ਸਤਿਗੁਰੂ ਜੀ ਨੇ ਆਪਣੇ ਸ਼ਿਸ਼ ਦੀ ਮੁਸ਼ਕਿਲ ਸਮੇਂ ’ਚ ਸਹਾਇਤਾ ਕੀਤੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਪ੍ਰੇਮੀ ਰਕਮ ਸਿੰਘ ਪੁੱਤਰ ਸ੍ਰੀ ਕੰਵਰਪਾਲ ਸਿੰਘ ਪਿੰਡ ਝਿਟਕਰੀ ਜ਼ਿਲ੍ਹਾ ਮੇਰਠ ਹਾਲ ਅਬਾਦ ਗਲੀ ਨੰ. 7 ਹਰੀਨਗਰ ਕੰਕਰ ਖੇੜਾ, ਮੇਰਠ ਤੋਂ ਆਪਣੇ ਬੇਟੇ ’ਤੇ ਹੋਈ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 2008 ਦੀਵਾਲੀ ਦੇ ਮੌਕੇ ਦੀ ਘਟਨਾ ਹੈ, ਉਦੋਂ ਮੇਰਾ ਮੇਰਠ ਵਿੱਚ ਨਵਾਂ ਘਰ ਬਣ ਹੀ ਰਿਹਾ ਸੀ, ਕੰਮ ਪੂਰਨ ਤੌਰ ’ਤੇ ਸਮਾਪਤ ਨਹੀਂ ਹੋਇਆ ਸੀ ਮੈਂ ਤੇ ਮੇਰੀ ਪਤਨੀ ਡੇਰਾ ਸੱਚਾ ਸੌਦਾ ਬਰਨਾਵਾ ਆਸ਼ਰਮ ਵਿੱਚ ਗਏ ਹੋਏ ਸੀ ਮੇਰਾ ਲੜਕਾ ਸੁਮਿਤ ਉਰਫ ਧਰਮਪਾਲ ਸਿੰਘ ਉਮਰ ਉਸ ਸਮੇਂ 16 ਸਾਲ, ਮੇਰੇ ਭਤੀਜੇ ਸੋਨੂੰ ਨਾਲ ਪਟਾਕੇ ਲੈ ਕੇ ਰਾਤ ਦੇ ਨੌਂ ਵਜੇ ਮਕਾਨ ਦੀ ਦੂਜੀ ਮੰਜ਼ਿਲ ਦੀ ਛੱਤ ’ਤੇ ਚੜ੍ਹ ਗਏ ਦੋਵਾਂ ਨੇ ਆਪਸ ’ਚ ਵਿਚਾਰ ਬਣਾਇਆ ਕਿ ਇਸ ਤੋਂ ਵੀ ਉੱਪਰ ਜੀਨੇ ਦੀ ਮੁੰਮਟੀ ’ਤੇ ਚੜ੍ਹ ਕੇ ਪਟਾਕੇ ਚਲਾਵਾਂਗੇ
ਮੇਰਾ ਭਤੀਜਾ ਤਾਂ ਛੱਤ ’ਤੇ ਹੀ ਖੜ੍ਹਾ ਰਿਹਾ ਪਰ ਮੇਰਾ ਬੇਟਾ ਛੱਤ ਦੀ ਚਾਰ ਇੰਚੀ ਬਣੀ ਚਾਰਦੀਵਾਰੀ ਦੀਆਂ ਇੱਟਾਂ ’ਤੇ ਪੈਰ ਰੱਖ ਕੇ ਮੁੰਮਟੀ ਦੀ ਛੱਤ ਫੜ ਕੇ ਉੱਪਰ ਚੜ੍ਹਨ ਲੱਗਾ, ਇਸ ਨਾਲ ਉਸ ਦੇ ਪੈਰਾਂ ਦੇ ਥੱਲੇ ਦੀ ਇੱਟ ਹਿੱਲ ਗਈ, ਉਸ ਦਾ ਪੈਰ ਤਿਲ੍ਹਕ ਗਿਆ ਅਤੇ ਉਸ ਦਾ ਹੱਥ ਉੱਪਰ ਮੁੰਮਟੀ ਦੀ ਕਿਨਾਰੀ ਤੋਂ ਛੁੱਟ ਗਿਆ ਡਿੱਗਦੇ ਸਮੇਂ ਇੱਕ ਇੱਟ ਜੋ ਬਾਹਰ ਵੱਲ ਵਧੀ ਹੋਈ ਸੀ, ਉਸ ਦੇ ਹੱਥ ਲੱਗ ਗਈ ਚਾਰਦੀਵਾਰੀ ਦੇ ਅੰਦਰ ਖੜ੍ਹੇ ਮੇਰੇ ਭਤੀਜੇ ਸੋਨੂੰ ਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਉਸ ਦਾ ਭਰਾ ਕਿੱਧਰ ਡਿੱਗ ਪਿਆ ਉਹ ਭਾਈ-ਭਾਈ ਕਹਿ ਕੇ ਚਿਲਾਉਂਦਾ ਰਿਹਾ ਘਰ ਵਿੱਚ ਕੋਈ ਵੀ ਨਹੀਂ ਸੀ, ਬਿਜਲੀ ਦੀ ਲਾਈਟ ਵੀ ਨਹੀਂ ਸੀ
