Gurugram Artifacts -sachi shiksha punjabi

Gurugram Artifacts ਗੁਰੂਗ੍ਰਾਮ ’ਚ ਮੂੰਹ ਬੋਲਦੀਆਂ ਹਨ ਕਲਾਕ੍ਰਿਤੀਆਂ

ਕੁਦਰਤੀ ਅਤੇ ਵਾਤਾਵਰਨ ਸੁਰੱਖਿਆ: ਪੰਛੀਆਂ ਬਿਨਾਂ ਸਭ ਜ਼ੀਰੋ

…ਹੁਣ ਤਾਂ ਚੁੱਪਚਾਪ ਸ਼ਾਮ ਆਉਂਦੀ ਹੈ, ਪਹਿਲਾਂ ਚਿੜੀਆਂ ਦੇ ਚੜਚੋਲੇ (ਚੀ-ਚੀ) ਹੋਇਆ ਕਰਦੇ ਸਨ ਗੱਲ ਸਾਦੀ ਹੈ ਪਰ ਅਰਥ ਡੂੰਘਾ ਹੈ ਸਾਨੂੰ ਸਾਰਿਆਂ ਨੂੰ ਇਹ ਪਤਾ ਹੀ ਹੋਵੇਗਾ ਕਿ ਇੱਕ ਸਮੇਂ ’ਚ ਜਦੋਂ ਚਿੜੀ, ਤੋਤਾ, ਮੈਨਾ, ਕੋਇਲ ਸਾਡੇ ਆਸ-ਪਾਸ ਚਹਿਕਦੇ ਸਨ ਤਾਂ ਸਾਨੂੰ ਸਕੂਨ ਜਿਹਾ ਮਿਲਦਾ ਸੀ ਰੋਂਦੇ ਬੱਚਿਆਂ ਨੂੰ ਹਸਾਉਣ ਲਈ ਇਨ੍ਹਾਂ ਪੰਛੀਆਂ ਦੀ ਆਵਾਜ਼ ਸੁਣਾਇਆ ਕਰਦੇ ਸਨ ਸਵੇਰੇ-ਸ਼ਾਮ ਪੰਛੀਆਂ, ਚਿੜੀਆਂ ਨਾਲ ਜੋ ਰੌਣਕ ਹੋਇਆ ਕਰਦੀ ਸੀ, ਉਹ ਸਮੇਂ ਦੇ ਨਾਲ ਖਤਮ ਜਿਹੀ ਹੁੰਦੀ ਚਲੀ ਗਈ, ਪਿੰਡ ਦੇ ਆਂਚਲ ’ਚ ਭਲੇ ਹੀ ਹੁਣ ਕੁਝ ਚਿੜੀਆਂ ਦਾ ਚਹਿਕਣਾ ਸੁਣਾਈ ਦੇ ਜਾਵੇ, ਪਰ ਸ਼ਹਿਰਾਂ ’ਚ ਚਿੜੀਆਂ ਦੀ ਆਵਾਜ਼ ਸਾਡੇ ਕੰਨਾਂ ’ਚ ਮੋਬਾਇਲ ਦੀਆਂ ਤਰੰਗਾਂ ਅੱਗੇ ਦਬ ਜਿਹੀ ਗਈ ਹੈ ਇਨ੍ਹਾਂ ਦੇ ਹੋਂਦ ’ਤੇ ਖਤਰਾ ਮੰਡਰਾਉਣ ਲੱਗਿਆ ਹੈ

Gurugram Artifacts ਇਸੇ ਖਤਰੇ ਦਾ ਅਹਿਸਾਸ ਕਰਾਉਣ ਲਈ ਤੁਹਾਨੂੰ ਗੁਰੂਗ੍ਰਾਮ ’ਚ ਬਹੁਤ ਸਾਰੀਆਂ ਚਿੜੀਆਂ ਆਪਣੇ ਹੋਂਦ ਨੂੰ ਬਚਾਉਣ ਦੀ ਗੁਹਾਰ ਲਗਾਉਂਦੀਆਂ ਨਜ਼ਰ ਆ ਜਾਣਗੀਆਂ ਭਲੇ ਹੀ ਇਹ ਚਿੜੀ ਉਦਯੋਗਾਂ ’ਚੋਂ ਨਿੱਕਲੇ ਸਕਰੈਪ ਤੋਂ ਬਣਾਈ ਗਈ ਹੋਵੇ, ਪਰ ਇਹ ਤੁਹਾਨੂੰ ਨਿਮਰ ਅਪੀਲ ਕਰਦੀ ਪ੍ਰਤੀਤ ਹੁੰਦੀ ਹੈ ਸੜਕ ’ਤੇ ਚੱਲਦੇ ਹੋਏ ਲੋਕ ਰੋਜ਼ਾਨਾ ਸ਼ਹਿਰ ’ਚ ਨਵੇਂ ਮਾਡਲ ਦੀਆਂ ਗੱਡੀਆਂ ਨੂੰ ਦੇਖਦੇ ਹੋਏ, ਆਕਾਸ਼ ਨੂੰ ਚੁੰਮਦੀਆਂ ਇਮਾਰਤਾਂ ਨੂੰ ਦੇਖਦੇ ਹੋਣਗੇ ਵਿਕਾਸਸ਼ੀਲ ਹੋਣ ਦਾ ਹਰ ਤਰ੍ਹਾਂ ਤੁਹਾਨੂੰ ਅਹਿਸਾਸ ਹੁੰਦਾ ਹੋਵੇਗਾ ਜੇਕਰ ਕੁਝ ਦਿਖਾਈ, ਸੁਣਾਈ ਨਹੀਂ ਦਿੰਦਾ ਹੈ ਤਾਂ ਉਹ ਹੈ ਪੰਛੀ ਅਤੇ ਉਨ੍ਹਾਂ ਦਾ ਚਹਿਕਣਾ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਹੋਂਦ ਨੂੰ ਮਿਟਾਉਣ ’ਚ ਸਭ ਤੋਂ ਵੱਡੀ ਭੂਮਿਕਾ ਮੋਬਾਇਲ ਟਾਵਰਾਂ ਦੀ ਰੇਡੀਏਸ਼ਨ ਰਹੀ ਹੈ, ਅਜਿਹਾ ਐਕਸਪਰਟ ਮੰਨਦੇ ਹਨ ਮੋਬਾਇਲ ਰੈਡੀਏਸ਼ਨ ਦੀਆਂ ਸਭ ਤੋਂ ਜਿਆਦਾ ਸ਼ਿਕਾਰ ਚਿੜੀਆਂ ਹੀ ਹੋਈਆਂ ਹਨ ਤੇ ਦਾਣਾ-ਪਾਣੀ ਦੀ ਕਮੀ ਵੀ ਚਿੜੀਆਂ ਦੇ ਜੀਵਨ ’ਤੇ ਸੰਕਟ ਨੂੰ ਇੱਕ ਕਾਰਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ

Also Read:

ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ

ਚਿੜੀਆਂ ਅਤੇ ਹੋਰ ਪੰਛੀਆਂ ਦਾ ਜੀਵਨ ਬਚਾਉਣ ਲਈ ਜਾਗਰੂਕਤਾ ਵੀ ਜ਼ਰੂਰੀ ਹੈ ਅਸੀਂ ਗਿਆਨ ਤਾਂ ਖੂਬ ਵੰਡਦੇ ਹਾਂ, ਪਰ ਪੰਛੀਆਂ ਨੂੰ ਆਪਣੀ ਛੱਤ, ਬਾਲਕਨੀ ’ਤੇ ਦਾਣਾ-ਪਾਣੀ ਰੱਖਣ ’ਚ ਖਾਸ ਦਿਲਚਸਪੀ ਨਹੀਂ ਦਿਖਾਉਂਦੇ ਜਦਕਿ ਇਹ ਸੋਚਣ ਅਤੇ ਕਹਿਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਇਨ੍ਹਾਂ ਪੰਛੀਆਂ ਦੀ ਹੋਂਦ ਬਚਾਉਣ ਨੂੰ ਗੁਰੂਗ੍ਰਾਮ ਮਹਾਂਨਗਰ ਵਿਕਾਸ ਅਥਾਰਿਟੀ (ਜੀਐੱਮਡੀਏ) ਦੇ ਸਹਿਯੋਗ ਨਾਲ ਐੱਮ3ਐੱਮ ਫਾਊਂਡੇਸ਼ਨ ਨੇ ਕਦਮ ਅੱਗੇ ਵਧਾਇਆ ਹੈ ਸ਼ਹਿਰ ’ਚ ਚੌਂਕ-ਚੌਰਾਹਿਆਂ ’ਤੇ ਮਾਡਲ ਦੇ ਰੂਪ ’ਚ ਵੱਡੇ ਪੰਛੀਆਂ ਦੀਆਂ ਕਲਾਕ੍ਰਿਤੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਉਦਯੋਗਾਂ ’ਚੋਂ ਨਿੱਕਲੇ ਸਕਰੈਪ ਨਾਲ ਇਹ ਅਨੋਖਾ ਪ੍ਰਯੋਗ ਹੈ

ਇਸ ਦਾ ਮਕਸਦ ਸ਼ਹਿਰ ਦੀ ਸੁੰਦਰਤਾ ਦੇ ਨਾਲ ਬੇਜ਼ੁਬਾਨ ਪੰਛੀਆਂ ਦੀ ਹੋਂਦ ਬਚਾਉਣ ਦੀ ਨਿਮਰ ਤੇ ਭਾਵੁਕ ਅਪੀਲ ਵੀ ਹੈ ਇਹ ਅਪੀਲ ਵੀ ਸਕਰੈਪ ਨਾਲ ਬਣੇ ਨਿਰਜੀਵ ਪੰਛੀ ਹੀ ਕਰ ਰਹੇ ਹਨ ਮਿਲੇਨੀਅਮ ਸਿਟੀ ਗੁਰੂਗ੍ਰਾਮ ਦੇ ਦੋ ਮੁੱਖ ਖੁਸ਼ਬੂ ਚੌਂਕ ਅਤੇ ਇਫਕੋ ਚੌਂਕ ’ਤੇ ਦੋ ਵੱਡੇ ਸਕਲਪਚਰ (ਮੂਰਤੀਆਂ) ਸਥਾਪਿਤ ਕੀਤੇ ਹਨ ਦੇਸ਼ ਦੇ ਕਈ ਸੂਬਿਆਂ ’ਚੋੋਂ ਚੁਣੇ ਗਏ 16 ਕਲਾਕਾਰਾਂ ਨੇ ਇਹ ਸਕਲਪਚਰ ਬਣਾਏ ਹਨ ਇਨ੍ਹਾਂ ਕਲਾਕਾਰਾਂ ਦਾ ਸੁਸ਼ੀਲ ਸਖੁਜਾ ਅਤੇ ਅਨੁਜ ਪੋਦਾਰ ਵਰਗੇ ਮਹਾਨ ਸਕਲਪਚਰ ਆਰਟਿਸਟਾਂ ਨੇ ਮਾਰਗਦਰਸ਼ਨ ਕੀਤਾ ਹੈ ਇਨ੍ਹਾਂ ਦੇ ਬਣਾਏ ਸਕਲਪਚਰ ਦੇਸ਼ ਦੇ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਤੋਹਫੇ ਦੇ ਰੂਪ ’ਚ ਦਿੰਦੇ ਹਨ

