ਉੱਤਮ ਸਿਹਤ ਦਾ ਰਾਜ ਹੈ ਖੁਸ਼ੀ Happiness
ਅਸੀਂ ਖੁਸ਼ ਹਾਂ ਤਾਂ ਆਸ-ਪਾਸ ਦੇ ਸਾਰੇ ਲੋਕ ਅਤੇ ਕੁਦਰਤ ਵੀ ਸਾਡੇ ਨਾਲ ਮੁਸਕਰਾਉਂਦੀ ਹੈ ਪਰ ਅਸੀਂ ਜਦੋਂ ਉਦਾਸ ਹੋ ਜਾਂਦੇ ਹਾਂ ਤਾਂ ਖੁਸ਼ੀ ਦਾ ਇਹ ਵਾਤਾਵਰਨ ਸਾਡੀ ਉਦਾਸੀ ਨੂੰ ਹੋਰ ਵਧਾਉਣ ਲੱਗਦਾ ਹੈ ਅਜਿਹਾ ਇਸ ਲਈ ਕਿ ਅਸੀਂ ਖੁਦ ਹੀ ਕਿਸੇ ਨਾ ਕਿਸੇ ਵਿਚਾਰ ਜਾਂ ਘਟਨਾ ਨੂੰ ਲੈ ਕੇ ਗੈਰ-ਜ਼ਰੂਰੀ ਤਨਾਅ ਬਣਾਏ ਰੱਖਦੇ ਹਾਂ ਅਤੇ ਰੋਂਦੇ ਰਹਿੰਦੇ ਹਾਂ ਹੁੰਦਾ ਇਹ ਹੈ ਕਿ ਅਸੀਂ ਆਪਣੇ ਗਮਾਂ ਅਤੇ ਦੁੱਖਾਂ ਨੂੰ ਬਹੁਤ ਵਧਾ ਕੇ ਦੇਖਦੇ ਹਾਂ ਜਾਂ ਫਿਰ ਦੂਜਿਆਂ ਦੀ ਅਮੀਰੀ ਅਤੇ ਖੁਸ਼ੀ ਸਾਡੇ ਤੋਂ ਸਹਿਣ ਨਹੀਂ ਹੁੰਦੀ ਹੈ
ਕੁਦਰਤ ਦਾ ਇੱਕ ਸਥਿਰ ਅਤੇ ਅਟੁੱਟ ਕਾਨੂੰਨ ਹੈ ਕਿ ਤੁਸੀਂ ਇੱਥੇ ਜੋ ਬੀਜਦੇ ਹੋ, ਉਹੀ ਕੱਟਦੇ ਹੋ ਜੇਕਰ ਤੁਸੀਂ ਆਪਣੇ ਵਿਹਾਰ ਨਾਲ ਪ੍ਰੇਮ, ਹਾਸੇ ਅਤੇ ਖੁਸ਼ੀ ਦੂਜਿਆਂ ਨੂੰ ਦਿੱਤੀ ਹੈ ਤਾਂ ਫਿਰ ਤੁਹਾਨੂੰ ਵੀ ਬਦਲੇ ’ਚ ਇਹੀ ਸਭ ਮਿਲਦਾ ਹੈ ਪਰ ਜੇਕਰ ਅਸੀਂ ਖੁਦ ਨੂੰ ਦੂਜਿਆਂ ਸਾਹਮਣੇ ਦੁਖੀ ਦੱਸਦੇ ਹਾਂ ਤਾਂ ਫਿਰ ਬਦਲੇ ’ਚ ਦੁੱਖ ਅਤੇ ਉਦਾਸੀ ਹੀ ਮਿਲਦੀ ਹੈ
Also Read :-
