ਅਤੇ ਸ਼ੂਰਵੀਰ ਔਰਤਾਂ ਨੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ ਉਨ੍ਹਾਂ ਵੀਰਾਂਗਨਾਵਾਂ ’ਚ ਬੇਗਮ ਹਜ਼ਰਤ ਮਹਲ, ਰਾਣੀ ਦ੍ਰੋਪਦੀ ਬਾਈ, ਰਾਣੀ ਈਸ਼ਵਰੀ ਕੁਮਾਰੀ, ਚੌਹਾਨ ਰਾਣੀ, ਮਹਾਂਰਾਣੀ ਤਪਸਿਵਨੀ, ਊਦਾ ਦੇਵੀ, ਬਾਲਿਕਾ ਮੈਨਾ, ਵੀਰਾਂਗਨਾ ਝਲਕਾਰੀ ਦੇਵੀ, ਰਾਣੀ ਤੇਜਬਾਈ, ਨਰਤਕੀ ਅਜੀਜਨ, ਈਸ਼ਵਰ ਪਾਂਡਿਆ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਮਹਿਲਾ ਕ੍ਰਾਂਤੀਕਾਰੀਆਂ ਨੇ ਅਜ਼ਾਦੀ ਦੀ ਲੜਾਈ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ
ਮਹਾਰਾਣੀ ਤਪਸਿਵਨੀ-
ਜਿਹੜੀਆਂ ਮਹਾਨ ਹਸਤੀਆਂ ਨੇ ਉਮਰ ਭਰ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕੀਤਾ, ਮਹਾਰਾਣੀ ਤਪਸਵਿਨੀ ਵੀ ਉਨ੍ਹਾਂ ’ਚੋਂ ਇੱਕ ਸੀ ਉਨ੍ਹਾਂ ਨੇ ਪਹਿਲੀ ਅਜ਼ਾਦੀ ਦੀ ਲੜਾਈ ’ਚ ਆਮ ਲੋਕਾਂ ਤੱਕ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਦੇ ਆਦੇਸ਼ ਅਨੁਸਾਰ ਦੇਸ਼-ਭਗਤ ਸਾਧੂ ਦੇ ਵੇਸ ’ਚ, ਕ੍ਰਾਂਤੀ ਦਾ ਗੁਪਤ ਤੌਰ ’ਤੇ ਪ੍ਰਚਾਰ ਕਰਦੇ ਰਹੇ ਉਨ੍ਹਾਂ ਦੇ ਭਗਤ ਛਾਵਨੀਆਂ ’ਚ ਵੀ ਸੰਦੇਸ਼ ਪਹੁੰਚਾਉਂਦੇ ਸਨ ਸੰਦੇਸ਼ ਦੇ ਸ਼ਬਦ ਇਸ ਤਰ੍ਹਾਂ ਸਨ-‘ਬਹਾਦੁਰੋ, ਜਦੋਂ ਭਾਰਤ ਮਾਂ ਬੰਦੀ ਹੋਵੇ, ਤੁਹਾਨੂੰ ਚੈਨ ਨਾਲ ਸੌਣ ਦਾ ਹੱਕ ਨਹੀਂ ਨੌਜਵਾਨੋ, ਉੱਠੋ! ਭਾਰਤ ਜ਼ਮੀਨ ਨੂੰ ਫਿਰੰਗੀਆਂ ਤੋਂ ਮੁਕਤ ਕਰਾਓ’ ਇਹ ਬਦਕਿਸਮਤੀ ਦੀ ਗੱਲ ਹੈ ਕਿ ਪਤਾ ਨਹੀਂ ਕਿਸ ਕਾਰਨ ਤੋਂ ਮਹਾਰਾਣੀ ਤਪਸਵਿਨੀ ਨੂੰ ਇਤਿਹਾਸ ਦੇ ਪੰਨਿਆਂ ’ਚ ਉੱਚ ਸਥਾਨ ਪ੍ਰਾਪਤ ਨਹੀਂ ਹੋਇਆ ਹੈ
