Health Insurance -sachi shiksha punjabi

ਆਪਣੀ ਸੁਸਤ ਲਾਈਫ-ਸਟਾਈਲ ਅਤੇ ਜ਼ਿਆਦਾ ਸਮੇਂ ਤੱਕ ਤਣਾਅ ਗ੍ਰਸਤ ਮਾਹੌਲ ’ਚ ਆਫਿਸ ਵਰਕ ਕਰਨ ਦੀ ਵਜ੍ਹਾ ਨਾਲ ਅੱਜ ਦੇ ਜ਼ਿਆਦਾਤਰ ਨੌਜਵਾਨ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਨੀਂਦ ਲੈਣ ’ਚ ਪ੍ਰੇਸ਼ਾਨੀ ਹੋ ਰਹੀ ਹੈ ਉਹ ਅਣਹੈਲਦੀ ਫੂਡ ਲੈਣ ਦੇ ਆਦੀ ਹੋ ਚੁੱਕੇ ਹਨ ਮਹਾਂਮਾਰੀ ਨੇ ਨੌਜਵਾਨਾਂ ਦੇ ਇਸ ਲਾਈਫ-ਸਟਾਈਲ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ ਆਪਣੀ ਖਰਾਬ ਸਿਹਤ ਕਾਰਨ ਉਹ ਆਰਥਿਕ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਹੇ ਹਨ। ਇਨ੍ਹਾਂ ਸਭ ਤੋਂ ਨਿਜ਼ਾਤ ਪਾਉਣ ਲਈ ਸਹੀ ਹੈਲਥ ਇੰਸ਼ੋਰੈਂਸ ਪਾਲਿਸੀ ਮੱਦਦਗਾਰ ਸਾਬਤ ਹੋ ਸਕਦੀ ਹੈ

ਜੇਕਰ ਤੁਸੀਂ ਇਸ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਨ੍ਹਾਂ ਅਹਿਮ ਗੱਲਾਂ ਨੂੰ ਜਾਣ ਲੈਣਾ ਜ਼ਰੂਰੀ ਹੈ।

ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਪਛਾਣੋ :

ਜੀਵਨ ’ਚ ਕਦੋਂ ਕੀ ਹੋ ਜਾਵੇ ਇਸ ਦਾ ਕੋਈ ਭਰੋਸਾ ਨਹੀਂ ਅਜਿਹੇ ’ਚ ਆਰਥਿਕ ਤੌਰ ’ਤੇ ਦੀਵਾਲੀਆ ਹੋਣ ਤੋਂ ਬਚਣ ਲਈ ਇੱਕ ਸਹੀ ਹੈਲਥ ਇੰਸ਼ੋਰੈਂਸ ਪਲਾਨ ਖਰੀਦ ਲੈਣਾ ਚਾਹੀਦਾ ਹੈ ਇੰਸ਼ੋਰੈਂਸ ਪਲਾਨ ਦੀ ਖਰੀਦਦਾਰੀ ਤੋਂ ਪਹਿਲਾਂ ਆਪਣੀਆਂ ਜ਼ਰੂੂਰਤਾਵਾਂ ਦੀ ਪਛਾਣ ਕਰੋ ਸਾਰੀਆਂ ਕੰਪਨੀਆਂ ਦੇ ਹੈਲਥ ਇੰਸ਼ੋਰੈਂਸ ਪਲਾਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ।