ਮਨ ’ਚ ਸ਼ਾਂਤੀ ਅਤੇ ਖੁਸ਼ੀ ਦਾ ਭਾਵ ਬਣਾਈ ਰੱਖਣ ਦਾ ਲਾਭ ਇਹ ਵੀ ਹੈ ਕਿ ਇਸ ਨਾਲ ਦੂਜਿਆਂ ਨੂੰ ਵੀ ਤੁਹਾਡੀ ਸ਼ਕਲ ਦੇਖ ਕੇ ਖੁਸ਼ ਰਹਿਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਦੁੱਖ ਘੱਟ ਮਹਿਸੂਸ ਹੁੰਦੇ ਹਨ ਤੁਸੀਂ ਕਦੇ ਖੁਦ ਵੀ ਮਹਿਸੂਸ ਕੀਤਾ ਹੋਵੇਗਾ ਕਿ ਤੁਸੀਂ ਬਿਮਾਰ ਹੋਣ ’ਤੇ ਜਿਸ ਡਾਕਟਰ ਕੋਲ ਜਾਂਦੇ ਹੋ, ਉਸ ਡਾਕਟਰ ਦੇ ਖੁਸ਼ ਅਤੇ ਖੁਸ਼ਮਿਜਾਜ਼ੀ ਸੁਭਾਅ ਨਾਲ ਹੀ ਤੁਹਾਡੀ ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ
ਜਦੋਂ ਅਸੀਂ ਮਾਯੂਸ ਜਿਹੇ ਦਿਖਦੇ ਹਾਂ ਤਾਂ ਆਪਣੇ ਆਪ ਹੀ ਸਭ ਦਾ ਧਿਆਨ ਸਾਡੇ ’ਤੇ ਕੇਂਦਰਿਤ ਹੋ ਜਾਂਦਾ ਹੈ ਪੁੱਛਿਆ ਜਾਂਦਾ ਹੈ
ਕਿ ਕਿਉਂ ਕੀ ਗੱਲ ਹੈ ਇਸ ਹਾਲਤ ’ਚ ਜੇਕਰ ਅਸੀਂ ਸਹਿਜ ਭਾਵ ਨਾਲ ਜਵਾਬ ਦੇਈਏ ਕਿ ਕੋਈ ਗੱਲ ਨਹੀਂ ਤਾਂ ਸਾਹਮਣੇ ਵਾਲਾ ਯਕੀਨਨ ਹੀ ਇਹ ਸਮਝੇਗਾ ਕਿ ਇਸ ਦੀ ਤਾਂ ਸ਼ਕਲ ਹੀ ਮਨਹੂਸ ਹੈ ਇਸ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ ਹੈ ਜਦਕਿ ਹਮੇਸ਼ਾ ਉਲਟ ਹਾਲਾਤਾਂ ’ਚ ਪ੍ਰਸੰਨਤਾ ਬਿਖੇਰਣ ਵਾਲੇ ਲੋਕਾਂ ਨੂੰ ਹਰੇਕ ਉਮਰ ਦੇ ਲੋਕ ਮਿਲਣ ਦੀ ਇੱਛਾ ਰੱਖਦੇ ਹਨ ਖੁਸ਼ ਰਹਿਣ ਵਾਲੇ ਲੋਕ ਸਿਹਤਮੰਦ ਵੀ ਰਹਿੰਦੇ ਹਨ ਇਸ ਲਈ ਖੁਸ਼ੀ ਨੂੰ ‘ਗੀਤਾ’ ’ਚ ਮਨ ਦਾ ਤਪ ਕਿਹਾ ਗਿਆ ਹੈ ਅਤੇ ਜੀਵਨ ’ਚ ਇਸ ਗੀਤਾ ਨੂੰ ਉਤਾਰਨ ਦਾ ਇੱਕ ਹੀ ਉਪਾਅ ਹੈ ਕਿ ਅਸੀਂ ਖੁਦ ਖੁਸ਼ ਰਹੀਏ