ਮਹਾਰਾਣੀ ਤਪਸਵਿਨੀ ਬਾਈ ਦਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨਾਲ ਨੇੜਲਾ ਸਬੰਧ ਸੀ ਇਤਿਹਾਸਕਾਰ ਆਸ਼ਾ ਰਾਣੀ ਬੋਹਰਾ ਨੇ ਇਸ ਸਬੰਧੀ ਲਿਖਿਆ ਹੈ-
ਮਹਾਰਾਣੀ ਤਪਸਵਿਨੀ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਭਤੀਜੀ ਅਤੇ ਉਨ੍ਹਾਂ ਦੇ ਇੱਕ ਸਰਦਾਰ ਪੇਸ਼ਵਾ ਨਾਰਾਇਣ ਰਾਵ ਦੀ ਪੁੱਤਰੀ ਸੀ ਉਹ ਇੱਕ ਬਾਲ ਵਿਧਵਾ ਸੀ ਉਨ੍ਹਾਂ ਦੇ ਬਚਪਨ ਦਾ ਨਾਂਅ ਸੁਨੰਦਾ ਸੀ ਉਨ੍ਹਾਂ ਅੰਦਰ ਬਚਪਨ ਤੋਂ ਹੀ ਰਾਸ਼ਟਰ-ਪ੍ਰੇਮ ਦੀ ਭਾਵਨਾ ਕੁੱੁਟ-ਕੁੱਟ ਕੇ ਭਰੀ ਹੋਈ ਸੀ ਉਹ ਵਿਧਵਾ ਹੋਣ ’ਤੇ ਵੀ ਨਿਰਾਸ਼ਾਪੂਰਨ ਤਰੀਕੇ ਨਾਲ ਜੀਵਨ ਬਤੀਤ ਨਹੀਂ ਕਰਦੀ ਸੀ ਉਹ ਹਮੇਸ਼ਾ ਈਸ਼ਵਰ ਦਾ ਪੂਜਾ ਪਾਠ ਕਰਦੀ ਅਤੇ ਸ਼ਾਸਤਰਾਂ ਦਾ ਅਭਿਆਸ ਕਰਦੀ ਸੀ ਉਹ ਹੌਂਸਲੇ ਅਤੇ ਸਾਹਸ ਦੀ ਮੂਰਤ ਸੀ ਸੁਨੰਦਾ ਮਾਂ ਚੰਡੀ ਦੀ ਉਪਾਸਿਕਾ ਸੀ ਹੌਲੀ-ਹੌਲੀ ਉਸ ’ਚ ਸ਼ਕਤੀ ਦਾ ਸੰਚਾਰ ਹੁੰਦਾ ਗਿਆ ਉਹ ਘੁੜਸਵਾਰੀ ਕਰਦੀ ਸੀ ਉਸ ਦਾ ਸਰੀਰ ਸੁਡੌਲ, ਸੁੰਦਰ ਅਤੇ ਸਿਹਤਮੰਦ ਸੀ ਅਤੇ ਚਿਹਰਾ ਕ੍ਰਾਂਤੀ ਦਾ ਪ੍ਰਤੀਕ ਸੀ ਉਸ ਦੇ ਦਿਲ ’ਚ ਦੇਸ਼ ਦੀ ਆਜ਼ਾਦੀ ਦੀ ਲਲਕ ਸੀ ਸੁਨੰਦਾ ਆਪਣੇ ਆਪ ਨੂੰ ਸ਼ੇਰਨੀ ਅਤੇ ਗੋਰੀ ਸਰਕਾਰੀ ਨੂੰ ਹਾਥੀ ਸਮਝਦੀ ਸੀ ਉਹ ਉਨ੍ਹਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਸੀ ਜਿਵੇਂ ਸ਼ੇਰ ਹਾਥੀਆਂ ਤੋਂ ਨਹੀਂ ਡਰਦਾ, ਉਵੇਂ ਹੀ ਸੁਨੰਦਾ ਵੀ ਅੰਗਰੇਜ਼ੀ ਸਰਕਾਰ ਤੋਂ ਨਹੀਂ ਡਰਦੀ ਸੀ
ਨਾਰਾਇਣ ਰਾਵ ਦੀ ਮੌਤ ਤੋਂ ਬਾਅਦ ਸੁਨੰਦਾ ਨੇ ਖੁਦ ਜਾਗੀਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਕੁਝ ਨਵੇਂ ਸਿਪਾਹੀ ਭਰਤੀ ਕੀਤੇ ਸੁਨੰਦਾ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਂਦੀ ਸੀ ਅਤੇ ਉਨ੍ਹਾਂ ਨੂੰ ਕ੍ਰਾਂਤੀ ਦੀ ਪ੍ਰੇਰਨਾ ਦਿੰਦੀ ਸੀ ਜਦੋਂ ਸਰਕਾਰ ਨੂੰ ਸੁਨੰਦਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ, ਤਾਂ ਉਸ ਨੇ ਸੁਨੰਦਾ ਨੂੰ ਇੱਕ ਕਿਲ੍ਹੇ ’ਚ ਨਜ਼ਰਬੰਦ ਕਰ ਦਿੱਤਾ ਸਰਕਾਰ ਦਾ ਇਹ ਮੰਨਣਾ ਸੀ ਕਿ ਇਸ ਕਾਰਵਾਈ ਨਾਲ ਇਹ ਔਰਤ ਸ਼ਾਂਤ ਹੋ ਜਾਵੇਗੀ, ਪਰ ਅਜਿਹਾ ਕੁਝ ਨਹੀਂ ਹੋਇਆ ਬ੍ਰਿਟਿਸ਼ ਸਰਕਾਰ ਨੇ ਸੁਨੰਦਾ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਇੱਥੇ ਉਹ ਘਰ ਵਾਪਸ ਜਾਣ ਦੀ ਥਾਂ ਨੈਮਿਸ਼ਾਰਣਿਆ ਚਲੀ ਗਈ ਅਤੇ ਉੱਥੇ ਰਹਿ ਕੇ ਸੰਤ ਗੌਰੀਸ਼ੰਕਰ ਦੇ ਨਿਰਦੇਸ਼ਨ ’ਚ ਜੀਵਨ ਗੁਜ਼ਾਰਨ ਲੱਗੀ
ਸਰਕਾਰ ਨੇ ਸਮਝਿਆ ਕਿ ਸੁਨੰਦਾ ਸੰਨਿਆਸਨ ਬਣ ਗਈ ਹੈ, ਆਖਰ ਉਸ ਤੋਂ ਹੁਣ ਕੋਈ ਡਰ ਨਹੀਂ ਹੈ
ਸੁਨੰਦਾ ਨੂੰ ਇੱਥੋਂ ਦੇ ਲੋਕ ‘ਮਾਤਾ ਤਪਸਿਵਨੀ’ ਦੇ ਨਾਂਅ ਨਾਲ ਸੰਬੋੋਧਨ ਕਰਨ ਲੱਗੇ ਰਾਣੀ ਤਪਸਵਿਨੀ ਆਪਣੇ ਪ੍ਰਵਚਨਾਂ ਜ਼ਰੀਏ ਅਧਿਆਤਮਕ ਗਿਆਨ ਦਿੰਦੀ ਸੀ ਸਾਰੇ ਵਰਗਾਂ ਦੇ ਲੋਕ ਉਨ੍ਹਾਂ ਦੇ ਸ਼ਿਸ਼ ਸਨ ਰਾਣੀ ਤਪਸਵਿਨੀ ਆਪਣੇ ਪ੍ਰਵਚਨਾਂ ਜ਼ਰੀਏ ਜਨਤਾ ’ਚ ਕ੍ਰਾਂਤੀ ਦਾ ਸੰਦੇਸ਼ ਫੈਲਾਉਂਦੀ ਸੀ ਰਾਣੀ ਦੇ ਸ਼ਿਸ਼ ਸਾਧੂ ਦੇ ਰੂਪ ’ਚ ਜਨਤਾ ’ਚ ਹੇਠ ਲਿਖੇ ਸੰਦੇਸ਼ ਦਾ ਪ੍ਰਚਾਰ ਕਰਦੇ ਸਨ ‘ਅੰਗਰੇਜ਼ ਤੁਹਾਡਾ ਦੇਸ਼ ਹੜੱਪ ਕੇ ਸੰਤੁਸ਼ਟ ਨਹੀਂ ਹੋ ਰਹੇ ਉਹ ਤੁਹਾਡਾ ਧਰਮ ਵੀ ਭ੍ਰਸ਼ਟ ਕਰਨਾ ਚਾਹੁੰਦੇ ਹਨ ਤੁਹਾਨੂੰ ਗੰਗਾ ਮਈਆ ਦੀ ਸਹੁੰ! ਜਾਗੋ, ਉੱਠੋ ਅਤੇ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਤਿਆਰ ਹੋ ਜਾਓ’ ਜਦੋਂ 1857 ਈ. ’ਚ ਕ੍ਰਾਂਤੀ ਦਾ ਬਿਗੁਲ ਵੱਜਿਆ, ਤਾਂ ਰਾਣੀ ਤਪਸਵਿਨੀ ਨੇ ਵੀ ਇਸ ਕ੍ਰਾਂਤੀ ’ਚ ਹਿੱਸਾ ਲਿਆ