ਨਾਲ ਹੀ ਇਹ ਵੀ ਤੈਅ ਕਰ ਲਓ ਕਿ ਤੁਸੀਂ ਸਿਰਫ ਆਪਣੇ ਲਈ ਹੈਲਥ ਇੰਸ਼ੋਰੈਂਸ ਪਲਾਨ ਖਰੀਦ ਰਹੇ ਹੋ ਜਾਂ ਫਿਰ ਪੂਰੇ ਪਰਿਵਾਰ ਲਈ ਇੰਸ਼ੋਰੈਂਸ ਦਾ ਕਵਰ ਲੈ ਰਹੇ ਹੋ ਇੱਕ ਵਾਰ ਇਹ ਤੈਅ ਹੋ ਜਾਣ ਤੋਂ ਬਾਅਦ ਤੁਸੀਂ ਸਹੀ ਹੈਲਥ ਇੰਸ਼ੋਰੈਂਸ ਪਾਲਿਸੀ ਦੀ ਚੋਣ ਕਰਕੇ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਖੁਸ਼ਹਾਲ ਰੱਖਣ ਲਈ ਉਸ ਪਲਾਨ ਨੂੰ ਖਰੀਦ ਸਕਦੇ ਹੋ।

ਉਮਰ, ਪਰਿਵਾਰ ਦੀ ਮੈਡੀਕਲ ਹਿਸਟਰੀ, ਪਹਿਲਾਂ ਤੋਂ ਕਿਸੇ ਬਿਮਾਰੀ ਦੇ ਹੋਣ ਅਤੇ ਉਸ ’ਤੇ ਆਉਣ ਵਾਲੇ ਖਰਚ, ਮਹਿੰਗੀ ਹੋ ਰਹੀ ਸਿਹਤ ਸੁਵਿਧਾ ਵਰਗੇ ਕਈ ਪਹਿਲੂਆਂ ’ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਨਾਲ ਹੀ ਪਾਲਿਸੀ ਦੇ ਰਿਨੀਊਅਲ ਨਾਲ ਜੁੜੀ ਅਤੇ ਬੀਮਾ ਕੰਪਨੀ ਬਾਰੇ ਜਾਣਕਾਰੀਆਂ ਜੁਟਾ ਲੈਣੀਆਂ ਚਾਹੀਦੀਆਂ ਹਨ ਪਾਲਿਸੀ ਨਾਲ ਜੁੜੇ ਲੋਨ ਅਤੇ ਟੈਕਸ ਛੋਟ ਸਬੰਧੀ ਜਾਣਕਾਰੀਆਂ ਵੀ ਲੈ ਲੈਣੀਆਂ ਚਾਹੀਦੀਆਂ ਹਨ।

ਪਾਲਿਸੀ ਖਰੀਦਣ ਦੀ ਸਹੀ ਉਮਰ

ਹੈਲਥ ਇੰਸ਼ੋਰੈਂਸ ਪਾਲਿਸੀ ਲਈ ਉਮਰ ਕਾਫੀ ਮਾਇਨੇ ਰੱਖਦੀ ਹੈ ਤੁਸੀਂ ਜਿੰਨਾ ਜਲਦੀ ਪਲਾਨ ਖਰੀਦੋਗੇ, ਇਹ ਓਨਾ ਹੀ ਸਹੀ ਹੈ ਮੌਜ਼ੂਦਾ ਸਮੇਂ ’ਚ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਪ੍ਰੋਫੈਸ਼ਨਲ ਕਰੀਅਰ ਦੇ ਸ਼ੁਰੂ ਹੁੰਦੇ ਹੀ ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦਣ ਦੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ। ਆਧੁਨਿਕ ਲਾਈਫ ਸਟਾਈਲ ਨਾਲ ਜੁੜੀਆਂ ਬਿਮਾਰੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ 30 ਸਾਲ ਦੀ ਉਮਰ ਦੇ ਆਸ-ਪਾਸ ਇੱਕ ਸਹੀ ਹੈਲਥ ਇੰਸ਼ੋਰੈਂਸ ਪਾਲਿਸੀ ਵਿਸ਼ਵਾਸਯੋਗ ਬੀਮਾ ਕੰਪਨੀ ਤੋਂ ਖਰੀਦ ਲੈਣੀ ਚਾਹੀਦੀ ਹੈ।