ਸਾਈਕਲ ਅਤੇ ਸਾਈਕਲਿਸਟ ਦੇ ਰਹੇ ਸਿਹਤ ਦਾ ਸੰਦੇਸ਼

ਪੰਛੀਆਂ ਤੋਂ ਇਲਾਵਾ ਇਨਸਾਨਾਂ ਲਈ ਵੀ ਜੀਐੱਮਡੀਏ ਨਾਲ ਐਮ3ਐੱਮ ਨੇ ਖਾਸ ਕਲਾਕ੍ਰਿਤੀ ਰਾਹੀਂਂ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਹਿਰ ਦੇ ਰਾਜੀਵ ਚੌਂਕ ’ਤੇ ਸਾਈਕਲ ਅਤੇ ਸਾਈਕਲਿਸਟ ਦੀ ਮੂਰਤੀ ਲਗਾਈ ਗਈ ਹੈ ਜੋ ਸਭ ਦੇ ਲਈ ਸੰਦੇਸ਼ ਹੈ ਕਿ ਜਿੰਨਾ ਹੋ ਸਕੇ ਖੁਦ ਨੂੰ ਸਿਹਤਮੰਦ ਰੱਖੋ ਸਾਈਕÇਲੰਗ ਨਾਲ ਸਿਹਤਮੰਦ ਰਿਹਾ ਜਾ ਸਕਦਾ ਹੈ ਇਸ ਨਾਲ ਸੜਕਾਂ ’ਤੇ ਘੱਟ ਟ੍ਰੈਫਿਕ ਹੋਵੇਗਾ, ਕੁਦਰਤੀ ਸੰਸਾਧਨ ਡੀਜ਼ਲ, ਪੈਟਰੋਲ ਦੀ ਖਪਤ ’ਤੇ ਵੀ ਕੰਟਰੋਲ ਹੋਵੇਗਾ ਪ੍ਰਦੂਸ਼ਣ ਦਾ ਪੱਧਰ ਵੀ ਹੇਠਾਂ ਜਾਵੇਗਾ

16 ਕਲਾਕਾਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਇਹ ਮੂਰਤੀਆਂ

ਇਨ੍ਹਾਂ ਮੂਰਤੀਆਂ, ਕਲਾਕ੍ਰਿਤੀਆਂ ਨੂੰ ਦੇਖ ਕੇ ਅਸੀਂ ਸਭ ਹੀ ਖੁਸ਼ ਹੋ ਰਹੇ ਹਾਂ, ਪਰ ਇਨ੍ਹਾਂ ਦੇ ਨਿਰਮਾਣ ਦੇ ਪਿੱਛੇ 16 ਕਲਾਕਾਰਾਂ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕਰਨੀ ਹੋਵੇਗੀ ਦੇਸ਼ ਦੇ ਕਈ ਸੂਬਿਆਂ ਤੋਂ ਚੁਣੇ ਗਏ 16 ਨੌਜਵਾਨਾਂ ਕਲਾਕਾਰਾਂ ਨੇ ਇਨ੍ਹਾਂ ਸਕਲਪਚਰਾਂ ਨੂੰ ਸਾਕਾਰ ਰੂਪ ਦਿੱਤਾ ਚਿੜੀਆਂ ਦੇ ਸਕਲਪਚਰ ਨੂੰ ਰਬਿੰਦਰਾ ਭਾਰਤੀ ਯੂਨੀਵਰਸਿਟੀ ਪੱਛਮ ਬੰਗਾਲ ਤੋਂ ਅਕਸ਼ੈ ਮਾਇਤੀ, ਰੰਜੈ ਸਰਕਾਰ, ਪਿੰਟੁ ਦਾਸ ਅਤੇ ਇੰਦਰਾ ਕਲਾ ਸੰਗੀਤ ਯੂਨੀਵਰਸਿਟੀ ਬਾਲਾਘਾਟ ਮੱਧ ਪ੍ਰਦੇਸ਼ ਤੋਂ ਰਾਣੀ ਨੇ ਬਣਾਇਆ ਹੈ ਵਨ ਅਰਥ ਸਕਲਪਚਰ ਨੂੰ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਰਾਜੇਸ਼ ਸਿੰਘ, ਨਾਗਾਲੈਂਡ ਦੇ ਸਰਕਾਰੀ ਕਾਲਜ ਆਫ ਆਰਟ ਐਂਡ ਕਰਾਫਟ ਦੇ ਤਤਸਿਮੁ ਤਰਖਾ, ਬਿਹਾਰ ਦੇ ਵਿਸ਼ਵਾਭਾਰਤੀ ਯੂਨੀਵਰਸਿਟੀ ਤੋਂ ਆਦਿੱਤਿਆ ਪ੍ਰਕਾਸ਼ ਅਤੇ ਪੱਛਮ ਬੰਗਾਲ ਤੋਂ ਥਿੰਲੇ ਡੋਲਮਾ ਗੁਰੰਗ ਨੇ ਮੂਰਤ ਰੂਪ ਦਿੱਤਾ ਹੈ