ਉਨ੍ਹਾਂ ਦੇ ਪ੍ਰਭਾਵ ਕਾਰਨ ਕਈ ਲੋਕਾਂ ਨੇ ਇਸ ਕ੍ਰਾਂਤੀ ’ਚ ਅਹਿਮ ਭੂਮਿਕਾ ਨਿਭਾਈ ਰਾਣੀ ਨੇ ਖੁਦ ਘੋੜੇ ’ਤੇ ਚੜ੍ਹ ਕੇ ਯੁੱਧ ’ਚ ਹਿੱਸਾ ਲਿਆ, ਪਰ ਉਨ੍ਹਾਂ ਦੀ ਛੋਟੀ ਜਿਹੀ ਫੌਜ ਅੰਗਰੇਜ਼ਾਂ ਦੀ ਵਿਸ਼ਾਲ ਫੌਜ ਸਾਹਮਣੇ ਜ਼ਿਆਦਾ ਸਮੇਂ ਤੱਕ ਨਾ ਟਿਕ ਸਕੀ ਇਸ ਤੋਂ ਇਲਾਵਾ ਕੁਝ ਭਾਰਤੀ ਗੱਦਾਰਾਂ ਨੇ ਵੀ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਸਰਕਾਰ ਨੇ ਰਾਣੀ ਨੂੰ ਫੜਨ ਲਈ ਕਈ ਵਾਰ ਕੀਸ਼ਿਸ਼ ਕੀਤੀ, ਕਿਉਂਕਿ ਪਿੰਡ ਵਾਲੇ ਉਨ੍ਹਾਂ ਦੀ ਮੱਦਦ ਕਰਦੇ ਸਨ, ਆਖਰ ਸਰਕਾਰ ਨੂੰ ਆਪਣੇ ਉਦੇਸ਼ ’ਚ ਸਫਲਤਾ ਪ੍ਰਾਪਤ ਨਹੀਂ ਹੋਈ
ਰਾਣੀ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਯੁੱਧ ਜ਼ਰੀਏ ਅੰਗਰੇਜ਼ਾਂ ਨੂੰ ਹਰਾਉਣਾ ਅਸਾਨ ਕੰਮ ਨਹੀਂ ਹੈ ਅਤੇ ਅੰਗਰੇਜ਼ਾਂ ਨੇ ਵੀ 1858 ਤੱਕ ਇਸ ਕ੍ਰਾਂਤੀ ਦਾ ਦਮਨ ਕਰ ਦਿੱਤਾ ਸੀ ਆਖਰ ਰਾਣੀ ਨਾਨਾ ਸਾਹਿਬ ਨਾਲ ਨੇਪਾਲ ਚਲੀ ਗਈ ਪਰ ਉੱਥੇ ਜਾ ਕੇ ਵੀ ਉਹ ਸ਼ਾਂਤੀ ਨਾਲ ਨਹੀਂ ਬੈਠ ਸਕੀ ਰਾਣੀ ਨੇ ਉੱਥੇ ਕਈ ਮੰਦਰਾਂ ਦਾ ਨਿਰਮਾਣ ਕਰਵਾਇਆ ਉੱਥੇ ਛੁਪੇ ਰੂਪ ’ਚ ਭਾਰਤੀਆਂ ਨੂੰ ਕ੍ਰਾਂਤੀ ਦਾ ਸੰਦੇਸ਼ ਭਿਜਵਾਉਂਦੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੀ ਸੀ ਕਿ ‘ਘਬਰਾਓ ਨਾ, ਇੱਕ ਦਿਨ ਅੰਗਰੇਜ਼ੀ ਸ਼ਾਸ਼ਨ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗਾ’
ਅੱਗੇ ਚੱਲ ਕੇ ਕੁਝ ਭਾਰਤੀਆਂ ਨੇ ਵਿਦੇਸ਼ਾਂ ’ਚ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਜਿਵੇਂ ਰਾਸ ਬਿਹਾਰੀ ਬੋਸ ਨੇ ਜਪਾਨ ’ਚ ਅਤੇ ਸ਼ਾਮ ਜੀ ਕ੍ਰਿਸ਼ਨ ਵਰਮਾ ਨੇ ਇੰਗਲੈਂਡ ਅਤੇ ਹੋਰ ਥਾਵਾਂ ’ਤੇ ਭਾਰਤੀਆਂ ਦੇ ਪੱਖ ’ਚ ਇੱਕ ਮਜ਼ਬੂਤ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਮਹਾਰਾਣੀ ਤਪਸਵਿਨੀ ਨੇ ਬਿਰਤਾਨੀਆ ਵੱਲੋਂ ਭਾਰਤ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਨੇਪਾਲ ਦੀ ਜਨਤਾ ਨੂੰ ਜਾਣੂ ਕਰਵਾਇਆ ਰਾਣੀ ਉੱਥੇ ਕੌਮੀ ਭਾਵਨਾ ਦਾ ਪ੍ਰਸਾਰ ਕਰ ਰਹੀ ਸੀ, ਪਰ ਨੇਪਾਲ ਦੇ ਰਾਣਾ ਬਿਰਤਾਨੀਆ ਦੇ ਮਿੱਤਰ ਸਨ, ਆਖਰ ਉਨ੍ਹਾਂ ਨੂੰ ਇੱਛੁਕ ਸਫਲਤਾ ਪ੍ਰਾਪਤ ਨਾ ਹੋ ਸਕੀ
ਆਖਰ ਰਾਣੀ ਨੇਪਾਲ ਛੱਡ ਕੇ ਕਲਕੱਤਾ ਆ ਗਈ ਅਤੇ ਉੱਥੇ ਉਨ੍ਹਾਂ ਨੇ ‘ਮਹਾਂਭਗਤੀ ਪਾਠਸ਼ਾਲਾ’ ਦੀ ਸਥਾਪਨਾ ਕੀਤੀ ਉੱਥੇ ਵੀ ਰਾਣੀ ਨੇ ਗੁਪਤ ਰੂਪ ਤੋਂ ਜਨਤਾ ਨੂੰ ਜਨਕ੍ਰਾਂਤੀ ਕਰਨ ਲਈ ਉਤਸ਼ਾਹਿਤ ਕੀਤਾ ਤਿਲਕ ਨਾਲ ਉਸ ਦਾ ਸੰਪਰਕ ਹੋਇਆ ਇੱਕ ਸ਼ਿਸ ਖਾਂਡੀਕਰ ਨੇ ਜ਼ਮੀਨ ਫਰਮ ਕਰੁਪਸ ਦੇ ਸਹਿਯੋਗ ਨਾਲ ਨੇਪਾਲ ’ਚ ਟਾਈਲ ਬਣਾਉਣ ਦਾ ਇੱਕ ਕਾਰਖਾਨਾ ਸਥਾਪਿਤ ਕੀਤਾ, ਪਰ ਇੱਥੇ ਟਾਇਲ ਦੀ ਥਾਂ ਬੰਗਾਲੀ ਕ੍ਰਾਂਤੀਕਾਰੀਆਂ ਨੂੰ ਦੇਣ ਲਈ ਸ਼ਾਸਤਰਾਂ ਦਾ ਨਿਰਮਾਣ ਹੁੰਦਾ ਸੀ ਖਾਂਡੇਕਰ ਦੇ ਇੱਕ ਮਿੱਤਰ ਨੇ ਧਨ ਦੇ ਲਾਲਚ ’ਚ ਆ ਕੇ ਬਿਰਤਾਨੀਆ ਨੂੰ ਸਾਰਾ ਭੇਦ ਦੱਸ ਦਿੱਤਾ ਸੀ, ਜਦੋਂ ਰਾਣੀ ਨੂੰ ਇਸ ਗੱਲ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਇਸ ਸਮੇਂ ਖਾਂਡੇਕਰ ਕ੍ਰਿਪਾਰਾਮ ਦੇ ਨਾਂਅ ਨਾਲ ਨੇਪਾਲ ’ਚ ਰਹਿ ਰਹੇ ਸਨ, ਉਨ੍ਹਾਂ ਨੂੰ ਬੰਦੀ ਬਣਾ ਕੇ ਬਿਰਤਾਨੀਆ ਦੇ ਹਵਾਲੇ ਕਰ ਦਿੱਤਾ ਗਿਆ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਕਈ ਯਾਤਨਾਵਾਂ ਦਿੱਤੀਆਂ, ਪਰ ਉਨ੍ਹਾਂ ਦੀ ਜ਼ੁਬਾਨ ’ਤੇ ਰਾਣੀ ਤਪਸਵਿਨੀ ਦਾ ਨਾਂਅ ਤੱਕ ਨਹੀਂ ਆਇਆ