ਉਹ ਉਸ ਇੱਟ ਨੂੰ ਫੜ ਕੇ ਕਾਫੀ ਦੇਰ ਮਕਾਨ ਦੇ ਬਾਹਰ ਵੱਲ ਲਟਕਦਾ ਰਿਹਾ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇ੍ਹਰਾ ਛਾ ਗਿਆ ਅਤੇ ਉਹ ਬਹੁਤ ਘਬਰਾ ਗਿਆ ਉਸ ਨੂੰ ਕੁਝ ਵੀ ਨਹੀਂ ਸੁਝ ਰਿਹਾ ਸੀ ਥੱਲੇ ਇੱਟਾਂ ਰੋੜੇ ਪਏ ਹੋਏ ਸਨ ਉਸ ਨੂੰ ਆਪਣੇ ਸਤਿਗੁਰੂ ਹਜ਼ੂਰ ਪਿਤਾ ਜੀ (ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦਾ ਖਿਆਲ ਆਇਆ, ਨਾਲ ਹੀ ਨਾਅਰਾ ਯਾਦ ਆ ਗਿਆ ਜਿਉਂ ਹੀ ਉਸ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਿਆ, ਉਸੇ ਵੇਲੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਸ ਨੂੰ ਚੁੱਕ ਕੇ ਉੱਪਰ ਛੱਤ ਵੱਲ ਧਕੇਲ ਦਿੱਤਾ ਉਸ ਨੂੰ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ, ਪਰ ਉਹਨਾਂ ਦੇ ਕਰ-ਕਮਲਾਂ ਦਾ ਅਹਿਸਾਸ ਹੋਇਆ ਇੱਕਦਮ ਭਾਈ ਨੂੰ ਕੋਲ ਵੇਖ ਕੇ ਸੋਨੂੰ ਹੈਰਾਨ ਹੋ ਗਿਆ ਇਸ ਘਟਨਾ ਨਾਲ ਮੇਰਾ ਲੜਕਾ ਐਨਾ ਘਬਰਾ ਗਿਆ ਤੇ ਡਰ ਗਿਆ ਕਿ ਪਟਾਕੇ ਚਲਾਉਣੇ ਹੀ ਭੁੱਲ ਗਿਆ ਅਤੇ ਆਪਣੇ ਭਾਈ ਨੂੰ ਨਾਲ ਲੈ ਕੇ ਥੱਲੇ ਆ ਗਿਆ ਉਸੇ ਸਮੇਂ ਦੋਵੇਂ ਸੌਣ ਲਈ ਪੈ ਗਏ
ਅਗਲੇ ਦਿਨ ਜਦੋਂ ਮੈਂ ਦਰਬਾਰ ਤੋਂ ਘਰ ਮੁੜਿਆ ਤਾਂ ਮੇਰੇ ਲੜਕੇ ਨੇ ਡਰਦੇ ਹੋਏ ਸਾਰੀ ਗੱਲ ਸੁਣਾਈ ਮੈਂ ਇਹ ਸੁਣ ਕੇ ਵੈਰਾਗ ਵਿੱਚ ਆ ਗਿਆ ਮੈਂ ਉਹ ਸਾਰਾ ਵਾਕਿਆ ਉਸ ਥਾਂ ’ਤੇ ਜਾ ਕੇ ਵੇਖਿਆ ਜੇਕਰ ਬੇਟਾ ਪੱਚੀ ਫੁੱਟ ਉੱਚਾਈ ਤੋਂ ਡਿੱਗ ਪੈਂਦਾ ਤਾਂ ਕੁਝ ਵੀ ਹੋ ਸਕਦਾ ਸੀ ਪਿਤਾ ਜੀ! ਮੈਂ ਆਪ ਜੀ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ, ਜਿਹਨਾਂ ਨੇ ਮੌਕੇ ’ਤੇ ਪਹੁੰਚ ਕੇ ਮੇਰੇ ਇਕਲੌਤੇ ਪੁੱਤਰ ਦੀ ਜਾਨ ਬਚਾਈ ਹੈ ਪਿਤਾ ਜੀ! ਇਸੇ ਪ੍ਰਕਾਰ ਸਭ ਜੀਵਾਂ ’ਤੇ ਆਪਣੀ ਕਿਰਪਾ-ਦ੍ਰਿਸ਼ਟੀ ਬਣਾਈ ਰੱਖਣਾ ਤੇ ਸਾਨੂੰ ਆਪਣੇ ਚਰਨਾਂ ਨਾਲ ਲਾਈ ਰੱਖਣਾ ਜੀ