ਮਧੂਮੱਖੀ ਅਤੇ ਛੱਤੇ ਨੂੰ ਝਾਰਖੰਡ ਦੇ ਦਿਓਘਰ ਦੀ ਕਲਾਭਵਨ ਵਿਸ਼ਵ ਭਾਰਤੀ ਯੂਨੀਵਰਸਿਟੀ ਤੋਂ ਰਾਜ ਚੱਕਰਬੋਰਤੀ, ਹਰਿਆਣਾ ਦੀ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਕਮਲਜੀਤ, ਸੁਸ਼ਾਂਤ ਸਕੂਲ ਆਫ ਆਰਟ ਐਂਡ ਆਰਕੀਟੈਕਚਰ ਤੋਂ ਨਲਿਨੀ ਸਿੰਘ, ਜਾਮੀਆ ਮਿਲੀਆ ਇਸਲਾਮੀਆ ਯੂਨਵਰਸਿਟੀ ਤੋਂ ਇਕਰਾ ਨਿਆਜ਼ ਨੇ ਆਪਣੀ ਕਲਾਤਮਕ ਸੋਚ ਨਾਲ ਬਿਹਤਰ ਬਣਾਇਆ ਹੈ ਸਾਈਕਲ ਅਤੇ ਸਾਈਕਲਿਸਟ ਦੀ ਮੂਰਤੀ ਕੇਰਲ ਦੇ ਸਰਕਾਰੀ ਕਾਲਜ ਆਫ ਫਾਈਨ ਆਰਟਸ ਤੋਂ ਅਬਦੁੱਲਾ ਏਬੀ, ਵਿਸ਼ਵਭਾਰਤੀ ਯੂਨੀਵਰਸਿਟੀ ਦੇ ਵਿਦਿਆਰਥੀ ਨਾਗਾਲੈਂਡ ਦੇ ਸ਼ਿਲੁਤੀ ਲਾਂਗ ਕੁਮਾਰ, ਪੂਨੇ ਮਹਾਂਰਾਸ਼ਟਰ ਤੋਂ ਮੀਨਲ ਪਾਰਖੀ, ਤ੍ਰਿਸਸੁਰ ਕੇਰਲ ਦੇ ਸਰਕਾਰੀ ਕਾਲਜ ਆਫ ਫਾਈਨ ਆਰਟਸ ਤੋਂ ਕਿਰਨ ਈਵੀਐੱਸ ਨੇ ਤਿਆਰ ਕੀਤਾ ਹੈ ਜੀ-20 ਦੇ ਸਕਲਪਚਰ ਨੂੰ ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਆਕਾਰ ਦਿੱਤਾ

ਲੋਕ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਜਾਗਰੂਕ ਹੋਣ: ਸੁਭਾਸ਼ ਯਾਦਵ

ਜੀਐੱਮਡੀ ਦੇ ਐਡੀਸ਼ਨਲ ਸੀਈਓ ਸੁਭਾਸ਼ ਯਾਦਵ ਕਹਿਦੇ ਹਨ ਕਿ ਵਾਤਾਵਰਨ ਸੁਰੱਖਿਆ ਦੀ ਦਿਸ਼ਾ ’ਚ ਕੀਤੇ ਜਾ ਰਹੇ ਇਨ੍ਹਾਂ ਯਤਨਾਂ ’ਚ ਆਮ ਜਨਤਾ ਹਿੱਸੇਦਾਰ ਬਣੇ ਤਾਂ ਖੁਸ਼ੀ ਹੋਵੇਗੀ ਇਹ ਕਦਮ ਉਦੋਂ ਸਾਰਥਕ ਕਿਹਾ ਜਾਵੇਗਾ ਜਦੋਂ ਗੁਰੂਗ੍ਰਾਮ ਹੀ ਨਹੀਂ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਦੇ ਲੋਕ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਜਾਗਰੂਕ ਹੋਣਗੇ