ਰਾਣੀ ਨਿਰਾਸ਼ ਹੋ ਗਈ ਚਿੰਤਾ ਨਾਲ ਉਨ੍ਹਾਂ ਦਾ ਸਰੀਰ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਗਿਆ ਧੋਖੇਬਾਜ ਅਤੇ ਦੇਸ਼ਦ੍ਰੋਹੀ ਭਾਰਤੀਆਂ ਤੋਂ ਉਹ ਘਬਰਾ ਗਈ ਆਖਰ 1907 ਈ. ’ਚ ਭਾਰਤ ਦੀ ਇਹ ਮਹਾਨ ਅਤੇ ਦੇਸ਼ਭਗਤ ਨਾਰੀ ਕਲਕੱਤਾ ’ਚ ਹੀ ਇਸ ਸੰਸਾਰ ਤੋਂ ਚੱਲ ਵਸੀ
ਬਾਲਿਕਾ ਮੈਨਾ- ਨਾਨਾ ਸਾਹਿਬ ਪੇਸ਼ਵਾ ਦੀ ਪੁੱਤਰੀ ਮੈਨਾ ਦੇ ਬਲਿਦਾਨ ਨੇ 1857 ਦੇ ਮਹਾਂ ਯੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਸੀ ਬਿਰਤਾਨੀਆਂ ਨੇ ਬਿਠੁਰ ਦੇ ਮਹਿਲ ਨੂੰ ਤੋਪਾਂ ਨਾਲ ਢਾਉਣਾ ਕਰਨਾ ਸ਼ੁਰੂ ਕਰ ਦਿੱਤਾ ਮੈਨਾ ਨੇ ਉਨ੍ਹਾਂ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ ਮੈਨਾ ਤਹਿਖਾਨੇ ’ਚ ਚਲੀ ਗਈ ਰਾਤ ਨੂੰ ਬਿਰਤਾਨੀਆਂ ਨੂੰ ਗਿਆ ਹੋਇਆ ਸਮਝ ਕੇ ਜਦੋਂ ਉਹ ਬਾਹਰ ਆਈ, ਤਾਂ ਫਿਰੰਗੀਆਂ ਨੇ ਉਸ ਨੂੰ ਫੜ ਲਿਆ ਬ੍ਰਿਟਿਸ਼ ਅਧਿਕਾਰੀਆਂ ਨੇ ਮੈਨਾ ਤੋਂ ਕ੍ਰਾਂਤੀਕਾਰੀਆਂ ਦੀ ਜਾਣਕਾਰੀ ਲੈਣੀ ਚਾਹੀ ਉਨ੍ਹਾਂ ਨੂੰ ਬਹੁਤ ਲਾਲਚ ਵੀ ਦਿੱਤਾ ਗਿਆ, ਪਰ ਉਸ ਛੋਟੀ ਜਿਹੀ ਲੜਕੀ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ
ਉਦੋਂ ਉਸ ਨੰੰਨ੍ਹੀ ਜਿਹੀ ਜਾਨ ਨੂੰ ਕਈ ਤਰ੍ਹਾਂ ਨਾਲ ਡਰਾਇਆ-ਧਮਕਾਇਆ ਗਿਆ, ਪਰ ਉਹ ਪੇਸ਼ਵਾ ਦੀ ਪੁੱਤਰੀ ਸੀ ਉਨ੍ਹਾਂ ਨੇ ਬਿਰਤਾਨੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਕਰੂਰ ਬਿਰਤਾਨੀਆਂ ਨੇ ਉਸ ਛੋਟੀ ਜਿਹੀ ਬੱਚੀ ਨੂੰ ਜਿਉਂਦਾ ਹੀ ਅੱਗ ’ਚ ਸਾੜ ਦਿੱਤਾ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣ ਵਾਲੀ ਨੰਨ੍ਹੀ ਕਲੀ ਦਾ ਨਾਂਅ ਸ਼ਹੀਦਾਂ ’ਚ ਦਰਜ ਹੋ ਗਿਆ ਅਤੇ ਉਹ ਨੰਨ੍ਹੀ ਵੀਰਾਂਗਨਾ ਅਜ਼ਾਦੀ ਦੀ ਲੜਾਈ ਦੀ ਇੱਕ ਮਿਸਾਲ ਬਣ ਗਈ