ਅਸਲ ’ਚ ਖੁਸ਼ੀ ਦਾ ਸੰਬੰਧ ਸਾਡੇ ਆਸ-ਪਾਸ ਦੀਆਂ ਕਿਰਿਆਵਾਂ ਨਾਲ ਹੁੰਦਾ ਹੈ ਕਿਉਂਕਿ ਕੁਦਰਤ ’ਚ ਹੋਣ ਵਾਲੀ ਹਰੇਕ ਘਟਨਾ ਨਾਲ ਮਨੁੱਖ ਆਪਣੇ ਮਨੋਭਾਵਾਂ ਦੀ ਹਰ ਛਾਂ ਨੂੰ ਖੋਜਦਾ ਹੈ ਅਸੀਂ ਆਪਣੇ ਵਾਤਾਵਰਨ ਅਤੇ ਭਾਵਾਂ ਤੋਂ ਐਨੇ ਜ਼ਿਆਦਾ ਪ੍ਰੇਰਿਤ ਹੁੰਦੇ ਹਾਂ ਕਿ ਕਿਸੇ ਦੇ ਆਗਮਨ ’ਤੇ ਜੇਕਰ ਬਾਰਸ਼ ਹੋਵੇ ਜਾਂ ਕੋਈ ਵੱਡਾ ਕੰਮ ਹੋ ਜਾਵੇ ਤਾਂ ਇਸ ਨੂੰ ਉਸ ਵਿਕਅਤੀ ਦੇ ਚੰਗੇ ਕਦਮਾਂ ਦੀ ਪਛਾਣ ਦਿੱਤੀ ਜਾਂਦੀ ਹੈ ਜਦਕਿ ਕਿਸੇ ਦੇ ਦੁਖਦ ਦੇਹਾਂਤ ਜਾਂ ਕਿਸੇ ਗੰਭੀਰ ਹਾਲਾਤ ’ਚ ਬਰਸਾਤ ਹੋਣ ’ਤੇ ਮੰਨਿਆ ਜਾਂਦਾ ਹੈ ਕਿ ਭਗਵਾਨ ਵੀ ਰੋ ਰਿਹਾ ਹੈ
ਸੰਕਟ ਅਤੇ ਖੁਸ਼ੀ ਦੇ ਸਮੇਂ ਸਾਡਾ ਅਜਿਹਾ ਸੋਚਣਾ ਸੁਭਾਵਿਕ ਹੁੰਦਾ ਹੈ ਪਰ ਜੇਕਰ ਅਸੀਂ ਸਕਾਰਾਤਮਕ ਸਥਿਤੀ ਹੋਣ ’ਤੇ ਅਜਿਹਾ ਸੋਚੀਏ ਕਿ ਇਸ ਤੋਂ ਵੱਡੀ ਮੁਸੀਬਤ ਵੀ ਆ ਸਕਦੀ ਸੀ ਜੋ ਨਹੀਂ ਆਈ ਤਾਂ ਸਾਡੇ ਮਨ ਦੀ ਸਥਿਤੀ ਤਬਦੀਲ ਹੋ ਜਾਵੇਗੀ ਇਸ ਲਈ ਸਵੈਟ ਮਾਡਰਨ ਨੇ ਵੀ ਲਿਖਿਆ ਹੈ ਕਿ ‘ਜੇਕਰ ਅਸੀਂ ਖੁਸ਼ ਹਾਂ ਤਾਂ ਸਾਰੀ ਕੁਦਰਤ ਹੀ ਸਾਡੇ ਨਾਲ ਮੁਸਕਰਾਉਂਦੀ ਹੋਈ ਪ੍ਰਤੀਤ ਹੁੰਦੀ ਹੈ’ ਖੁਸ਼ੀ ਨੂੰ ਗਿਆਨ ਦੀ ਪ੍ਰਾਪਤੀ ਆਤਮ-ਵਿਸ਼ਵਾਸ ਅਤੇ ਸਫਲਤਾ ਪਾਉਣ ਦਾ ਜ਼ਿਆਦਾ ਜ਼ਰੂਰੀ ਘਟਕ ਵੀ ਮੰਨਿਆ ਗਿਆ ਹੈ ਕਿਉਂਕਿ ਖੁਸ਼ ਰਹਿਣ ਨਾਲ ਹੀ ਮਨ ’ਚ ਚੰਗੇ ਵਿਚਾਰਾਂ ਦਾ ਜਨਮ ਹੁੰਦਾ ਹੈ ਅਤੇ ਮਨ ਚੰਗੇ ਕੰਮਾਂ ’ਚ ਲੱਗਦਾ ਹੈ,