ਕਲਾਕਾਰਾਂ ਨੇ ਆਪਣੀ ਕਲਾ ਨਾਲ ਕੀਤਾ ਪ੍ਰੇਰਿਤ: ਡਾ. ਪਾਇਲ

ਐੱਮ.ਐੱਮ. ਫਾਊਂਡੇਸ਼ਨ ਦੀ ਚੇਅਰਮੈਨ ਅਤੇ ਟਰੱਸਟੀ ਡਾ. ਪਾਇਲ ਕਨੋਡੀਆ ਦਾ ਕਹਿਣਾ ਹੈ ਕਿ ਫਾਊਂਡੇਸ਼ਨ ਹਮੇਸ਼ਾ ਵਾਤਾਵਰਨ, ਜਲ, ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਬਿਹਤਰ ਕੰਮ ਕਰਨ ਲਈ ਪ੍ਰਤੀਬੱਧ ਹੈ ਅਸੀਂ ਬਿਹਤਰੀਨ ਕੰਮ ਕਰਨ ਲਈ ਨੌਜਵਾਨ ਕਲਾਕਾਰਾਂ ਨਾਲ ਹੋਰ ਸੰਸਥਾਵਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਉਨ੍ਹਾਂ ਕਿਹਾ ਕਿ ਸਾਰੇ ਕਲਾਕਾਰਾਂ ਨੇ ਦਿਲ ਛੂਹ ਲੈਣ ਵਾਲੀਆਂ ਇਸ ਕਲਾਕ੍ਰਿਤੀਆਂ ਨਾਲ ਸਭ ਨੂੰ ਪੇ੍ਰਰਿਤ ਕੀਤਾ ਹੈ