ਬਿਹਤਰੀਨ ਪਾਲਿਸੀ ਦੀ ਕਰੋ ਚੋਣ

ਜੇਕਰ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਰਹਿੰਦੀ ਹੈ, ਤਾਂ ਤੁਸੀਂ ਉਸ ਹੈਲਥ ਇੰਸ਼ੋਰੈਂਸ ਪਾਲਿਸੀ ਦੀ ਚੋਣ ਕਰੋ ਜੋ ਜ਼ਰੂਰਤ ਅਨੁਸਾਰ ਜ਼ਿਆਦਾ ਕਵਰੇਜ਼ ਮੁਹੱਈਆ ਕਰਾਵੇ ਭਾਵ ਬਿਮਾਰੀ ਦੇ ਸਮੇਂ ਜ਼ਰੂਰਤ ਪੈਣ ’ਤੇ ਰੂਮ ਕੈਟਾਗਿਰੀ ਦੀ ਪਾਬੰਦੀ ਨਾ ਹੋਵੇ, ਬਿਮਾਰੀ ਅਨੁਸਾਰ ਕੋਈ ਹੱਦ ਨਾ ਹੋਵੇ, ਡਾਕਟਰਾਂ ਜਾਂ ਸਰਜਨ ’ਤੇ ਹੋਣ ਵਾਲਾ ਖਰਚ ਸੀਮਤ ਨਾ ਹੋਵੇ, ਇਲਾਜ ਲਈ ਉੱਪਰੀ ਖਰਚ ਨਾ ਕਰਨਾ ਪਵੇ ਇਸ ਤੋਂ ਇਲਾਵਾ ਓਪੀਡੀ ’ਚ ਦਿਖਾਉਣ ਦੀ ਸੁਵਿਧਾ ਹੋਵੇ ਇਸ ਦੇ ਨਾਲ ਹੀ ਸਾਲਾਨਾ ਹੈਲਥ ਚੈਕਅੱਪ ਦੀ ਸੁਵਿਧਾ ਵੀ ਹੈਲਥ ਇੰਸ਼ੋਰੈਂਸ ਲੈਣ ’ਤੇ ਮਿਲੇ।

ਮਹੱਤਵਪੂਰਨ ਗੱਲਾਂ

ਹੈਲਥ ਇੰਸ਼ੋਰੈਂਸ ਪਾਲਿਸੀ ਹਮੇਸ਼ਾ ਇੱਕ ਵਿਸ਼ਵਾਸਯੋਗ ਬੀਮਾ ਕੰਪਨੀ ਤੋਂ ਖਰੀਦਣਾ ਚਾਹੀਦਾ ਹੈ ਤੁਸੀਂ ਜਿਸ ਵੀ ਪਾਲਿਸੀ ਨੂੰ ਖਰੀਦ ਰਹੇ ਹੋ ਉਸ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਹਸਪਤਾਲ ’ਚ ਇਲਾਜ ਕਰਵਾਉਣ ਦੀ ਸੁਵਿਧਾ ਮਿਲੇ ਇਹ ਗੱਲ ਤੈਅ ਕਰ ਲੈਣੀ ਚਾਹੀਦੀ ਹੈ
। ਇਲਾਜ ’ਤੇ ਵਾਧੂ ਖਰਚ ਕਰਨ ਦੀ ਜ਼ਰੂਰਤ ਨਾ ਪਵੇ ਇਹ ਵੀ ਜਾਣ ਲੈਣਾ ਚਾਹੀਦਾ ਹੈ ਓਪੀਡੀ ਕਵਰੇਜ਼ ਅਸਾਨੀ ਨਾਲ ਮਿਲ ਜਾਵੇ ਕਿਸੇ ਤਰ੍ਹਾਂ ਦੀ ਦਵਾਈ ਲੈਣ ਦੀ ਜ਼ਰੂਰਤ ਨਾ ਪਵੇ ਇਸ ਤਰ੍ਹਾਂ ਦੀ ਪਾਲਿਸੀ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਖੁਦ ਤੇ ਫੈਮਿਲੀ ਲਈ ਹੈਲਥ ਇੰਸ਼ੋਰੈਂਸ ਪਾਲਿਸੀ ਦਾ ਕਵਰ ਲੈਣਾ ਚਾਹੀਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!