ਸਿੱਟੇ ਵਜੋਂ ਸਫਲਤਾ ਵੀ ਮਿਲਦੀ ਹੈ ਜਿਸ ਨਾਲ ਹਰ ਕੰਮ ਲਈ ਨਿੱਤ ਨਵੀਂ ਊਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਖੁਸ਼ੀ ਨੂੰ ਸਦਾ ਬਣਾਈ ਰੱਖਣ ਦੇ ਸਬੰਧ ’ਚ ਪ੍ਰਸਿੱਧ ਮਨੋਵਿਗਿਆਨਕ ਅਤੇ ਦਾਰਸ਼ਨਿਕ ਫਿਲਾਡਰ ਜਾਨਸਨ ਦਾ ਕਥਨ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਵੇ ਤਾਂ ਉਸ ਨੂੰ ਇੱਕ ਚੁਣੌਤੀ ਦੇ ਰੂਪ ’ਚ ਲਓ ਅਤੇ ਸੋਚੋ ਕਿ ਸਭ ਤੋਂ ਬੁਰਾ ਤਾਂ ਹਾਲੇ ਆਉਣ ਨੂੰ ਹੈ, ਖੁਸ਼ੀ ਨਾਲ ਖੜ੍ਹੇ ਹੋ ਜਾਓ
ਅਜਿਹੀ ਵਿਚਾਰਧਾਰਾ ਅਪਣਾਉਣ ਨਾਲ ਸਾਨੂੰ ਕਿਸੇ ਵੀ ਤਕਲੀਫ ਨੂੰ ਸਹਿਣ ਦੀ ਸ਼ਕਤੀ ਵੀ ਮਿਲਦੀ ਹੈ ਅਤੇ ਮਨ ’ਚ ਉਤਸ਼ਾਹ ਦਾ ਸੰਚਾਰ ਹੁੰਦਾ ਹੈ ਨਾਲ ਹੀ ਇਸ ਸਿੱਖਿਆ ਨਾਲ ਜੀਵਨ ’ਚ ਵੀ ਮੱਦਦ ਮਿਲਦੀ ਹੈ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮਾੜੇ ਹਲਾਤਾਂ ’ਚ ਵੀ ਖੁਸ਼ੀ ਨਾ ਬਣਾਏ ਰੱਖਣ ਨਾਲ ਉਹ ਸਥਿਤੀ ਸੁਧਰ ਤਾਂ ਨਹੀਂ ਜਾਵੇਗੀ ਜੇਕਰ ਮੇਰੀ ਕਿਸਮਤ ’ਚ ਵਿਧਾਤਾ ਕੁਝ ਨਿਸ਼ਚਿਤ ਕਰ ਚੁੱਕਾ ਹੈ ਤਾਂ ਫਿਰ ਉਸ ਨੂੰ ਕੋਈ ਵੀ ਭੌਤਿਕ ਕਾਰਕ ਜਾਂ ਘਟਨਾ ਬਦਲ ਨਹੀਂ ਸਕਦੀ