4000 ਕਿੱਲੋ ਦਾ ਛੱਤਾ ਅਤੇ ਇੱਕ ਟਨ ਵਜ਼ਨੀ ਮਧੂਮੱਖੀ

ਗੁਰੂਗ੍ਰਾਮ ਦੇ ਮੁੱਖ ਇਫਕੋ ਚੌਂਕ ’ਤੇ ਇੰਡਸਟਰੀਅਲ ਵੇਸਟ ਨਾਲ ਹੀ ਬਣਾਇਆ ਗਿਆ ਕਰੀਬ 4000 ਕਿੱਲੋਂ ਦਾ ਛੱਤਾ ਅਤੇ ਇੱਕ ਟਨ ਵਜ਼ਨੀ ਮਧੂਮੱਖੀ ਵੀ ਸਭ ਨੂੰ ਆਕਰਸ਼ਿਤ ਕਰਦੀ ਹੈ ਇੱਥੇ ਲਗਭਗ ਪੂਰੇ ਦਿਨ ਲੋਕ ਇਸ ਦੀਆਂ ਤਸਵੀਰਾਂ ਅਤੇ ਇਸ ਦੇ ਨਾਲ ਸੈਲਫੀ ਲੈਂਦੇ ਨਜ਼ਰ ਆਉਂਦੇ ਹਨ ਇਹ ਕਲਾਕ੍ਰਿਤੀ ਸੰਦੇਸ਼ ਦਿੰਦੀ ਹੈ ਕਿ ਇਨਸਾਨ ਨੂੰ ਖੁਦ ਦੇ ਭਵਿੱਖ ਲਈ ਇਨ੍ਹਾਂ ਨੂੰ ਵੀ ਬਚਾਉਣਾ ਹੋਵੇਗਾ ਜੇਕਰ ਮਧੂਮੱਖੀਆਂ ਲੁਪਤ ਹੋ ਗਈਆਂ ਤਾਂ ਇਹ ਆਪਣੇ ਆਪ ’ਚ ਸ਼ਾਂਤ ਵਿਨਾਸ਼ ਹੈ ਇਨ੍ਹਾਂ ਦੀ ਹੋਂਦ ਮਿਟੀ ਤਾਂ ਇਨਸਾਨੀ ਜੀਵਨ ਦੀ ਹੋਂਦ ’ਤੇ ਵੀ ਖਤਰਾ ਹੋਵੇਗਾ ਅਜਿਹੇ ’ਚ ਖੁਦ ਨੂੰ ਬਚਾਉਣ ਲਈ ਸਾਨੂੰ ਇਨ੍ਹਾਂ ਮਧੂਮੱਖੀਆਂ ਦੀ ਰੱਖਿਆ ਕਰਨੀ ਹੋਵੇਗੀ ਆਪਣੇ ਸੁਰੱਖਿਅਤ ਕੱਲ੍ਹ ਲਈ ਸਾਨੂੰ ਬਿਹਤਰ ਅੱਜ ਦੀ, ਇਹ ਜ਼ਰੂਰੀ ਹੈ ਇਹ ਵੀ ਇੱਕ ਤਰ੍ਹਾਂ ਵਾਤਾਵਰਨ ਦਾ ਅਸੰਤੁਲਨ ਹੈ, ਜੋ ਸਾਡੇ ਆਸ-ਪਾਸ ਬਹੁਤ ਸਾਰੇ ਕੀੜੇ-ਮਕੌੜੇ, ਪੰਛੀ, ਜੰਗਲੀ ਜੀਵ ਖ਼ਤਮ ਹੋ ਰਹੇ ਹਨ

3,000 ਕਿੱਲੋ ਸਕਰੈਪ ਨਾਲ ਬਣਾਈ ਵੱਡੀ ਚਿੜੀ

ਖੁਸ਼ਬੂ ਚੌਂਕ ’ਤੇ ਸਥਾਪਿਤ ਕੀਤੀ ਗਈ ਕਰੀਬ 3,000 ਕਿੱਲੋਗ੍ਰਾਮ ਇੰਡਸਟਰੀਅਲ ਸਕਰੈਪ ਨਾਲ ਬਣਾਈ ਗਈ ਵੱਡੀ ਚਿੜੀ ਇਹ ਅਹਿਸਾਸ ਦਿਵਾ ਰਹੀ ਹੈ ਕਿ ਸਾਡੇ ਘਰਾਂ ’ਚ ਚਹਿਕਣ ਵਾਲੀ ਨੰਨ੍ਹੀ ਚਿੜੀ ਹੁਣ ਕਿਤੇ ਗੁੰਮ ਹੋ ਗਈ ਹੈ ਕੋਲੋਂ ਨਿਕਲੋਂਗੇ ਤਾਂ ਉਸ ਦੀ ਖਾਮੋਸ਼ ਅਪੀਲ ਤੁਹਾਨੂੰ ਜ਼ਰੂਰ ਸੁਣਾਈ ਦੇਵੇਗੀ ਰਾਹ ਚੱਲਦੇ, ਗੱਡੀਆਂ ’ਚ ਚੱਲਦੇ ਲੋਕ ਇਸ ਨਿਰਜੀਵ ਚਿੜੀ ਨੂੰ ਆਪਣੇ ਮੋਬਾਇਲ ’ਚ ਕੈਦ ਕਰਦੇ ਨਜ਼ਰ ਆਉਂਦੇ ਹਨ ਕਲਾਕਾਰ ਦੀ ਤਾਰੀਫ ਕਰਦੇ ਹਨ ਕਲਾਕਾਰ ਦੀ ਕਲਾਕਾਰੀ ਉਦੋਂ ਸਾਰਥਕ ਹੋਵੇਗੀ ਜਦੋਂ ਅਸੀਂ ਸਾਰੇ ਚਿੜੀ ਦਾ ਜੀਵਨ ਬਚਾਉਣ ਨੂੰ ਅੱਗੇ ਆਵਾਂਗੇ ਹੋਰ ਕੁਝ ਨਹੀਂ ਤਾਂ ਆਪਣੀ ਛੱਤ, ਬਾਲਕਨੀ ’ਤੇ ਦਾਣਾ-ਪਾਣੀ ਰੱਖ ਦਿਓ, ਤਾਂ ਕਿ ਭੁੱਲੀ-ਭਟਕੀ ਚਿੜੀ ਜਾਂ ਕੋਈ ਹੋਰ ਪੰਛੀ ਆਪਣੀ ਭੁੱਖ, ਪਿਆਸ ਮਿਟਾ ਸਕੇ