ਐਨਾ ਜਾਣਨ ’ਤੇ ਵੀ ਉਸ ਹਾਲਤ ’ਚ ਚਿੰਤਾ ਕਰਨ ਦਾ ਕੀ ਫਾਇਦਾ ਹੈ ਕਿਉਂਕਿ ਜੇਕਰ ਮੈਂ ਮਰਨਾ ਹੈ ਤਾਂ ਕੀ ਮੈਂ ਦੁਖੀ ਹੋ ਕੇ ਇਸ ਘਟਨਾ ਨੂੰ ਬਦਲ ਸਕਦਾ ਹਾਂ ਨਹੀਂ, ਤਾਂ ਫਿਰ ਕਿਉਂ ਨਾ ਉਸ ਹਾਲਤ ਨੂੰ ਆਮ ਮੰਨ ਕੇ ਮੰਨਿਆ ਜਾਵੇ ਜੋ ਆਪਣੇ ਕਰਮਾਂ ਕਾਰਨ ਮਿਲਦੀ ਹੈ ਕਹਿਣ ਦਾ ਅਰਥ ਇਹ ਨਹੀਂ ਕਿ ਤੁਸੀਂ ਕਿਸੇ ਦੇ ਦੁੱਖ ’ਚ ਦੁਖੀ ਨਾ ਹੋ ਕੇ ਖੁਸ਼ੀਆਂ ਮਨਾਓ ਪਰ ਜਿੱਥੋਂ ਤੱਕ ਹੋ ਸਕੇ, ਚਿਹਰੇ ’ਤੇ ਖੁਸ਼ੀ ਨੂੰ ਰੱਖੋ ਕਿਉਂਕਿ ਖੁਸ਼ੀ-ਪ੍ਰਸੰਨਤਾ ਮਨ ’ਚ ਰੌਸ਼ਨੀ ਕਰਨ ਵਾਲਾ ਉਹ ਉਜਾਲਾ ਹੈ ਜੋ ਆਪਣੀ ਆਭਾ ਬਿਖੇਰ ਕੇ ਚਿੱਤ ਨੂੰ ਸ਼ਾਂਤ ਬਣਾਏ ਰੱਖਦਾ ਹੈ
ਜਦੋਂ ਉਦਾਸੀ ਦਾ ਮਾਹੌਲ ਹੋਵੇ, ਉਦੋਂ ਸਾਨੂੰ ਖੁਦ ਤੋਂ ਇੱਕ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹ ਹਾਲਤ ਮੇਰੇ ਲਈ ਕਿਸ ਤਰ੍ਹਾਂ ਲਾਭਕਾਰੀ ਹੋ ਸਕਦੀ ਹੈ ਜਾਂ ਮੈਂ ਇਸ ਨਾਲ ਜੀਵਨ ਪ੍ਰਤੀ ਕੀ ਸਿੱਖਿਆ ਲੈ ਸਕਦਾ ਹਾਂ ਕੀ ਮੇਰੀ ਕਿਸਮਤ ਇਹੀ ਹੈ ਕਿ ਮੈਨੂੰ ਇਸ ਤੋਂ ਭਿਆਨਕ ਤਕਲੀਫ਼ ਤੋਂ ਨਹੀਂ ਲੰਘਣਾ ਪਿਆ ਇਨ੍ਹਾਂ ਸਵਾਲਾਂ ਦਾ ਜਵਾਬ ਸਾਡੇ ਮਨ ਤੋਂ ਸਕਾਰਾਤਮਕ ਹੀ ਮਿਲਦਾ ਹੈ ਜਿਸ ਨਾਲ ਸਾਡੇ ਮਨ ਦੀ ਸਥਿਤੀ ਇੱਕਦਮ ਬਦਲ ਜਾਂਦੀ ਹੈ