ਐਟਲਸ ਚੌਂਕ ’ਤੇ ਬਣਾਇਆ 22 ਫੁੱਟ ਦਾ ਹੱਥ ਹੈ ਖਾਸ

ਆਪਣੀ ਧਰਤੀ ਨੂੰ ਬਚਾਉਣ ਲਈ ਵਾਤਾਵਰਨ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ ਇਸ ਦੇ ਸੰਦੇਸ਼ ਦਿੰਦਾ ਇੱਥੇ ਐਟਲਸ ਚੌਂਕ ’ਤੇ ਇੰਡਸਟਰੀਅਲ ਵੇਸਟ ਨਾਲ ਬਣਿਆ 22 ਫੁੱਟ ਦਾ ਇੱਕ ਹੱਥ ਵੀ ਸਥਾਪਿਤ ਕੀਤਾ ਗਿਆ ਹੈ ਇਸ ਹੱਥ ਨੇ ਧਰਤੀ ਨੂੰ ਉਠਾ ਰੱਖਿਆ ਹੈ ਜਿਸ ਨੂੰ ਸਹਾਰਾ ਦਿੰਦੇ ਦੋ ਹੋਰ ਹੱਥ ਇਹ ਯਾਦ ਦਿਵਾ ਰਹੇ ਹਨ ਕਿ ਸਾਡੇ ਕੋਲ ਇੱਕ ਹੀ ਧਰਤੀ ਹੈ ਇਸ ਨੂੰ ਅਸੀਂ ਹਰ ਹਾਲ ’ਚ ਬਚਾਉਣਾ ਹੈ ਧਰਤੀ ਨੂੰ ਬਚਾਉਣ ਲਈ ਰੁੱਖਾਂ ਦੀ ਗਿਣਤੀ ਵਧਾਉਣੀ ਹੈ ਪਾਣੀ ਦੀ ਬਰਬਾਦੀ ਨਹੀਂ ਕਰਨੀ ਭੂਜਲ ਰਿਚਾਰਜ ਦੇ ਸੰਸਾਧਨ ਵਧਾਉਣੇ ਹਨ ਇਨ੍ਹਾਂ ਸਭ ਯਤਨਾਂ ਨਾਲ ਅਸੀਂ ਧਰਤੀ, ਵਾਤਾਵਰਨ ਨੂੰ ਬਚਾ ਸਕਦੇ ਹਾਂ ਇਸ ਤੋਂ ਇਲਾਵਾ ਗੁਰੂਗ੍ਰਾਮ-ਮਹਿਰੌਲੀ (ਦਿੱਲੀ) ਬਾਰਡਰ ’ਤੇ ਬਾਇਓ ਡਾਇਵਰਸਿਟੀ ਪਾਰਕ ’ਚ ਉੱਲੂ ਦੀ ਵੀ ਵੱਡੀ ਮੂਰਤੀ ਪਹਿਲਾਂ ਤੋਂ ਹੀ ਲਗਾਈ ਹੋਈ ਹੈ ਉਹ ਵੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ

ਸੰਜੈ ਕੁਮਾਰ ਮੇਹਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!