ਅਸਲ ’ਚ ਅਜਿਹੇ ਲੋਕ ਬੜੇ ਵਿਰਲੇ ਹੀ ਹੁੰਦੇ ਹਨ ਜੋ ਮੁਸ਼ਕਿਲਾਂ ’ਚ ਵੀ ਹੌਸਲਾ ਨਹੀਂ ਛੱਡਦੇ ਅਤੇ ਖੁਸ਼ ਰਹਿੰਦੇ ਹਨ ਉਂਜ ਵੀ ਜੇਕਰ ਸਾਡੀਆਂ ਮੁਸ਼ਕਿਲਾਂ ਜਾਂ ਨਾਕਾਮਯਾਬੀ ਕਿਸੇ ਸਾਹਮਣੇ ਆਉਂਦੀ ਹੈ ਤਾਂ ਸਾਡੇ ਪ੍ਰਤੀ ਉਸ ਸਮੇਂ ਲੋਕ ਭਲੇ ਹੀ ਸਨੇੇਹ ਜਾਂ ਪਿਆਰ ਪ੍ਰਗਟਾਉਣ ਪਰ ਵਾਰ-ਵਾਰ ਦੀ ਇਹ ਆਦਤ ਜਾਂ ਦੁਖੀ ਚਿਹਰਾ ਦੇਖ ਕੇ ਸਾਹਮਣੇ ਵਾਲੇ ਦੇ ਮਨ ’ਚ ਸਾਡੀ ਛਵ੍ਹੀ ਇੱਕ ਅਸਫਲ ਵਿਅਕਤੀ ਜਾਂ ‘ਸ਼ਕਲ ਹੀ ਮਨਹੂਸ ਹੈ’ ਵਾਲੀ ਬਣ ਜਾਂਦੀ ਹੈ
ਇਸ ਤੋਂ ਬਾਹਰ ਨਿੱਕਲਣ ਲਈ ਕੀ ਇਹ ਸਹੀ ਅਤੇ ਸੰਭਵ ਨਹੀਂ ਹੈ ਕਿ ਆਪਣੇ ਦੁੱਖ ਨੂੰ ਜਾਂ ਨਾ-ਕਾਮਯਾਬੀ ਦੀ ਪੀੜਾ ਨੂੰ ਆਪਣੇ ’ਚ ਹੀ ਰਹਿਣ ਦਿਓ ਅਤੇ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਫਿਰ ਯਤਨ ਕਰੋ ਇਸ ਬਾਰੇ ਪ੍ਰਸਿੱਧ ਕਵੀ ਸ਼ੇਖ ਸਾਦੀ ਨੇ ਕਿੰਨਾ ਸਟੀਕ ਕਿਹਾ ਹੈ ਕਿ ਖੁਸ਼ਮਿਜਾਜ਼ ਵਿਅਕਤੀ ਕਦੇ ਅਸਫਲ ਹੁੰਦਾ ਹੀ ਨਹੀਂ ਭਾਵ ਖੁਸ਼ੀ ਹੀ ਹਰ ਵਸਤੂ ਅਤੇ ਵਿਅਕਤੀ ’ਚ ਸੇਤੂ ਦੇ ਰੂਪ ’ਚ ਕੰਮ ਕਰਦੀ ਹੈ ਵਿਗਿਆਨਕ ਪਹਿਲੂ ਵਜੋਂ ਵੀ ਰੋਣ ਦੀ ਤੁਲਨਾ ’ਚ ਹੱਸਣ ਜਾਂ ਖੁਸ਼ ਰਹਿਣ ’ਚ ਘੱਟ ਊਰਜਾ ਖਰਚ ਹੁੰਦੀ ਹੈ ਇਸ ਲਈ ਖੁਦ ਵੀ ਮੁਸਕਰਾਉਂਦੇ ਰਹੋ ਅਤੇ ਦੂਜਿਆਂ ’ਚ ਵੀ ਇਸ ਨੂੰ ਫੈਲਾਉਣ ਦਾ ਯਤਨ ਕਰੋ ਕਿਉਂਕਿ ਮੁਸਕੁਰਾਉਣਾ ਇੱਕ ਕਲਾ ਹੈ ਅਤੇ ਨਿਰਾਸ਼ਾ ਨੂੰ ਭਜਾਉਣਾ ਇਸ ਦਾ ਮੰਤਰ ਹੈ
ਅਜੈ ਜੈਨ ‘ਵਿਕਲਪ’